Page 1081

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥
ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ।

ਲਗੀ ਲਾਗਿ ਸੰਤ ਸੰਗਾਰਾ ॥
ਸਤਿਸੰਗਤ ਅੰਦਰ ਇਸ ਉੱਤੇ ਚੰਗਾ ਅਸਰ ਪੈਂਦਾ ਹੈ।

ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥
ਈਸ਼ਵਰੀ ਗੁਰਬਾਣੀ ਦੇ ਜ਼ਰੀੲ, ਪਵਿੱਤ੍ਰ ਸ਼ੁਹਰਤ ਪ੍ਰਾਪਤ ਹੋ ਜਾਂਦੀ ਹੈ, ਅਤੇ ਆਤਮਾ ਨਾਮ ਦੀ ਮਜੀਠ ਨਾਲ ਰੰਗੀ ਜਾਂਦੀ ਹੈ।

ਸੋਲਹ ਕਲਾ ਸੰਪੂਰਨ ਫਲਿਆ ॥
ਜਿੰਦੜੀ ਸੋਲਾਂ ਸ਼ਕਤੀਆਂ, ਪੂਰਨਤਾ ਅਤੇ ਮੋਖ਼ਸ਼ ਪ੍ਰਾਪਤ ਕਰ ਲੈਂਦੀ ਹੈ,

ਅਨਤ ਕਲਾ ਹੋਇ ਠਾਕੁਰੁ ਚੜਿਆ ॥
ਜਦ ਬੇਅੰਤ ਸ਼ਕਤੀਆਂ ਵਾਲਾ ਸੁਆਮੀ ਮੇਰੇ ਤੇ ਪ੍ਰਗਟ ਹੋ ਜਾਂਦਾ ਹੈ।

ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥
ਪ੍ਰਭੂ ਦਾ ਨਾਮ ਹੀ ਨਾਨਕ, ਦੀ ਖੁਸ਼ੀ, ਖੇਡ ਅਤੇ ਆਰਾਮ ਹੈ ਅਤੇ ਉਹ ਵਾਗਿਗੁਰੂ ਦੇ ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਹੀ ਪਾਨ ਕਰਦਾ ਹੈ।

ਮਾਰੂ ਸੋਲਹੇ ਮਹਲਾ ੫
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੂ ਸਾਹਿਬੁ ਹਉ ਸੇਵਕੁ ਕੀਤਾ ॥
ਤੂੰ ਮੇਰਾ ਸੁਆਮੀ ਹੈਂ ਅਤੇ ਤੂੰ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ।

ਜੀਉ ਪਿੰਡੁ ਸਭੁ ਤੇਰਾ ਦੀਤਾ ॥
ਮੇਰੀ ਜਿੰਦੜੀ ਅਤੇ ਦੇਹ, ਸਾਰੇ, ਤੂੰ ਹੀ ਦਿੱਤੇ ਹਨ।

ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥
ਕੇਵਲ ਤੂੰ ਹੀ ਕੰਮਾਂ ਦੇ ਕਰਨ ਅਤੇ ਕਰਾਉਣ ਵਾਲਾ ਹੈਂ। ਕਿਸੇ ਸ਼ੈ ਨੂੰ ਭੀ ਮੈਂ ਆਪਣੀ ਆਖ ਨਹੀਂ ਸਕਦਾ।

ਤੁਮਹਿ ਪਠਾਏ ਤਾ ਜਗ ਮਹਿ ਆਏ ॥
ਜਦ ਤੂੰ ਭੇਜਿਆ, ਤਦ ਹੀ ਮੈਂ ਜਹਾਨ ਵਿੱਚ ਆਇਆ।

ਜੋ ਤੁਧੁ ਭਾਣਾ ਸੇ ਕਰਮ ਕਮਾਏ ॥
ਜਿਹੜੀ ਤੇਰੀ ਰਜ਼ਾ ਹੈ, ਉਹ ਕੰਮ ਹੀ ਮੈਂ ਕਰਦਾ ਹਾਂ।

ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥
ਤੇਰ ਬਗ਼ੈਰ ਕੁਝ ਭੀ ਨਹੀਂ ਹੋ ਸਕਦਾ। ਤਦ ਮੈਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ।

