Page 1083

ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
ਸਦੀਵੀ ਸਥਿਰ ਅਤੇ ਅਬਿਨਾਸ਼ੀ ਹੈ ਜਿਸ ਦਾ ਨਿਵਾਸ ਅਸਥਾਨ, ਇਸ ਨਾਸਵੰਤ ਸੰਸਾਰ ਅਤੇ ਪਾਤਾਲ ਦੇ ਉਹ ਐਨ ਨੇੜੇ ਹੀ ਹੈ।

ਪਤਿਤ ਪਾਵਨ ਦੁਖ ਭੈ ਭੰਜਨੁ ॥
ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਪੀੜ ਤੇ ਡਰ ਨੂੰ ਨਾਸ ਕਰਨਹਾਰ ਹੈ।

ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
ਉਹ ਹੰਕਾਰ ਦੂਰ ਕਰਨ ਵਾਲਾ ਅਤੇ ਆਵਾਗਉਣ ਨੂੰ ਨਵਿਰਤ ਕਰਨਹਾਰ ਹੈ।

ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥
ਉਹ ਪ੍ਰੇਮਮਈ ਸੇਵਾ ਨਾਲ ਖੁਸ਼ ਹੰਦਾ ਹੈ ਅਤੇ ਉਹ ਮਸਕੀਨਾਂ ਦਾ ਮਿਹਰਬਾਨ ਮਾਲਕ ਕਿਸੇ ਹੋਰਸ ਖੂਬੀ ਰਾਹੀਂ ਪਿੰਘਲਦਾ ਨਹੀਂ।

ਨਿਰੰਕਾਰੁ ਅਛਲ ਅਡੋਲੋ ॥
ਸਰੂਪ-ਰਹਿਤ ਸੁਆਮੀ ਨਾਂ-ਠੱਗੇ ਜਾਣ ਵਾਲਾ ਤੇ ਅਹਿਲ ਹੈ।

ਜੋਤਿ ਸਰੂਪੀ ਸਭੁ ਜਗੁ ਮਉਲੋ ॥
ਉਹ ਪ੍ਰਕਾਸ਼ ਦਾ ਰੂਪ ਹੈ ਅਤੇ ਉਸ ਦੇ ਰਾਹੀਂ ਸਾਰਾ ਸੰਸਾਰ ਪ੍ਰਫੁੱਲਤਾ ਹੁੰਦਾ ਹੈ।

ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥
ਕੇਵਲ ਉਹ ਹੀ ਉਸ ਨਾਲ ਮਿਲਦਾ ਹੈ, ਜਿਸ ਨੂੰ ਉਹ ਮਿਲਾਉਂਦਾ ਹੈ। ਆਪਣੇ ਆਪ ਕੋਈ ਭੀ ਉਸ ਨੂੰ ਪਾ ਨਹੀਂ ਸਕਦਾ।

ਆਪੇ ਗੋਪੀ ਆਪੇ ਕਾਨਾ ॥
ਉਹ ਖ਼ੁਦ ਗੁਆਲਣ ਹੈ ਤੇ ਖ਼ੁਦ ਹੀ ਕ੍ਰਿਸ਼ਨ।

ਆਪੇ ਗਊ ਚਰਾਵੈ ਬਾਨਾ ॥
ਉਹ ਖ਼ੁਦ ਹੀ ਗਾਈਆਂ ਨੂੰ ਜੰਗਲ ਵਿੱਚ ਚਰਾਉਂਦਾ ਹੈ।

ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥
ਹੇ ਪ੍ਰਭੂ! ਤੂੰ ਖ਼ੁਦ ਪੈਦਾ ਕਰਦਾ ਅਤੇ ਖ਼ੁਦ ਹੀ ਨਾਸ ਕਰਦਾ ਹੈ। ਤੈਨੂੰ ਇਕ ਭੋਰਾ ਭਰ ਭੀ ਮੈਲ ਨਹੀਂ ਲਗਦੀ।

ਏਕ ਜੀਹ ਗੁਣ ਕਵਨ ਬਖਾਨੈ ॥
ਮੇਰੀ ਇਕ ਜੀਭ੍ਹਾ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਨੂੰ ਉਚਾਰ ਸਕਦੀ ਹੈ।

