Page 1142

ਹਰਾਮਖੋਰ ਨਿਰਗੁਣ ਕਉ ਤੂਠਾ ॥
ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।

ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥
ਮੇਰੀ ਜਿੰਦੜੀ ਅਤੇ ਦੇਹ ਠੰਢੇਠਾਰ ਹੋ ਗਏ ਹਨ ਅਤੇ ਮੇਰੇ ਮਨੂਏ ਤੇ ਸੁਧਾਰਸ ਬਰਸਦਾ ਹੈ।

ਪਾਰਬ੍ਰਹਮ ਗੁਰ ਭਏ ਦਇਆਲਾ ॥
ਸ਼ਰੋਮਣੀ ਸਾਹਿਬ ਮੇਰੇ ਗੁਰਦੇਵ ਜੀ ਮੇਰੇ ਉਤੇ ਮਇਆਵਾਨ ਹੋ ਗਏ ਹਨ।

ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥
ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਸਤਿਗੁਰੁ ਮੇਰਾ ਬੇਮੁਹਤਾਜੁ ॥
ਮੈਂਡਾ ਸਚਾ ਗੁਰੁ ਮੁਛੰਦਗੀ ਰਹਿਤ ਹੈ।

ਸਤਿਗੁਰ ਮੇਰੇ ਸਚਾ ਸਾਜੁ ॥
ਮੇਰੇ ਸੱਚੇ ਗੁਰਦੇਵ ਜੀ ਵਾਸਤਵ ਵਿੱਚ ਸ਼ਸ਼ੋਭਤ ਹੋਏ ਹੋਏ ਹਨ।

ਸਤਿਗੁਰੁ ਮੇਰਾ ਸਭਸ ਕਾ ਦਾਤਾ ॥
ਮੇਰੇ ਸੱਚੇ ਗੁਰਦੇਵ ਜੀ ਸਾਰਿਆਂ ਦੇ ਦਾਤਾਰ ਹਨ।

ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥
ਸੱਚੇ ਗੁਰੂ ਜੀ ਮੇਰੇ ਸਿਰਜਣਹਾਰ ਸੁਆਮੀ ਹਨ।

ਗੁਰ ਜੈਸਾ ਨਾਹੀ ਕੋ ਦੇਵ ॥
ਮੇਰੇ ਗੁਰਾਂ ਦੇ ਤੁੱਲ ਕੋਈ ਦੇਵਤਾ ਨਹੀਂ।

ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਕੇਵਲ ਉਹ ਹੀ ਗੁਰਾਂ ਦੀ ਘਾਲ ਅੰਦਰ ਜੁਟਦਾ ਹੈ। ਠਹਿਰਾਓ।

ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
ਮੇਰੇ ਸੱਚੇ ਗੁਰੂ ਜੀ ਸਾਰਿਆਂ ਨੂੰ ਪਾਲਦੇ ਪੋਸਦੇ ਹਨ।

ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ਮੇਰਾ ਸੱਚਾ ਗੁਰੂ ਪ੍ਰਾਨੀ ਨੂੰ ਮਾਰ ਕੇ ਮੁੜ ਜਿਉਂਦਾ ਕਰ ਦਿੰਦਾ ਹੈ।

