ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥ ਸਤਿਸੰਗਤ ਅੰਦਰ ਤੂੰ ਅਬਿਨਾਸ਼ੀ ਪ੍ਰਭੂ ਦਾ ਆਰਾਧਨ ਕਰ ਅਤੇ ਤੈਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਪਾਤ ਹੋਵੇਗੀ। ਚਾਰਿ ਪਦਾਰਥ ਅਸਟ ਦਸਾ ਸਿਧਿ ॥ ਜੇਕਰ ਤੂੰ ਚਾਰ ਉਤੱਮ ਦਾਤਾਂ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਲੋੜਦਾ ਹੈਂ, ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥ ਤਾਂ ਤੂੰ ਨਾਮ ਦੀ ਦੌਲਤ ਦਾ ਆਰਾਧਨ ਕਰ, ਜੋ ਤੈਨੂੰ ਅਡੋਲਤਾ, ਆਰਾਮ ਅਤੇ ਨੌ ਖਜ਼ਾਨੇ ਪ੍ਰਦਾਨ ਕਰ ਦੇਵੇਗੀ। ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥ ਆਪਣੇ ਚਿੱਤ ਵਿੱਚ ਜੇਕਰ ਤੂੰ ਸਾਰੀਆਂ ਖ਼ੁਸ਼ੀਆਂ ਚਾਹੁੰਦਾ ਹੈਂ, ਤਾਂ ਸੰਤਾਂ ਨਾਲ ਮਿਲ ਕੇ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ। ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥ ਸ਼ਾਸਤਰ, ਸਿੰਮ੍ਰਤੀਆਂ ਅਤੇ ਵੇਦ ਉਚਾਰਨ ਕਰਦੇ ਹਨ, ਜਨਮੁ ਪਦਾਰਥੁ ਜੀਤੁ ਪਰਾਣੀ ॥ ਕਿ ਜੀਵ ਨੂੰ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ। ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥ ਵਿਸ਼ੇ ਭੋਗ, ਗੁੱਸੇ ਅਤੇ ਬਦਖ਼ੋਈ ਨੂੰ ਤਿਆਗ, ਆਪਣੀ ਜੀਭ੍ਹ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਹੇ ਨਾਨਕ! ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥ ਜਿਸ ਦਾ ਨਾਂ ਕੋਈ ਸਰੂਪ ਹੈ, ਨਾਂ ਹੀ ਨੁਹਾਰ, ਨਾਂ ਹੀ ਵੰਸ਼, ਨਾਂ ਹੀ ਜਾਤ; ਪੂਰਨ ਪੂਰਿ ਰਹਿਆ ਦਿਨੁ ਰਾਤੀ ॥ ਉਹ ਪੂਰਾ ਪ੍ਰਭੂ ਦਿਹੁੰ ਅਤੇ ਰੈਣ ਪਰੀਪੂਰਨ ਹੋ ਰਿਹਾ ਹੈ। ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥ ਜਿਹੜਾ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਭਾਰੇ ਨਸੀਬਾਂ ਵਾਲਾ ਹੈ, ਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ। ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥ ਜੋ ਆਪਣੇ ਸਿਰਜਣਹਾਰ-ਸੁਆਮੀ ਨੂੰ ਭੁਲਾਉਂਦਾ ਹੈ, ਜਲਤਾ ਫਿਰੈ ਰਹੈ ਨਿਤ ਤਾਤਾ ॥ ਉਹ ਸੜਦਾ ਮਚਦਾ ਫਿਰਦਾ ਹੈ ਅਤੇ ਸਦਾ ਤੱਤੇ-ਸੁਭਾ ਵਾਲਾ (ਕ੍ਰੋਧੀ) ਰਹਿੰਦਾ ਹੈ। ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥ ਉਸ ਨਾਂ-ਸ਼ੁਕਰੇ ਨੂੰ ਕੋਈ ਭੀ ਬਚਾ ਨਹੀਂ ਸਕਦਾ। ਉਹ ਭਿਆਨਕ ਦੋਜ਼ਕ ਅੰਦਰ ਸੁੱਟਿਆ ਜਾਂਦਾ ਹੈ। ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥ ਜਿਸ ਨੇ ਤੈਨੂੰ ਆਤਮਾ, ਜਿੰਦਜਾਨ, ਦੇਹ ਅਤੇ ਧਨ-ਦੌਲਤ ਬਖਸ਼ੇ ਹਨ, ਮਾਤ ਗਰਭ ਮਹਿ ਰਾਖਿ ਨਿਵਾਜਿਆ ॥ ਅਤੇ ਜਿਸ ਨੇ ਤੈਨੂੰ, ਤੇਰੀ ਮਾਂ ਦੇ ਪੇਟ ਵਿੱਚ ਰੱਖਿਆ ਕਰਕੇ ਪਾਲਿਆ-ਪੋਸਿਆ ਹੈ; ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥ ਉਸ ਦੇ ਪ੍ਰੇਮ ਨੂੰ ਤਿਆਗ, ਤੂੰ ਹੋਰਸ ਨਾਲ ਰੰਗਿਆ ਹੋਇਆ ਹੈਂ। ਇਸ ਤਰ੍ਹਾਂ ਤੂੰ ਕਿਸੇ ਕਿਨਾਰੇ ਭੀ ਨਹੀਂ ਲਗਣਾ। ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥ ਤੂੰ ਮੇਰੇ ਉਤੇ ਮਿਹਰ ਕਰ, ਹੇ ਮੈਂਡੇ ਸੁਆਮੀ! ਘਟਿ ਘਟਿ ਵਸਹਿ ਸਭਨ ਕੈ ਨੇਰੇ ॥ ਤੂੰ ਸਾਰਿਆਂ ਦਿਲਾਂ ਅੰਦਰ ਅਤੇ ਹਰ ਇੱਕ ਦੇ ਨੇੜੇ ਰਹਿੰਦਾ ਹੈਂ। ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥ ਮੇਰੇ ਹੱਥ ਵਿੱਚ ਕੁਝ ਭੀ ਨਹੀਂ। ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸ ਨੂੰ ਤੂੰ ਖ਼ੁਦ ਦਰਸਾਉਂਦਾ ਹੈਂ। ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥ ਜਿਸ ਦੇ ਮੱਥੇ ਉੱਤੇ ਆਦੀ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਤਿਸ ਹੀ ਪੁਰਖ ਨ ਵਿਆਪੈ ਮਾਇਆ ॥ ਮੋਹਨੀ ਉਸ ਪੁਰਸ਼ ਨੂੰ ਨਹੀਂ ਚਿਮੜਦੀ। ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥ ਗੋਲਾ ਨਾਨਕ ਹਮੇਸ਼ਾਂ ਤੇਰੀ ਪਨਾਹ ਲੋੜਦਾ ਹੈ, ਹੇ ਪ੍ਰਭੂ! ਅਤੇ ਉਹ ਹੋਰ ਕਿਸੇ ਨੂੰ ਤੇਰੇ ਬਰਾਬਰ ਨਹੀਂ ਸਮਝਦਾ। ਆਗਿਆ ਦੂਖ ਸੂਖ ਸਭਿ ਕੀਨੇ ॥ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਸਮੂਹ ਖ਼ੁਸ਼ੀਆਂ ਅਤੇ ਗ਼ਮੀਆਂ ਰਚੀਆਂ ਹਨ। ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥ ਕੋਈ ਟਾਂਵਾਂ ਜਣਾ ਹੀ ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹੈ। ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥ ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਉਹ ਸੁਆਮੀ ਹਰ ਥਾਂ ਰਮ ਰਿਹਾ ਹੈ। ਸੋਈ ਭਗਤੁ ਸੋਈ ਵਡ ਦਾਤਾ ॥ ਕੇਵਲ ਉਹ ਹੀ ਸੰਤ ਹੈ, ਓਹੀ ਵੱਡਾ ਦਾਤਾਰ। ਸੋਈ ਪੂਰਨ ਪੁਰਖੁ ਬਿਧਾਤਾ ॥ ਓਹੀ ਮੁਕੰਮਲ ਸਿਰਜਣਹਾਰ ਸੁਆਮੀ ਹੈ, ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥ ਅਤੇ ਉਹ ਹੀ ਤੈਂਡੇ ਬਚਪਣੇ ਤੋਂ ਤੈਡਾਂ ਸਹਾਇਕ ਤੇਰੇ ਚਿੱਤ ਦੀਆਂ ਖ਼ਾਹਿਸ਼ਾ ਪੂਰੀਆਂ ਕਰਦਾ ਹੈ। ਮਿਰਤੁ ਦੂਖ ਸੂਖ ਲਿਖਿ ਪਾਏ ॥ ਮੌਤ, ਪੀੜ ਤੇ ਪ੍ਰਸੰਨਤਾ ਸੁਆਮੀ ਨੇ (ਧੁਰੋਂ) ਲਿਖੀਆਂ ਹਨ। ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥ ਉਹ ਭੋਰਾ ਭਰ ਨਹੀਂ ਵਧਦੇ, ਨਾਂ ਹੀ ਘਟਾਇਆ ਘਟ ਹੁੰਦੇ ਹਨ। ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥ ਕੇਵਲ ਉਹ ਹੀ ਹੁੰਦਾ ਹੈ ਜੋ ਸਿਰਜਣਹਾਰ ਨੂੰ ਚੰਗਾ ਲਗਦਾ ਹੈ। ਇਹ ਆਖਣ ਦੁਆਰਾ ਕਿ ਉਹ (ਬੰਦਾ) ਕੁਛ ਕਰਦਾ ਹੈ, ਉਹ ਆਪਦੇ ਆਪ ਨੂੰ ਬਰਬਾਦ ਕਰ ਲੈਂਦਾ ਹੈ। ਅੰਧ ਕੂਪ ਤੇ ਸੇਈ ਕਾਢੇ ॥ ਕੇਵਲ ਉਨ੍ਹਾਂ ਨੂੰ ਹੀ ਸੁਆਮੀ ਅੰਨ੍ਹੇ ਖੂਹ ਵਿਚੋਂ ਕੱਢਦਾ ਹੈ, ਜਨਮ ਜਨਮ ਕੇ ਟੂਟੇ ਗਾਂਢੇ ॥ ਤੇ ਉਨ੍ਹਾਂ ਨੂੰ ਹੀ ਜੋ ਕ੍ਰੋੜਾਂ ਜਨਮਾਂ ਤੋਂ ਵਿਛੁੜੇ ਹੋਏ ਹਨ, ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥ ਆਪਣੇ ਨਾਲ ਮਿਲਾਉਂਦਾ ਹੈ ਅਤੇ ਆਪਣੀ ਮਿਹਰ ਕਰਕੇ ਆਪਣੇ ਹੱਥਾਂ ਨਾਲ ਕੇਵਲ ਉਨ੍ਹਾਂ ਦੀ ਹੀ ਰੱਖਿਆ ਕਪਦਾ ਹੈ, ਜੋ ਸੰਤਾਂ ਨਾਲ ਮਿਲ ਕੇ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦੇ ਹਨ। ਤੇਰੀ ਕੀਮਤਿ ਕਹਣੁ ਨ ਜਾਈ ॥ ਤੇਰਾ ਮੁਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ। ਅਚਰਜ ਰੂਪੁ ਵਡੀ ਵਡਿਆਈ ॥ ਅਦਭੁੱਤ ਹੈ ਤੇਰਾ ਸਰੂਪ ਅਤੇ ਵਿਸ਼ਾਲ ਹੈ ਤੇਰੀ ਵਿਸ਼ਾਲਤਾ। ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥ ਤੈਡਾਂ ਗੋਲਾ, ਤੈਂਡੀ ਪ੍ਰੇਮਮਈ ਸੇਵਾ ਦੀ ਖ਼ੈਰ ਮੰਗਦਾ ਹੈ, ਹੇ ਸੁਆਮੀ! ਨਾਨਕ ਤੇਰੇ ਉਤੋਂ ਘੋਲੀ, ਘੋਲੀ ਵੰਝਦਾ ਹੈ। ਮਾਰੂ ਵਾਰ ਮਹਲਾ ੩ ਮਾਰੂ ਵਾਰ ਤੀਜੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਟਾ ਦੁਆਰਾ, ਉਹ ਪਾਇਆ ਜਾਂਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਜੇਕਰ, ਜਦ ਕੋਈ ਖ਼ਰੀਦਾਰ ਨਾਂ ਹੋਵੇ, ਨੇਕੀ ਵੇਚੀ ਜਾਵੇ, ਤਦ ਇਹ ਸਸਤੀ ਵਿਕਦੀ ਹੈ। ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ ਜੇਕਰ ਨੇਕੀ ਦਾ ਖ਼ਰੀਦਾਰ ਮਿਲ ਪਵੇ, ਤਾਂ ਇਹ ਆਪਣਾ ਲੱਖਾਂ ਗੁਣਾਂ ਮੁਲ ਕੱਢ ਜਾਂਦੀ ਹੈ। copyright GurbaniShare.com all right reserved. Email |