Page 1124

ਚਲਤ ਕਤ ਟੇਢੇ ਟੇਢੇ ਟੇਢੇ ॥
ਹੇ ਬੰਦੇ! ਤੂੰ ਕਿਉਂ ਵਿੰਗੇ-ਤੜਿੰਗੇ, ਵਿੰਗ-ਤੜਿੰਗੇ ਵਿੰਗ-ਤੜਿੰਗ ਰਾਹੇ ਤੁਰਦਾ ਹੈ।

ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥
ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।

ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥
ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੇ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ? ਮੌਤ ਤੇਰੇ ਕੋਲੋ ਦੁਰੇਡੇ ਨਹੀਂ ਂ।

ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥
ਤੂੰ ਅਨੇਕਾਂ ਉਪਰਾਲੇ ਕਰ ਇਸ ਦੇਹ ਦੀ ਰੱਖਿਆ ਕਰਦਾ ਹੈਂ। ਪ੍ਰੰਤੂ ਇਹ ਜੀਵਨ ਦੀ ਮਿਆਦ ਪੂਰੀ ਹੋਣ ਤਕ ਹੀ ਰਹੇਗੀ।

ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥
ਆਪਣੇ ਕਰਨ ਦੁਆਰਾ, ਇਨਸਾਨ ਕੁਝ ਭੀ ਨਹੀਂ ਕਰ ਸਕਦਾ। ਫਾਨੀ ਬੰਦਾ ਕੀ ਕਰ ਸਕਦਾ ਹੈ?

ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥
ਜਦ ਉਸ ਨੂੰ ਚੰਗਾ ਲਗਦਾ ਹੈ, ਤਾਂ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਇਕ ਨਾਮ ਦਾ ਉਚਾਰਨ ਕਰਦਾ ਹੈ।

ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥
ਤੂੰ ਰੇਤੇ ਦੇ ਘਰ ਅੰਦਰ ਵਸਦਾ ਹੈ ਅਤੇ ਆਪਣੇ ਸਰੀਰ ਨੂੰ ਫੂਕ ਦਿੰਦਾ ਹੈ, ਹੇ ਨਾਦਾਨ।

ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥
ਕਬੀਰ ਜੀ ਆਖਦੇ ਹਨ, ਵਧੇਰੇ ਅਕਲਮੰਦੀ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਓੜਕ ਨੂੰ ਡੁਬ ਜਾਂਦੇ ਹਨ।

ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥
ਵਿੰਗੀ ਹੈ ਤੇਰੀ ਪਗੜੀਵਿੰਗ ਤੜਿੰਗੀ ਹੈ ਤੇਰੀ ਚਾਲ ਅਤੇ ਤੂੰ ਪਾਨ ਚਬਾਉਣ ਲਗ ਜਾਂਦਾ ਹੈ।

ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥
ਤੂੰ ਆਖਦਾ ਹੈ, "ਪ੍ਰਭੂ ਦੀ ਪ੍ਰੀਤ ਅਤੇ ਸੇਵਾ ਨਾਲ ਮੇਰਾ ਕੋਈ ਲੈਣ-ਦੇਣ ਨਹੀਂ! ਮੇਰਾ ਕੰਮ ਕਚਹਿਰੀ ਵਿੱਚ ਹੈ।

ਰਾਮੁ ਬਿਸਾਰਿਓ ਹੈ ਅਭਿਮਾਨਿ ॥
ਆਪਣੀ ਹੰਗਤਾ ਅੰਦਰ ਤੂੰ ਆਪਣੇ ਪ੍ਰਭੂ ਨੂੰ ਭੁਲਾ ਦਿੱਤਾ ਹੈ।

ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥
ਆਪਣੇ ਸੋਨੇ ਅਤੇ ਪਰਮ ਸੋਹਣੀ ਪਤਨੀ ਨੂੰ ਵੇਖ ਵੇਖ ਕੇ ਤੂੰ ਉਨ੍ਹਾਂ ਨੂੰ ਮੁਸਤਕਿਲ ਸਮਝਦਾ ਹੈ। ਠਹਿਰਾਉ।

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥
ਤੂੰ ਲੋਭ, ਕੂੜ, ਪਾਪ ਅਤੇ ਭਾਰੇ ਘੁੰਮਡ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰੀਕੇ ਨਾਲ ਤੇਰੀ ਆਰਬਲਾ ਬੀਤਦੀ ਜਾ ਰਹੀ ਹੈ।

ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥
ਕਬੀਰ ਜੀ ਆਖਦੇ ਹਨ, ਅਖੀਰ ਦੇ ਵੇਲੇ, ਮੌਤ ਆ ਕੇ ਤੈਨੂੰ ਪਕੜ ਲਵੇਗੀ, ਹੇ ਇੰਞਾਣੇ!

ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥
ਚਾਰ ਦਿਹਾੜੇ ਆਪਣਾ ਨਗਾਰਾ ਵਜਾ ਕੇ ਪ੍ਰਾਣੀ ਤੁਰਦਾ ਬਣਦਾ ਹੈ।

ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥
ਆਪਣੀ ਐਨੀ ਕਮਾਈ ਨਕਦ ਮਾਲ-ਧਨ ਅਤੇ ਦਬੇ ਹੋਏ ਖ਼ਜ਼ਾਨਿਆਂ ਦੇ ਬਾਵਜੂਦ, ਉਹ ਆਪਣੇ ਨਾਲ ਕੁਝ ਭੀ ਨਹੀਂ ਲਿਜਾਂਦਾ। ਠਹਿਰਾਉ।

ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥
ਦਿਹਲੀਜ ਤੇ ਬਹਿ ਉਸ ਦੀ ਇਸਤਰੀ ਰੋਂਦੀ ਹੈ ਅਤੇ ਬਾਹਰਲੇ ਦਰਵਾਜੇ ਤਾਈ ਉਸ ਦੀ ਮਾਂ ਉਸ ਦੇ ਨਾਲ ਜਾਂਦੀ ਹੈ।

ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥
ਸਾਰੇ ਆਦਮੀ ਤੇ ਸਨਬੰਧੀ ਇਕੱਠੇ ਹੋ ਮਰਘਟ ਤੋੜੀ ਜਾਂਦੇ ਹਨ, ਪਰੰਤੂ ਰਾਜਹੰਸ-ਆਤਮਾ ਕੱਲਮਕੱਲੀ ਹੀ ਜਾਂਦੀ ਹੈ।

ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥
ਉਹ ਪੁਤਰ ਉਹ ਦੌਲਤ, ਉਹ ਪਿੰਡ ਅਤੇ ਸ਼ਹਿਰ, ਉਹ ਮੁੜ ਆ ਕੇ ਨਹੀਂ ਵੇਖੇਗਾ।

ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥
ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਕਿਉਂ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕਰਦਾ ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।

ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ
ਰਾਗ ਕੇਦਾਰਾ। ਸ਼ਬਦ ਰਵਿਦਾਸ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥
ਜੋ ਛੇ ਧਾਰਮਕ ਕਰਮਕਾਂਡ ਕਰਦਾ ਹੈ ਅਤੇ ਚੰਗੇ ਘਰਾਣੇ ਦਾ ਹੈ, ਪ੍ਰੰਤੂ ਜੋ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਨੂੰ ਧਾਰਨ ਨਹੀਂ ਕਰਦਾ,

ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥
ਅਤੇ ਜੋ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਕਥਾਵਾਰਤਾ ਨੂੰ ਪਿਆਰ ਨਹੀਂ ਕਰਦਾ, ਉਹ ਚੰਡਾਲ ਦੀ ਮਾਨਿੰਦ ਦੇ ਬਰਾਬਰ ਹੈ।

ਰੇ ਚਿਤ ਚੇਤਿ ਚੇਤ ਅਚੇਤ ॥
ਹੇ ਮੇਰੇ ਗਾਫਲ ਮਨੂਏ! ਤੂੰ ਆਪਣੇ ਸੁਆਮੀ ਦਾ ਸਿਮਰਨ ਅਤੇ ਆਰਾਧਨ ਕਰ।

ਕਾਹੇ ਨ ਬਾਲਮੀਕਹਿ ਦੇਖ ॥
ਤੂੰ ਬਾਲਮੀਕ ਨੂੰ ਕਿਉਂ ਨਹੀਂ ਵੇਖਦਾ?

ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥
ਕਿੰਨੀ ਨੀਵੀ ਜਾਤੀ ਤੋਂ ਉਹ ਕਿਡੇ ਵਡੇ ਮਰਤਬੇ ਨੂੰ ਅੱਪੜਿਆਂ? ਸਰੇਸ਼ਟ ਹੇ ਸੁਆਮੀ ਦੀ ਪ੍ਰੇਮ-ਮਈ ਸੇਵਾ। ਠਹਿਰਾਉ।

ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥
ਕੁੱਤਿਆਂ ਦੇ ਵੇਰੀ ਨੇ, ਜੋ ਸਾਰਿਆਂ ਨਾਲੋ ਨੀਵਾਂ ਸੀ, ਪ੍ਰਭੂ ਨਾਲ ਪਿਆਰ ਪਾ ਲਿਆ।

ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥
ਗਰੀਬ ਲੋਕ ਉਸ ਦੀ ਕੀ ਮਹਿਮਾ ਕਰ ਸਕਦੇ ਹਨ? ਉਸ ਦੀ ਮਹਿਮਾ ਤਿੰਨਾਂ ਜਹਾਨਾਂ ਅੰਰਦ ਫੈਲੀ ਹੋਈ ਹੈ।

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥
ਅਜਾਮਲ, ਕੰਜਰੀ, ਪਿੰਗਲਾ, ਲੋਦੀਆਂ ਸ਼ਿਕਾਰੀ ਅਤੇ ਹਾਥੀ ਵਾਹਿਗੁਰੂ ਕੇਲ ਚਲੇ ਗਏ ਹਨ।

ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥
ਇਹੋ ਜਿਹੇ ਮੰਦ-ਬੁਧੀ ਵਾਲੇ ਮੁਕਤ ਹੋ ਗਹੇ। ਤੇਰਾ ਪਾਰ ਉਤਾਰਾ ਕਿਉਂ ਨਾਂ ਹੋਵੇਗਾ, ਹੇ ਰਵਿਦਾਸ?

copyright GurbaniShare.com all right reserved. Email