ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
ਰੈਣ ਦਿਨ ਉਹ ਹਮੇਸ਼ਾਂ ਹੀ ਜਲਦੀ ਰਹਿੰਦੀ ਹੈ ਅਤੇ ਆਪਣੇ ਪਤੀ ਦੇ ਬਾਝੋਂ ਘਣੀ ਤਕਲੀਫ ਉਠਾਉਂਦੀ ਹੈ। ਦੇਹੀ ਜਾਤਿ ਨ ਆਗੈ ਜਾਏ ॥ ਆਦਮੀ ਦੀ ਦੇਹਿ ਤੇ ਜਾਤੀ ਅਗਲੇ ਜਹਾਨ ਨਹੀਂ ਜਾਣੀਆਂ। ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥ ਜਿਥੇ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ, ਉਥੇ ਸੱਚ ਦੀ ਕਮਾਈ ਦੁਆਰਾ ਹੀ ਉਹ ਬੰਦ-ਖਲਾਸ ਹੋਵੇਗਾ। ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥ ਜੋ ਸੱਚ ਗੁਰਾਂ ਦੀ ਘਾਲ ਘਾਲਦੇ ਹਨ ਉਹ ਅਮੀਰ ਹਨ। ਏਥੇ ਤੇ ਇਥੋਂ ਮਗਰੋਂ ਉਹ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ। ਭੈ ਭਾਇ ਸੀਗਾਰੁ ਬਣਾਏ ॥ ਜੋ ਪ੍ਰਭੂ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ, ਗੁਰ ਪਰਸਾਦੀ ਮਹਲੁ ਘਰੁ ਪਾਏ ॥ ਉਹ ਗੁਰਾਂ ਦੀ ਮਿਹਰ ਦੇ ਸਦਕਾ ਆਪਣੇ ਗ੍ਰਹਿ ਵਿੱਚ ਹੀ ਊਸ ਦੀ ਹਜੂਰੀ ਨੂੰ ਪਾ ਲੈਂਦੀ ਹੈ। ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥ ਸਦੀਵ ਤੇ ਹਮੇਸ਼ਾਂ ਲਈਂ ਉਹ ਦਿਨ ਰਾਤ ਆਪਣੇ ਪ੍ਰੀਤਮ ਨੂੰ ਮਾਣਦੀ ਹੈ ਅਤੇ ਮਜੀਠ ਦੀ ਪੱਕੀ ਰੰਗਤ ਅਖਤਿਆਰ ਕਰ ਲੈਂਦੀ ਹੈ। ਸਭਨਾ ਪਿਰੁ ਵਸੈ ਸਦਾ ਨਾਲੇ ॥ ਖਮਸ ਹਮੇਸ਼ਾਂ ਹੀ ਸਾਰਿਆਂ ਦੇ ਸਾਥ ਰਹਿੰਦਾ ਹੈ। ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥ ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਅਪਣੀਆਂ ਅੱਖਾਂ ਨਾਲ ਵੇਖਦਾ ਹੈ। ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥ ਮੇਰਾ ਮਾਲਕ ਬੁਲੰਦਾਂ ਦਾ ਪਰਮ ਬੁਲੰਦ ਹੈ। ਅਪਣੀ ਦਇਆ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਾਇਆ ਮੋਹਿ ਇਹੁ ਜਗੁ ਸੁਤਾ ॥ ਸੰਸਾਰੀ ਪਦਾਰਥਾਂ ਦੀ ਲਗਨ ਵਿੱਚ ਇਹ ਜਹਾਨ ਸੁੱਤਾ ਪਿਆ ਹੈ। ਨਾਮੁ ਵਿਸਾਰਿ ਅੰਤਿ ਵਿਗੁਤਾ ॥ ਨਾਮ ਨੂੰ ਭੁਲਾ ਕੇ ਇਹ ਆਖਰਕਾਰ ਤਬਾਹ ਹੋ ਜਾਂਦਾ ਹੈ। ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥ ਜਿਸ ਨੇ ਇਸ ਨੂੰ ਸੁਆਲਿਆ ਹੈ, ਉਹੀ ਇਸ ਨੂੰ ਜਗਾਏਗਾ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਸਮਝ ਪ੍ਰਾਪਤ ਹੁੰਦੀ ਹੈ। ਅਪਿਉ ਪੀਐ ਸੋ ਭਰਮੁ ਗਵਾਏ ॥ ਜੋ ਅੰਮ੍ਰਿਤ ਪਾਨ ਕਰਦਾ ਹੈ, ਉਹ ਆਪਣਾ ਸੰਦੇਹ ਦੂਰ ਕਰ ਦਿੰਦਾ ਹੈ। ਗੁਰ ਪਰਸਾਦਿ ਮੁਕਤਿ ਗਤਿ ਪਾਏ ॥ ਗੁਰਾਂ ਦੀ ਦਇਆ ਦੁਆਰਾ ਊਹ ਮੋਖਸ਼ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥ ਜੋ ਸਾਈਂ ਦੀ ਉਪਾਸ਼ਨਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਹੈ। ਆਪਣੇ ਆਪੇ ਨੂੰ ਨਵਿਰਤ ਕਰਕ ਕੇ ਊਹ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ। ਆਪਿ ਉਪਾਏ ਧੰਧੈ ਲਾਏ ॥ ਆਪੇ ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦਿੱਤੇ ਹਨ। ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥ ਚੁਰਾਸੀ ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜੀ ਪੁਚਾਉਂਦਾ ਹੈਂ। ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥ ਨਾਨਕ ਜੋ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਅੰਦਰਿ ਹੀਰਾ ਲਾਲੁ ਬਣਾਇਆ ॥ ਪ੍ਰਾਣੀ ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ। ਗੁਰ ਕੈ ਸਬਦਿ ਪਰਖਿ ਪਰਖਾਇਆ ॥ ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਨ੍ਹਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ। ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥ ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਨੂੰ ਲਾਉਂਦੇ ਹਨ। ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥ ਮੈਂ ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਹੈ, ਉਨ੍ਹਾਂ ਉਤੋਂ ਜੋੁ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ। ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥ ਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ। ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥ ਏਸ ਮਨੁੱਖੀ ਦੇਹਿ ਵਿੱਚ ਅਣਗਿਣਤ ਦ੍ਰਿਸ਼ਯ ਹਨ। ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥ ਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ। ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥ ਕੇਵਲ ਓਹੀ, ਜੋ ਗੁਰੂ ਅਨੁਸਾਰੀ ਹੈ, ਇਸ ਨੂੰ ਪਾਉਂਦਾ ਹੈ। ਮਾਫੀ ਦੇ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮੇਰਾ ਠਾਕੁਰੁ ਸਚੁ ਦ੍ਰਿੜਾਏ ॥ ਮੇਰਾ ਮਾਲਕ ਨਿਰੋਲ ਸੱਚ ਨੂੰ ਦਿਲ ਵਿੱਚ ਬਿਠਾਉਂਦਾ ਹੈ। ਗੁਰ ਪਰਸਾਦੀ ਸਚਿ ਚਿਤੁ ਲਾਏ ॥ ਗੁਰਾਂ ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ। ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥ ਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਵੇਪਰਵਾਹੁ ਸਚੁ ਮੇਰਾ ਪਿਆਰਾ ॥ ਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ। ਕਿਲਵਿਖ ਅਵਗਣ ਕਾਟਣਹਾਰਾ ॥ ਉਹ ਗੁਨਾਹਾਂ ਤੇ ਮੰਦ-ਅਮਲ ਨੂੰ ਕੱਟਣ ਵਾਲਾ ਹੈ। ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥ ਪਿਆਰ ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਦਾ ਅਰਾਧਨ ਕਰ। ਆਪਣਾ ਡਰ ਤੇ ਅਨੁਰਾਗੀ ਸੇਵਾ ਉਹ ਬੰਦੇ ਅੰਦਰ ਪੱਕੀ ਕਰਦਾ ਹੈ। ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥ ਸੱਚੀ ਹੈ ਤੇਰੀ ਉਪਾਸਨਾ ਹੇ ਬੰਦੇ! ਜੇਕਰ ਇਹ ਸਤਿਪੁਰਖ ਨੂੰ ਚੰਗੀ ਲੱਗੇ। ਆਪੇ ਦੇਇ ਨ ਪਛੋਤਾਵੈ ॥ ਵਾਹਿਗੁਰੂ ਆਪ ਇਸ ਦੀ ਦਾਤ ਦਿੰਦਾ ਹੈ ਅਤੇ ਮਗਰੋਂ ਪਸਚਾਤਾਪ ਨਹੀਂ ਕਰਦਾ। ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥ ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ। ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥ ਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ। ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥ ਮੇਰੇ ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ। ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥ ਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ। ਮੈ ਹੋਰੁ ਨ ਕੋਈ ਤੁਧੈ ਜੇਹਾ ॥ ਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ। ਤੇਰੀ ਨਦਰੀ ਸੀਝਸਿ ਦੇਹਾ ॥ ਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ। ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥ ਰਾਤ੍ਰੀ ਤੇ ਦਿਨ ਵਾਹਿਗੁਰੂ ਸਾਡੀ ਨਿਗਾਹਬਾਨੀ ਤੇ ਰੱਖਿਆ ਕਰਦਾ ਹੈ। ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ। ਤੁਧੁ ਜੇਵਡੁ ਮੈ ਹੋਰੁ ਨ ਕੋਈ ॥ ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਤੁਧੁ ਆਪੇ ਸਿਰਜੀ ਆਪੇ ਗੋਈ ॥ ਤੂੰ ਖੁਦ ਸ੍ਰਿਸ਼ਟੀ ਸਾਜੀ ਹੈ ਅਤੇ ਖੁਦ ਹੀ ਸ਼ਹਸ ਨੂੰ ਲੈ ਕਰੇਂਗਾ। copyright GurbaniShare.com all right reserved. Email:- |