Page 1122

ਹਰਿ ਕੇ ਨਾਮ ਕੀ ਮਨ ਰੁਚੈ ॥
ਮੇਰੇ ਚਿੱਤ ਅੰਦਰ ਪ੍ਰਭੂ ਦੇ ਨਾਮ ਦੀ ਚਾਹਨਾ ਹੈ।

ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥
ਮੈਂ ਬੇਅੰਤ ਠੰਢ-ਚੈਨ ਤੇ ਖੁਸ਼ੀ ਨਾਲ ਪਰੀਪੂਰਨ ਹਾਂ ਅਤੇ ਮੇਰੀ ਸੜਦੀ ਹੋਈ ਹਿੱਕ ਸੀਤਲ ਹੋ ਗਈ ਹੈ। ਠਹਿਰਾਉ।

ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥
ਸਾਧੂਆਂ ਦੇ ਰਸਤੇ ਚਲਣ ਦੁਆਰਾ, ਕ੍ਰੋੜਾਂ ਹੀ ਪਾਪੀ ਜੀਵ ਤਰ ਜਾਂਦੇ ਹਨ।

ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥
ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨੂੰ ਆਪਣੇ ਮੱਥੇ ਨੂੰ ਲਾਉਂਦਾ ਹੈ, ਉਸ ਨੂੰ ਘਣੇਰਿਆਂ ਯਾਤ੍ਰਾ ਅਸਥਾਨਾਂ ਦੀ ਪਵਿੱਤਰਤਾ ਪਰਾਪਤ ਹੋ ਜਾਂਦੀ ਹੈ।

ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥
ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦਾ ਚਿੱਤ ਅੰਦਰ ਸਿਮਰਨ ਕਰਨ ਦੁਆਰਾ ਬੰਦਾ ਸਾਈਂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।

ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥
ੋਬੇਅੰਤ ਪ੍ਰਭੂ ਦੀ ਪਨਾਹ ਲੈਣ ਦੁਆਰਾ, ਮੌਤ ਦਾ ਦੂਤ ਮੁੜ ਕੇ ਪ੍ਰਾਨੀ ਨੂੰ ਦੁਖ ਨਹੀਂ ਦਿੰਦਾ।

ਕੇਦਾਰਾ ਛੰਤ ਮਹਲਾ ੫
ਕੇਦਾਰਾ ਛੰਤ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥
ਤੂੰ ਮੈਂਨੂੰ ਦਰਸ਼ਨ ਦੇ, ਹੇ ਮੇਰੇ ਮਿਠੱੜੇ ਦਿਲਬਰ! ਠਹਿਰਾਉ।

ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥
ਉਹ ਸਿਰਜਣਹਾਰ ਸੁਆਮੀ ਸਾਰਿਆਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।

ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥
ਸੁਆਮੀ ਵਾਹਿਗੁਰੂ ਨੇ ਆਪਣਾ ਰਸਤਾ ਦਰਸਾ ਦਿਤਾ ਹੈ, ਪ੍ਰੰਤੂ ਇਹ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।

ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥
ਸਿਰਜਣਹਾਰ ਸੁਆਮੀ ਸਾਧਸੰਗਤ ਰਾਹੀਂ ਜਾਣਿਆ ਜਾਂਦਾ ਹੈ। ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਦੇਖਦਾ ਹਾਂ।

ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥
ਜੋ ਵਾਹਿਗੁਰੂ ਦੀ ਪਨਾਹ ਲੈਂਦਾ ਹੈ, ਉਹ ਸਾਰੇ ਆਰਾਮ ਪਾ ਲੈਂਦਾ ਹੈ। ਸੇਵਾ ਦਾ ਇਕ ਭੋਰਾ ਭਰ ਭੀ ਪ੍ਰਭੂ ਨਜ਼ਰੋਂ ਓਹਲੇ ਨਹੀਂ ਕਰਦਾ।

ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥
ਹੇ ਗੁਣਾਂ ਦੇ ਖ਼ਜ਼ਾਨੇ! ਜੋ ਤੇਰੀ ਮਹਿਮਾ ਗਾਇਨ ਕਰਦਾ ਹੈ, ਉਹ ਸੁਖੈਨ ਹੀ ਰਬੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ ਮਤਵਾਲਾ ਹੋ ਜਾਂਦਾ ਹੈ।

ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥
ਤੂੰ ਪ੍ਰਾਲਭਦ ਦਾ ਲਿਖਾਰੀ ਪੂਰਾ ਪ੍ਰਭੂ ਹੈਂ। ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ।

ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥
ਰੱਬ ਦਾ ਗੋਲਾ ਉਸ ਦੀ ਪਿਆਰੀ ਉਪਾਸ਼ਨਾ ਨਾਲ ਵਿੰਨਿ੍ਹਆ ਗਿਆ ਹੈ। ਉਹ ਹੋਰ ਕਿਥੇ ਜਾ ਸਕਦਾ ਹੈ?

ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥
ਮੱਛੀ ਵਿਛੋੜੇ ਨੂੰ ਨਹੀਂ ਸਹਾਰਦੀ ਅਤੇ ਪਾਣੀ ਬਿਨਾ ਮਰ ਜਾਂਦੀ ਹੈ।

ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥
ਮੀਹ ਦੀ ਕਣੀ ਨਹੀਂ ਬੰਬੀਹੇ ਦੀ ਨਿਆਈ ਤਿਹਾਇਆ, ਮੈਂ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਜੀਊ ਸਕਦਾ ਹਾਂ ਤੇ ਕਿਸ ਤਰੀਕੇ ਨਾਲ ਵਿਤੋਂ ਂ ੜੇ ਦੀ ਪੀੜਾ ਸਹਾਰ ਸਕਦਾ ਹਾਂ?

ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥
ਆਖਦੀ ਹੈ ਸੁਰਖਾਬਣੀ, "ਕਦੋਂ ਰਾਤ ਲੰਘੇਗੀ ਅਤੇ ਸੂਰਜ ਦੀਆਂ ਸ਼ੁਆਵਾਂ ਦੇ ਰੋਸ਼ਨ ਹੋਣ ਨਾਲ ਮੈਂ ਆਰਾਮ ਨੂੰ ਪਰਾਪਤ ਹੋਵਾਂਗੀ?

ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥
ਮੇਰਾ ਚਿੱਤ ਹਰੀ ਦੇ ਦੀਦਾਰ ਨਾਲ ਜੁੜਿਆ ਹੋਇਆ ਹੈ। ਭਾਗਾਂ ਵਾਲੇ ਹਨ ਉਹ ਦਿਨ ਤੇ ਰੈਦ ਜਦ ਮੈਂ ਸਾਈਂ ਦੀ ਮਹਿਮਾ ਗਾਉਂਦਾ ਹਾਂ।

ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥
ਗੋਲਾ ਨਾਨਕ ਬੇਨਤੀ ਕਦਦਾ ਹੈ, "ਤੇਰੇ ਬਗੈਰ ਹੈ ਮੇਰੇ ਵਾਹਿਗੁਰੂ ਮੇਰੀ ਜਿੰਦਗੀ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ?

ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥
ਜਿਸ ਤਰ੍ਹਾਂ ਸਾਹ ਦੇ ਬਗੈਰ, ਸਰੀਰ ਕਿਸ ਤਰ੍ਹਾਂ ਪ੍ਰਭਤਾ ਪਰਾਪਤ ਕਰ ਸਕਦਾ ਹੈ?

ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥
ਇਸੇ ਤਰ੍ਹਾਂ ਹੀ ਸਾਈਂ ਦੇ ਦਰਸ਼ਨ ਦੇ ਬਗੈਰ ਨੇਕ ਬੰਦੇ ਨੂੰ ਇਕ ਮੁਹਤ ਭਰ ਭੀ ਆਰਾਮ ਨਹੀਂ ਆਉਂਦਾ।

ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥
ਵਾਹਿਗੁਰੂ ਦੇ ਬਗੈਰ ਹੋਣਾ ਉਹ ਤਾਂ ਦੋਜਕ ਦੇ ਦੁਖੜੇ ਸਹਾਰਨਾ ਹੈ। ਮੇਰਾ ਹਿਰਦਾ ਸਾਈਂ ਦੇ ਕੰਵਲ ਪੈਰਾ ਨਾਲ ਵਿੰਨਿ੍ਹਆ ਗਿਆ ਹੈ।

ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥
ਰਸੀਆਂ ਅਤੇ ਫਿਰ ਭੀ ਨਿਰਲੇਪ ਹੈ ਮੇਰਾ ਸੁਆਮੀ ਨਾਮ ਦੇ ਰਾਹੀਂ ਜਿਸ ਨਾਲ ਪ੍ਰਾਨੀ ਦਾ ਪਿਆਰ ਪੈ ਜਾਂਦਾ ਹੈ। ਕੋਈ ਕਦੇ ਉਸ ਤੋਂ ਮੁਨਕਰ ਨਹੀਂ ਹੋ ਸਕਦਾ।

ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥
ਜਾ ਕੇ ਵਾਹਿਗੁਰੂ ਨਾਲ ਮਿਲਣਾ ਅਤੇ ਸਤਿਸੰਗਤ ਅੰਦਰ ਵਸਣਾ, ਉਹ ਖੁਸ਼ੀ ਮਨ ਅੰਦਰ ਮਿਉਂ ਨਹੀਂ ਸਕਦੀ।

ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥
ਤੂੰ ਮੇਰੇ ਉਤੇ ਮਿਹਰਬਾਨ ਹੋ, ਹੇ ਨਾਨਕ ਦੇ ਸੁਆਮੀ ਮਾਲਕ! ਤਾਂ ਜੋ ਮੈਂ ਤੇਰੇ ਪੈਰ ਨਾਲ ਅਭੇਦ ਹੋ ਜਾਵਾਂ।

ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥
ਲਭਦਿਆਂ ਲਭਦਿਆਂ ਮੈਂ ਆਪਣੇ ਸੁਆਮੀ ਵਾਹਿਗੁਰੂ ਨਾਲ ਮਿਲ ਪਿਆ ਹਾਂ, ਜਿਸ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।

ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥
ਮੈਂ ਨੇਕੀ ਵਿਹੁਣਾ ਅਧਮ ਅਤੇ ਲਿਖਸਮ ਹਾਂ, ਪ੍ਰੰਤੂ ਪ੍ਰੰਭੂ ਨੇ ਮਰੀਆਂ ਊਣਤਾਈਆਂ ਦਾ ਖਿਆਲ ਨਹੀਂ ਕੀਤਾ।

ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥
ਉਸ ਨੇ ਮੇਰੀਆਂ ਕਮਜੋਰੀਆਂ ਵਲ ਧਿਆਨ ਨਹੀਂ ਦਿਤਾ ਅਤੇ ਮੈਂਨੂੰ ਸਮੂਹ ਮੁੰਕਮਲ ਆਰਾਮ ਬਖਸ਼ੇ ਹਨ। ਪਾਪੀਆਂ ਨੂੰ ਪਵਿੱਤਰ ਕਰਨਾ ਉਸ ਦੀ ਸੁਭਾਵਿਕ ਖਸਲਤ ਬਿਆਨ ਕੀਤੀ ਜਾਂਦੀ ਹੈ।

ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥
ਸਾਈਂ ਨੂੰ ਆਪਣੇ ਸੰਤਾਂ ਦਾ ਆਸ਼ਕ ਸੁਣ ਕੇ ਮੈਂ ਉਸ ਦਾ ਪੱਲਾ ਪਕੜਿਆ ਹੈ ਅਤੇ ਮੈਂ ਉਸ ਨੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰਦਾ ਤੱਕ ਲਿਆ ਹੈ।

ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥
ਮੈਂ ਸ਼ਾਤੀ ਦੇ ਸਮੁੰਦਰ ਪ੍ਰਭੂ ਨੂੰ ਸੁਖੈਨ ਹੀ ਪਰਾਪਤ ਕਰ ਲਿਆ ਹੈ ਅਤੇ ਜੰਮਣ ਅਤੇ ਮਰਣ ਦੀ ਪੀੜ ਮੈਂ ਪਰੇ ਸੁਟ ਪਾਈ ਹੈ।

ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥
ਹਥ ਤੋਂ ਪਕੜ ਕੇ ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਨੂੰ ਬਚਾ ਲਿਆ ਹੈ, ਅਤੇ ਉਸ ਨੇ ਸੁਆਮੀ ਦੇ ਨਾਮ ਨੂੰ ਹਾਰ ਦੀ ਤਰ੍ਹਾਂ ਆਪਣੇ ਦਿਲ ਅੰਦਰ ਪਰੋ ਲਿਆ ਹੈ।

copyright GurbaniShare.com all right reserved. Email