ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥ ਗੁਣੀ ਬੰਦੇ ਨਾਲਮਿਲ ਕੇ, ਉਸ ਪਾਸੋਂ ਨੇਕੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਜੀਵ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ। ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥ ਅਮੋਲਕ ਨੇਕੀਆਂ, ਕੋਈ ਭੀ ਮੁੱਲ ਦੇਣ ਨਾਲ, ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਦੁਕਾਨ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ। ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥ ਨਾਨਕ, ਮੁਕੰਮਲ ਹੈ ਉਨ੍ਹਾਂ ਦਾ ਭਜਨ। ਇਹ ਕਦੇ ਭੀ ਘਟ ਨਹੀਂ ਹੁੰਦਾ। ਮਃ ੪ ॥ ਚੌਥੀ ਪਾਤਿਸ਼ਾਹੀ। ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥ ਨਾਮ ਤੋਂ ਸੱਖਣੇ ਇਨਸਾਨ ਭਟਕਦੇ ਹਨ ਅਤੇ ਸਦਾ ਆਉਂਦੇ ਤੇ ਜਾਂਦੇ ਹਨ। ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥ ਕੋਈ ਜੂੜਾਂ ਨਾਲ ਜਕੜੇ ਹੋਏ ਹਨ, ਕਈਆਂ ਦੇ ਜੂੜ ਵੱਢੇ ਗਏ ਹਨ ਅਤੇ ਕਈ ਪ੍ਰਭੂ ਦੀ ਪ੍ਰੀਤ ਅੰਦਰ ਅਨੰਦਤ ਹਨ। ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥ ਨਾਨਕ ਤੂੰ ਸੱਚੇ ਸੁਆਮੀ ਉੱਤੇ ਭਰੋਸਾ ਧਾਰ ਅਤੇ ਸੱਚੇ ਤਰੀਕਿਆਂ ਰਾਹੀਂ ਸੱਚੇ ਸੁੱਚੇ ਕਰਮ ਕਰ। ਪਉੜੀ ॥ ਪਉੜੀ। ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥ ਗੁਰਾਂ ਦੇ ਪਾਸੋਂ ਮੈਂ ਬ੍ਰਹਮ ਗਿਆਤ ਦੀ ਪਰਮ ਬਲਵਾਨ ਤਲਵਾਰ ਪ੍ਰਾਪਤ ਕੀਤੀ ਹੈ। ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥ ਦਵੈਤ-ਭਾਵ ਅਤੇ ਸੰਦੇਹ ਦੇ ਕਿਲ੍ਹੇ ਉੱਤੇ ਧਾਵਾ ਬੋਲ, ਮੈਂ ਸੰਸਾਰੀ ਮਮਤਾ, ਲਾਲਚ ਅਤੇ ਸਵੈ-ਹੰਗਤਾ ਨੂੰ ਵੰਢ ਸੁਟਿਆ ਹੈ। ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥ ਗੁਰਾਂ ਦੀ ਬਾਣੀ ਦਾ ਧਿਆਨ ਧਾਰਣ ਦੁਆਰਾ ਵਾਹਿਗੁਰੂ ਦਾ ਨਾਮ ਮੇਰੇ ਅੰਦਰ ਟਿਕ ਗਿਆ ਹੈ। ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥ ਸੱਚ, ਸਵੈ-ਜ਼ਬਤ ਅਤੇ ਸ੍ਰੇਸ਼ਟ ਸਮਝ ਰਾਹੀਂ, ਵਾਹਿਗੁਰੂ ਮੈਨੂੰ ਪਿਆਰਾ ਲਗਣ ਲੱਗ ਗਿਆ ਹੈ। ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥ ਨਿਸਚਿਤ ਅਤੇ ਯਕੀਨਨ ਹੀ ਸੱਚਾ ਕਰਤਾ-ਪੁਰਖ ਹਰ ਥਾਂ ਵਿਆਪਕ ਹੋ ਰਿਹਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥ ਰਾਗਾਂ ਵਿੱਚ ਕੇਦਾਰਾ, ਚੰਗਾ ਜਾਣਿਆ ਜਾਂਦਾ ਹੈ, ਹੇ ਵੀਰ! ਜੇਕਰ ਇਸ ਦੇ ਰਾਹੀਂ ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਵੇ, ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥ ਉਹ ਸਾਧ ਸੰਗਤ ਨਾਲ ਜੁੜਿਆ ਰਹੇ ਅਤੇ ਸੱਚੇ ਸੁਆਮੀ ਨਾਲ ਉਸ ਦੀ ਪਿਰਹੜੀ ਪੈ ਜਾਵੇ, ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥ ਤਾਂ ਉਹ ਆਪਣੀ ਅੰਦਰਲੀ ਮਲੀਣਤਾ ਨੂੰ ਧੋ ਸੁੱਟਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ। ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥ ਉਹ ਨੇਕੀਆਂ ਦੀ ਪੂੰਜੀ ਨੂੰ ਇਕੱਤਰ ਕਰਦਾ ਹੈ ਅਤੇ ਪਾਪਾਂ ਨੂੰ ਮਾਰ ਕੇ ਪਰੇ ਸੁੱਟ ਪਾਉਂਦਾ ਹੈ। ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥ ਨਾਨਕ, ਕੇਵਲ ਉਹੀ ਮਿਲ ਗਿਆ ਜਾਣਿਆ ਜਾਂਦਾ ਹੈ, ਜੋ ਆਪਣੇ ਗੁਰਾਂ ਨੂੰ ਨਹੀਂ ਤਿਆਗਦਾ ਤੇ ਹੋਰਸ ਨੂੰ ਮੁਹੱਬਤ ਨਹੀਂ ਕਰਦਾ। ਮਃ ੪ ॥ ਚੌਥੀ ਪਾਤਿਸ਼ਾਹੀ। ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥ ਸੰਸਾਰ ਸਮੁੰਦਰ ਨੂੰ ਵੇਖ, ਮੈਂ ਤ੍ਰਾਹ ਨਾਲ ਮਰ ਵੰਝਦਾ ਹਾਂ। ਤੇਰਾ ਭੈ ਧਾਰਨ ਕਰਨ ਦੁਆਰਾ, ਹੇ ਸਾਈਂ! ਮੈਂ ਹੋਰਸ ਤੋਂ ਲਹੀਂ ਡਰਦਾ। ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥ ਗੁਰਾਂ ਦੀ ਬਾਣੀ ਰਾਹੀਂ ਮੈਂ ਸੰਤੁਸ਼ਟ ਹੋ ਗਿਆ ਹਾਂ ਅਤੇ ਨਾਮ ਦੇ ਰਾਹੀਂ ਮੈਂ ਪ੍ਰਫੁੱਲਤ ਹੁੰਦਾ ਹਾਂ। ਮਃ ੪ ॥ ਚੋਥੀ ਪਾਤਿਸ਼ਾਹੀ। ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥ ਭਾਵੇਂ ਸਮੁੰਦਰ ਵਿੱਚ ਤਰੰਗ ਉਠਦੇ ਹਨ, ਮੈਂ ਜਹਾਜ਼ ਤੇ ਚੜ੍ਹ ਕੇ ਚਲ ਪੈਂਦਾ ਹਾਂ। ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥ ਸੱਚੇ ਜਹਾਜ਼ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ, ਜੇਕਰ ਗੁਰੂ ਜੀ ਧੀਰਜ, ਤਸੱਲੀ ਦੇਣ। ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥ (ਮੇਰੇ) ਗੁਰੂ ਜੀ ਹਮੇਸ਼ਾਂ ਖ਼ਬਰਦਾਰ ਦਿਸ ਆਉਂਦੇ ਹਨ ਅਤੇ ਉਹ ਮੈਨੂੰ ਉਸ ਸੁਆਮੀ ਦੇ ਬੂਹੇ ਉੱਤੇ ਜਾ ਉਤਾਰਦੇ ਹਨ। ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥ ਨਾਨਕ, ਜੇਕਰ ਮੈਨੂੰ ਸੁਆਮੀ ਦੀ ਰਹਿਮਤ ਪ੍ਰਾਪਤ ਹੋ ਜਾਵੇ, ਤਾਂ ਮੈਂ ਇੱਜ਼ਤ ਆਬਰੂ ਨਾਲ ਵੁਸ ਦੇ ਦਰਬਾਰ ਨੂੰ ਜਾਵਾਂਗਾ। ਪਉੜੀ ॥ ਪਉੜੀ। ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥ ਗੁਰਾਂ ਦੀ ਦਇਆ ਦੁਆਰਾ, ਸੱਚ ਦੀ ਕਮਾਈ ਕਰਕੇ, ਤੂੰ ਗਮ-ਰਹਿਤ ਰਾਜ-ਭਾਗ ਮਾਣ। ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥ ਸੱਚੇ ਰਾਜਸਿੰਘਾਸ਼ਨ ਤੇ ਬਹਿ ਕੇ ਸੁਆਮੀ ਇਨਸਾਫ਼ ਕਰਦਾ ਹੈ ਅਤੇ ਇਨਸਾਨ ਨੂੰ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਾ ਦਿੰਦਾ ਹੈ। ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥ ਸੱਚੇ ਗੁਰਾਂ ਦੀ ਸਿੱਖਮਤ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਉਸ ਨਾਲ ਕਾਮਯਾਬ ਥੀ ਵੰਝਦਾ ਹੈ। ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥ ਜੇਕਰ ਆਰਾਮ-ਬਖ਼ਸ਼ਣਹਾਰ ਸੁਆਮੀ ਏਥੇ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਾਂ ਅਖ਼ੀਰ ਨੂੰ ਉਹ ਉਸ ਦਾ ਸਹਾਇਕ ਥੀ ਵੰਝਦਾ ਹੈ। ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥ ਜਦ ਗੁਰੂ ਜੀ ਸਮਝ ਪ੍ਰਦਾਨ ਕਰਦੇ ਹਨ, ਤਾਂ ਬੰਦੇ ਦੇ ਮਨ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥ ਭੁੱਲੀ ਭਟਕੀ ਹੋਈ, ਮੈਂ ਭਟਕਦੀ ਫਿਰਦੀ ਹਾਂ ਅਤੇ ਕੋਈ ਭੀ ਮੈਨੂੰ ਰਾਹ ਨਹੀਂ ਦਸਦਾ। ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥ ਮੈਂ ਜਾ ਕੇ ਅਕਲਮੰਦਾਂ ਨੂੰ ਪੁਛਦੀ ਹਾਂ, ਕੀ ਕੋਈ ਜਣਾ ਹੈ ਜੋ ਕਸ਼ਟ ਤੋਂ ਮੇਰੀ ਖ਼ਲਾਸੀ ਕਰ ਦੇਵੇ? ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਜੇਕਰ ਸੱਚੇ ਸਤਿਗੁਰੂ ਮੇਰੇ ਚਿੱਤ ਅੰਦਰ ਨਿਵਾਸ ਕਰ ਲੈਣ ਤਾਂ ਮੈਂ ਆਪਣੇ ਮਿੱਤ੍ਰ ਪ੍ਰਭੂ ਨੂੰ ਐਨ ਉਸੇ ਥਾਂ ਤੇ ਵੇਖ ਲੈਂਦੀ ਹਾਂ। ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥ ਨਾਨਕ, ਸੱਚੇ ਨਾਮ ਦੀ ਮਹਿਮਾ ਗਾਇਨ ਕਰਨ ਦੁਆਰਾ, ਆਤਮਾ ਰੱਜ ਜਾਂਦੀ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥ ਹਰੀ ਖੁਦ ਆਚਰਣ ਹੈ, ਖ਼ੁਦ ਅਮਲ ਅਤੇ ਖ਼ੁਦ ਹੀ ਫ਼ੁਰਮਾਨ ਜਾਰੀ ਕਰਦਾ ਹੈ। ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥ ਉਹ ਖ਼ੁਦ ਕਈਆਂ ਨੂੰ ਬਖ਼ਸ਼ ਦਿੰਦਾ ਹੈ ਅਤੇ ਖ਼ੁਦ ਹੀ ਘਾਲ ਕਮਾਉਂਦਾ ਹੈ। ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥ ਨਾਨਕ ਰੱਬੀ ਨੂਰ ਗੁਰਾਂ ਪਾਸੋਂ ਪ੍ਰਾਪਤ ਕਰ, ਬੰਦਾ ਆਪਣੀ ਪੀੜ ਤੇ ਪਾਪ ਨੂੰ ਨਾਮ ਦੇ ਰਾਹੀਂ ਸਾੜ ਸੁੱਟਦਾ ਹੈ। ਪਉੜੀ ॥ ਪਉੜੀ। ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥ ਹੇ ਮੂੜ੍ਹ ਮਨਮੁਖ ਪੁਰਸ਼! ਤੂੰ ਧਨ-ਦੌਲਤ ਨੂੰ ਦੇਖ ਕੇ ਗ਼ਲਤੀ ਨਾਂ ਕਰ। ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥ ਸਾਰਾ ਪਦਾਰਥ ਜੋ ਤੂੰ ਦੇਖਦਾ ਹੈਂ, ਕੂੜਾ ਹੈ ਅਤੇ ਤੁਰਨ ਵੇਲੇ ਇਸ ਨੇ ਤੇਰੇ ਨਾਲ ਨਹੀਂ, ਜਾਣਾ। ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥ ਬੇਸਮਝ ਅੰਨ੍ਹਾ ਬੰਦਾ ਜਾਣਦਾ ਨਹੀਂ, ਕਿ ਮੌਤ ਦੀ ਤਲਵਾਰ ਉਸ ਦੇ ਸਿਰ ਉੰਤੇ ਲਟਕ ਰਹੀ ਹੈ। ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥ ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉਤੱਰ ਜਾਂਦੇ ਹਨ। copyright GurbaniShare.com all right reserved. Email |