ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ ਵਾਹਿਗੁਰੂ ਆਪੇ ਕਰਨ ਵਾਲਾ ਤੇ ਆਪੇ ਹੀ ਕਰਾਉਣ ਵਾਲਾ ਹੈ। ਖ਼ੁਦ ਹੀ ਸੁਆਮੀ ਰੱਖਿਆ ਕਰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ ਜਿਹੜੇ ਗੁਰਾਂ ਨਾਲ ਨਹੀਂ ਮਿਲਦੇ ਅਤੇ ਜਿਨ੍ਹਾਂ ਨੂੰ ਰੱਬ ਦਾ ਇੱਕ ਭੋਰਾ ਭਰ ਭੀ ਡਰ ਨਹੀਂ, ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ ਉਹ ਆਉਣ ਤੇ ਜਾਣ ਵਿੱਚ ਬਹੁਤ ਕਸ਼ਟ ਉਠਾਉਂਦੇ ਹਨ ਅਤੇ ਉਨ੍ਹਾਂ ਦੀ ਚਿੰਤਾ ਕਦਾਚਿੱਤ ਦੂਰ ਨਹੀਂ ਹੁੰਦੀ। ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ ਉਹ ਮੈਲੇ ਕਪੜਿ੍ਹਆਂ ਦੀ ਮਾਨੰਦ ਕੁੱਟੇ ਜਾਂਦੇ ਹਨ ਅਤੇ ਹਰ ਘੰਟੇ ਜਾਂ ਦੋ ਘੰਟਿਆਂ ਮਗਗੋਂ ਘੜਿਆਲ ਵਾਂਗੂ ਮਾਰੇ ਜਾਂਦੇ ਹਨ। ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥ ਨਾਨਕ, ਸੱਚੇ ਨਾਮ ਦੇ ਬਾਝੋਂ ਉਨ੍ਹਾਂ ਦੇ ਸਿਰ ਤੋਂ ਝੰਜਟ ਦੂਰ ਨਹੀਂ ਹੁੰਦੇ। ਮਃ ੩ ॥ ਤੀਜੀ ਪਾਤਿਸ਼ਾਹੀ। ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ ਮੈਂ ਤਿੰਨੇ ਜਹਾਨ ਖੋਜਭਾਲ ਲਏ ਹਨ, ਮੇਰੇ ਮਿੱਤ੍ਰ! ਅਤੇ ਮਾਲੂਮ ਕੀਤਾ ਹੈ ਕਿ ਦੁਨੀਆਂ ਲਈ ਹੰਕਾਰ ਮਾੜਾ ਹੈ। ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥ ਪਸਚਾਤਾਪ ਨਾਂ ਕਰ, ਹੇ ਮੇਰੀ ਆਤਮਾ! ਤੂੰ ਸੱਚ ਬੋਲ; ਨਾਨਕ, ਨਿਰੋਲ ਸੱਚ ਹੀ। ਪਉੜੀ ॥ ਪਉੜੀ। ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ ਗੁਰੂ-ਅਨੁਸਾਰੀਆਂ ਨੂੰ ਸੁਆਮੀ ਖ਼ੁਦ ਮਾਫ਼ ਕਰ ਦਿੰਦਾ ਹੈ ਅਤੇ ਉਹ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ। ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ ਉਹ ਖ਼ੁਦ ਉਨ੍ਹਾਂ ਨੂੰ ਆਪਣੀ ਸੇਵਾ ਵਿੱਚ ਲਾਉਂਦਾ ਹੈ ਅਤੇ ਉਨ੍ਹਾਂ ਨੂੰ ਗੁਰਾਂ ਦੀ ਬਾਣੀ ਦੀ ਮੋਹਰ ਲੱਗ ਜਾਂਦੀ ਹੈ। ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ ਸਦੀਵ ਹੀ ਸੁੰਦਰ ਹਨ ਉਹ ਆਗਿਆਕਾਰੀ ਬੰਦੇ ਅਤੇ ਸੁਆਮੀ ਦੇ ਦਰਬਾਰ ਵਿੱਚ ਉਹ ਪ੍ਰਸਿਧ ਹੋ ਜਾਂਦੇ ਹਨ। ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ ਏਥੇ ਅਤੇ ਓਥੇ ਬੰਦਖ਼ਲਾਸ ਹਨ ਉਹ, ਜੋ ਆਪਣੇ ਵਿਆਪਕ ਵਾਹਿਗੁਰੂ ਨੂੰ ਅਨੂਭਵ ਕਰਦੇ ਹਨ। ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥ ਮੁਬਾਰਕ! ਮੁਬਾਰਕ ਹਨ ਉਹ ਪੁਰਸ਼, ਜੋ ਆਪਣੇ ਸਾਈਂ ਦੀ ਘਾਲ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਬਲਿਹਾਰ ਜਾਂਦਾ ਹਾਂ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ ਬੇਸਮਝ ਰੂਹ-ਪਤਨੀ, ਦੇਹ ਦੀ ਮੜ੍ਹੀ ਅੰਦਰ ਖੱਚਤ ਹੋਈ ਹੋਈ ਹੈ। ਉਹ ਸਿਆਹ ਅਤੇ ਅਪਵਿੱਤ੍ਰ ਮਨ ਵਾਲੀ ਹੈ। ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥ ਜੇਕਰ ਉਸ ਵਿੱਚ ਨੇਕੀਆਂ ਹੋਣ, ਕੇਵਲ ਤਦ ਹੀ ਉਹ ਆਪਣੀ ਪਤੀ ਨੂੰ ਮਾਣ ਸਕਦੀ ਹੈ, ਪ੍ਰੰਤੂ ਹੇ ਨਾਨਕ! ਪਤਨੀ ਤਾਂ ਬਦੀਆਂ ਨਾਲ ਪਰੀਪੂਰਨ ਹੈ। ਮਃ ੧ ॥ ਪਹਲਿੀ ਪਾਤਿਸ਼ਾਹੀ। ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ ਕੇਵਲ ਉਹ ਹੀ ਚੰਗੇ ਆਚਰਨ ਵਾਲੀ, ਸੱਚੇ ਸਵੈ-ਜ਼ਬਤ ਵਾਲੀ, ਪਰਵਾਰ ਵਿੱਚ ਕਮਾਲ; ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥ ਅਤੇ ਸਦਾ ਲਈ ਚੰਗੀ; ਜੋ ਹੇ ਨਾਨਕ! ਦਿਨ ਤੇ ਰਾਤ ਆਪਣੇ ਕੰਤ ਦੇ ਨੇਹੁੰ ਅਤੇ ਪ੍ਰੇਮ ਅੰਦਰ ਰੰਗੀ ਰਹਿੰਦੀ ਹੈ। ਪਉੜੀ ॥ ਪਉੜੀ। ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ ਜੋ ਆਪਣੇ ਆਪ ਨੂੰ ਜਾਣ ਲੈਂਦਾ ਹੈ, ਉਸ ਨੂੰ ਨਾਮ ਦੇ ਖ਼ਜ਼ਾਨੇ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ ਆਪਣੀ ਰਹਿਮਤ ਧਾਰ ਕੇ, ਗੁਰੂ ਜੀ ਉਸ ਨੂੰ ਗੁਰਬਾਣੀ ਅੰਦਰ ਲੀਨ ਕਰ ਦਿੰਦੇ ਹਨ। ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ ਪਾਵਨ ਪਵਿੱਤ੍ਰ ਹੈ ਗੁਰਾਂ ਦੀ ਬਾਣੀ ਇਸ ਦੇ ਰਾਹੀਂ, ਪ੍ਰਾਣੀ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ। ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥ ਜੋ ਪ੍ਰਭੂ ਦੇ ਆਬਿਹਿਯਾਤ ਨੂੰ ਚਖਦੇ ਹਨ ਉਹ ਹੋਰਨਾਂ ਸੁਆਦਾਂ ਨੂੰ ਤਿਆਗ ਤੇ ਛੱਡ ਦਿੰਦੇ ਹਨ। ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ, ਉਹ ਸਦੀਵੀ ਹੀ ਰੱਜੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਤ੍ਰੇਹ ਤੇ ਭੁੱਖ ਨਵਿਰਤ ਹੋ ਜਾਂਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ ਆਪਣੀ ਖਸ਼ੀ ਅੰਦਰ ਕੰਤ ਉਸ ਪਤਨੀ ਨੂੰ ਮਾਣਦਾ ਹੈ, ਜਿਹੜੀ ਆਪਦੇ ਦਿਲ ਨੂੰ ਨਾਮ ਨਾਲ ਸ਼ਸੋਭਤ ਕਰਦੀ ਹੈ। ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥ ਨਾਨਕ, ਜਿਹੜੀ ਪਤਨੀ ਆਪਣੇ ਪਤੀ ਦੇ ਮੁਹਰੇ ਖਲੋਤੀ ਹੈ ਉਹ ਸੁਭਾਇਮਾਨ ਇਸਤ੍ਰੀ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਇਸ ਲੋਕ ਤੇ ਪ੍ਰਲਕ ਵਿੱਚ ਵਹੁਟੀ ਆਪਦੇ ਖ਼ਸਮ ਦੀ ਮਲਕੀਅਤ ਹੈ, ਜੋ ਖ਼ਸਮ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ। ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥ ਨਾਨਕ, ਮੁਬਾਰਕ ਹਨ ਉਹ ਸਤਵੰਤੀਆਂ ਪਤਨੀਆਂ, ਜੋ ਆਪਣੇ ਮੁਛੰਦਗੀ-ਰਹਿਤ ਸੁਆਮੀ ਨੂੰ ਚੰਗੀਆਂ ਲਗਦੀਆਂ ਹਨ। ਪਉੜੀ ॥ ਪਉੜੀ। ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਕੇਵਲ ਉਹ ਪਾਤਿਸ਼ਾਹ ਹੀ ਰਾਜ਼ ਸਿੰਘਾਸਣ ਤੇ ਬੈਠਦਾ ਹੈ ਜਿਹੜਾ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ। ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ ਜੋ ਆਪਣੇ ਸੱਚੇ ਸਾਹਿਬ ਨੂੰ ਅਨੁਭਵ ਕਰਦੇ ਹਨ; ਕੇਵਲ ਉਹ ਹੀ ਸੱਚੇ ਪਾਤਿਸ਼ਾਹ ਹਨ। ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ਇਹ ਧਰਤੀ ਦੇ ਸੁਆਮੀ, ਪਾਤਿਸ਼ਾਹ ਨਹੀਂ ਆਖੇ ਜਾਂਦੇ। ਹੋਰਸ ਦੇ ਪਿਆਰ ਰਾਹੀਂ, ਉਹ ਕਸ਼ਟ ਉਠਾਉਂਦੇ ਹਨ। ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ ਇਨਸਾਨ ਰਚੇ ਹੋਏ ਦੀ ਕਿਉਂ ਉਸਤਤੀ ਕਰੇ, ਜਿਸ ਨੂੰ ਤੁਰਦਿਆਂ ਢਿਲ ਨਹੀਂ ਲਗਦੀ? ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ ਸਦੀਵੀ ਸਥਿਰ ਹੈ ਕੇਵਲ ਸੱਚਾ ਸੁਆਮੀ। ਜੋ, ਗੁਰਾਂ ਦੇ ਰਾਹੀਂ, ਉਸ ਨੂੰ ਸਮਝਦਾ ਹੈ, ਉਹ ਭੀ ਸਦੀਵੀ ਸਥਿਰ ਹੋ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ ਇੱਕ ਸੁਆਮੀ ਹੀ ਸਾਰਿਆਂ ਦਾ ਖ਼ਸਮ ਹੈ। ਕੋਈ ਭੀ ਖ਼ਸਮ ਦੇ ਬਗੈਰ ਨਹੀਂ। ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥ ਨਾਨਕ, ਕੇਵਲ ਉਹ ਹੀ ਸਤਵੰਤੀਆਂ ਪਤਨੀਆਂ ਹਨ, ਜੋ ਆਪਣੇ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੀਆਂ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ ਚਿੱਤ ਅੰਦਰ ਖ਼ਾਹਿਸ਼ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਹਨ। ਸਾਈਂ ਦੇ ਦਰਬਾਰ ਅੰਦਰ ਬੰਦਾ ਕਿਸ ਤਰ੍ਹਾਂ ਖ਼ਲਾਸੀ ਪਾ ਸਕਦਾ ਹੈ? ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ ਜੇਕਰ ਬੰਦਾ ਪ੍ਰਭੂ ਦੀ ਸੱਚੀ ਪ੍ਰੀਤ ਅੰਦਰ ਲੀਨ ਹੋ ਵੰਝੇ ਤਾਂ ਉਸ ਨੂੰ ਬੇਅੰਤ ਸਾਈਂ ਦੀ ਗਹਿਰੀ ਖੁਸ਼ੀ ਦੀ ਦਾਤ ਮਿਲ ਜਾਂਦੀ ਹੈ। ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥ ਨਾਨਕ, ਜੇਕਰ ਇਨਸਾਨ ਦਾ ਮਨ ਸੱਚੇ ਸਾਈਂ ਨਾਲ ਜੁੜ ਜਾਵੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ, ਬੰਦਖ਼ਲਾਸ ਹੋ ਜਾਂਦਾ ਹੈ। ਪਉੜੀ ॥ ਪਉੜੀ। ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥ ਅਮੋਲਕ ਹੈ ਪ੍ਰਭੂ ਦਾ ਨਾਮ। ਇਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? copyright GurbaniShare.com all right reserved. Email |