ਸਹਸ ਫਨੀ ਸੇਖ ਅੰਤੁ ਨ ਜਾਨੈ ॥
ਹਜ਼ਾਰਾਂ ਫੱਨਾਂ ਵਾਲਾ ਸ਼ੇਸ਼ਨਾਗ ਤੇਰੇ ਓੜਕ ਨੂੰ ਨਹੀਂ ਜਾਣਦਾ।

ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥
ਦਿਹੁੰ ਅਤੇ ਰੈਣ ਉਚ ਤੇਰਾ ਨਵਾਂ ਨਾਮ ਉਚਾਰਨ ਕਰਦਾ ਹੈ ਪਰ ਉਹ ਤੇਰੀ ਇਕ ਨੇਕੀ ਨੂੰ ਭੀ ਵਰਣਨ ਨਹੀਂ ਕਰ ਸਕਦਾ।

ਓਟ ਗਹੀ ਜਗਤ ਪਿਤ ਸਰਣਾਇਆ ॥
ਮੈਂ ਸੰਸਾਰ ਦੇ ਬਾਬਲ ਦੀ ਪਨਾਹ ਤੇ ਆਸਰਾ ਪਕੜਿਆ ਹੈ।

ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
ਡਰਾਉਣਾ ਹੈ ਮੌਤ ਦਾ ਭੈਦਾਇਕ ਫ਼ਰੇਸ਼ਤਾ ਅਤੇ ਔਖਾ ਹੈ ਤਰਨਾ ਮੋਹਣੀ ਮਾਇਆ ਦਾ ਸਮੁੰਦਰ।

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥
ਮੂੰ ਹੇ ਸੁਆਮੀ! ਮਿਹਰਬਾਨ ਹੋ, ਆਪਣੀ ਰਜ਼ਾ ਅੰਦਰ ਮੇਰੀ ਰੱਖਿਆ ਕਰ ਅਤੇ ਮੈਨੂੰ ਸਤਿਸੰਗਤ ਨਾਲ ਜੋੜ।

ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥
ਜਿਹੜਾ ਕੁਛ ਦਿਸ ਆਉਂਦਾ ਹੈ, ਸਭ ਨਾਸਵੰਤ ਹੈ।

ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥
ਹੇ ਆਲਮ ਦੇ ਮਾਲਕ! ਮੈਂ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਹੀ ਇੱਕ ਦਾਤ ਮੰਗਦਾ ਹਾਂ।

ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
ਇਸ ਨੂੰ ਆਪਣੇ ਮੱਥੇ ਨਾਲ ਲਾ ਕੇ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦਾ ਹਾਂ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਬਖ਼ਸ਼ਦਾ ਹੈਂ, ਹੇ ਸੁਆਮੀ!

ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
ਜਿਨ੍ਹਾਂ ਉਤੇ ਆਰਾਮ-ਬਖ਼ਖ਼ਣਹਾਰ ਸੁਆਮੀ ਮਿਹਰ ਧਾਰਦਾ ਹੈ;

ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥
ਸੰਤਾਂ ਦੇ ਪੈਰਾਂ ਨੂੰ ਲੈ ਕੇ ਉਹ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਉਣ ਲੈਂਦੇ ਹਨ।

ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥
ਉਹ ਨਾਮ ਦੀ ਸੰਪੂਰਨ ਦੌਲਤ ਨੂੰ ਪਾ ਲੈਂਦੇ ਹਨ ਅਤੇ ਬੈਕੁੰਠੀ ਕੀਰਤਨ ਉਨ੍ਹਾਂ ਦੇ ਅੰਤਰ-ਆਤਮੇ ਗੂੰਜਦਾ ਹੈ।

ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਮੇਰੀ ਜੀਭ ਤੇਰੇ ਕੰਮਾਂ ਕਰ ਕੇ ਪਏ ਹੋਏ ਨਾਮਾਂ ਦਾ ਉਚਾਰਨ ਕਰਦੀ ਹੈ।