ਸਤਿਗੁਰ ਮੇਰੇ ਕੀ ਵਡਿਆਈ ॥
ਮੇਰੇ ਸੱਚੇ ਗੁਰਾਂ ਦੀ ਪ੍ਰਭਤਾ,

ਪ੍ਰਗਟੁ ਭਈ ਹੈ ਸਭਨੀ ਥਾਈ ॥੨॥
ਸਾਰੀਆਂ ਥਾਵਾਂ ਵਿੱਚ ਉਜਾਗਰ ਹੋ ਗਈ ਹੈ।

ਸਤਿਗੁਰੁ ਮੇਰਾ ਤਾਣੁ ਨਿਤਾਣੁ ॥
ਮੇਰੇ ਸੱਚੇ ਗੁਰੂ ਜੀ ਬਲ-ਹੀਣ ਦਾ ਬਲ ਹਨ।

ਸਤਿਗੁਰੁ ਮੇਰਾ ਘਰਿ ਦੀਬਾਣੁ ॥
ਮੇਰੇ ਸੱਚੇ ਗੁਰੂ ਜੀ ਮੇਰਾ ਧਾਮ ਅਤੇ ਮੇਰਾ ਦਰਬਾਰ ਹਨ।

ਸਤਿਗੁਰ ਕੈ ਹਉ ਸਦ ਬਲਿ ਜਾਇਆ ॥
ਮੈਂ ਆਪਣੇ ਸੱਚੇ ਗੁਰਾਂ ਤੋਂ ਸਦੀਵੀ ਹੀ ਸਦਕੇ ਜਾਂਦਾ ਹਾਂ,

ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥
ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ।

ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥
ਜੋ ਗੁਰਾਂ ਦੀ ਘਾਲ ਕਮਾਊਦਾ ਹੈ, ਉਸ ਨੂੰ ਡਰ ਨਹੀਂ ਚਿਮੜਦਾ।

ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
ਜੋ ਆਪਣੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਊਸ ਨੂੰ ਪੀੜ ਦੁਖੀ ਨਹੀਂ ਕਰਦੀ।

ਨਾਨਕ ਸੋਧੇ ਸਿੰਮ੍ਰਿਤਿ ਬੇਦ ॥
ਨਾਨਕ ਨੇ ਵੇਦਾਂ ਅਤੈ ਸਿਮ੍ਰਤੀਆਂ ਦੀ ਪੜਤਾਲ ਕੀਤੀ ਹੈ।

ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥
ਪਰਮ ਪ੍ਰਭੂ ਅਤੇ ਗੁਰਾਂ ਦੇ ਵਿੱਚ ਕੋਈ ਭਿੰਨ-ਭੇਤ ਨਹੀਂ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਸ਼ਾਹੀ।

ਨਾਮੁ ਲੈਤ ਮਨੁ ਪਰਗਟੁ ਭਇਆ ॥
ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਪ੍ਰਸਿੱਧ ਹੋ ਜਾਂਦਾ ਹੈ।

ਨਾਮੁ ਲੈਤ ਪਾਪੁ ਤਨ ਤੇ ਗਇਆ ॥
ਨਾਮ ਦਾ ਸਿਮਰਨ ਕਰਨ ਦੁਆਰਾ ਗੁਨਾਹ ਦੇਹ ਤੋਂ ਦੂਰ ਹੋ ਜਾਂਦਾ ਹੈ।

ਨਾਮੁ ਲੈਤ ਸਗਲ ਪੁਰਬਾਇਆ ॥
ਨਾਮ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸਾਰੇ ਸ਼ੁਭ ਉਤਸਵ ਮਨਾ ਲੈਂਦਾ ਹੈ।

ਨਾਮੁ ਲੈਤ ਅਠਸਠਿ ਮਜਨਾਇਆ ॥੧॥
ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ।

ਤੀਰਥੁ ਹਮਰਾ ਹਰਿ ਕੋ ਨਾਮੁ ॥
ਮੇਰਾ ਧਰਮ ਅਸਥਾਨ ਪ੍ਰਭੂ ਦਾ ਨਾਮ ਹੈ।

ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ ॥
ਇਹ ਅਸਲੀ ਗਿਆਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ। ਠਹਿਰਾਓ।

ਨਾਮੁ ਲੈਤ ਦੁਖੁ ਦੂਰਿ ਪਰਾਨਾ ॥
ਨਾਮ ਲੈਣ ਦੁਆਰਾ ਮੇਰੇ ਦੁੱਖੜੇ ਮੇਰੇ ਪਾਸੋਂ ਦੁਰੇਡੇ ਚਲੇ ਜਾਂਦੇ ਹਨ।

