Page 1091

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥
ਪ੍ਰਭੂ ਨੂੰ ਭੁਲਾਉਣ ਦੁਆਰਾ, ਹੋਰਨਾਂ ਦਾ ਡਰ ਇਨਸਾਨ ਦੇ ਚਿੱਤ ਅੰਦਰ ਵੱਸ ਜਾਂਦਾ ਹੈ। ਇੱਕ ਪ੍ਰਭੂ ਨੂੰ ਮਿਲਣ ਦਾ ਮਾਰਗ, ਮਨ ਵਿੱਚ ਹੀ ਹੈ।

ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥
ਈਰਖਾ ਰਾਹੀਂ ਇਨਸਾਨ ਬਹੁਤ ਹੀ ਜ਼ਿਆਦਾ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੇ ਖ਼ਿਆਲ ਬਚਨ ਅਤੇ ਕਰਮ ਦੀਆਂ ਤਿੰਨੇ ਥਾਵਾਂ ਭਰਿਸ਼ਟ ਹੋ ਜਾਂਦੀਆਂ ਹਨ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥
ਵੇਦਾਂ ਦਾ ਢੋਲ, ਜੋ ਬਹੁਤੇ ਪੱਖਾਪਾਤ ਪ੍ਰਚਾਰਦੇ ਹਨ, ਵੱਜ ਰਿਹਾ ਹੈ।

ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥
ਹੇ ਨਾਨਕ! ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ, ਕਿਉਂ ਜੋ ਉਸ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥
ਬੇਥਾਹ ਹੈ ਤਿੰਨਾਂ ਗੁਣਾਂ ਵਾਲਾ ਸੰਸਾਰ ਸਮੁੰਦਰ, ਇਸ ਦਾ ਥੱਲਾ ਕਦੋਂ ਕਿਸ ਨੇ ਵੇਖਿਆ ਹੈ?

ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥
ਜੇਕਰ ਮੈਂ ਪਰਮ ਮੁਛੰਦਗੀ-ਰਹਿਤ ਸੱਚੇ ਗੁਰਾਂ ਨਾਲ ਮਿਲ ਪਵਾਂ, ਕੇਵਲ ਤਦ ਹੀ ਮੈਂ ਪਾਰ ਉਤੱਰ ਸਕਦਾ ਹਾਂ।

ਮਝ ਭਰਿ ਦੁਖ ਬਦੁਖ ॥
ਤਕਲਫ਼ਿ ਉੱਤੇ ਤਕਲਫ਼ਿ ਹੀ ਸੰਸਾਰ ਸਮੁੰਦਰ ਵਿੱਚ ਭਰੀ ਹੋਈ ਹੈ।

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥
ਨਾਨਕ, ਸੱਚੇ ਨਾਮ ਦੇ ਬਗੈਰ, ਕਿਸੇ ਇਨਸਾਨ ਦੀ ਭੁੱਖ ਭੀ ਨਵਿਰਤ ਨਹੀਂ ਹੁੰਦੀ।

ਪਉੜੀ ॥
ਪਉੜੀ।

ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥
ਸੁੰਦਰ ਹਨ ਉਹ ਜੋ ਗੁਰਾਂ ਦੀ ਬਾਣੀ ਰਾਹੀਂ ਆਪਣੇ ਦਿਲ ਨੂੰ ਖੋਜਦੇ ਹਨ।

ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮਨੁੱਖ ਉਹ ਕੁੱਛ ਪਾ ਲੈਂਦੇ ਹਨ ਜਿਸ ਨੂੰ ਉਹ ਚਾਹੁੰਦੇ ਹਨ।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥
ਜਿਸ ਉਤੇ ਸਾਈਂ ਮਿਹਰ ਧਾਰਦਾ ਹੈ; ਉਸ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਕੇਵਲ ਉਹ ਹੀ ਸਾਈਂ ਦਾ ਜੱਸ ਗਾਇਨ ਕਰਦਾ ਹੈ।

ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
ਧਰਮ ਰਾਜਾ ਉਸ ਦਾ ਮਿੱਤ੍ਰ ਹੈ ਅਤੇ ਉਹ ਮੌਤ ਦੇ ਰਸਤੇ ਨਹੀਂ ਟੁਰਦਾ।

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥
ਰੱਬ ਦੇ ਨਾਮ ਦਾ ਉਹ ਦਿਹੁੰ ਰੈਣ ਸਿਮਰਨ ਕਰਦਾ ਹੈ ਅਤੇ ਰੱਬ ਦੇ ਨਾਮ ਦੇ ਅੰਦਰ ਹੀ ਉਹ ਲੀਨ ਥੀ ਵੰਝਦਾ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
ਤੂੰ ਇਕ ਸੁਆਮੀ ਦੇ ਨਾਮ ਨੂੰ ਸ੍ਰਵਣ ਅਤੇ ਉਚਾਰਣ ਕਰ, ਜੋ ਬਹਿਸ਼ਤ, ਇਸ ਮਾਤਲੋਕ ਅਤੇ ਪਾਤਾਲ ਅੰਦਰ ਵਿਆਪਕ ਹੋ ਰਿਹਾ ਹੈ।

ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
ਜਿਹੜਾ ਕੁਛ ਭੀ ਉਸ ਨੇ ਲਿਖਿਆ ਹੈ, ਉਹ ਪ੍ਰਾਣੀ ਦੇ ਸਾਥ ਜਾਂਦਾ ਹੈ।

ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
ਕੌਣ ਮਰ ਗਿਆ ਹੈ, ਕਿਸ ਨੇ ਉਸ ਨੂੰ ਮਾਰਿਆ ਹੈ, ਕੌਣ ਆਉਂਦਾ ਹੈ ਅਤੇ ਕੌਣ ਜਾਂਦਾ ਹੈ?

ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥
ਕੌਣ ਹੈ ਜੋ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੀਹਦੀ ਆਤਮਾ ਪ੍ਰਭੂ ਅੰਦਰ ਲੀਨ ਹੁੰਦੀ ਹੈ, ਹੇ ਨਾਨਕ?

ਮਃ ੧ ॥
ਪਹਲਿੀ ਪਾਤਿਸ਼ਾਹੀ।

ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥
ਹੰਕਾਰ ਰਾਹੀਂ, ਪ੍ਰਾਣੀ ਮਾਰਦਾ ਹੈ, ਅਪਣੱਤ ਉਸ ਨੂੰ ਮਾਰ ਸੁੱਟਦੀ ਹੈ ਅਤੇ ਸੁਆਸ ਨਦੀ ਦੇ ਮਾਨੰਦ ਵੱਗਦਾ ਹੈ।

ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥
ਕੇਵਲ ਤਾਂ ਹੀ ਇਨਸਾਨ ਦੀ ਖ਼ਾਹਿਸ਼ ਹੰਭਦੀ ਹੈ, ਜਦ ਉਸ ਦਾ ਚਿੱਤ ਸਾਈਂ ਦੇ ਨਾਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ!

ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥
ਉਸ ਦੀਆਂ ਅੱਖਾਂ ਪ੍ਰਭੂ ਦੀਆਂ ਅੱਖਾਂ ਨਾਲ ਰੰਗੀਆਂ ਹੋਈਆ ਹਨ ਅਤੇ ਰੱਬ ਦੀ ਗਿਆਤ ਉਸ ਦੇ ਕੰਨਾਂ ਅੰਦਰ ਗੂੰਜਦੀ ਹੈ।

ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥
ਉਸ ਜੀ ਜੀਭ੍ਹ ਨਾਮ-ਅੰਮ੍ਰਿਤ ਨੂੰ ਚੂਸਦੀ ਹੈ ਅਤੇ ਪ੍ਰੀਤਮ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਰੰਗੀ ਹੋਈ ਹੈ।

ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥
ਉਸ ਦਾ ਅੰਤ੍ਰੀਵ ਨਾਮ ਦੀ ਸੁਗੰਧੀ ਨਾਲ ਮਹਿਕ ਉਠਦਾ ਹੈ ਤੇ ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।

ਪਉੜੀ ॥
ਪਉੜੀ।

ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥
ਇਸ ਯੁੱਗ ਅੰਦਰ ਸੁਆਮੀ ਦਾ ਨਾਮ ਹੀ ਖ਼ਜ਼ਾਨਾ ਹੈ। ਕੇਵਲ ਨਾਮ ਹੀ ਪ੍ਰਾਣੀ ਦੇ ਨਾਲ ਜਾਂਦਾ ਹੈ।

ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥
ਇਹ ਅਮੁਕ ਹੈ ਅਤੇ ਕਦਾਚਿਤ ਮੁਕਦਾ ਨਹੀਂ, ਭਾਵੇਂ ਬੰਦਾ ਇਸ ਨੂੰ ਖਾਵੇ, ਖਰਚੇ ਜਾਂ ਲੜ ਨਾਲ ਬੰਨ੍ਹੇ।

ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥
ਮੌਤ ਦਾ ਦਾਸ ਅਤੇ ਮੌਤ ਦਾ ਦੂਤ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲਗਦਾ।

ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥
ਕੇਵਲ ਉਹ ਹੀ ਸੱਚੇ ਸ਼ਾਹੂਕਾਰ ਅਤੇ ਸੁਦਾਗਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੁਆਮੀ ਦੀ ਦੌਲਤ ਹੈ।

ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥
ਜਦ ਵਾਹਿਗੁਰੂ ਖ਼ੁਦ ਇਨਸਾਨ ਨੂੰ ਗੁਰਾਂ ਕੋਲ ਭੇਜਦਾ ਹੈ, ਕੇਵਲ ਤਾਂ ਹੀ ਵਾਹਿਗੁਰੂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥
ਆਪ-ਹੁਦਰਾ ਨਾਮ ਦੇ ਵਣਜ ਦੀ ਅਸਲੀਅਤ ਨੂੰ ਨਹੀਂ ਸਮਝਦਾ। ਉਹ ਜ਼ਹਿਰ ਨੂੰ ਵਣਜਦਾ ਹੈ, ਜ਼ਹਿਰ ਇਕੱਤਰ ਕਰਦਾ ਹੈ ਅਤੇ ਜਹਿਰ ਨੂੰ ਹੀ ਮੁਹੱਬਤ ਕਰਦਾ ਹੈ।

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥
ਬਾਹਰਾਰੋਂ ਉਹ ਪੰਡਤ ਅਖਵਾਉਂਦੇ ਹਨ, ਪ੍ਰੰਤੂ ਦਿਲੋਂ ਉਹ ਮੂੜ੍ਹ ਅਤੇ ਬੇਸਮਝ ਹਨ।

ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥
ਵਾਹਿਗੁਰੂ ਨਾਲ ਉਹ ਆਪਣੇ ਮਨ ਨੂੰ ਨਹੀਂ ਜੋੜਦੇ ਅਤੇ ਵਾਦ ਵਿਰੋਧ ਨੂੰ ਮੁਹੱਬਤ ਕਰਦੇ ਹਨ।

ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥
ਉਹ ਬਖੇੜਿਆਂ ਦੀਆਂ ਵਾਰਤਾਵਾਂ ਵਰਨਣ ਕਰਦੇ ਹਨ ਅਤੇ ਝੂਠ ਬੋਲ ਕੇ ਆਪਣੀ ਰੋਜ਼ੀ ਬਟੋਰਦੇ ਹਨ।

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥
ਕੇਵਲ ਸੁਆਮੀ ਵਾਹਿਗੁਰੂ ਨਾਮ ਹੀ ਇਸ ਜਹਾਨ ਅੰਦਰ ਪਵਿੱਤ੍ਰ ਹੈ ਅਤੇ ਮਲੀਣ ਹਨ ਹੋਰ ਸਾਰੇ ਸਰੂਪ।

ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥
ਨਾਨਕ, ਬੇਵਕੂਫ਼ ਬੰਦੇ ਜੋ ਨਾਮ ਦਾ ਸਿਮਰਨ ਨਹੀਂ ਕਰਦੇ, ਗਲ ਸੜ ਕੇ ਮਰ ਮੁਕ ਜਾਂਦੇ ਹਨ।

ਮਃ ੩ ॥
ਤੀਜੀ ਪਾਤਿਸ਼ਾਹੀ।

ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥
ਸਾਹਿਬ ਦੀ ਸੇਵਾ ਕਰਨ ਦੇ ਬਾਝੋਂ, ਪ੍ਰਾਣੀ ਨੂੰ ਆਪਦਾ ਆ ਚਿਮੜਦੀ ਹੈ। ਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਬੰਦੇ ਦੀ ਪੀੜ ਦੂਰ ਹੋ ਜਾਂਦੀ ਹੈ।

ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥
ਪ੍ਰਭੂ ਖ਼ੁਦ ਆਰਾਮ ਦੇਣਦਾਰ ਹੈ ਅਤੇ ਖ਼ੁਦ ਹੀ ਡੰਡ ਦਿੰਦਾ ਹੈ।

ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥
ਨਾਨਕ ਤੂੰ ਐਸ ਤਰ੍ਹਾਂ ਜਾਣ ਲੈ ਕਿ ਜਹਿੜਾ ਕੁਝ ਭੀ ਹੁੰਦਾ ਹੈ, ਉਹ ਸਾਰਾ ਉਸ ਦੇ ਭਾਣੇ ਅੰਦਰ ਹੈ।

ਪਉੜੀ ॥
ਪਉੜੀ।

ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥
ਵਾਹਿਗੁਰੂ ਦੇ ਨਾਮ ਦੇ ਬਗ਼ੈਰ ਸੰਸਾਰ ਕੰਗਾਲ ਹੈ। ਨਾਮ ਦੇ ਬਗ਼ੈਰ ਇਨਸਾਨ ਰਝਦਾ ਨਹੀਂ।

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥
ਪ੍ਰਾਣੀ ਦਵੈਤ-ਭਾਵ ਦੇ ਸੰਦੇਹ ਅੰਦਰ ਭਟਕਦਾ ਹੈ ਅਤੇ ਹੰਕਾਰ ਅੰਦਰ ਕਸ਼ਟ ਉਠਾਉਂਦਾ ਹੈ।

copyright GurbaniShare.com all right reserved. Email