ਊਹਾ ਹੁਕਮੁ ਤੁਮਾਰਾ ਸੁਣੀਐ ॥
ਓਥੇ ਪ੍ਰਲੋਕ ਵਿੱਚ ਤੇਰਾ ਫ਼ੁਰਮਾਨ ਸੁਣਾਈ ਦਿੰਦਾ ਹੈ।

ਈਹਾ ਹਰਿ ਜਸੁ ਤੇਰਾ ਭਣੀਐ ॥
ਏਥੇ ਇਸ ਲੋਕ ਵਿੱਚ ਮੈਂ ਤੇਰੀ ਮਹਿਮਾਂ ਉਚਾਰਨ ਕਰਦਾ ਹਾਂ, ਹੇ ਸੁਆਮੀ!

ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥
ਤੂੰ ਖ਼ੁਦ ਬੰਦੇ ਦਾ ਹਿਸਾਬ-ਕਿਤਾਬ ਲਿਖਦਾ ਹੈਂ ਅਤੇ ਖ਼ੁਦ ਹੀ ਉਸ ਨੂੰ ਹਿਸਾਬ-ਕਿਤਾਬ ਤਸਂ ਅਜ਼ਾਦ ਕਰਦਾ ਹੈਂ। ਉਹ ਤੇਰੇ ਨਾਲ ਝਗੜਾ-ਝਾਂਜਾ ਕਿਸ ਤਰ੍ਹਾਂ ਕਰ ਸਕਦਾ ਹੈ?

ਤੂ ਪਿਤਾ ਸਭਿ ਬਾਰਿਕ ਥਾਰੇ ॥
ਤੂੰ ਹੇ ਸੁਆਮੀ! ਸਾਡਾ ਪਿਤਾ ਹੈਂ ਤੇ ਅਸੀਂ ਸਾਰੇ ਤੇਰੇ ਬੱਚੇ ਹਾਂ।

ਜਿਉ ਖੇਲਾਵਹਿ ਤਿਉ ਖੇਲਣਹਾਰੇ ॥
ਜਿਸ ਤਰ੍ਹਾਂ ਤੂੰ ਸਾਨੂੰ ਖਿਡਾਉਂਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਖੇਡਦੇ ਹਾਂ।

ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥
ਉਜਾੜ ਅਤੇ ਰਸਤਾ, ਸਾਰੇ ਤੂੰ ਹੀ ਰਚੇ ਹਨ। ਤੇਰੀ ਰਜ਼ਾ ਦੇ ਉਲਟ ਕੋਈ ਨਹੀਂ ਜਾ ਸਕਦਾ।

ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥
ਕਈਆਂ ਨੂੰ ਤੂੰ ਉਨ੍ਹਾਂ ਦੇ ਘਰਾਂ ਅੰਦਰ ਬਠਾਈ ਰਖਦਾ ਹੈਂ।

ਇਕਿ ਪਠਾਏ ਦੇਸ ਦਿਸੰਤਰਿ ॥
ਕਈਆਂ ਨੂੰ ਤੂੰ ਮੁਲਕ ਅਤੇ ਪ੍ਰਦੇਸੀ ਅੰਦਰ ਰਟਨ ਕਰਵਾਉਂਦਾ ਹੈਂ।

ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥
ਕਈ ਘਾਅ-ਖੋਤਣ (ਖੋਦਣ) ਵਾਲੇ ਹਨ ਅਤੇ ਕਈ ਪਾਤਿਸ਼ਾਹ। ਇਨ੍ਹਾਂ ਵਿਚੋਂ ਕਿਹੜਾ ਝੂਠਾ ਆਖਿਆ ਜਾ ਸਕਦਾ ਹੈ?

ਕਵਨ ਸੁ ਮੁਕਤੀ ਕਵਨ ਸੁ ਨਰਕਾ ॥
ਕੌਣ ਬੰਦਖ਼ਲਾਸ ਹੈ ਅਤੇ ਕੌਣ ਦੋਜ਼ਕ ਵਿੱਚ ਪੈਂਦਾ ਹੈ?

