ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਸਭ ਘਟ ਆਪੇ ਭੋਗਣਹਾਰਾ ॥ ਸਾਰਿਆਂ ਦਿਲਾਂ ਦਾ ਸੁਆਮੀ ਖੁਦ ਹੀ ਅਨੰਦ ਮਾਨਣਹਾਰ ਹੈ। ਅਲਖੁ ਵਰਤੈ ਅਗਮ ਅਪਾਰਾ ॥ ਅਦ੍ਰਿਸ਼ਟ, ਅਪਹੁੰਚ ਤੇ ਬੇਹੱਦ ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥ ਗੁਰਾਂ ਦੀ ਅਗਵਾਈ ਤਾਬੇ, ਮੇਰੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸੁਖੈਨ ਹੀ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ। ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥ ਮੈਂ ਬਲਿਹਾਰਨੇ ਹਾਂ, ਮੇਰੀ ਜਿੰਦੜੀ ਬਲਿਹਾਰਨੇ ਹੈ ਉਨ੍ਹਾ ਉਤੋਂ ਜੋ ਗੁਰਾਂ ਦੀ ਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ। ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥ ਜੇਕਰ ਇਨਸਾਨ ਗੁਰਬਾਣੀ ਨੂੰ ਸਮਝੇ, ਤਦ ਉਹ ਆਪਣੇ ਮਨੂਏ ਨਾਲ ਯੁੱਧ ਕਰਦਾ ਹੈ ਅਤੇ ਆਪਣੀ ਖਾਹਿਸ਼ ਨੂੰ ਨਵਿਰਤ ਕਰਕੇ ਬੰਦਾ ਸਾਹਿਬ ਅੰਦਰ ਸਮਾਂ ਜਾਂਦਾ ਹੈ। ਠਹਿਰਾਉ। ਪੰਚ ਦੂਤ ਮੁਹਹਿ ਸੰਸਾਰਾ ॥ ਪੰਜ ਕੱਟੜ ਵੈਰੀ ਜਗਤ ਨੂੰ ਠੱਗ ਰਹੇ ਹਨ। ਮਨਮੁਖ ਅੰਧੇ ਸੁਧਿ ਨ ਸਾਰਾ ॥ ਅੰਨ੍ਹੇ ਅਧਰਮੀ ਨੂੰ ਇਸ ਦੀ ਕੋਈ ਗਿਆਤ ਜਾਂ ਖਬਰ ਨਹੀਂ। ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਗ੍ਰਹਿ ਨੂੰ ਬਚਾ ਲੈਂਦਾ ਹੈ। ਪੰਜੇ ਕੱਟੜ ਦੁਸ਼ਮਨ ਗੁਰਾਂ ਦੇ ਉਪਦੇਸ਼ ਨਾਲ ਨਾਸ ਕੀਤੇ ਜਾਂਦੇ ਹਨ। ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥ ਕਈ ਪਵਿੱਤਰ ਪੁਰਸ਼ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰੀਤ ਅੰਦਰ ਰੰਗੇ ਹਨ। ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥ ਸੁਭਾਵਕ ਹੀ ਉਹ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਨ ਉਸ ਦੀ ਪ੍ਰੀਤ ਅੰਦਰ ਮਤਵਾਲੇ ਰਹਿੰਦੇ ਹਨ। ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥ ਜੋ ਪਿਆਰੇ ਗੁਰਾਂ ਨੂੰ ਮਿਲ ਕੇ, ਸੱਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਉਹ ਰੱਬ ਦੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ। ਏਕਮ ਏਕੈ ਆਪੁ ਉਪਾਇਆ ॥ ਪਹਿਲਾਂ ਇੱਕ ਸੁਆਮੀ ਨੇ ਆਪਣੇ ਆਪ ਨੂੰ ਰਚਿਆ, ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥ ਦੂਸਰੇ ਵੈਤ-ਭਾਵ ਦੀ ਸੂਝ ਨੂੰ ਅਤੇ ਤੀਸਰੇ ਤਿੰਨ ਤਰ੍ਹਾਂ ਦੀ ਮੋਹਨੀ ਨੂੰ। ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥ ਪਰਮ-ਬੁਲੰਦ ਚੌਥੀ ਮੰਜਲ ਨੂੰ ਨਿਰੋਲ ਸੱਚ ਦੀ ਕਮਾਈ ਕਰਨ ਵਾਲੇ ਗੁਰੂ ਸਮਰਪਣ ਹੀ ਪਹੁੰਚਦੇ ਹਨ। ਸਭੁ ਹੈ ਸਚਾ ਜੇ ਸਚੇ ਭਾਵੈ ॥ ਸਾਰਾ ਕੁਝ ਜਿਹੜਾ ਸੱਚੇ ਸਾਈਂ ਨੂੰ ਚੰਗਾ ਲੱਗਦਾ ਹੈ, ਸੱਚ ਹੈ। ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥ ਜੋ ਸੱਚ ਨੂੰ ਸਿੰਞਾਣਦਾ ਹੈ, ਉਹ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥ ਗੁਰੂ ਸਮਰਪਣ ਦੀ ਜੀਵਨ ਮਰਿਆਦਾ ਸਤਿਪੁਰਖ ਦੀ ਜੀਵਨ ਮਰਿਆਦਾ ਸਤਿਪੁਰਖ ਅੰਦਰ ਸਮਾਂ ਜਾਂਦੇ ਹਨ। ਸਚੇ ਬਾਝਹੁ ਕੋ ਅਵਰੁ ਨ ਦੂਆ ॥ ਸੱਚੇ ਸੁਆਮੀ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ। ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥ ਸੰਸਾਰੀ ਮਮਤਾ ਨਾਲ ਚਿਮੜ ਕੇ ਦੁਨੀਆਂ, ਘਣੀ ਵਿਆਕੁਲ ਹੋ ਮਰਦੀ ਹੈ। ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥ ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ ਤੇ ਇਕਸ ਦੀ ਘਾਲ ਘਾਲ ਕੇ ਆਰਾਮ ਪਾਉਂਦਾ ਹੈ। ਜੀਅ ਜੰਤ ਸਭਿ ਸਰਣਿ ਤੁਮਾਰੀ ॥ ਸਾਰੇ ਇਨਸਾਨ ਤੇ ਹੋਰ ਪ੍ਰਾਣਧਾਰੀ ਜੀਵ ਤੇਰੀ ਪਨਾਹ ਹੇਠਾਂ ਹਨ। ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥ ਨਰਦਾਂ ਨੂੰ ਸ਼ਤਰੰਜ ਦੇ ਤਖਤੇ ਤੇ ਰੱਖ ਕੇ, ਤੂੰ ਆਪ ਹੀ ਨਾਂ-ਮੁਕੰਮਲ ਤੇ ਮੁਕੰਮਲਾਂ ਨੂੰ ਵੇਖਦਾ ਹੈ। ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥ ਤੂੰ ਖੁਦ ਹੀ ਬੰਦਿਆਂ ਤੋਂ ਰਾਤ ਦਿਨ ਮੁਖਤਲਿਫ ਕੰਮ ਕਰਵਾਉਂਦਾ ਹੈਂ ਤੇ ਖੁਦ ਹੀ ਉਨ੍ਹਾਂ ਨੂੰ ਸਤਿਸੰਗਤ ਨਾਲ ਜੋੜਦਾ ਹੈਂ। ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥ ਤੂੰ ਆਪ ਹੀ ਮਿਲਾਉਂਦਾ ਹੈਂ ਤੇ ਐਨ ਲਾਗੇ ਹੀ ਦੇਖਦਾ ਹੈਂ। ਸਭ ਮਹਿ ਆਪਿ ਰਹਿਆ ਭਰਪੂਰਿ ॥ ਆਪੇ ਹੀ ਤੂੰ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈਂ। ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥ ਨਾਨਕ, ਤੂੰ ਆਪਣੇ ਆਪ ਤੋਂ ਹੀ ਵਿਆਪਕ ਹੋ ਰਿਹਾ ਹੈਂ। ਗੁਰੂ ਸਮਰਪਣ ਹੀ ਇਸ ਸਮਝ ਨੂੰ ਪ੍ਰਾਪਤ ਕਰਦੇ ਹਨ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਸੁਧਾ ਸਰੂਪ ਗੁਰਬਾਣੀ ਮਿੱਠੀ ਹੈ। ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥ ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ। ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥ ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ। ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥ ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਉਤੋਂ ਜੋ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦੇ ਹਨ। ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥ ਸੱਚਾ ਗੁਰੂ ਆਬਿ-ਹਿਯਾਤ ਦਾ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰ ਕੇ, ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਠਹਿਰਾਉ। ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥ ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ। ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ। ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥ ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ। ਏਕੋ ਵੇਖਾ ਅਵਰੁ ਨ ਬੀਆ ॥ ਮੈਂ ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ। ਗੁਰ ਪਰਸਾਦੀ ਅੰਮ੍ਰਿਤੁ ਪੀਆ ॥ ਗੁਰਾਂ ਦੀ ਮਿਹਰ ਦੁਆਰਾ ਮੈਂ ਨਾਮ ਦਾ ਆਬਿ-ਹਿਯਾਤ ਪਾਨ ਕਰਦਾ ਹਾਂ। ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥ ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ ਅਤੇ ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ। ਰਤਨੁ ਪਦਾਰਥੁ ਪਲਰਿ ਤਿਆਗੈ ॥ ਹਰੀ ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਪਰਾਲੀ ਸਮਝ ਕੇ ਛੱਡ ਦਿੰਦਾ ਹੈ। ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥ ਅੰਨ੍ਹਾ ਪ੍ਰਤੀਕੂਲ ਪੁਰਸ਼ ਹੋਰਸ ਦੇ ਪਿਆਰ ਨਾਲ ਚਿਮੜਿਆ ਹੋਇਆ ਹੈ। ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥ ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ। ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥ ਜਿਸ ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਓਹੀ ਉਸ ਨੂੰ ਪ੍ਰਾਪਤ ਹੁੰਦਾ ਹੈ। ਗੁਰ ਕਾ ਸਬਦੁ ਮੰਨਿ ਵਸਾਏ ॥ ਗੁਰਾਂ ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ। copyright GurbaniShare.com all right reserved. Email:- |