ਸਤਿ ਨਾਮੁ ਤੇਰਾ ਪਰਾ ਪੂਰਬਲਾ ॥
'ਸਤਿ ਨਾਮ' ਤੈਡਾਂ ਆਦੀ ਤੇ ਪੁਰਾਤਨ ਨਾਮ ਹੈ।

ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
ਗੁਰੂ ਜੀ ਫ਼ੁਰਮਾਉਂਦੇ ਹਨ, ਤੇਰੇ ਸੰਤਾਂ ਨੇ ਤੇਰੀ ਪਨਾਹ ਲਈ ਹੈ, ਹੇ ਪ੍ਰਭੂ! ਤੂੰ ਉਨ੍ਹਾਂ ਨੂੰ ਆਪਣਾ ਦੀਦਾਰ ਬਖ਼ਸ਼, ਕਿਉਂ ਜੋ ਆਪਦੇ ਰਿਦੇ ਅੰਦਰ ਉਹ ਤੈਨੂੰ ਪਿਆਰ ਕਰਦੇ ਹਨ।

ਤੇਰੀ ਗਤਿ ਮਿਤਿ ਤੂਹੈ ਜਾਣਹਿ ॥
ਆਪਣੀ ਅਵਸਥਾ ਅਤੇ ਕੀਮਤ ਨੂੰ, ਕੇਵਲ ਤੂੰ ਹੀ ਜਾਣਦਾ ਹੈਂ।

ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
ਤੂੰ ਖ਼ੁਦ ਉਚਾਰਦਾ ਅਤੇ ਖ਼ੁਦ ਹੀ ਬਿਆਨ ਕਰਦਾ ਹੈਂ।

ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
ਹੇ ਸਾਈਂ! ਤੂੰ ਨਾਨਕ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ ਅਤੇ ਆਪਣੀ ਰਜ਼ਾ ਅੰਦਰ ਉਸ ਨੂੰ ਸਦਾ ਹੀ ਦਾਸਾਂ ਦੀ ਸੰਗਤ ਵਿੱਚ ਰੱਖ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਅਲਹ ਅਗਮ ਖੁਦਾਈ ਬੰਦੇ ॥
ਹੇ ਹਦਬੰਨਾ-ਰਹਿਤ ਸੁਆਮੀ ਵਾਹਿਗੁਰੂ ਦੇ ਦਾਸ,

ਛੋਡਿ ਖਿਆਲ ਦੁਨੀਆ ਕੇ ਧੰਧੇ ॥
ਤੂੰ ਸਾਰੇ ਸੰਸਾਰੀ ਵਿਹਾਰਾਂ ਦੇ ਵਿਚਾਰ-ਧਿਆਨ ਨੂੰ ਤਿਆਗ ਦੇ।

ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥
ਤੂੰ ਬੰਦਖ਼ਲਾਸ ਪ੍ਰਾਨੀਆਂ ਦੇ ਚਰਨਾਂ ਦੀ ਧੂੜ ਥੀ ਵੰਝ ਅਤੇ ਆਪਣੇ ਆਪ ਨੂੰ ਇਕ ਰਾਹੀਂ ਖ਼ਿਆਲ ਕਰ। ਇਸ ਤਰ੍ਹਾਂ ਹੇ ਸਾਧੂ! ਤੂੰ ਪ੍ਰਭੂ ਦੇ ਦਰਵਾਜ਼ੇ ਉਤੇ ਪਰਵਾਣ ਹੋ ਜਾਵੇਗਾਂ।

ਸਚੁ ਨਿਵਾਜ ਯਕੀਨ ਮੁਸਲਾ ॥
ਸੱਚ ਨੂੰ ਆਪਣੀ ਅਰਦਾਸ ਬਣਾ ਅਤੇ ਈਮਾਨ ਨੂੰ ਆਪਣੀ ਅਰਦਾਸ ਕਰਨ ਦੀ ਚਿਟਾਈ।

ਮਨਸਾ ਮਾਰਿ ਨਿਵਾਰਿਹੁ ਆਸਾ ॥
ਤੂੰ ਆਪਣੀ ਖ਼ਾਹਿਸ਼ ਨੂੰ ਮੇਟ ਅਤੇ ਆਸਾ ਨੂੰ ਦੂਰ ਕਰ।

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥
ਤੂੰ ਆਪਣੀ ਕਾਇਆ ਨੂੰ ਮਸਜਿਦ, ਆਪਣੇ ਮਨ ਨੂੰ ਮੁੱਲਾਂ ਅਤੇ ਅਸਲੀ ਤਰ੍ਹਾਂ ਪਵਿੱਤ੍ਰ ਥੀ ਵੰਝਣ ਨੂੰ ਆਪਣਾ ਈਸ਼ਵਰੀ ਬਚਨ ਬਣਾ।

