Page 1121

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
ਆਪਣੀ ਜੀਹਭਾ ਨਾਲ ਮੈਂ ਪ੍ਰਭੂ ਦੀ ਕੀਰਤੀ ਉਚਾਰਨ ਕਰਦਾ ਹਾਂ। ਇਹ ਮੇਰੇ ਸੁਭਾ ਦਾ ਇਕ ਹਿੱਸਾ ਬਣ ਗਿਆ ਹੈ।

ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
ਹੋਰਨ ਘੰਡੇ ਹੇੜੀ ਦੀ ਪਰਮ ਆਵਾਜ ਨਾਲ ਫਰੇਫਤਾ ਹੋ ਜਾਂਦਾ ਹੈ ਅਤੇ ਤੇਜ਼ ਤੀਰ ਨਾਲ ਵਿੰਨਿ੍ਹਆ ਜਾਂਦਾ ਹੈ।

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
ਹੇ ਨਾਨਕ! ਅੰਮ੍ਰਿਤ ਦਾ ਘਰ ਹਨ ਪ੍ਰਭੂ ਦੇ ਕੰਵਲ ਪੈਰ। ਗੰਢ ਦੁਆਰਾ ਮੈਂ ਉਨ੍ਹਾਂ ਨਾਲ ਬੱਝਾ ਹੋਇਆ ਹਾਂ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਪ੍ਰੀਤਮ ਬਸਤ ਰਿਦ ਮਹਿ ਖੋਰ ॥
ਮੇਰਾ ਪਿਆਰਾ ਮੇਰੇ ਮਨ ਦੀ ਗੁਫਾ ਅੰਦਰ ਵਸਦਾ ਹੈ।

ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥
ਤੂੰ ਸਦੇਹ ਦੀ ਕੰਧ ਢਾਹ ਦੇ ਹੇ ਸੁਆਮੀ! ਅਤੇ ਮੈਨੂੰ ਪਕੜ ਕੇ ਆਪਣੀ ਵੱਲ ਖਿੱਚ ਲੈ। ਠਹਿਰਾਉ।

ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥
ਜਗਤ ਸਮੁੰਦਰ ਇਕ ਵੱਡਾ ਟੋਆ ਹੈ। ਆਪਣੀ ਮਿਹਰ ਦੁਆਰਾ ਤੂੰ ਮੈਨੂੰ ਇਸ ਦੇ ਕੰਢੇ ਉਤੇ ਚਾੜ੍ਹ ਦੇ।

ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥
ਸਤਿਸੰਗਤ ਅੰਦਰ ਮੈਂ ਅਨੁਭਵ ਕਰ ਲਿਆ ਹੈ ਕਿ ਸੁਆਮੀ ਦੇ ਪੈਰ ਮੈਨੂੰ ਪਾਰ ਕਰਨ ਨਹੀਂ ਇਕ ਜਹਾਜ਼ ਹਨ।

ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥
ਜਿਸ ਨੇ ਤੇਰੀ ਪੇਟ ਦੇ ਤਾਲਾਬ ਅੰਦਰ ਰੱਖਿਆ ਕੀਤੀ ਸੀ, ਹੋਰ ਕੋਈ ਨਹੀਂ ਕੇਵਲ ਉਹ ਪਾਪਾਂ ਦੇ ਜਗਤ ਜੰਗਲ ਅੰਦਰ ਤੇਰੀ ਰੱਖਿਆ ਕਰੇਗਾ।

ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥
ਵਾਹਿਗੁਰੂ ਦੀ ਪਨਾਹ ਸਾਰੇ ਕੰਮ ਕਰਨ ਨੂੰ ਬਲਵਾਨ ਅਤੇ ਯੋਗ ਹੈ। ਨਾਨਕ ਕਿਸੇ ਹੋਰਸ ਦੀ ਮੁਛੰਦਗੀ ਨਹੀਂ ਧਰਾਉਂਦਾ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਰਸਨਾ ਰਾਮ ਰਾਮ ਬਖਾਨੁ ॥
ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
ਪ੍ਰਭੂ ਦੀਆਂ ਸਿਫਤਾਂ ਦਿਨ ਅਤੇ ਰਾਤ ਉਚਾਰਨ ਕਰਨ ਦੁਆਰਾ ਤੇਰੇ ਪਾਪ ਨਸ਼ਟ ਹੋ ਜਾਣਗੇ। ਠਹਿਰਾਉ।

ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
ਆਪਣੀ ਸਾਰੀ ਦੌਲਤ ਨੂੰ ਛੱਡ ਕੇ ਤੂੰ ਟੁਰ ਜਾਵੇਗਾ, ਹੇ ਬੰਦੇ! ਜਾਣ ਲੈ ਕਿ ਮੌਤ ਤੇਰੇ ਸਿਰ ਉਤੇ ਲਟਕ ਰਹੀ ਹੈ।

ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
ਤੂੰ ਅਨੁਭਵ ਕਰ ਲੈ ਕਿ ਛਿਨ ਭੰਗਰ ਮਮਤਾ ਅਤੇ ਖੋਟੀਆਂ ਉਮੈਂ ਦਾ ਨਿਸਚਿਤ ਹੀ ਕੂੜੀਆਂ ਹਨ।

ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
ਆਪਣੀ ਹਿਰਦੇ ਅੰਦਰ ਤੂੰ ਅਮਰ ਸਰੂਪ, ਸੱਚੇ ਸੁਆਮੀ ਦਾ ਸਿਮਰਨ ਗ੍ਰਹਿਣ ਕਰ।

ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
ਨਾਮ ਦੇ ਖਜਾਨੇ ਦਾ ਇਹ ਲਾਹੇਵੰਦਾ ਵੱਖਰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਨਾਮ ਕੋ ਆਧਾਰੁ ॥
ਮੈਨੂੰ ਕੇਵਲ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ।

ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥
ਤਕਲੀਫ ਅਤੇ ਬਖੇੜਾ ਹੁਣ ਮੈਨੂੰ ਦੁਖ ਨਹੀਂ ਦਿੰਦੇ ਅਤੇ ਹੁਣ ਮੇਰਾ ਕੇਵਲ ਸਾਧੂਆਂ ਨਾਲ ਹੀ ਲੈਣ ਦੇਣ ਹੈ। ਠਹਿਰਾਉ।

ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥
ਰਹਿਮਤ ਧਾਰ ਕੇ ਸੁਆਮੀ ਨੇ ਆਪੇ ਹੀ ਮੇਰੀ ਰੱਖਿਆ ਕੀਤੀ ਹੈ ਅਤੇ ਪਾਪ ਹੁਣ ਮੇਰੇ ਅੰਦਰ ਉਤਪੰਨ ਹੀ ਨਹੀਂ ਹੁੰਦਾ।

ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥
ਜਿਸ ਕਿਸੇ ਨਹੀਂ ਇਸ ਦਾ ਹਾਸਲ ਕਰਨਾ ਲਿਖਿਆ ਹੋਇਆ ਹੈ ਉਹ ਹੀ ਸਾਈਂ ਨੂੰ ਯਾਦ ਕਰਦਾ ਹੈ, ਉਸ ਨੂੰ ਦੁਨਿਆਵੀ ਅੱਗ ਸਾੜਦੀ ਨਹੀਂ।

ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥
ਆਰਾਮ ਖੁਸ਼ੀ ਅਤੇ ਪ੍ਰਸੰਨਤਾ ਵਾਹਿਗੁਰੂ ਦੇ ਨਾਮ ਦੇ ਸਿਮਰਨ ਤੋਂ ਉਤਪੰਨ ਹੁੰਦੇ ਹਨ। ਪਰਮ ਸ਼੍ਰੇਸ਼ਟ ਹਨ ਸੁਆਮੀ ਦੇ ਅੰਮਿਤਮਈ ਪੈਰ।

ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥
ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ! ਅਤੇ ਉਹ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
ਭ੍ਰਿਸ਼ਟ ਹਨ ਕੰਨ, ਪ੍ਰਭੂ ਦੇ ਨਾਮ ਦੇ ਬਗੈਰ।

ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥
ਉਨ੍ਹਾਂ ਦੀ ਜਿੰਦਗੀ ਦਾ ਕੀ ਲਾਭ ਹੈ ਜੋ ਜ਼ਿੰਦਗੀ ਦੇ ਸਰੂਪ ਵਾਹਿਗੁਰੂ ਨੂੰ ਭੁਲਾ ਕੇ ਜੀਉਂਦੇ ਹਨ? ਠਹਿਰਾਉ।

ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥
ਜੇ ਅਨੇਕਾਂ ਭੋਜਨ ਖਾਂਦਾ ਪੀਦਾ ਹੈ, ਉਹ ਬੋਝ ਚੁੱਕਣ ਵਾਲੇ ਖੋਤੇ ਦੀ ਮਾਨੰਦ ਹੈ।

ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥
ਅੱਠੇ ਪਹਿਰ ਹੀ ਉਹ ਕੋਹਲੂ ਨੂੰ ਜੋੜ ਹੋਏ ਬਲਦ ਦੀ ਮਾਨੰਦ ਪਰਮ ਕਸ਼ਟ ਉਠਾਉਂਦਾ ਹੈ।

ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥
ਸਾਹਿਬ ਨੂੰ ਛੱਡ ਕੇ, ਜੋ ਹੋਰਸ ਨਾਲ ਜੁੜੇ ਹਨ, ਉਹ ਅਨੇਕਾਂ ਤਰ੍ਹਾਂ ਵਿਰਲਾਪ ਕਰਦੇ ਹਨ।

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
ਹੱਥ ਜੋੜ ਕੇ, ਨਾਨਕ ਇਕ ਦਾਤ ਮੰਗਦਾ ਹੈ, ਤੂੰ ਮੈਨੂੰ ਆਪਣੇ ਦਿਲ ਅੰਦਰ ਪਰੋਈ ਰੱਖ ਹੇ ਵਾਹਿਗੁਰੂ!

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਸੰਤਹ ਧੂਰਿ ਲੇ ਮੁਖਿ ਮਲੀ ॥
ਸਾਧੂਆਂ ਦੇ ਪੈਰਾ ਦੀ ਧੁੜ ਲੈ ਕੇ ਮੈਂ ਇਸ ਨੂੰ ਆਪਣੇ ਮੂੰਹ ਤੇ ਮਲਦਾ ਹਾਂ।

ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥
ਸਦੀਵੀ-ਵਿਆਪਕ ਅਬਿਨਾਸ਼ੀ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਕਲਜੁਗ ਦੀ ਪੀੜ ਪ੍ਰਾਨੀ ਨੂੰ ਦੁਖੀ ਨਹੀਂ ਕਰਦੀ। ਠਹਿਰਾਉ।

ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥
ਗੁਰਾਂ ਦੇ ਸ਼ਬਦ ਰਾਹੀਂ ਸਾਰੇ ਕੰਮ ਸੌਰ ਜਾਂਦੇ ਹਨ ਅਤੇ ਬੰਦਾ ਏਧਰ ਓਧਰ ਡਿਕ ਡੋਲੇ ਨਹੀਂ ਖਾਂਦਾ।

ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥
ਜੋ ਕੋਈ ਭੀ ਇਕ ਸੁਆਮੀ ਨੂੰ ਸਾਰਿਆਂ ਅਨੇਕਾਂ ਜੀਵਾਂ ਅੰਦਰ ਵਿਆਪਕ ਵੇਖਦਾ ਹੈ, ਉਹ ਪਾਪ ਦੀ ਅੱਗ ਵਿੱਚ ਨਹੀਂ ਸੜਦਾ।

ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥
ਆਪਣੇ ਗੋਲੇ ਨੂੰ ਪ੍ਰਭੂ ਬਾਂਹ ਤੋਂ ਪਕੜ ਲੈਂਦਾ ਹੈ, ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਸਮਾ ਜਾਂਦਾ ਹੈ।

ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥
ਯਤੀਮ ਨਾਨਕ ਨੇ ਹੇ ਸੁਆਮੀ ਵਾਹਿਗੁਰੂ! ਤੇਰੇ ਪੈਰਾਂ ਦੀ ਪਨਾਹ ਨਹੀਂ ਹੈ ਅਤੇ ਉਹ ਤੇਰੀ ਰਜ਼ਾ ਅੰਦਰ ਤੇਰੇ ਨਾਲ ਹੀ ਤੁਰਦਾ ਹੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

copyright GurbaniShare.com all right reserved. Email