ਕਵਨੁ ਸੈਸਾਰੀ ਕਵਨੁ ਸੁ ਭਗਤਾ ॥
ਕੌਣ ਘਰਬਾਰੀ ਹੈ ਅਤੇ ਕੌਣ ਤੇਰਾ ਪ੍ਰੇਮੀ ਹੈ?

ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥
ਕੌਣ ਸਿਆਣਾ ਹੈ ਅਤੇ ਕੌਣ ਸੁਹਦੇ ਸੁਭਾ ਵਾਲਾ?ਕੌਣ ਹੁਸ਼ਿਆਰ ਹੈ ਅਤੇ ਕੌਣ ਬੇਸਮਝ ਹੈ?

ਹੁਕਮੇ ਮੁਕਤੀ ਹੁਕਮੇ ਨਰਕਾ ॥
ਸੁਆਮੀ ਦੀ ਰਜ਼ਾ ਅਦਰ ਬੰਦਾ ਮੋਖ਼ਸ਼ ਹੁੰਦਾ ਹੈ ਅਤੇ ਸੁਆਮੀ ਦੀ ਰਜ਼ਾ ਅੰਦਰ ਹੀ ਉਹ ਦੌਜ਼ਕ ਵਿੱਚ ਪੈਂਦਾ ਹੈ,

ਹੁਕਮਿ ਸੈਸਾਰੀ ਹੁਕਮੇ ਭਗਤਾ ॥
ਰੱਬ ਦੀ ਰਜ਼ਾ ਅੰਦਰ ਉਹ ਗ੍ਰਿਹਸਤੀ ਹੋ ਜਾਂਦਾ ਹੈ ਅਤੇ ਰੱਬ ਦੀ ਰਜ਼ਾ ਅੰਦਰ ਹੀ ਉਸ ਦਾ ਗੋਲਾ।

ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥
ਉਸ ਦੀ ਰਜ਼ਾ ਅੰਦਰ ਬੰਦਾ ਸ਼ੁਹਦੇ ਸੁਭਾ ਦਾ ਹੈ ਅਤੇ ਉਹ ਦੀ ਰਜ਼ਾ ਅੰਦਰ ਹੀ ਉਹ ਸਿਆਣਾ। ਤੇਰੇ ਬਗ਼ੈਰ ਹੇ ਸੁਆਮੀ! ਕੋਈ ਹੋਰ ਪਾਸਾ ਹੈ ਹੀ ਨਹੀਂ।

ਸਾਗਰੁ ਕੀਨਾ ਅਤਿ ਤੁਮ ਭਾਰਾ ॥
ਸਮੁੰਦਰ ਨੂੰ ਤੂੰ ਨਿਹਾਇਤ ਹੀ ਵੱਡਾ ਬਣਾਇਆ ਹੈ।

ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥
ਉਨ੍ਹਾਂ ਨੂੰ ਆਪ-ਹੁਦਰੇ ਮੂਰਖ ਬਦਾ ਕੇ, ਕਈਆਂ ਨੂੰ ਤੂੰ ਨਰਕ ਵਿੱਕ ਧੱਕ ਦਿੰਦਾ ਹੈਂ।

ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥
ਕਈਆਂ ਨੂੰ, ਜੋ ਸੱਚ ਗੁਰਾਂ ਦੇ ਸੱਚ ਦੇ ਜਹਾਜ਼ ਤੇ ਚੜ੍ਹਦੇ ਹਨ, ਤੂੰ ਆਪ ਹੀ ਪਾਰ ਕਰ ਦਿੰਦਾ ਹੈ।

ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥
ਆਪਣੀ ਰਜ਼ਾ ਅੰਦਰ, ਸੁਆਮੀ ਨੇ ਪ੍ਰਾਣੀਆਂ ਲਈ ਇਹ ਅਸਚਰਜ ਮੌਤ ਨਿਯਤ ਕੀਤੀ (ਭੇਜੀ) ਹੈ।