ਸਰਾ ਸਰੀਅਤਿ ਲੇ ਕੰਮਾਵਹੁ ॥
ਨਾਮ ਦੀ ਕਮਾਈ ਅਤੇ ਮਜ਼ਹਬੀ ਚਲਣ ਨੂੰ ਤੂੰ 'ਸ਼ਰੀਅਤਿ': ਰੂਹਾਨੀ ਜੀਵਨ ਦੀ ਪਹਿਲੀ ਮੰਜ਼ਿਲ ਬਣਾ।

ਤਰੀਕਤਿ ਤਰਕ ਖੋਜਿ ਟੋਲਾਵਹੁ ॥
ਰੱਬ ਦੀ, ਖੋਜਭਾਲ ਅਤੇ ਦੁਨੀਆਂ ਦੇ ਤਿਆਗ ਨੂੰ ਤੂੰ ਰੂਹਾਨੀ ਜੀਵਨ ਦਾ ਦੂਜਾ ਦਰਜਾ: 'ਤਰੀਕਤ' ਬਣਾ।

ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥
ਹੇ ਨੇਕ ਬੰਦੇ! ਆਪਦੇ ਮਨ ਮਾਰਨ ਨੂੰ ਤੂੰ ਆਪਣੀ 'ਮਾਰਫ਼ਤ': ਤੀਜੀ ਮੰਜ਼ਿਲ ਬਦਾ ਅਤੇ ਰੱਬ ਨਾਲ ਮਿਲਨ ਨੂੰ ਤੂੰ ਆਪਣੀ 'ਹਕੀਕਤ' ਚੌਥੀ ਮੰਜ਼ਲ, ਜਿਨ੍ਹਾਂ ਦੁਆਰਾ ਤੂੰ ਮੁੜ ਕੇ ਨਹੀਂ ਮਰੇਗਾਂ।

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥
ਕੁਰਾਨ ਅਤੇ ਹੋਰ ਧਾਰਮਕ ਕਿਤਾਬਾਂ ਪੜ੍ਹਨ ਦੀ ਥਾਂ ਆਪਣੇ ਮਨ ਨੂੰ,

ਦਸ ਅਉਰਾਤ ਰਖਹੁ ਬਦ ਰਾਹੀ ॥
ਦਸ ਇੰਦ੍ਰੀਆਂ ਜਾਂ ਤ੍ਰੀਮਤਾਂ ਨੂੰ ਮਾੜਿਆਂ ਰਸਤਿਆਂ ਵਿਚੋਂ ਰੋਕਣ ਦੀ ਕਮਾਈ ਕਰ।

ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥
ਤੂੰ ਪੰਜਾਂ ਇਨਸਾਨ (ਵਿਕਾਰਾਂ) ਨੂੰ ਈਮਾਨ, ਖੈਰਾਤ ਅਤੇ ਸੰਤੋਖ ਨਾਲ ਬੰਨ੍ਹ ਕੇ ਰੱਖ ਅਤੇ ਇਸ ਤਰ੍ਹਾਂ ਤੂੰ ਪ੍ਰਵਾਨ ਥੀ ਵੰਝੇਗਾਂ।

ਮਕਾ ਮਿਹਰ ਰੋਜਾ ਪੈ ਖਾਕਾ ॥
ਮਿਹਰਬਾਨੀ ਨੂੰ ਆਪਣਾ ਮੱਕਾ ਬਣਾ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਆਪਣਾ ਵਰਤ।

ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥
ਤੂੰ ਪੈਗੰਬਰ ਦੇ ਬਚਨ ਦੀ ਕਮਾਈ ਕਰਨ ਨੂੰ ਸਵਰਗ ਵਜੋਂ ਜਾਣ।

ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥
ਕੇਵਲ ਵਾਹਿਗੁਰੂ ਹੀ ਪਰੀ, ਰੋਸ਼ਨੀ ਅਤੇ ਖ਼ੁਸ਼ਬੋ ਹੈ, ਸੁਆਮੀ ਦਾ ਸਿਮਰਨ ਹੀ ਉਪਾਸ਼ਨਾ ਦੀ ਸ੍ਰੋਸ਼ਟ ਕੋਠੜੀ ਹੈ।

copyright GurbaniShare.com all right reserved. Email