ਨਾਮੁ ਲੈਤ ਅਤਿ ਮੂੜ ਸੁਗਿਆਨਾ ॥
ਨਾਮ ਲੈਣ ਦੁਆਰਾ ਪਰਮ ਮੂਰਖ ਵਿਸ਼ਾਲ ਬ੍ਰਹਮ ਬੇਤੇ ਬਣ ਜਾਂਦਾ ਹੈ।

ਨਾਮੁ ਲੈਤ ਪਰਗਟਿ ਉਜੀਆਰਾ ॥
ਨਾਮ ਲੈਣ ਦੁਆਰਾ ਈਸ਼ਵਰੀ ਪਰਕਾਸ਼ ਪ੍ਰਾਣੀ ਤੇ ਨਾਜਲ ਹੋ ਜਾਂਦਾ ਹੈ।

ਨਾਮੁ ਲੈਤ ਛੁਟੇ ਜੰਜਾਰਾ ॥੨॥
ਨਾਮ ਲੈਣ ਦੁਆਰਾ ਜੀਵ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਨਾਮੁ ਲੈਤ ਜਮੁ ਨੇੜਿ ਨ ਆਵੈ ॥
ਨਾਮ ਦਾ ਊਚਾਰਨ ਕਰਨ ਦੁਆਰਾ ਮੌਤ ਦਾ ਦੂਤ ਇਨਸਾਨ ਦੇ ਲਾਗੇ ਨਹੀਂ ਲੱਗਦਾ।

ਨਾਮੁ ਲੈਤ ਦਰਗਹ ਸੁਖੁ ਪਾਵੈ ॥
ਨਾਮ ਦਾ ਉਚਾਰਨ ਕਰਨ ਦੁਆਰਾ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾਉਂਦਾ ਹੈ।

ਨਾਮੁ ਲੈਤ ਪ੍ਰਭੁ ਕਹੈ ਸਾਬਾਸਿ ॥
ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਮਨੁਸ਼ ਨੂੰ ਸ਼ਾਬਾਸ਼ ਆਖਦਾ ਹੈ।

ਨਾਮੁ ਹਮਾਰੀ ਸਾਚੀ ਰਾਸਿ ॥੩॥
ਪ੍ਰਭੂ ਦਾ ਨਾਮ ਮੇਰੀ ਸੱਚੀ ਦੌਲਤ ਹੈ।

ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥
ਗੁਰਾਂ ਨੇ ਮੈਨੂੰ ਇਹ ਸਰੇਸ਼ਟ ਸਿਖ ਮਤ ਉਪਦੇਸ਼ੀ ਹੈ।

ਹਰਿ ਕੀਰਤਿ ਮਨ ਨਾਮੁ ਅਧਾਰੁ ॥
ਪ੍ਰਭੂ ਦੀ ਮਹਿਮਾ ਅਤੇ ਨਾਮ ਮਨੁਸ਼ ਦੇ ਮਨੂਏ ਦਾ ਆਸਰਾ ਹਨ।

ਨਾਨਕ ਉਧਰੇ ਨਾਮ ਪੁਨਹਚਾਰ ॥
ਨਾਨਕ ਨਾਮ ਦੇ ਪ੍ਰਾਸਚਿਤ ਕਰਮ ਦੇ ਰਾਹੀਂ ਪਾਰ ਉਤਰ ਗਿਆ ਹੈ।

ਅਵਰਿ ਕਰਮ ਲੋਕਹ ਪਤੀਆਰ ॥੪॥੧੨॥੨੫॥
ਹੋਰ ਅਮਲ ਪ੍ਰਾਣੀ ਬੰਦਿਆਂ ਨੂੰ ਖੁਸ਼ ਕਰਨ ਲਈ ਕਰਦੇ ਹਨ।

ਭੈਰਉ ਮਹਲਾ ੫ ॥
ਭੈਰਊ ਪੰਜਵੀਂ ਪਾਤਸ਼ਾਹੀ।

ਨਮਸਕਾਰ ਤਾ ਕਉ ਲਖ ਬਾਰ ॥
ਲੱਖੂਖਾਂ ਵਾਰੀ ਮੈਂ ਊਸ ਨੂੰ ਪ੍ਰਣਾਮ ਕਰਦਾ ਹਾਂ।

ਇਹੁ ਮਨੁ ਦੀਜੈ ਤਾ ਕਉ ਵਾਰਿ ॥
ਆਪਣੀ ਇਹ ਆਤਮਾਂ ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।

