Page 110
ਸੇਵਾ ਸੁਰਤਿ ਸਬਦਿ ਚਿਤੁ ਲਾਏ ॥
ਕੇਵਲ ਤਦ ਹੀ ਆਦਮੀ ਆਪਣੀ ਬ੍ਰਿਤੀ ਵਾਹਿਗੁਰੂ ਦੀ ਟਹਿਲ ਅੰਦਰ ਲਾਉਂਦਾ ਤੇ ਆਪਣਾ ਮਨ ਉਸ ਦੇ ਨਾਮ ਨਾਲ ਜੋੜਦਾ ਹੈ।

ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥
ਆਪਣੇ ਹੰਕਾਰ ਨੂੰ ਨਵਿਰਤ ਕਰਕੇ ਬੰਦਾ ਸਦੀਵੀਂ ਆਰਾਮ ਪਾਉਂਦਾ ਹੈ ਅਤੇ ਆਪਣੀ ਧਨ-ਦੌਲਤ ਦੀ ਮਮਤਾ ਨੂੰ ਮਿਟਾ ਦਿੰਦਾ ਹੈ।

ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥
ਮੈਂ ਕੁਰਬਾਨ ਹਾਂ, ਮੇਰੀ ਜਿੰਦ-ਜਾਨ ਕੁਰਬਾਨ ਹੈ ਅਤੇ ਮੈਂ ਸਦਕੇ ਹਾਂ, ਆਪਣੇ ਸੰਚੇ ਗੁਰਾਂ ਉਤੋਂ।

ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਚਾਨਣ ਮੇਰੇ ਉਤੇ ਪ੍ਰਕਾਸ਼ਿਆ ਹੈ ਅਤੇ ਰੈਣ ਦਿਹੁੰ ਮੈਂ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।

ਤਨੁ ਮਨੁ ਖੋਜੇ ਤਾ ਨਾਉ ਪਾਏ ॥
ਜੇਕਰ ਬੰਦਾ ਆਪਣੀ ਦੇਹਿ ਤੇ ਆਰਾਮ ਦੀ ਢੂੰਡ ਭਾਲ ਕਰੇ, ਤਦ ਹੀ ਉਹ ਰੱਬ ਦੇ ਨਾਮ ਨੂੰ ਪਾਉਂਦਾ ਹੈ।

ਧਾਵਤੁ ਰਾਖੈ ਠਾਕਿ ਰਹਾਏ ॥
ਉਹ ਆਪਣੇ ਭਟਕਦੇ ਮਨੂਏ ਨੂੰ ਹੋੜਦਾ ਹੈ ਅਤੇ ਇਸਨੂੰ ਆਪਣੇ ਕਾਬੂ ਵਿੱਚ ਰਖਦਾ ਹੈ।

ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥
ਗੁਰਬਾਣੀ ਉਹ ਰੈਣ ਦਿਹੂੰ ਗਾਇਨ ਕਰਦਾ ਹੈ ਅਤੇ ਸੁਤੇ ਸਿਧ ਹੀ ਸਾਈਂ ਦੀ ਪ੍ਰੇਮ-ਮਈ ਸੇਵਾ ਅੰਦਰ ਜੁਟ ਜਾਂਦਾ ਹੈ।

ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
ਇਸ ਦੇਹਿ ਦੇ ਵਿੱਚ ਅਣਗਿਣਤ ਚੀਜਾਂ ਹਨ।

ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
ਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ।

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
ਜੋ ਨਵਾਂ ਦੁਆਰਿਆਂ ਤੋਂ ਉਚੇਰੇ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਅਤੇ ਮੁਕਤ ਹੋ ਜਾਂਦਾ ਹੈ।

ਸਚਾ ਸਾਹਿਬੁ ਸਚੀ ਨਾਈ ॥
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।

ਗੁਰ ਪਰਸਾਦੀ ਮੰਨਿ ਵਸਾਈ ॥
ਗੁਰਾਂ ਦੀ ਰਹਿਮਤ ਦਾ ਸਦਕਾ ਮੈਂ ਉਸ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।

ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥
ਜੋ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਹਮੇਸ਼ਾਂ ਰੰਗਿਆ ਰਹਿੰਦਾ ਹੈ ਉਹ ਸੱਚੇ ਦਰਬਾਰ ਦੀ ਗਿਆਤ ਪਾ ਲੈਂਦਾ ਹੈ।

