Page 1123

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ
ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,

ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥
ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।

ਤੇਰਾ ਜਨੁ ਏਕੁ ਆਧੁ ਕੋਈ ॥
ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ ॥
ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।

ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।

ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥
ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।

ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥
ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥
ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।

ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥
ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥
ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥
ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥
ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।

ਹਰਿ ਕੇ ਨਾਮ ਕੇ ਬਿਆਪਾਰੀ ॥
ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥
ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।

ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥
ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।

ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥
ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।

ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥
ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।

ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।

ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥
ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥
ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥
ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।

ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥
ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।

ਬੋਲਹੁ ਭਈਆ ਰਾਮ ਕੀ ਦੁਹਾਈ ॥
ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥
ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।

ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥
ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥
ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।

ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥
ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।

ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥
ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!

ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥
ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।

ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥
ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।

ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥
ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।

ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥
ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।

copyright GurbaniShare.com all right reserved. Email