ਆਪੇ ਸੂਰਾ ਅਮਰੁ ਚਲਾਇਆ ॥ ਵਰਿਆਮ ਹੋ, ਤੂੰ ਆਪ ਹੀ ਹੁਕਮ ਚਲਾਉਂਦਾ ਹੈਂ। ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥੧੩॥ ਤੂੰ ਆਪ ਅੰਦਰ ਸ਼ਾਂਤੀ ਫੂਕਦਾ ਹੈਂ ਅਤੇ ਆਪ ਹੀ ਠੰਢੇ ਓਲੇ (ਗੜੇ) ਵਰਗਾ ਠੰਢਾ ਹੈਂ। ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥ ਜਿਸ ਨੂੰ ਤੂੰ ਇੱਜ਼ਤ ਬਖ਼ਸ਼ਦਾ ਅਤੇ ਗੁਰੂ ਅਨੁਸਾਰੀ ਬਣਾਉਂਦਾ ਹੈਂ, ਨਾਮੁ ਵਸੈ ਤਿਸੁ ਅਨਹਦ ਵਾਜੇ ॥ ਨਾਮ ਉਸ ਦੇ ਅੰਦਰ ਟਿਕ ਜਾਂਦਾ ਹੈ ਅਤੇ ਉਸ ਦੇ ਲਈ ਬਿਨਾ ਬਜਾਏ ਹੋਣ ਵਾਲਾ ਕੀਰਤਨ ਗੂੰਜਦਾ ਹੈ। ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ ॥੧੪॥ ਕੇਵਲ ਉਹ ਹੀ ਆਰਾਮ ਵਿੱਚ ਹੈ, ਕੇਵਲ ਉਹ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਆਉਂਦਾ। ਕੀਮਤਿ ਕਾਗਦ ਕਹੀ ਨ ਜਾਈ ॥ ਉਸ ਦਾ ਮੁਲ ਕਾਗਜ਼ ਉਤੇ ਲਿਖਿਆ ਨਹੀਂ ਜਾ ਸਕਦਾ। ਕਹੁ ਨਾਨਕ ਬੇਅੰਤ ਗੁਸਾਈ ॥ ਗੁਰੂ ਜੀ ਆਖਦੇ ਹਨ, ਅਨੰਤ ਹੈ ਸੰਸਾਰ ਦਾ ਸੁਆਮੀ। ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥੧੫॥ ਆਰੰਭ ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਉਹ ਸੁਆਮੀ ਹੀ ਹੈ! ਅਖ਼ੀਰੀ ਫ਼ੈਸਲਾ ਉਸੇ ਦੇ ਹੀ ਹੱਥ ਵਿੱਚ ਹੈ। ਤਿਸਹਿ ਸਰੀਕੁ ਨਾਹੀ ਰੇ ਕੋਈ ॥ ਹੇ ਬੰਦੇ! ਉਸ ਦੇ ਸਮਾਨ ਦਰਜੇ ਵਾਲਾ ਹੋਰ ਕੋਈ ਨਹੀਂ। ਕਿਸ ਹੀ ਬੁਤੈ ਜਬਾਬੁ ਨ ਹੋਈ ॥ ਕਿਸੇ ਬਹਾਨੇ ਬੰਦਾ ਉਸ ਨੂੰ 'ਨਾਹ' ਨਹੀਂ ਕਹਿ ਸਕਦਾ। ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥੧੬॥੧॥੧੦॥ ਨਾਨਕ ਦਾ ਸਾਈਂ ਸਾਰਾ ਕੁਛ ਖ਼ੁਦ ਹੀ ਹੈਂ। ਨਕਵੇਲਾ ਖੜਾ ਹੋ, ਉਹ ਆਪਣੀਆਂ ਅਦਭੁਤ ਖੇਡਾਂ ਨੂੰ ਰਟਦਾ ਅਤੇ ਦੇਖਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮੈਡਾ ਮਾਲਕ ਅਬਨਿਾਸੀ, ਪਰਮ ਪ੍ਰਭੂ, ਸ਼੍ਰੋਮਣੀ ਮਾਲਕ, ਅੰਦਰਲੀਆਂ ਜਾਣਨਹਾਰ, ਮਧੁਸੂਦਨ ਦਾਮੋਦਰ ਸੁਆਮੀ ॥ ਮਧ ਰਾਖ਼ਸ਼ ਨੂੰ ਮਾਰਨ ਵਾਲਾ ਅਤੇ ਆਪਣੇ ਢਿੱਡ ਉਦਾਲੇ ਰੱਸੀ-ਸਹਿਤ ਹੈ। ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥ ਖ਼ੁਸ਼ਬਾਸ਼ ਵਾਹਿਗੁਰੂ ਇੰਦਰੀਆਂ ਦਾ ਮਾਲਕ ਗੋਵਰਧਨ ਪਹਾੜ ਨੂੰ ਚੁੱਕਣ ਵਾਲਾ ਅਤੇ ਮਨਮੋਹਨੀ ਬੰਸਰੀ ਦਾ ਸੁਆਮੀ ਹੈ। ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਸੁਆਮੀ ਦਿਲਾਂ ਨੂੰ ਮੋਹਤ ਕਰ ਲੈਣ ਵਾਲਾ, ਮਾਇਆ ਦਾ ਸੁਆਮੀ ਅਤੇ ਮੁਰ ਰਾਖ਼ਸ਼ ਨੂੰ ਮਾਰਨ ਵਾਲਾ ਹੈ। ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਆਲਮ ਦਾ ਸੁਆਮੀ, ਪੂਜਯ ਵਾਹਿਗੁਰੂ ਭੂਤਨਿਆਂ (ਵਿਕਾਰਾਂ) ਨੂੰ ਨਾਸ ਕਰਨ ਵਾਲਾ ਹੈ। ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ ਜਗਤ ਦੀ ਜਿੰਦ ਜਾਨ ਅਤੇ ਸਦੀਵੀ ਸਥਿਰ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ ਅਤੇ ਸਦਾ ਹੀ ਸਾਡੇ ਨਾਲ ਹੈ। ਧਰਣੀਧਰ ਈਸ ਨਰਸਿੰਘ ਨਾਰਾਇਣ ॥ ਸੁਆਮੀ ਧਰਤੀ ਦਾ ਆਸਰਾ, ਮਨੁੱਖ-ਸ਼ੇਰ ਅਤੇ ਪ੍ਰਿਥਮ ਪੁਰਖ ਹੈ। ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਤੂੰ ਹੇ ਸੁਆਮੀ! ਆਪਣੀਆਂ ਮੂਹਰਲੀਆਂ ਹੁੱਡਾਂ ਨਾਲ ਧਰਤੀ ਨੂੰ ਚੁਕਣਹਾਰ ਹੈਂ। ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥ ਤੂੰ, ਹੇ ਸਿਰਜਣਹਾਰ ਗਿਠਮੁੱਠੀਏ ਦਾ ਸਰੂਪ ਧਾਰਨ ਕੀਤਾ ਅਤੇ ਤੂੰ ਸਾਰਿਆਂ ਦਾ ਸ੍ਰੇਸ਼ਟ ਸੁਆਮੀ ਹੈਂ। ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥ ਕੇਵਲ ਤੂੰ ਹੀ ਮਹਾਰਾਜ ਰਾਮ ਚੰਦ ਹੈਂ, ਜਿਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ। ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਤੇਰੇ, ਹੇ ਮਨਮੋਹਨੇ ਦੀਦਾਰ ਖਾਲੇ ਫੁੱਲਾਂ ਨਾਲ ਗੁੰਦੇ ਹੋਏ ਹਰੀ! ਹੱਥ ਵਿੱਚ ਚੱਕਰ ਹੈ। ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥ ਤੇਰੀ ਹਜ਼ਾਰਾਂ ਹੀ ਅੱਖਾਂ ਹਨ ਅਤੇ ਹਜ਼ਾਰਾਂ ਹੀ ਸਰੂਪ। ਕੇਵਲ ਤੂੰ ਹੀ ਦਾਤਾਰ ਹੈਂ ਅਤੇ ਹੋਰ ਸਾਰੇ ਮੰਗਤੇ ਹਨ। ਭਗਤਿ ਵਛਲੁ ਅਨਾਥਹ ਨਾਥੇ ॥ ਤੂੰ ਹੇ ਸੁਆਮੀ! ਆਪਣੇ ਪ੍ਰੇਮੀਆਂ ਦਾ ਆਸ਼ਕ ਅਤੇ ਨਿਖ਼ਸਮਿਆਂ ਦਾ ਖ਼ਸਮ ਹੈਂ। ਗੋਪੀ ਨਾਥੁ ਸਗਲ ਹੈ ਸਾਥੇ ॥ ਗੁਆਲਣਾ ਦਾ ਸੁਆਮੀ ਸਦਾ ਹੀ ਸਾਰਿਆਂ ਦੇ ਨਾਲ ਹੈ। ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥੫॥ ਹੇ ਮੇਰੇ ਦਾਤਾਰ ਅਤੇ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ! ਤੇਰੀ ਵਡਿਆਈ ਮੈਂ ਇਕ ਭੋਰਾ ਭਰ ਭੀ ਬਿਆਨ ਨਹੀਂ ਕਰ ਸਕਦਾ। ਮੁਕੰਦ ਮਨੋਹਰ ਲਖਮੀ ਨਾਰਾਇਣ ॥ ਮੇਰਾ ਸੁੰਦਰ ਸੁਆਮੀ ਮੁਕਤੀ ਦੇਣ ਵਾਲਾ ਅਤੇ ਧਨ-ਦੌਲਤ ਦਾ ਪਤੀ ਹੈ। ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥ ਉਹ ਸੁਆਮੀ ਦ੍ਰੋਪਦੀ ਨੂੰ ਉਸ ਦੀ ਪੱਤ ਆਬਰੂ ਨਾਸ ਕਰਨ ਵਾਲਿਆਂ ਦੇ ਪੰਜੇ ਵਿਚੋਂ ਬਚਾਉਣ ਵਾਲਾ ਹੈ। ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥ ਮਾਇਆ ਦਾ ਨਿਰਲੇਪ ਸੁਆਮੀ ਅਸਚਰਜ ਕੌਤਕ ਕਰਦਾ, ਖੋਲ੍ਹਦਾ ਮੱਲ੍ਹਦਾ ਅਤੇ ਮੌਜਾਂ ਮਾਣਦਾ ਹੈ। ਅਮੋਘ ਦਰਸਨ ਆਜੂਨੀ ਸੰਭਉ ॥ ਫਲਦਾਇਕ ਹੈ ਉਸ ਦਾ ਦੀਦਾਰ ਅਤੇ ਅਮਰ ਉਸ ਦਾ ਸਰੂਪ, ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥ ਜੋ ਕਦਾਚਿਤ ਨਾਸ ਨਹੀਂ ਹੁੰਦਾ ਤੇ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥ ਹੇ ਮੇਰੇ ਨਾਮ-ਰਹਿਤ, ਅਮਰ ਅਗਾਧ ਸੁਆਮੀ ਹਰ ਵਸਤੂ ਤੇਰੇ ਨਾਲ ਹੀ ਜੁੜੀ ਹੋਈ ਹੈ। ਸ੍ਰੀਰੰਗ ਬੈਕੁੰਠ ਕੇ ਵਾਸੀ ॥ ਉਤਕ੍ਰਿਸ਼ਿਟਤਾ ਦਾ ਪਿਆਰਾ ਹਰੀ, ਬ੍ਰਹਮਲੋਕ ਵਿੱਚ ਵਸਦਾ ਹੈ। ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥ ਆਪਣੀ ਰਜ਼ਾ ਅੰਦਰ, ਸੁਆਮੀ ਵੱਡੀ ਮੱਛੀ ਅਤੇ ਕਛੂਕੰਮੇ ਦੇ ਸਰੂਪ ਅੰਦਰ ਉਤਰਿਆ। ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥ ਸੁੰਦਰ ਵਾਲਾਂ ਵਾਲਾ ਸੁਆਮੀ, ਅਲੋਕਿਕ ਖੇਡਾਂ ਖੇਡਦਾ ਹੈ ਅਤੇ ਜੋ ਕੁਛ ਉਹ ਕਰਨਾ ਚਾਹੁੰਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਨਿਰਾਹਾਰੀ ਨਿਰਵੈਰੁ ਸਮਾਇਆ ॥ ਨਿਰ-ਅਹਾਰੀ, ਦੁਸ਼ਮਨੀ-ਰਹਿਤ ਅਤੇ ਵਿਆਪਕ ਵਾਹਿਗੁਰੂ ਨੇ, ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸੰਸਾਰ ਦੀ ਖੇਡ ਅਸਥਾਪਨ ਕੀਤੀ ਹੈ ਅਤੇ ਉਹ ਚੌਂਹ-ਬਾਹਾਂ ਵਾਲਾ ਪ੍ਰਭੂ ਆਖਿਆ ਜਾਂਦਾ ਹੈ। ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥ ਉਸ ਨੇ ਕਾਲਾ ਤੇ ਸੋਹਣਾ ਸਰੂਪ ਧਾਰਨ ਕਰ ਲਿਆ ਹੈ, ਅਤੇ ਉਸ ਦੀ ਬੰਸਰੀ ਸੁਣ ਕੇ ਸਾਰੇ ਮੋਹੇ ਗਏ ਹਨ। ਬਨਮਾਲਾ ਬਿਭੂਖਨ ਕਮਲ ਨੈਨ ॥ ਸਾਈਂ ਜੰਗਲ ਦੇ ਫੁਲਾਂ ਦੇ ਹਾਰ ਨਾਲ ਸਜਿਆ ਫੱਬਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਕੰਵਲ ਵਰਗੀਆਂ ਹਨ। ਸੁੰਦਰ ਕੁੰਡਲ ਮੁਕਟ ਬੈਨ ॥ ਖੂਬਸੂਰਤ ਹਨ ਉਸ ਦੀਆਂ ਕੰਨਾਂ ਦੇ ਕੁੰਡਲ, ਤਾਜ ਅਤੇ ਮੁਰਲੀ। ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥ ਸੁਆਮੀ ਨੇ ਸੰਖ, ਚਕਰ ਅਤੇ ਗੁਰਜ ਧਾਰਨ ਕੀਤੇ ਹੋਏ ਹਨ। ਉਹ ਭਾਰਾ ਰਥਬਾਣ ਅਤੇ ਸੰਤਾਂ ਦਾ ਸੰਗੀ ਹੈ। ਪੀਤ ਪੀਤੰਬਰ ਤ੍ਰਿਭਵਣ ਧਣੀ ॥ ਪੀਲਾ ਤੇ ਪੀਲੇ ਬਸਤਰਾਂ ਵਾਲਾ ਹੈ ਤਿੰਨਾਂ ਜਹਾਨਾਂ ਦਾ ਸੁਆਮੀ। ਜਗੰਨਾਥੁ ਗੋਪਾਲੁ ਮੁਖਿ ਭਣੀ ॥ ਆਪਣੇ ਮੂੰਹ ਨਾਲ ਮੈਂ ਆਲਮ ਦੇ ਸੁਆਮੀ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਦੇ ਨਾਮ ਦਾ ਉਚਾਰਨ ਕਰਦਾ ਹਾਂ। ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥ ਪਿਆਰਾ ਪ੍ਰਤਾਪਵਾਨ ਪ੍ਰਭੂ ਕਮਾਣ ਧਾਰਨ ਕਰਨ ਵਾਲਾ ਹੈ। ਮੈਂ ਉਸ ਦੇ ਸਾਰਿਆਂ ਅੰਗਾਂ ਨੂੰ ਗਿਣ ਨਹੀਂ ਸਕਦਾ। ਨਿਹਕੰਟਕੁ ਨਿਹਕੇਵਲੁ ਕਹੀਐ ॥ ਉਹ ਸੁਆਮੀ ਪੀੜ-ਰਹਿਤ ਅਤੇ ਪਾਵਨ ਪੁਨੀਤ ਆਖਿਆ ਜਾਂਦਾ ਹੈ। ਧਨੰਜੈ ਜਲਿ ਥਲਿ ਹੈ ਮਹੀਐ ॥ ਧਨ-ਦੌਲਤ ਨੂੰ ਜਿੱਤਣ ਵਾਲਾ, ਪਾਣੀ, ਸੁੱਕੀ-ਧਰਤੀ ਅਤੇ ਦੋਨਾਂ ਦੇ ਵਿਚਕਾਰ ਰਵਿ ਰਿਹਾ ਹੈ। copyright GurbaniShare.com all right reserved. Email |