ਪਾਪ ਪੁੰਨ ਕੀ ਸਾਰ ਨ ਜਾਣੀ ॥
ਜੋ ਨੇਕੀ ਤੇ ਬਦੀ ਦੀ ਵੁੱਕਅਤ ਨੂੰ ਨਹੀਂ ਸਮਝਦੀ,

ਦੂਜੈ ਲਾਗੀ ਭਰਮਿ ਭੁਲਾਣੀ ॥
ਅਤੇ ਦਵੈਤ-ਭਾਵ ਨਾਲ ਜੁੜੀ ਹੋਈ ਹੈ, ਉਹ ਵਹਿਮ ਅੰਦਰ ਗੁਮਰਾਹ ਹੋਈ ਹੋਈ ਹੈ।

ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥
ਬੇਸਮਝ, ਅੰਨ੍ਹਾ ਬੰਦਾ ਠੀਕ ਰਸਤੇ ਨੂੰ ਨਹੀਂ ਜਾਂਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।

ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
ਗੁਰਾਂ ਦੀ ਟਹਿਲ ਸੇਵਾ ਤੋਂ ਮੈਂ ਸਦੀਵੀ ਆਰਾਮ ਹਾਸਲ ਕੀਤਾ ਹੈ।

ਹਉਮੈ ਮੇਰਾ ਠਾਕਿ ਰਹਾਇਆ ॥
ਮੇਰੀ ਹੰਗਤਾ ਤੇ ਅਪਣੱਤ ਰੋਕ ਤੇ ਵਰਜ ਦਿਤੇ ਹਨ।

ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥
ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ ਅਤੇ ਭਾਰੇ ਕਰਡੇ ਤਖਤੇ ਖੁਲ੍ਹ ਗਹੈ ਹਨ।

ਹਉਮੈ ਮਾਰਿ ਮੰਨਿ ਵਸਾਇਆ ॥
ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਮੈਂ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।

ਗੁਰ ਚਰਣੀ ਸਦਾ ਚਿਤੁ ਲਾਇਆ ॥
ਗੁਰਾਂ ਦੇ ਪੈਰਾਂ ਵਿੱਚ ਮੈਂ ਹਮੇਸ਼ਾਂ ਹੀ ਆਪਣਾ ਮਨ ਜੋੜਿਆ ਹੈ।

ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥
ਗੁਰਾਂ ਦੀ ਦਇਆ ਦੁਆਰਾ ਮੇਰੀ ਆਤਮਾ ਤੇ ਦੇਹਿ ਸ਼ੁਧ ਹੋ ਗਏ ਹਨ ਅਤੇ ਪਵਿੱਤ੍ਰ ਨਾਮ ਦਾ ਹੀ ਮੈਂ ਅਰਾਧਨ ਕਰਦਾ ਹਾਂ।

ਜੀਵਣੁ ਮਰਣਾ ਸਭੁ ਤੁਧੈ ਤਾਈ ॥
ਪੈਦਾਇਸ਼ ਤੋਂ ਮੌਤ ਤੱਕ ਮੈਂ ਆਪਣੀ ਸਾਰੀ ਜਿੰਦਗੀ ਤੇਰੀ ਸੇਵਾ ਲਈ ਅਰਪਣ ਕੀਤੀ ਹੈ, ਹੇ ਸੁਆਮੀ!

ਜਿਸੁ ਬਖਸੇ ਤਿਸੁ ਦੇ ਵਡਿਆਈ ॥
ਤੂੰ ਉਸ ਨੂੰ ਪ੍ਰਭਤਾ ਦਿੰਦਾ ਹੈ, ਜਿਸ ਨੂੰ ਤੂੰ ਮਾਫ ਕਰਦਾ ਹੈ।

ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥
ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਤੇਰੀ ਪੈਦਾਇਸ਼ ਤੇ ਮੌਤ ਨੂੰ ਸ਼ਿੰਗਾਰ ਦੇਵੇਗਾ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥
ਮੇਰਾ ਸੁਆਮੀ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।

ਬਿਨੁ ਤਕੜੀ ਤੋਲੈ ਸੰਸਾਰਾ ॥
ਤਰਾਜੂ ਦੇ ਬਗੈਰ ਉਹ ਜਗਤ ਨੂੰ ਜੋਖਦਾ ਹੈ।

ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥
ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਹਰੀ ਨੂੰ ਸਮਝ ਲੈਂਦਾ ਹੈ। ਉਸ ਦੀ ਸ਼ਲਾਘਾ ਉਚਾਰਨ ਕਰਨ ਦੁਆਰਾ ਪ੍ਰਾਣੀ ਸ਼ਲਾਘਾ-ਯੋਗ ਸਾਈਂ ਵਿੱਚ ਲੀਨ ਹੋ ਜਾਂਦਾ ਹੈ।

ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਨ।

ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
ਜਿਹੜੇ ਸੱਚੇ ਨਾਲ ਜੁੜੇ ਹਨ, ਉਹ ਰੈਣ ਦਿਹੁੰ ਖ਼ਬਰਦਾਰ ਰਹਿੰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।

ਆਪਿ ਸੁਣੈ ਤੈ ਆਪੇ ਵੇਖੈ ॥
ਵਾਹਿਗੁਰੂ ਖੁਦ ਸ੍ਰਵਣ ਕਰਦਾ ਹੈ ਤੇ ਖੁਦ ਹੀ ਦੇਖਦਾ ਹੈ।

ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਪੁਰਸ਼ ਕਬੂਲ ਪੈ ਜਾਂਦਾ ਹੈ।

ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥
ਜਿਸ ਨੂੰ ਸਾਈਂ ਆਪ ਜੋੜਦਾ ਹੈ ਉਹ ਉਸ ਨਾਲ ਜੁੜ ਜਾਂਦਾ ਹੈ ਅਤੇ ਗੁਰਾਂ ਦੁਆਰਾ, ਸੱਚ ਦੀ ਕਮਾਈ ਕਰਦਾ ਹੈ।

ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥
ਉਹ ਕਿਸ ਦਾ ਆਸਰਾ ਲੈ ਸਕਦਾ ਹੈ, ਜਿਸ ਨੂੰ ਪ੍ਰਭੂ ਖੁਦ ਗੁਮਰਾਹ ਕਰਦਾ ਹੈ?

ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥
ਜੋ ਧੁਰ ਤੋਂ ਉਕਰਿਆਂ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।

ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥
ਭਾਰੇ ਨਸੀਬਾਂ ਵਾਲੇ ਹਨ, ਉਹ ਜਿਨ੍ਹਾਂ ਨੂੰ ਸੱਚੇ ਗੁਰਦੇਵ ਜੀ ਮਿਲੇ ਹਨ। ਪੂਰਨ ਕਿਸਮਤ ਰਾਹੀਂ ਸੱਚੇ ਗੁਰੂ ਜੀ ਮਿਲਦੇ ਹਨ।

ਪੇਈਅੜੈ ਧਨ ਅਨਦਿਨੁ ਸੁਤੀ ॥
ਆਪਣੇ ਪਿਤਾ ਦੇ ਘਰ ਵਿੱਚ ਵਹੁਟੀ ਹਮੇਸ਼ਾਂ ਨਿੰਦ੍ਰਾਵਲੀ ਵਿਚਰਦੀ ਹੈ।

ਕੰਤਿ ਵਿਸਾਰੀ ਅਵਗਣਿ ਮੁਤੀ ॥
ਆਪਣਾ ਖਸਮ ਉਸ ਨੇ ਭੁਲਾ ਛਡਿਆ ਹੈ ਅਤੇ ਮੰਦੇ ਅਮਲਾਂ ਕਾਰਣ ਉਹ ਛੱਡ ਦਿਤੀ ਗਈ ਹੈ।

ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥
ਰੈਣ ਦਿਹੁੰ, ਉਹ ਸਦੀਵ ਹੀ ਰੌਦੀ ਪਿਟਦੀ ਫਿਰਦੀ ਹੈ। ਆਪਣੇ ਪਤੀ ਦੇ ਬਗੈਰ ਉਸ ਨੂੰ ਨੀਦਰ ਨਹੀਂ ਪੈਦੀ।

ਪੇਈਅੜੈ ਸੁਖਦਾਤਾ ਜਾਤਾ ॥
ਉਹ ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ,

ਹਉਮੈ ਮਾਰਿ ਗੁਰ ਸਬਦਿ ਪਛਾਤਾ ॥
ਜੋ ਇਸ ਜਹਾਨ ਅੰਦਰ ਜਿਹੜੀ ਆਪਣੀ ਹੰਗਤਾ ਨੂੰ ਨਵਿਰਤ ਕਰਕੇ ਗੁਰਬਾਣੀ ਦੀ ਸਚਾਈ ਨੂੰ ਸਮਝਦੀ ਹੈ।

ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥
ਸੁੰਦਰ ਹੈ ਉਸ ਦਾ ਪਲੰਘ, ਉਹ ਹਮੇਸ਼ਾਂ ਆਪਣੇ ਦਿਲਬਰ ਨੂੰ ਮਾਣਦੀ ਹੈ ਅਤੇ ਰਾਸਤੀ ਦਾ ਹਾਰ-ਸ਼ਿੰਗਾਰ ਲਾਉਂਦੀ ਹੈ।

copyright GurbaniShare.com all right reserved. Email:-