ਸਭ ਮਹਿ ਏਕੁ ਰਹਿਆ ਭਰਪੂਰਾ ॥ ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ। ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥ ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ। ਹਰਿ ਕੀਰਤਨੁ ਤਾ ਕੋ ਆਧਾਰੁ ॥ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ, ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥ ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਮੋਹਿ ਦੁਹਾਗਨਿ ਆਪਿ ਸੀਗਾਰੀ ॥ ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ। ਰੂਪ ਰੰਗ ਦੇ ਨਾਮਿ ਸਵਾਰੀ ॥ ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ। ਮਿਟਿਓ ਦੁਖੁ ਅਰੁ ਸਗਲ ਸੰਤਾਪ ॥ ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ। ਗੁਰ ਹੋਏ ਮੇਰੇ ਮਾਈ ਬਾਪ ॥੧॥ ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ। ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥ ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ। ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥ ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ। ਤਪਤਿ ਬੁਝੀ ਪੂਰਨ ਸਭ ਆਸਾ ॥ ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਮਿਟੇ ਅੰਧੇਰ ਭਏ ਪਰਗਾਸਾ ॥ ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ ਪਰਕਾਸ਼ ਮੇਰੇ ਲਈ ਰੌਸ਼ਨ ਹੋ ਗਿਆ ਹੈ। ਅਨਹਦ ਸਬਦ ਅਚਰਜ ਬਿਸਮਾਦ ॥ ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ। ਗੁਰੁ ਪੂਰਾ ਪੂਰਾ ਪਰਸਾਦ ॥੨॥ ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ। ਜਾ ਕਉ ਪ੍ਰਗਟ ਭਏ ਗੋਪਾਲ ॥ ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ, ਤਾ ਕੈ ਦਰਸਨਿ ਸਦਾ ਨਿਹਾਲ ॥ ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ। ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥ ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ। ਜਾ ਕਉ ਸਤਿਗੁਰਿ ਦੀਓ ਨਾਮੁ ॥੩॥ ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ। ਜਾ ਕਉ ਭੇਟਿਓ ਠਾਕੁਰੁ ਅਪਨਾ ॥ ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ, ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥ ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ। ਕਹੁ ਨਾਨਕ ਜੋ ਜਨ ਪ੍ਰਭ ਭਾਏ ॥ ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ, ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥ ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਸ਼ਾਹੀ। ਚਿਤਵਤ ਪਾਪ ਨ ਆਲਕੁ ਆਵੈ ॥ ਗੁਨਾਹ ਨੂੰ ਸੋਚਣ ਵਿੱਚ ਇਨਸਾਨ ਸੁਸਤੀ ਨਹੀਂ ਕਰਦਾ। ਬੇਸੁਆ ਭਜਤ ਕਿਛੁ ਨਹ ਸਰਮਾਵੈ ॥ ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ। ਸਾਰੋ ਦਿਨਸੁ ਮਜੂਰੀ ਕਰੈ ॥ ਉਹ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ। ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ ਪ੍ਰੰਤੂ ਜਦ ਵਾਹਿਗੁਰੂ ਦੇ ਭਜਨ ਦਾ ਸਮਾਂ ਆਉਂਦਾ ਹੈ, ਤਾਂ ਉਸ ਦੇ ਸਿਰ ਤੇ ਭਾਰੀ ਪੱਥਰ ਆ ਡਿੱਗਦਾ ਹੈ। ਮਾਇਆ ਲਗਿ ਭੂਲੋ ਸੰਸਾਰੁ ॥ ਸੰਸਾਰੀ ਪਦਾਰਥਾਂ ਨਾਲ ਜੁੜ ਕੇ ਦੁਨੀਆਂ ਕੁਰਾਹੇ ਪਈ ਹੋਈ ਹੈ। ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥ ਗੁਮਰਾਹ ਕਰਨ ਵਾਲੇ ਨੇ ਆਪੇ ਹੀ ਉਸ ਨੂੰ ਗੁਮਰਾਹ ਕੀਤਾ ਹੈ ਅਤੇ ਉਹ ਨਿਕੰਮੇ ਸੰਸਾਰੀ ਕੰਾਂ ਵਿੱਚ ਖਚਤ ਹੋ ਰਿਹਾ ਹੈ। ਠਹਿਰਾਓ। ਪੇਖਤ ਮਾਇਆ ਰੰਗ ਬਿਹਾਇ ॥ ਬੰਦੇ ਨੇ ਦੇਖਦਿਆਂ ਹੀ ਸੰਸਾਰੀ ਰੰਗਰਲੀਆਂ ਬੀਤ ਜਾਂਦੀਆਂ ਹਨ। ਗੜਬੜ ਕਰੈ ਕਉਡੀ ਰੰਗੁ ਲਾਇ ॥ ਕੌਡੀ ਨਾਲ ਪਿਆਰ ਪਾ ਉਹ ਆਪਣੇ ਜੀਵਨ ਨੂੰ ਕਰੂਪ ਕਰ ਲੈਂਦਾ ਹੈ। ਅੰਧ ਬਿਉਹਾਰ ਬੰਧ ਮਨੁ ਧਾਵੈ ॥ ਅੰਨ੍ਹੇ ਸੰਸਾਰੀ ਵਿਚਾਰਾਂ ਨਾਲ ਬੱਝਿਆ ਹੋਇਆ ਊਸ ਦਾ ਰੁਨੂਆ ਭਟਕਦਾ ਫਿਰਦਾ ਹੈ। ਕਰਣੈਹਾਰੁ ਨ ਜੀਅ ਮਹਿ ਆਵੈ ॥੨॥ ਸਿਰਜਣਹਾਰ ਸੁਆਮੀ ਉਸ ਦੇ ਮਨ ਅੰਦਰ ਪਰਵੇਸ਼ ਨਹੀਂ ਕਰਦਾ। ਕਰਤ ਕਰਤ ਇਵ ਹੀ ਦੁਖੁ ਪਾਇਆ ॥ ਇਸ ਤਰ੍ਹਾ ਮਿਹਨਤ ਮੁਸ਼ੱਕਤ ਕਰਦਾ ਹੋਇਆ, ਉਹ ਕਸ਼ਟ ਉਠਾਉਂਦਾ ਹੈ। ਪੂਰਨ ਹੋਤ ਨ ਕਾਰਜ ਮਾਇਆ ॥ ਸੰਸਾਰੀ ਕੰਮ ਕਦੇ ਭੀ ਪੂਰੇ ਨਹੀਂ ਹੁੰਦੇ। ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥ ਵਿਸ਼ੇ ਭੋਗ, ਗੁੱਸੇ ਤੇ ਲਾਲਚ ਵਿੱਚ ਬੰਦੇ ਦਾ ਚਿੱਤ ਸਮਾਇਆ ਹੋਇਆ ਹੈ। ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥ ਉਹ ਪਾਣੀ ਤੋਂ ਬਾਹਰ ਮੱਛੀ ਦੀ ਤਰ੍ਹਾਂ ਤਲਮਲਾ ਕੇ ਮਰ ਜਾਂਦਾ ਹੈ। ਜਿਸ ਕੇ ਰਾਖੇ ਹੋਏ ਹਰਿ ਆਪਿ ॥ ਜਿਸ ਦਾ ਰਖਵਾਲਾ ਸਾਈਂ ਖੁਦ ਹੋ ਜਾਂਦਾ ਹੈ, ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥ ਉਹ ਹਮੇਸ਼ਾਂ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਅਤੇ ਚਿੰਤਨ ਕਰਦਾ ਹੈ। ਸਾਧਸੰਗਿ ਹਰਿ ਕੇ ਗੁਣ ਗਾਇਆ ॥ ਸਤਿਸੰਗਤ ਅੰਦਰ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ, ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥ ਨਾਨਕ ਜੋ ਕੋਈ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਅਪਣੀ ਦਇਆ ਕਰੇ ਸੋ ਪਾਏ ॥ ਕੇਵਲ ਉਹ ਹੀ ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਹਰਿ ਕਾ ਨਾਮੁ ਮੰਨਿ ਵਸਾਏ ॥ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ। ਸਾਚ ਸਬਦੁ ਹਿਰਦੇ ਮਨ ਮਾਹਿ ॥ ਜੋ ਸੱਚੇ ਨਾਮ ਨੂੰ ਆਪਣੇ ਰਿਦੇ ਅਤੇ ਦਿਲ ਅੰਦਰ ਵਸਾਉਂਦਾ ਹੈ, ਜਨਮ ਜਨਮ ਕੇ ਕਿਲਵਿਖ ਜਾਹਿ ॥੧॥ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਰਾਮ ਨਾਮੁ ਜੀਅ ਕੋ ਆਧਾਰੁ ॥ ਪ੍ਰਭੂ ਦਾ ਨਾਮ ਜਿੰਦੜੀ ਦਾ ਆਸਰਾ ਹੈ। ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਤੂੰ ਸਦਾ ਹੀ ਨਾਮ ਦਾ ਉਚਾਰਨ ਕਰ, ਹੇ ਵੀਰਾ! ਅਤੇ ਇਹ ਤੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇਵੇਗਾ। ਠਹਿਰਾਓ। ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥ ਜਿਨ੍ਹਾਂ ਦੀ ਪ੍ਰਾਲਭਧ ਵਿੱਚ ਇਹ ਵਾਹਿਗੁਰੂ ਦੇ ਨਾਮ ਦਾ ਖਜਾਨਾ ਲਿਖਿਆ ਹੋਇਆ ਹੈ, ਸੇ ਜਨ ਦਰਗਹ ਪਾਵਹਿ ਮਾਨੁ ॥ ਉਹ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਇੱਜਤ ਆਬਰੂ ਪਾਉਂਦੇ ਹਨ। ਸੂਖ ਸਹਜ ਆਨੰਦ ਗੁਣ ਗਾਉ ॥ ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ, ਆਗੈ ਮਿਲੈ ਨਿਥਾਵੇ ਥਾਉ ॥੨॥ ਬੇ-ਟਿਕਾਣਿਆਂ ਨੂੰ ਭੀ ਅੱਗੇ ਟਿਕਾਣਾ ਮਿਲ ਜਾਂਦਾ ਹੈ। ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥ ਸੁਆਮੀ ਦਾ ਦਿਲੀ ਚਿੰਤਨ ਅਤੇ ਆਰਾਧਨ ਹੀ ਕੇਵਲ, ਹਰਿ ਸਿਮਰਣੁ ਸਾਚਾ ਬੀਚਾਰੁ ॥ ਸਾਰਿਆਂ ਯੁਗਾਂ ਦੀ ਸਰੇਸ਼ਟ ਅਸਲੀਅਤ ਹੈ। copyright GurbaniShare.com all right reserved. Email |