Page 109
ਮਾਂਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਝੂਠਾ ਮੰਗਣੁ ਜੇ ਕੋਈ ਮਾਗੈ ॥
ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,

ਤਿਸ ਕਉ ਮਰਤੇ ਘੜੀ ਨ ਲਾਗੈ ॥
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।

ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥
ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।

ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥
ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,

ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।

ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥੨॥
ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।

ਚਰਨ ਕਮਲ ਭਗਤਾਂ ਮਨਿ ਵੁਠੇ ॥
ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।

ਵਿਣੁ ਪਰਮੇਸਰ ਸਗਲੇ ਮੁਠੇ ॥
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।

ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥
ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।

ਊਠਤ ਬੈਠਤ ਹਰਿ ਹਰਿ ਗਾਈਐ ॥
ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।

ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥
ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।

ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥੪੩॥੫੦॥
ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।

ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧
ਰਾਗ ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਸਬਦਿ ਰੰਗਾਏ ਹੁਕਮਿ ਸਬਾਏ ॥
ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,

ਸਚੀ ਦਰਗਹ ਮਹਲਿ ਬੁਲਾਏ ॥
ਅਤੇ ਸਚੇ ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ।

ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥
ਹੇ ਗਰੀਬਾਂ ਤੇ ਮਾਇਆਵਾਨ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ।

ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਨਾਮ ਨਾਲ ਸੁਭਾਇਮਾਨ ਹੋਏ ਹਨ।

ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
ਸੁਧਾ-ਸਰੂਪ ਨਾਮ ਸਦਾ ਹੀ ਆਰਾਮ-ਬਖਸ਼ਣਹਾਰ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।

ਨਾ ਕੋ ਮੇਰਾ ਹਉ ਕਿਸੁ ਕੇਰਾ ॥
ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।

ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
ਤਿੰਨਾਂ ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ।

ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥
ਹੰਕਾਰ ਕਰਕੇ ਘਣੇ ਹੀ ਮਰ ਗਏ ਹਨ। ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ।

ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥
ਜੋ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ, ਉਹ ਉਸ ਦਾ ਜੱਸ ਉਚਾਰਨ ਕਰਦਾ ਹੈ,

ਗੁਰ ਕੈ ਸਬਦਿ ਨਾਮਿ ਨੀਸਾਣੈ ॥
ਅਤੇ ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਨਾਮਵਰ ਹੋ ਜਾਂਦਾ ਹੈ।

ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥
ਹਰ ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ। ਸੁੰਦਰ ਨਾਮ ਰਾਹੀਂ ਹੀ ਇਨਸਾਨ ਸੁਰਖਰੂ ਹੁੰਦਾ ਹੈ।

ਮਨਮੁਖੁ ਭੂਲਾ ਠਉਰੁ ਨ ਪਾਏ ॥
ਘੁਸੇ ਹੋਏ ਅਧਰਮੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

ਜਮ ਦਰਿ ਬਧਾ ਚੋਟਾ ਖਾਏ ॥
ਮੌਤ ਦੇ ਬੂਹੇ ਤੇ ਬੰਨਿ੍ਹਆ ਹੋਇਆ ਉਹ ਸਟਾਂ ਸਹਾਰਦਾ ਹੈ।

ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥
ਨਾਮ ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਬੰਦ ਖਲਾਸ ਹੁੰਦਾ ਹੈ।

ਸਾਕਤ ਕੂੜੇ ਸਚੁ ਨ ਭਾਵੈ ॥
ਝੂਠੇ ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ।

ਦੁਬਿਧਾ ਬਾਧਾ ਆਵੈ ਜਾਵੈ ॥
ਦਵੈਤ-ਭਾਵ ਨਾਲ ਬੱਝਿਆ ਹੋਇਆ, ਉਹ ਆਉਂਦਾ ਤੇ ਜਾਂਦਾ ਹੈ।

ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥
ਉਕਰੀ ਹੋਈ ਲਿਖਤਾਕਾਰ ਕੋਈ ਮੇਸ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਮਨੂੰੱਖ ਮੋਖਸ਼ ਹੁੰਦਾ ਹੈ।

ਪੇਈਅੜੈ ਪਿਰੁ ਜਾਤੋ ਨਾਹੀ ॥
ਆਪਣੀ ਮਾਂ ਦੇ ਘਰ, ਲਾੜੀ ਨੇ ਆਪਣੇ ਲਾੜੇ ਦੀ ਸਿੰਞਾਣ ਨਹੀਂ ਕੀਤੀ,

ਝੂਠਿ ਵਿਛੁੰਨੀ ਰੋਵੈ ਧਾਹੀ ॥
ਕੂੜ ਦੇ ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ।

ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥
ਮੰਦੇ ਅਮਲਾਂ ਦੀ ਠਗੀ ਹੋਈ ਉਹ ਆਪਣੇ ਸਾਈਂ ਦੀ ਹਜੂਰੀ ਨੂੰ ਪਰਾਪਤ ਨਹੀਂ ਹੁੰਦੀ। ਨੇਕੀਆਂ ਦੇ ਰਾਹੀਂ ਪਾਪ ਮਾਫ ਹੋ ਜਾਂਦੇ ਹਨ।

ਪੇਈਅੜੈ ਜਿਨਿ ਜਾਤਾ ਪਿਆਰਾ ॥
ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,

ਗੁਰਮੁਖਿ ਬੂਝੈ ਤਤੁ ਬੀਚਾਰਾ ॥
ਉਹ ਗੁਰਾਂ ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ ਅਤੇ ਆਪਣੇ ਸਾਈਂ ਦਾ ਸਿਮਰਣ ਕਰਦੀ ਹੈ।

ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥
ਉਸ ਦਾ ਆਉਣਾ ਤੇ ਜਾਣਾ ਵਰਜਿਤ ਤੇ ਮੇਸ ਦਿਤਾ ਜਾਂਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।

ਗੁਰਮੁਖਿ ਬੂਝੈ ਅਕਥੁ ਕਹਾਵੈ ॥
ਗੁਰਾਂ ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਅਤੇ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕਰਦਾ ਹੈ।

ਸਚੇ ਠਾਕੁਰ ਸਾਚੋ ਭਾਵੈ ॥
ਸਚਾ ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ।

ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥
ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।

ਮਾਝ ਮਹਲਾ ੩ ਘਰੁ ੧ ॥
ਮਾਝ, ਤੀਜੀ ਪਾਤਸ਼ਾਹੀ।

ਕਰਮੁ ਹੋਵੈ ਸਤਿਗੁਰੂ ਮਿਲਾਏ ॥
ਸਾਹਿਬ ਦੀ ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ।

copyright GurbaniShare.com all right reserved. Email:-