Page 1120

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥
ਮੈਂ ਤੇਰੇ ਉਤੋਂ ਸਦੀਵ ਹੀ ਸਦਕੇ ਅਤੇ ਕੁਰਬਾਨ ਜਾਂਦਾ ਹਾਂ। ਕਿੰਨਾ ਸੁੰਦਰ ਹੈ ਤੇਰਾ ਨਿਵਾਸ ਅਸਥਾਨ।

ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥
ਤੂੰ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਸਾਰਿਆਂ ਦੀ ਰੱਖਿਆ ਕਰਦਾ ਅਤੇ ਸਾਰਿਆਂ ਉਤੇ ਤੇਰੀ ਛਾਂ ਹੈ।

ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
ਤੂੰ ਨਾਨਕ ਦਾ ਸਿਰਜਣਹਾਰ ਸੁਆਮੀ ਮਾਲਕ ਹੈ ਅਤੇ ਉਹ ਤੈਨੂੰ ਹਰ ਦਿਲ ਅੰਦਰ ਵੇਖਦਾ ਹੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਪ੍ਰਿਅ ਕੀ ਪ੍ਰੀਤਿ ਪਿਆਰੀ ॥
ਲਾਲਡਾ ਲਗਦਾ ਹੈ ਮੈਨੂੰ ਆਪਣੇ ਪ੍ਰੀਤਮ ਦਾ ਪ੍ਰੇਮ।

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
ਮੇਰੇ ਸਾਈਂ, ਅਨੰਦ-ਭਿੰਨ ਹੈ ਮੇਰਾ ਮਨੂਆ। ਮੈਂ ਤੇਰੇ ਆਸਰੇ ਦਾ ਖਿਆਲ ਕਰਦਾ ਹਾਂ ਅਤੇ ਮੇਰੀਆਂ ਅੱਖਾਂ ਵਿੱਚ ਤੇਰੀ ਪ੍ਰੀਤ ਹੈ। ਠਹਿਰਾਉ।

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
ਉਹ ਦਿਨ, ਪਹਿਰ, ਮੁਹਤ ਅਤੇ ਸਮਾਂ ਕਿਨਾਂ ਚੰਗਾ ਤੇ ਉਹ ਛਿਨ ਅਤੇ ਘੰਟਾ ਕਿੰਨਾ ਸੋਹਣਾ ਹੈ,

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
ਜਦ ਸਖਤ ਤਖਤੇ ਖੁਲ੍ਹ ਜਾਂਦੇ ਹਨ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ ਅਤੇ ਮੈਂ ਤੇਰਾ ਦੀਦਾਰ ਦੇਖ ਕੇ ਜੀਉਂਦਾ ਹਾਂ, ਹੇ ਸੁਆਮੀ!

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
ਤੈਨੂੰ ਮਿਲਣ ਲਈ ਮੈਂ ਕਿਹੜਾ ਤਰੀਕਾ ਕਰਾਂ, ਕੀ ਉਪਰਾਲਾ ਅਤੇ ਤੈਨੂੰ ਮਿਲਣ ਲਈ, ਮੈਂ ਕਿਹੜੀ ਘਾਲ ਦਾ ਖਿਆਲ ਕਰਾਂ, ਹੇ ਸਾਈਂ।

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
ਤੂੰ ਆਪਣੀ ਸਵੈ-ਹੰਗਤਾ, ਗਰੂਰ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਹੇ ਨਾਨਕ! ਅਤੇ ਤੂੰ ਸਤਿਸੰਗਤ ਅੰਦਰ ਤਰ ਜਾਵੇਗਾ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਹਰਿ ਗੁਨ ਗਾਵਹੁ ॥
ਹਰੀ, ਹਰੀ, ਹਰੀ ਦਾ ਤੂੰ ਜੱਸ ਗਾਇਨ ਕਰ, ਹੇ ਬੰਦੇ!

ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥
ਹੇ ਮੇਰੇ ਸੁਆਮੀ! ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾ। ਠਹਿਰਾਓ।

ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥
ਮੇਰੇ ਸੁਆਮੀ, ਮੈਨੂੰ ਪਾਪਾਂ ਦੇ ਸੁਆਦਾਂ ਤੋਂ ਬਾਹਰ ਕਢ ਲੈ ਅਤੇ ਮੇਰੇ ਚਿੱਤ ਨੂੰ ਸਤਿਸੰਗਤ ਨਾਲ ਜੋੜ ਦੇ।

ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
ਤੂੰ ਉਸ ਨੂੰ ਆਪਣਾ ਦਰਸ਼ਨ ਵਿਖਾਲਦਾ ਹੈ, ਜਿਸ ਦਾ ਸੰਦੇਹ, ਡਰ ਅਤੇ ਸੰਸਾਰੀ ਮਮਤਾ, ਗੁਰਾਂ ਦੀ ਬਾਣੀ ਰਾਹੀਂ ਦੂਰ ਹੋ ਗਏ ਹਨ। ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ।

ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ ਮੇਰੇ ਮਾਲਕ, ਹੰਕਾਰੀ ਮਤ ਨੂੰ ਮੇਰੇ ਕੋਲੋਂ ਦੂਰ ਕਰ ਦਿਓ।

ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥
ਹੇ ਮਿਹਰਬਾਨ ਮਾਲਿਕ! ਤੂੰ ਆਪਣਾ ਸਿਮਰਨ ਪਰਦਾਨ ਕਰ। ਭਾਰੇ ਚੰਗੇ ਭਾਗ ਰਾਹੀਂ, ਹੇ ਨਾਨਕ! ਪ੍ਰਭੂ ਪਰਾਪਤ ਹੁੰਦਾ ਹੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਬਿਨੁ ਜਨਮੁ ਅਕਾਰਥ ਜਾਤ ॥
ਵਾਹਿਗੁਰੂ ਦੇ ਬਗੈਰ ਜੀਵਨ ਵਿਅਰਥ ਜਾਂਦਾ ਹੈ।

ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥
ਬੇਫਾਇਦਾ ਹੈ, ਉਸ ਦਾ ਪਹਿਨਣਾ ਅਤੇ ਖਾਣਾ ਜੋ ਆਪਣੇ ਸੁਆਮੀ ਨੂੰ ਛਡ ਕੇ, ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਓ।

ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥
ਧਨ-ਦੌਲਤ, ਜੁਆਨੀ ਜਾਇਦਾਦ ਅਤੇ ਹਾਸ ਬਿਲਾਸ ਦੇ ਅਨੰਦ ਮਾਣਨੇ, ਬੰਦੇ ਦਾ ਸਾਥ ਨਹੀਂ ਦਿੰਦੇ ਹੈ ਮਾਤਾ।

ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥
ਦ੍ਰਿਸ਼ਕ ਧੋਖੇ ਨੂੰ ਤੱਕ ਕੇ, ਪਗਲਾ ਪ੍ਰਾਨੀ ਉਸ ਅੰਦਰ ਖਚਤ ਹੋ ਰਿਹਾ ਹੈ ਅਤੇ ਬਿਰਛ ਦੀ ਛਾਂ ਦੀ ਮਾਨੰਦ ਉਡ ਪੁਡ ਜਾਣ ਵਾਲੀਆਂ ਖੁਸ਼ੀਆਂ ਨਾਲ ਰੰਗਿਆ ਹੋਇਆ ਹੈ।

ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥
ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੀ ਸ਼ਰਾਬ ਨਾਲ ਖਰਾ ਹੀ ਮਤਵਾਲਾ ਹੋਇਆ ਹੋਇਆ ਇਨਸਾਨ ਵਿਸ਼ੇ ਭੋਗ ਅਤੇ ਗੁੱਸੇ ਦੇ ਟੋਏ ਵਿੱਚ ਡਿਗਿਆ ਹੋਇਆ ਹੈ।

ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
ਹੇ ਪੂਜਯ ਪ੍ਰਭੂ! ਤੂੰ ਗੋਲੇ ਨਾਨਕ ਦਾ ਸਹਾਇਕ ਹੋ ਜਾ ਅਤੇ ਉਸਨੂੰ ਹਥੋ ਪਕੜ ਕੇ ਬਾਹਰ ਕੱਢ ਲੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਬਿਨੁ ਕੋਇ ਨ ਚਾਲਸਿ ਸਾਥ ॥
ਸੁਆਮੀ ਦੇ ਬਗੈਰ, ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ।

ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥
ਹਰੀ ਮਸਕੀਨਾ ਦਾ ਮਾਲਕ, ਰਹਿਮਤ ਦਾ ਸਾਈਂ ਅਤੇ ਨਿਖਸਮਿਆਂ ਦਾ ਖਸਮ ਹੈ। ਠਹਿਰਾਉ।

ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥
ਪੁੱਤ੍ਰ ਦੌਲਤ ਅਤੇ ਗੁਨਾਹ ਦੀਆਂ ਖੁਸ਼ੀਆਂ ਮਾਨਣਾ, ਯਮ ਦੇ ਮਾਰਗ ਉਤੇ ਬੰਦੇ ਦਾ ਪੱਖ ਨਹੀਂ ਪੂਰਦੀਆਂ।

ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥
ਨਾਮ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਪ੍ਰਾਨੀ ਸੰਸਾਰ ਸਮੁੰਦਰ ਦੇ ਟੋਏ ਤੋਂ ਪਾਰ ਉਤਰ ਜਾਂਦਾ ਹੈ।

ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
ਸਰਬ-ਸ਼ਕਤੀਵਾਨ, ਅਕਹਿ ਅਤੇ ਸਮਝ ਸੋਚ ਤੋਂ ਪਰੇਡੇ ਵਾਹਿਗੁਰੂ ਦੀ ਪਨਾਹ ਲੈਣ ਅਤੇ ਉਸ ਦਾ ਆਰਾਧਨ ਕਰਨ ਦੁਆਰਾ ਮੇਰੇ ਦੁਖੜੇ ਦੂਰ ਹੋ ਗਏ ਹਨ।

ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥
ਮਸਕੀਨ ਨਾਨਕ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਲੋੜਦਾ ਹੈ। ਜੇਕਰ ਉਸ ਦੇ ਮੱਥੇ ਉਤੇ ਮੁੱਢ ਤੋਂ ਐਸੇ ਭਾਗ ਲਿਖੇ ਹੋਏ ਹੋਣ ਤਾਂ ਉਹ ਇਸ ਨੂੰ ਪਾ ਲਵੇਗਾ।

ਕੇਦਾਰਾ ਮਹਲਾ ੫ ਘਰੁ ੫
ਕੇਦਾਰਾ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਬਿਸਰਤ ਨਾਹਿ ਮਨ ਤੇ ਹਰੀ ॥
ਆਪਣੇ ਚਿੱਤ ਤੋਂ ਹੁਣ ਮੈਂ ਆਪਣੇ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ।

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
ਇਹ ਪਿਰਹੜੀ ਹੁਣ ਪਰਮਾਂ ਜੋਰਾਵਰ ਹੋ ਗਈ ਹੈ ਅਤੇ ਇਸ ਨੇ ਹੋਰ ਪਾਪ ਭਰੀਆਂ ਮੁਹੱਬਤਾਂ ਸਾੜ ਸੁਟੀਆਂ ਹਨ। ਠਹਿਰਾਉ।

ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
ਪਪੀਹਾ ਮੀਹ ਦੀ ਕਣੀ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ? ਪਾਣੀ ਦੇ ਬਿਨਾ ਮੱਛੀ ਇਕ ਦਿਨ ਭਰ ਭੀ ਬਚ ਨਹੀਂ ਂ ਂ ਸਕਦੀ।

copyright GurbaniShare.com all right reserved. Email