ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ ਚੰਗੇ ਭਾਗਾਂ ਦੇ ਬਾਝੋਂ ਉਸ ਨੂੰ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਚਾਹੇ ਜਿੰਨੀ ਘਣੇਰੀ ਚਾਹਨਾ ਉਹ ਪਿਆ ਕਰੇ। ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਆਉਣ, ਜਾਣ, ਜੰਮਣ ਅਤੇ ਮਰਨ ਤੋਂ ਖ਼ਲਾਸੀ ਪਾ ਜਾਂਦਾ ਹੈ। ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥ ਸੁਆਮੀ ਆਪੇ ਹੀ ਸਾਰਾ ਕੁੱਛ ਕਰਦਾ ਹੈ, ਇਸ ਲਈ ਬੰਦਾ ਹੋਰ ਕੀਹਦੇ ਕੋਲ ਫ਼ਰਿਆਦੀ ਹੋਵ।, ਜਦ ਉਸ ਦੇ ਬਗ਼ੈਰ, ਕੋਈ ਹੋਰ ਹੈ ਹੀ ਨਹੀਂ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥ ਇਸ ਸੰਸਾਰ ਅੰਦਰ ਕੇਵਲ ਰੱਬਰੂਪ ਸਾਧੂ ਹੀ, ਜੋ, ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਨਾਮ ਦੀ ਦੌਲਤ ਨੂੰ ਕਮਾਉਂਦੇ ਹਨ। ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥ ਸੱਚੇ ਗੁਰੂ ਜੀ ਸੱਚੇ ਨਾਮ ਨੂੰ ਉਨ੍ਹਾਂ ਦੇ ਅੰਦਰ ਟਿਕਾ ਦਿੰਦੇ ਹਨ। ਇਸ ਦੌਲਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥ ਇਸ ਦੌਲਤ ਨੂੰ ਪਾਉਣ ਦੁਆਰਾ, ਬੰਦੇ ਦੀ ਭੁਖ (ਤ੍ਰਿਸ਼ਨਾ) ਨਵਿਰਤ ਹੋ ਜਾਂਦੀ ਹੈ ਅਤੇ ਠੰਢਚੈਨ ਆ ਕੇ ਉਸ ਦੇ ਚਿੱਤ ਵਿੱਚ ਟਿੱਕ ਜਾਂਦੀ ਹੈ। ਜਿੰਨ੍ਹ੍ਹਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥ ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਕੇਵਲ ਉਹ ਹੀ ਇਸ ਦੌਲਤ ਨੂੰ ਪਾਉਂਦੇ ਹਨ। ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥ ਆਪ-ਹੁਦਰਾ ਸੰਸਾਰ ਗ਼ਰੀਬ ਹੈ ਅਤੇ ਧਨ-ਦੌਲਤ ਲਈ ਵਿਰਲਾਪ ਕਰਦਾ ਹੈ। ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥ ਇਹ ਰਾਤ ਦਿਨ, ਸਦੀਵ ਹੀ, ਭਟਕਦਾ ਫਿਰਦਾ ਹੈ ਅਤੇ ਇਸ ਦੀ ਭੁਖ ਕਦਾਚਿਤ ਦੂਰ ਨਹੀਂ ਹੁੰਦੀ। ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥ ਇਸ ਨੂੰ ਕਦਾਚਿਤ ਠੰਢਚੈਨ ਪ੍ਰਾਪਤ ਨਹੀਂ ਹੁੰਦੀ, ਨਾਂ ਹੀ ਆਰਾਮ ਆ ਕੇ ਇਸ ਦੇ ਚਿੱਤ ਵਿੱਚ ਵਸਦਾ ਹੈ। ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥ ਇਸ ਨੂੰ ਹਮੇਸ਼ਾਂ ਫ਼ਿਕਰ ਲੱਗਾ ਰਹਿੰਦਾ ਹੈ ਅਤੇ ਇਸ ਦਾ ਸੰਸਾ ਕਦਾਚਿਤ ਦੂਰ ਨਹੀਂ ਹੁੰਦਾ। ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥ ਨਾਨਕ ਸੱਚੇ ਗੁਰਾਂ ਦੇ ਬਗ਼ੈਰ, ਇਨਸਾਨ ਦੀ ਅਕਲ ਵਿਪਰੀਤ (ਉਲਟੀ) ਹੋ ਜਾਂਦੀ ਹੈ। ਜੇਕਰ ਉਹ ਸੱਚੇ ਗੁਰਾਂ ਨਾਲ ਮਿਲ ਪਵੇ, ਕੇਵਲ ਤਦ ਹੀ ਉਹ ਨਾਮ ਦੀ ਕਮਾਈ ਕਰਦਾ ਹੈ। ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥ ਹਮੇਸ਼ਾ, ਹਮੇਸ਼ਾ, ਉਹ ਆਰਾਮ ਅੰਦਰ ਵਸਦਾ ਹੈ ਅਤੇ ਅੰਦ ਨੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥ ਜਿਸ ਨੇ ਸ਼ਸਾਰ ਸਾਜਿਆ ਹੈ। ਕੇਵਲ ਉਹ ਹੀ ਇਸ ਦੀ ਸੰਭਾਲ ਕਰਦਾ ਹੈ। ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥ ਤੁਸੀਂ ਇਕ ਸੁਆਮੀ ਦਾ ਸਿਮਰਨ ਕਰੋ, ਹੇ ਭਰਾਓ! ਉਸ ਦੇ ਬਗ਼ੈਰ ਹੋਰ ਕੋਈ ਨਹੀਂ। ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ ਤੁਸ਼ੀਂ ਨਾਮ ਅਤੇ ਨੇਕੀ ਦਾ ਭੋਜਨ ਛਕੋ, ਜਿਸ ਨੂੰ ਛਕਣ ਦੁਆਰਾ ਤੁਸੀਂ ਹਮੇਸ਼ਾਂ ਰੱਜੇ ਰਹੋਗੇ। ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥ ਤੁਸੀਂ ਸੁਆਮੀ ਦੀ ਮਹਿਮਾ ਅਤੇ ਉਸਤਤੀ ਦੀ ਪੁਸ਼ਾਕ ਪਾਓ, ਜੋ ਕਿ ਸਦੀਵ ਤੇ ਹਮੇਸ਼ਾਂ ਲਈ ਪਵਿੱਤ੍ਰ ਹੈ ਅਤੇ ਕਦਾਚਿਤ ਗੰਦੀ ਨਹੀਂ ਹੁੰਦੀ। ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥ ਮੈਂ ਸੁਖੈਨ ਹੀ ਸੱਚੀ ਦੌਲਤ ਕਮਾ ਲਈ ਹੈ, ਜੋ ਕਦਾਚਿੱਤ ਘਟ ਨਹੀਂ ਹੁੰਦੀ। ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ ਰੱਬ ਦਾ ਨਾਮ ਸਰੀਰ ਦਾ ਹਾਰਸਿੰਗਾਰ ਹੈ, ਜਿਸ ਦੁਆਰਾ ਇਹ ਸਦੀਵ ਤੇ ਹਮੇਸ਼ਾਂ ਲਈ ਆਰਾਮ ਪਾਉਂਦਾ ਹੈ। ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥ ਜਿਸ ਨੂੰ ਉਹ ਸਾਈਂ ਆਪਣਾ ਆਪ ਦਰਸਾਉਂਦਾ ਹੈ, ਹੇ ਨਾਨਕ, ਉਹ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਅਨੁਭਵ ਕਰ ਲੈਂਦਾ ਹੈ। ਪਉੜੀ ॥ ਪਉੜੀ। ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥ ਗੁਰਾਂ ਦੇ ਉਪਦੇਸ਼ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ ਕਿ ਬੰਦਗੀ, ਤਪੱਸਿਆ ਅਤੇ ਸਵੈ-ਜ਼ਬਤ ਪ੍ਰਾਣੀ ਦੇ ਅੰਦਰ ਹੀ ਹਨ। ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥ ਸੁਅਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਹੰਕਾਰ ਤੇ ਬੇਸਮਝੀ ਤੋਂ ਖ਼ਲਾਸੀ ਪਾ ਜਾਂਦਾ ਹੈ। ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥ ਬੰਦੇ ਦਾ ਅੰਤ੍ਰੀਵ, ਨਾਮ-ਅੰਮ੍ਰਿਤ ਨਾਲ ਪਰੀਪੂਰਨ ਹੈ। ਚੱਖਣ ਦੁਆਰਾ ਇਸ ਦਾ ਸੁਆਦ ਜਾਣਿਆ ਜਾਂਦਾ ਹੈ। ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥ ਜੋ ਇਸ ਨੂੰ ਚੱਖਦੇ ਹਨ, ਉਹ ਨਿਡਰ ਥੀ ਵੰਝਦੇ ਹਨ ਅਤੇ ਸਾਹਿਬ ਦੇ ਅੰਮ੍ਰਿਤ ਨਾਲ ਉਹ ਤ੍ਰਿਪਤ ਹੋ ਜਾਂਦੇ ਹਨ। ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥ ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ, ਇਹ ਪਿਲਾਉਂਦਾ ਹੈ, ਉਸ ਨੂੰ ਮੌਤ ਮੁੜ ਕੇ ਦੁਖੀ ਨਹੀਂ ਕਰਦੀ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਲੋਕੁ ਅਵਗਣਾ ਕੀ ਬੰਨ੍ਹ੍ਹੈ ਗੰਠੜੀ ਗੁਣ ਨ ਵਿਹਾਝੈ ਕੋਇ ॥ ਲੋਕ ਬਦੀਆਂ ਦੀ ਖੰਡ ਬੰਨ੍ਹਦੇ ਹਨ ਅਤੇ ਕੋਈ ਭੀ ਨੇਕੀ ਦਾ ਵਾਪਾਰ ਨਹੀਂ ਕਰਦਾ। ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ ਕੋਈ ਟਾਵਾ ਟੱਲਾ ਪੁਰਸ਼ ਹੀ ਹੈ ਨਾਨਕ ਨੇਕੀਆ ਦਾ ਖਰੀਦਾਰ ਹੈ। ਗੁਰ ਪਰਸਾਦੀ ਗੁਣ ਪਾਈਅਨ੍ਹ੍ਹਿ ਜਿਸ ਨੋ ਨਦਰਿ ਕਰੇਇ ॥੧॥ ਜਿਸ ਉੱਤੇ ਸਾਈਂ ਅਪਣੀ ਮਿਹਰ ਦੀ ਨਜਰ ਧਾਰਦਾ ਹੈ ਉਸ ਨੂੰ ਗੁਰਾਂ ਦੀ ਦਇਆ ਦੁਆਰਾ ਨੇਕੀਆ ਦੀ ਦਾਤ ਮਿਲਦੀ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ ਨੇਕੀਆ ਤੇ ਬੰਦੀਆਂ ਇੱਕ ਜੈਸੀਆ ਹਨ ਕਿਉਂਕਿ ਸਿਰਜਣਹਾਰ ਨੇ ਖੁਦ ਉਨ੍ਹਾਂ ਨੇ ਪੈਦਾ ਕੀਤਾ ਹੈ। ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥ ਨਾਨਕ ਸਾਈਂ ਦਾ ਹੁਕਮ ਸਵੀਕਾਰ ਕਰਨ ਅਤੇ ਗੁਰਾਂ ਦੀ ਬਾਣੀ ਨੂੰ ਵੀਚਾਰਣ ਦੁਆਰਾ ਖ਼ੁਸ਼ੀੋ ਪ੍ਰਾਪਤ ਹੁੰਦੀ ਹੈ। ਪਉੜੀ ॥ ਪਉੜੀ। ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਪਾਤਿਸ਼ਾਹ ਅੰਦਰਵਾਰ ਮਨ ਦੇ ਰਾਜਸਿੰਘਾਸਣ ਤੇ ਬੈਠਾ ਹੋਇਆ ਹੈ ਤੇ ਉਹ ਖੁਦ ਇਨਸਾਫ ਕਰਦਾ ਹੈ। ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ ਗੁਰਾਂ ਦੀ ਬਾਣੀ ਦੁਆਰਾ ਪ੍ਰਭੂ ਦਾ ਦਰਬਾਰ ਜਾਣਿਆ ਜਾਂਦਾ ਹੈ ਇਨਸਾਨ ਦੇ ਅੰਦਰ ਪ੍ਰਭੂ ਦੀ ਹਜੂਰੀ ਦਾ ਆਸਰਾ ਹੈ। ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ ਸਿੱਕੇ ਪਰਖੇ ਜਾਂਦੇ ਹਨ ਅਤੇ ਅਸਲੀ, ਖ਼ਜ਼ਾਨੇ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਨਕਲੀਆਂ ਨੂੰ ਕੋਈ ਥਾਂ ਨਹੀਂ ਮਿਲਦੀ। ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ। ਸਦੀਵੀ ਸੱਚਾ ਹੈ ਉਸ ਦਾ ਇਨਸਾਫ਼। ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥ ਨਾਮ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਅੰਮ੍ਰਿਤ ਦਾ ਸੁਆਦ ਮਾਣਿਆ ਜਾਂਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥ ਜਦ ਸਵੈ-ਹੰਗਤਾ ਹੈ, ਤਦ ਤੂੰ ਨਹੀਂ, ਹੇ ਸੁਆਮੀ! ਅਤੇ ਜਿਥੇ ਤੂੰ ਹੈਂ ਉਥੇ ਹਉਮੇ ਨਹੀਂ। copyright GurbaniShare.com all right reserved. Email |