ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥ ਪ੍ਰਮਾਣੀਕ ਹੈ ਉਸ ਦਾ ਜਨਮ ਜੋ ਆਪਣੀ ਸਾਰੀ ਵੰਸ਼ ਨੂੰ ਤਾਰ ਦਿੰਦਾ ਹੈ। ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥ ਅੱਗੇ, ਬੰਦੇ ਪਾਸੋਂ ਉਸ ਦੀ ਜਾਤੀ ਬਾਰੇ ਪੁੱਛ ਗਿੱਛ ਨਹੀਂ ਹੁੰਦੀ। ਸ੍ਰੇਸ਼ਟ ਹੈ ਨਾਮ ਦੀ ਕਮਾਈ। ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥ ਝੂਠੀ ਹੈ ਹੋਰ ਸਾਰੀ ਪੜ੍ਹਾਈ ਤੇ ਝੂਠੀ ਹੋਰ ਸਾਰੀ ਕਰਣੀ ਕਿਉਂ ਜੋ ਇਸ ਤਰ੍ਹਾਂ ਬੰਦਾ ਜ਼ਹਿਰ ਨੂੰ ਪ੍ਰੇਮ ਕਰਨ ਲੱਗ ਜਾਂਦਾ ਹੈ। ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥ ਮਨਮੁਖ ਪੁਰਸ਼ ਦਾ ਜੀਵਨ ਤਬਾਹ ਹੋ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਠੰਢ ਚੈਨ ਨਹੀਂ। ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥ ਨਾਨਕ, ਜੋ ਆਪਣੇ ਗੁਰਦੇਵ ਜੀ ਨੂੰ ਬੇਅੰਤ ਪਿਆਰ ਕਰਦੇ ਹਨ; ਉਹ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਮੁਕਤ ਥੀ ਵੰਝਦੇ ਹਨ। ਪਉੜੀ ॥ ਪਉੜੀ। ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥ ਸਾਹਿਬ ਆਪ ਰਚਨਾ ਨੂੰ ਰਚ ਕੇ ਦੇਖਦਾ ਹੈ। ਉਹ ਆਪ ਹੀ ਸਮੂਹ ਸੱਚਾ ਹੈ। ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥ ਜੋ ਆਪਣੇ ਸਾਹਿਬ ਦੇ ਫ਼ੁਰਮਾਨ ਨੂੰ ਨਹੀਂ ਸਮਝਦਾ ਕੂੜਾ ਹੈ ਉਹ ਇਨਸਾਨ। ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਗੁਰੂ-ਅਨੁਸਾਰੀ ਨੂੰ ਜੋੜਦਾ ਹੈ। ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥ ਗੁਰਾਂ ਦੀ ਬਾਣੀ ਰਾਹੀਂ, ਇਨਸਾਨ ਇੱਕ ਵਾਹਿਗੁਰੂ ਅੰਦਰ ਲੀਨ ਹੋ ਜਾਂਦਾ ਹੈ, ਜੋ ਕਿ ਸਾਰਿਆਂ ਦਾ ਸੁਆਮੀ ਹੈ। ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥ ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਉਸ ਦੀ ਕੀਰਤੀ ਕਰ, ਸਾਰੇ ਹੀ ਪ੍ਰਾਣੀ ਜਿਸ ਦੇ ਮੰਗਤੇ ਹਨ। ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥ ਜਿਸ ਤਰ੍ਹਾਂ ਸੁਆਮੀ ਖ਼ੁਦ ਬੰਦੇ ਨੂੰ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਨੱਚਦਾ ਹੈ, ਹੇ ਨਾਨਕ! ਮਾਰੂ ਵਾਰ ਮਹਲਾ ੫ ਡਖਣੇ ਮਃ ੫ ਮਾਰੂ ਵਾਰ ਪੰਜਵੀਂ ਪਾਤਿਸ਼ਾਹੀ ਡੱਖਣੇ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ ਜੇਕਰ ਤੂੰ ਅੰਕੁਰ ਆਖੇਂ, ਮੈਂ ਆਪਣਾ ਸਿਰ ਵੱਢ ਕੇ ਤੈਨੂੰ ਸਮਰਪਣ ਕਰ ਦਿਆਂਗਾ, ਹੇ ਮੇਰੇ ਮਿੱਤ੍ਰਾ! ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥ ਮੇਰੇ ਨੇਤ੍ਰ ਤੇਰੇ (ਦਰਸ਼ਨਾਂ) ਲਈ ਤਾਘਦੇ ਹਨ। ਮੈਂ ਕਦੇ ਤੇਰਾ ਦਰਸ਼ਨ ਦੇਖਾਂਗਾ, ਹੇ ਸਾਹਿਬ? ਮਃ ੫ ॥ ਪੰਜਵੀਂ ਪਾਤਿਸ਼ਾਹੀ। ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ ਮੇਰਾ ਪਿਆਰ ਤੇਰੇ ਨਾਲ ਹੈਂ। ਮੈਂ ਹੋਰ ਸਾਰੇ ਪਿਆਰ ਝੂਠੇ ਦੇ ਲਏ ਹਨ। ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥ ਜਦ ਤਾਂਈਂ ਮੈਂ ਆਪਣੇ ਪ੍ਰੀਤਮ ਨੂੰ ਨਹੀਂ ਵੇਖਦਾ, ਬਸਤ੍ਰ ਅਤੇ ਭੋਜਨ ਮੈਨੂੰ ਭਿਆਨਕ ਮਲੂਮ ਹੁੰਦੇ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥ ਹੇ ਮੇਰੇ ਪਤੀ, ਤੇਰਾ ਦਰਸ਼ਨ ਦੇਖਣ ਲਈ ਮੈਂ ਅੰਮ੍ਰਿਤ ਵੇਲੇ (ਸਾਜਰੇ) ਉਠਦੀ ਹਾਂ। ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥ ਸੁਰਮਾ, ਫੂਲ ਮਾਲਾ, ਪਾਨ ਤੇ ਨਿਆਮਤਾਂ ਐਹੋ, ਜੇਹੇ ਸਾਰੇ ਸੁਆਦ, ਤੈਨੂੰ ਵੇਖਣ ਦੇ ਬਗ਼ੈਰ ਦੇ ਬਗ਼ੈਰ ਹੇ ਸਿਰ ਦੇ ਸਾਂਈਂ, ਨਿਰੇ ਪੁਰੇ ਸੁਆਹ ਹੀ ਹਨ। ਪਉੜੀ ॥ ਪਉੜੀ। ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥ ਤੂੰ ਸੱਚਾ ਹੈਂ, ਹੇ ਸੱਚੇ ਸੁਆਮੀ! ਜੋ ਸੱਚ ਹੈ, ਤੂੰ ਉਸ ਸਮੂਹ ਨੂੰ ਆਸਰਾ ਦਿੰਦਾ ਹੈ। ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥ ਜਗਤ ਨੂੰ ਰਚ ਕੇ, ਤੂੰ ਇਸ ਨੂੰ ਪਵਿੱਤ੍ਰ ਪੁਰਸ਼ਾਂ ਦਾ ਟਿਕਾਣਾ ਬਣਾਇਆ ਹੈ। ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥ ਤੇਰੀ ਰਜ਼ਾ ਅੰਦਰ ਵੇਦ ਵਜੂਦ ਵਿੱਚ ਆਏ ਹਨ, ਜੋ ਬਦੀਆਂ ਤੇ ਨੇਕੀਆਂ ਦਾ ਨਿਰਣਯ ਕਰਦੇ ਹਨ, ਹੇ ਵਾਹਿਗੁਰੂ! ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥ ਤੂੰ ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਰਚਿਆ ਹੈ ਅਤੇ ਤਿੰਨਾਂ ਅਵਸਥਾਵਾਂ ਦਾ ਫੈਲਾਓ ਕੀਤਾ ਹੈ। ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥ ਨੌ ਖ਼ਿਤਿਆਂ ਦੇ ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਹਰ ਇਕ ਰੰਗਤ ਨਾਲ ਸ਼ਸੋਭਤ ਕੀਤਾ ਹੈ। ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਕੇ, ਤੂੰ ਉਨ੍ਹਾਂ ਅੰਦਰ ਆਪਣੀ ਸ਼ਕਤੀ ਫੂਕੀ ਹੈ। ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥ ਹੇ ਮੇਰੇ ਸੱਚੇ ਕਰਤਾਰ! ਕੋਈ ਭੀ ਤੇਰੇ ਓੜਕ ਨੂੰ ਨਹੀਂ ਜਾਣਦਾ। ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥ ਤੂੰ ਖ਼ੁਦ ਹੀ, ਸਾਰੀਆਂ ਜੁਗਤੀਆਂ ਜਾਣਦਾ ਹੈਂ ਅਤੇ ਗੁਰਾਂ ਦੇ ਰਾਹੀਂ, ਸਾਰਿਆਂ ਨੂੰ ਬੰਦਖ਼ਲਾਸ ਕਰਦਾ ਹੈਂ, ਹੇ ਸੁਆਮੀ! ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥ ਜੇਕਰ ਤੂੰ, ਹੇ ਪ੍ਰਭੂ! ਮੇਰਾ ਸੱਜਣ ਹੈਂ ਤਾਂ ਤੂੰ ਮੈਨੂੰ ਇਕ ਮੁਹਤ ਲਈ ਭੀ ਵੱਖਰਾ ਨਾਂ ਕਰ। ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥ ਮੇਰੀ ਜਿੰਦੜੀ ਨੂੰ ਤੂੰ ਮੋਹ ਲਿਆ ਹੈ, ਮੈਂ ਕਦੋਂ ਤੈਨੂੰ ਵੇਖਾਂਗਾ, ਹੇ ਮੇਰੇ ਪ੍ਰੀਤਮ? ਮਃ ੫ ॥ ਪੰਜਵੀਂ ਪਾਤਿਸ਼ਾਹੀ। ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ ਤੂੰ ਅੱਗ ਵਿੱਚ ਸੜਮੱਚ ਜਾ, ਹੇ ਖੋਟੇ ਪੁਰਸ਼! ਤੂੰ ਮਰ ਮੁਕ ਵੰਝ, ਹੇ ਜੁਦਾਈਏ। ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥ ਹੇ ਮੇਰੇ ਪਤੀ! ਤੂੰ ਮੇਰੇ ਪਲੰਘ ਉੱਤੇ ਬਿਰਾਜਮਾਨ ਹੋ, ਤਾਂ ਜੇ ਮੇਰੇ ਸਾਰੇ ਦੁਖੜੇ ਦੂਰ ਹੋ ਜਾਣ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥ ਖੋਟਾ ਪੁਰਸ਼ ਦਵੈਤ-ਭਾਵ ਅੰਦਰ ਗ਼ਲਤਾਨ ਹੈ ਅਤੇ ਹੰਕਾਰ ਦੀ ਬੀਮਾਰੀ ਰਾਹੀਂ ਜੁਦਾ ਹੋਇਆ ਹੋਇਆ ਹੈ। ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥ ਸੱਚਾ ਸੁਲਤਾਨ ਮੈਡਾਂ ਮਿੱਤ੍ਰ ਹੈ, ਜਿਸ ਨਾਲ ਮਿਲ ਕੇ ਮੈਂ ਅਨੰਦ ਮਾਣਦਾ ਹਾਂ। ਪਉੜੀ ॥ ਪਉੜੀ। ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥ ਤੂੰ ਪਹੁੰਚ ਤੋਂ ਪਰੇ, ਮਇਆਵਾਨ ਅਤੇ ਅਨੰਤ ਪ੍ਰਭੂ ਹੈਂ। ਤੇਰਾ ਮੁਲ ਕੌਣ ਪਾ ਸਕਦਾ ਹੈ। ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥ ਤੂੰ ਸਾਰੇ ਆਲਮ ਨੂੰ ਰਚਿਆ ਹੈ ਅਤੇ ਤੂੰ ਸਾਰਿਆਂ ਜਹਾਨਾਂ ਦਾ ਮਾਲਕ ਹੈਂ। ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥ ਤੇਰੀ ਅਪਾਰ ਸ਼ਕਤੀ ਨੂੰ ਕੋਈ ਨਹੀਂ ਜਾਣਦਾ, ਹੇ ਮੈਂਡੇ ਸਰਬ-ਵਿਆਪਕ ਸੁਆਮੀ! ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥ ਕੋਈ ਜਣਾ ਤੇਰੀ ਬਰਾਬਰੀ ਨਹੀਂ ਕਰ ਸਕਦਾ, ਤੂੰ ਗਜਤ ਨੂੰ ਤਾਰਣ ਵਾਲਾ ਨਾਸ-ਰਹਿਤ ਸੁਆਮੀ ਹੈਂ। copyright GurbaniShare.com all right reserved. Email |