ਸਿਮਰਨਿ ਤਾ ਕੈ ਮਿਟਹਿ ਸੰਤਾਪ ॥
ਊਸ ਦੀ ਬੰਦਗੀ ਦੁਆਰਾ ਦੁਖ ਕੱਟੇ ਜਾਂਦੇ ਹਨ।

ਹੋਇ ਅਨੰਦੁ ਨ ਵਿਆਪਹਿ ਤਾਪ ॥੧॥
ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪੀੜ ਦੁਖ ਨਹੀਂ ਦਿੰਦੀ।

ਐਸੋ ਹੀਰਾ ਨਿਰਮਲ ਨਾਮ ॥
ਇਹੋ ਜਿਹਾ ਹੈ ਜਵੇਹਰ ਪਵਿੱਤਰ ਨਾਮ ਦਾ।

ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥
ਜਿਸ ਦਾ ਉਚਾਰਨ ਕਰਨ ਦੁਆਰਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਠਹਿਰਾਓ।

ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥
ਜਿਸ ਨੂੰ ਵੇਖਣ ਦੁਆਰਾ ਕਸ਼ਟ ਦਾ ਅੱਡਾ ਡਿੱਗ ਜਾਂਦਾ ਹੈ,

ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥
ਅਤੇ ਮਨੁਸ਼ ਦਾ ਮਨੂਆ ਠੰਢੇ ਠਾਰ ਸੁਧਾਰਸ-ਨਾਮ ਨੂੰ ਪਕੜ ਲੈਂਦਾ ਹੈ।

ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥
ਉਹ ਇਹੋ ਜਿਹਾ ਹੈ ਕ੍ਰੋੜਾਂ ਹੀ ਸ਼ਰਧਾਲੂ ਜਿਸ ਦੇ ਪੈਰਾਂ ਨੂੰ ਪੂਜਦੇ ਹਨ।

ਸਗਲ ਮਨੋਰਥ ਪੂਰਨਹਾਰੀ ॥੨॥
ਉਹ ਸਮੂਹ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।

ਖਿਨ ਮਹਿ ਊਣੇ ਸੁਭਰ ਭਰਿਆ ॥
ਇਕ ਮੁਹਤ ਵਿੱਚ ਸਾਈਂ ਖਾਲੀਆਂ ਨੂੰ ਕੰਢਿਆਂ ਤਾਂਈ ਭਰ ਦਿੰਦਾ ਹੈ।

ਖਿਨ ਮਹਿ ਸੂਕੇ ਕੀਨੇ ਹਰਿਆ ॥
ਇੱਕ ਮੁਹਤ ਵਿੱਚ, ਉਹ ਸੁੱਕਿਆ ਨੂੰ ਸਰਸਬਜ ਕਰ ਦਿੰਦਾ ਹੈ।

ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥
ਇੱਕ ਮੁਹਤ ਵਿੱਚ ਸੁਆਮੀ ਟਿਕਾਣੇ ਰਹਿਤ ਨੂੰ ਟਿਕਾਣਾ ਦੇ ਦਿੰਦਾ ਹੈ।

ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥
ਇੱਕ ਮੁਹਤ ਵਿੱਚ ਉਹ ਬੇਇਜਤੇ ਨੂੰ ਇਜਤ ਬਖਸ਼ ਦਿੰਦਾ ਹੈ।

copyright GurbaniShare.com all right reserved. Email