ਲਖ ਚਉਰਾਸੀਹ ਜੀਅ ਉਪਾਏ ॥
ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ। ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ। ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥ ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ। ਲੇਖਾ ਮਾਗੈ ਤਾ ਕਿਨਿ ਦੀਐ ॥ ਜਦ ਹਿਸਾਬ-ਕਿਤਾਬ ਮੰਗਿਆ ਗਿਆ, ਉਹ ਉਦੋਂ ਕੌਣ ਦੇ ਸਕੇਗਾ? ਸੁਖੁ ਨਾਹੀ ਫੁਨਿ ਦੂਐ ਤੀਐ ॥ ਤਦੋਂ ਦੋ ਤੇ ਤਿੰਨ ਗਿਣ (ਹਿਸਾਬ ਦੇਣ) ਨਾਲ ਕੋਈ ਠੰਢ-ਚੈਨ ਪਰਾਪਤ ਨਹੀਂ ਹੋਣੀ। ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥ ਸੱਚਾ ਸੁਆਮੀ ਖੁਦ ਮਾਫੀ ਦਿੰਦਾ ਹੈ ਅਤੇ ਮਾਫ ਕਰਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ। ਆਪਿ ਕਰੇ ਤੈ ਆਪਿ ਕਰਾਏ ॥ ਉਹ ਆਪੇ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ। ਪੂਰੇ ਗੁਰ ਕੈ ਸਬਦਿ ਮਿਲਾਏ ॥ ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਉਹ ਮਿਲਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥ ਨਾਨਕ ਨਾਮ ਨਾਲ ਬਜੁਰਗੀ ਪ੍ਰਾਪਤ ਹੁੰਦੀ ਹੈ। ਮਾਲਕ ਖੁਦ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਮਾਝ ਮਹਲਾ ੩ ॥ ਮਾਝ ਤੀਜੀ ਪਾਤਸ਼ਾਹੀ। ਇਕੋ ਆਪਿ ਫਿਰੈ ਪਰਛੰਨਾ ॥ ਖੁਦ ਬ ਖੁਦ ਹੀ ਅਦੁੱਤੀ ਸਾਹਿਬ ਅਦ੍ਰਿਸ਼ਟ ਹੋ ਵਿਚਰ ਰਿਹਾ ਹੈ। ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥ ਜੇਕਰ ਗੁਰਾਂ ਦੇ ਰਾਹੀਂ ਮੈਂ ਉਸ ਨੂੰ ਦੇਖ ਲਵਾਂ ਤਦ ਮੇਰੀ ਇਹ ਆਤਮਾਂ ਤਰੋਤਾਜਾ ਹੋ ਜਾਂਦੀ ਹੈ। ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥ ਖਾਹਿਸ਼ ਨੂੰ ਤਿਆਗ ਅਤੇ ਇੱਕ ਸਾਈਂ ਨੂੰ ਚਿੱਤ ਵਿੱਚ ਟਿਕਾ ਕੇ ਮੈਂ ਬੈਕੁੰਠੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ। ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥ ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਊਤੋਂ ਜੋ ਇੱਕ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ। ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥ ਗੁਰਾਂ ਦੇ ਊਪਦੇਸ਼ ਦੁਆਰਾ ਮੇਰਾ ਮਨੂਆ ਆਪਣੇ ਅਦੁੱਤੀ ਗ੍ਰਹਿ ਵਿੱਚ ਆ ਗਿਆ ਹੈ ਅਤੇ ਸੱਚੀ ਰੰਗਤ ਅੰਦਰ ਰੰਗਿਆ ਗਿਆ ਹੈ। ਠਹਿਰਾਉ। ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥ ਇਹ ਸੰਸਾਰ ਕੁਰਾਹੇ ਪਿਆ ਹੋਇਆ ਹੈ। ਤੂੰ ਖੁਦ ਹੀ ਇਸ ਨੂੰ ਗਲਤ ਮਾਰਗ ਤੇ ਪਾ ਦਿੱਤਾ ਹੈ। ਇਕੁ ਵਿਸਾਰਿ ਦੂਜੈ ਲੋਭਾਇਆ ॥ ਇੱਕ ਸੁਆਮੀ ਨੂੰ ਭੁਲਾ ਕੇ ਇਹ ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ ਹੈ। ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥ ਰੈਨ ਦਿਹੁੰ ਇਹ ਵਹਿਮ ਦਾ ਬਹਿਕਾਇਆ ਹੋਇਆ ਹਮੇਸ਼ਾਂ ਭਟਕਦਾ ਹੈ ਤੇ ਨਾਮ ਦੇ ਬਾਝੋਂ ਕਸ਼ਟ ਊਠਾਉਂਦਾ ਹੈ। ਜੋ ਰੰਗਿ ਰਾਤੇ ਕਰਮ ਬਿਧਾਤੇ ॥ ਜਿਹੜੇ ਕਿਸਮਤ ਦੇ ਖਿਲਾਰੀ ਦੀ ਪ੍ਰੀਤ ਨਾਲ ਰੰਗੀਜੇ ਹਨ, ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ ਊਹ ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ। ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥ ਜਿਸ ਨੂੰ ਪ੍ਰਭੂ ਆਪੇ ਬਜੁਰਗੀ ਬਖਸ਼ਦਾ ਹੈ, ਊਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਮਾਇਆ ਮੋਹਿ ਹਰਿ ਚੇਤੈ ਨਾਹੀ ॥ ਧਨ ਦੌਲਤ ਦੀ ਮੁਹੱਬਤ ਅੰਦਰ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ। ਜਮਪੁਰਿ ਬਧਾ ਦੁਖ ਸਹਾਹੀ ॥ ਮੌਤ ਦੇ ਦੂਤ ਦੇ ਸ਼ਹਿਰ ਅੰਦਰ ਜਕੜਿਆ ਹੋਇਆ ਊਹ ਕਸ਼ਟ ਸਹਾਰਦਾ ਹੈ। ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥ ਮਨਾਖਾ ਤੇ ਡੋਰਾ ਜਿਸ ਤਰ੍ਹਾਂ ਕਿ ਪ੍ਰਤੀਕੂਲ ਪੁਰਸ਼ ਹੈ, ਊਸ ਨੂੰ ਕੁਝ ਦਿਸ ਨਹੀਂ ਆਉਂਦਾ ਤੇ ਊਹ ਗੁਨਾਹ ਅੰਦਰ ਹੀ ਗਲ ਸੜ ਜਾਂਦਾ ਹੈ। ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥ ਕਈ ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ। ਭਾਇ ਭਗਤਿ ਤੇਰੈ ਮਨਿ ਭਾਏ ॥ ਪ੍ਰੇਮਾ-ਭਗਤੀ ਦੁਆਰਾ ਊਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਪ੍ਰਭੂ! ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥ ਉਹ ਸਦੀਵ ਹੀ ਆਰਾਮ ਬਖਸ਼ਣਹਾਰ, ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਅਤੇ ਸੁਆਮੀ ਆਪੇ ਹੀ ਉਨ੍ਹਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ। ਹਰਿ ਜੀਉ ਤੇਰੀ ਸਦਾ ਸਰਣਾਈ ॥ ਮੇਰੇ ਪੂਜਯ ਵਾਹਿਗੁਰੂ! ਮੈਂ ਹਮੇਸ਼ਾਂ ਤੇਰੀ ਸ਼ਰਣਾਗਤ ਸੰਭਾਲਦਾ ਹਾਂ। ਆਪੇ ਬਖਸਿਹਿ ਦੇ ਵਡਿਆਈ ॥ ਖੁਦ ਹੀ ਤੂੰ ਮਾਫ ਕਰਦਾ ਤੇ ਮਾਨਪ੍ਰਤਿਸ਼ਟਾ ਦਿੰਦਾ ਹੈ। ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ, ਜਿਹੜਾ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਅਨਦਿਨੁ ਰਾਤੇ ਜੋ ਹਰਿ ਭਾਏ ॥ ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਰੈਣ ਦਿਹੁੰ ਊਸ ਦੇ ਪ੍ਰੇਮ ਅੰਦਰ ਰੰਗੇ ਰਹਿੰਦੇ ਹਨ। ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥ ਸਤਿਸੰਗਤ ਨਾਲ ਜੋੜ ਕੇ ਮੇਰਾ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥ ਸਦੀਵ ਤੇ ਹਮੇਸ਼ਾਂ ਲਈ, ਹੇ ਸੱਚੇ ਸੁਆਮੀ! ਮੈਂ ਤੇਰੀ ਪਨਾਹ ਹੇਠਾਂ ਹਾਂ। ਤੂੰ ਆਪ ਹੀ ਸੱਚ ਨੂੰ ਦਰਸਾਉਂਦਾ ਹੈਂ। ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥ ਜੋ ਸੱਚ ਨੂੰ ਜਾਣਦੇ ਹਨ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ। ਹਰਿ ਗੁਣ ਗਾਵਹਿ ਸਚੁ ਵਖਾਣੇ ॥ ਵਾਹਿਗੁਰੂ ਦਾ ਜੱਸ ਊਹ ਗਾਉਂਦੇ ਹਨ ਅਤੇ ਸੱਚ ਬੋਲਦੇ ਹਨ। ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥ ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਿਰਲੇਪ ਹਨ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਸਮਾਧੀ ਲਾਉਂਦੇ ਹਨ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਸਬਦਿ ਮਰੈ ਸੁ ਮੁਆ ਜਾਪੈ ॥ ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ। ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥ ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ। ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥ ਜਦ ਇਨਸਾਨ ਸੱਚਾਈ ਨੂੰ ਸਰਵਣ ਕਰਦਾ ਤੇ ਉਸ ਵਿੱਚ ਲੀਨ ਹੁੰਦਾ ਹੈ, ਉਸ ਦਾ ਚਾਨਣ ਪਰਮ ਚਾਨਣ ਨਾਲ ਮਿਲ ਕੇ ਉਸ ਅੰਦਰ ਅਭੇਦ ਹੋ ਜਾਂਦਾ ਹੈ। ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥ ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ। ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਦੀ ਟਹਿਲ ਕਮਾਉਂਦਾ ਹੈ ਅਤੇ ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ। ਕਾਇਆ ਕਚੀ ਕਚਾ ਚੀਰੁ ਹੰਢਾਏ ॥ ਮਨੁੱਖੀ ਦੇਹਿ ਬੋਦੀ ਹੈ ਅਤੇ ਬੋਦੀ ਹੈ ਪੁਸ਼ਾਕ, ਜਿਹੜੀ ਇਹ ਪਹਿਨਦੀ ਹੈ। ਦੂਜੈ ਲਾਗੀ ਮਹਲੁ ਨ ਪਾਏ ॥ ਹੋਰਸ ਦੀ ਪ੍ਰੀਤ ਨਾਲ ਜੋੜੀ ਹੋਈ ਇਹ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ। copyright GurbaniShare.com all right reserved. Email:- |