ਜੀਅ ਜੰਤ ਓਪਾਇ ਸਮਾਇਆ ॥
ਜੀਵਾਂ ਨੂੰ ਰਚ ਕੇ ਤੂੰ ਖ਼ੁਦ ਹੀ ਉਨ੍ਹਾਂ ਨੂੰ ਨਾਸ ਕਰ ਦਿੰਦਾ ਹੈਂ।

ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥
ਸੰਸਾਰ ਦੇ ਇਕ ਅਖਾੜ ਨੂੰ ਰਚ ਕੇ, ਤੂੰ ਇਸ ਨੂੰ ਦੇਖਦਾ ਹੈਂ, ਪ੍ਰਸੰਨ ਹੁੰਦਾ ਹੈਂ ਅਤੇ ਸਮੂਹ ਖ਼ੁਸ਼ੀਆਂ ਭੋਗਦਾ ਹੈਂ।

ਵਡਾ ਸਾਹਿਬੁ ਵਡੀ ਨਾਈ ॥
ਵਿਸ਼ਾਲ ਹੈ ਸੁਆਮੀ ਅਤੇ ਵਿਸ਼ਾਲ ਹੈ ਉਸ ਦਾ ਨਾਮ।

ਵਡ ਦਾਤਾਰੁ ਵਡੀ ਜਿਸੁ ਜਾਈ ॥
ਉਹ ਵੱਡਾ ਦਾਤਾ ਹੈ, ਵੱਡਾ ਹੈ ਜਿਸ ਦਾ ਨਿਵਾਸ-ਅਸਥਾਨ।

ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਨੰਤ ਅਤੇ ਅਜੋਖ ਹੈ ਉਹ ਸੁਆਮੀ। ਉਸ ਦਾ ਤੋਲ ਇਨਸਾਨ ਜਾਣ ਨਹੀਂ ਸਕਦਾ।

ਕੀਮਤਿ ਕੋਇ ਨ ਜਾਣੈ ਦੂਜਾ ॥
ਕੋਈ ਹੋਰ ਸਾਹਿਬ ਦੇ ਮੁਲ ਨੂੰ ਨਹੀਂ ਜਾਣਦਾ।

ਆਪੇ ਆਪਿ ਨਿਰੰਜਨ ਪੂਜਾ ॥
ਮੇਰੇ ਪਵਿੱਤ੍ਰ ਪ੍ਰਭੂ, ਕੇਵਲ ਤੂੰ ਹੀ ਆਪਣੇ ਆਪ ਤਾਂਈਂ ਪੁਜਦਾ ਹੈਂ।

ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥
ਤੂੰ ਆਪੇ ਬ੍ਰਹਮਬੇਤਾ, ਆਪੇ ਵਿਚਾਰਵਾਨ ਅਤੇ ਆਪੇ ਹੀ ਪਰਮ ਵਿਸ਼ਾਲ ਸਤਵਾਦੀ ਪੁਰਸ਼ ਹੈਂ।

ਕੇਤੜਿਆ ਦਿਨ ਗੁਪਤੁ ਕਹਾਇਆ ॥
ਕ੍ਰੋੜਾਂ ਹੀ ਦਿਹਾੜੇ, ਤੂੰ ਅਲੋਪ ਆਖਿਆ ਜਾਂਦਾ ਸੈਂ।

ਕੇਤੜਿਆ ਦਿਨ ਸੁੰਨਿ ਸਮਾਇਆ ॥
ਕ੍ਰੋੜਾਂ ਹੀ ਦਿਹਾੜੇ, ਤੂੰ ਆਪਣੀ ਪਰਮ ਚੁੱਪ ਅੰਦਰ ਲੀਨ ਸੈਂ।

ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥
ਕੋੜਾਂ ਹੀ ਦਿਹਾੜਿਆਂ ਲਈ, ਅਨ੍ਹੇਰਘੁਪ ਸੀ ਅਤੇ ਤਦ ਸਿਰਜਣਹਾਰ ਆਪ ਪ੍ਰਗਟ ਹੋ ਗਿਆ।

ਆਪੇ ਸਕਤੀ ਸਬਲੁ ਕਹਾਇਆ ॥
ਤੂੰ ਆਪ ਹੀ, ਹੇ ਪ੍ਰਭੂ! ਬਲਵਾਨ ਮਾਇਆ ਦਾ ਸਰੂਪ ਆਖਿਆ ਜਾਂਦਾ ਹੈਂ।

copyright GurbaniShare.com all right reserved. Email