Page 1144

ਜਿਸੁ ਲੜਿ ਲਾਇ ਲਏ ਸੋ ਲਾਗੈ ॥
ਕੇਵਲ ਉਹ ਹੀ ਸਾਈਂ ਦੇ ਪੱਲੇ ਨਾਲ ਜੁੜਦਾ ਹੈ, ਜਿਸ ਨੂੰ ਉਹ ਖੁਦ ਜੋੜਦਾ ਹੈ।

ਜਨਮ ਜਨਮ ਕਾ ਸੋਇਆ ਜਾਗੈ ॥੩॥
ਕ੍ਰੋੜਾਂ ਹੀ ਜਨਮਾਂ ਦਾ ਸੁੱਤਾ ਹੋਇਆ, ਤਦ ਉਹ ਜਾਗ ਉਠਦਾ ਹੈ।

ਤੇਰੇ ਭਗਤ ਭਗਤਨ ਕਾ ਆਪਿ ॥
ਸੰਤ ਤੇਰੇ ਹਨ ਅਤੇ ਤੂੰ ਖੁਦ ਆਪਣਿਆਂ ਸੰਤਾਂ ਦਾ ਹੈ, ਹੇ ਸੁਆਮੀ!

ਅਪਣੀ ਮਹਿਮਾ ਆਪੇ ਜਾਪਿ ॥
ਤੂੰ ਖੁਦ ਹੀ ਆਪਣਾ ਜੱਸ ਉਹਨਾਂ ਪਾਸੋਂ ਉਚਾਰਨ ਕਰਵਾਉਂਦਾ ਹੈਂ।

ਜੀਅ ਜੰਤ ਸਭਿ ਤੇਰੈ ਹਾਥਿ ॥
ਸਾਰੇ ਪ੍ਰਾਣਧਾਰੀ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ!

ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥
ਨਾਨਕ ਦਾ ਸਾਹਿਬ ਸਦੀਵ ਹੀ ਉਸ ਦੇ ਅੰਗ ਸੰਗ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਹਮਾਰੈ ਅੰਤਰਜਾਮੀ ॥
ਰੱਬ ਦਾ ਨਾਮ ਮੇਰੇ ਦਿਲ ਦੀਆਂ ਅੰਦਰਲੀਆਂ ਜਾਨਣ ਵਾਲਾ ਹੈ।

ਨਾਮੁ ਹਮਾਰੈ ਆਵੈ ਕਾਮੀ ॥
ਨਾਮ ਮੇਰੇ ਕੰਮ ਆਉਣ ਵਾਲੀ ਵਸਤੂ ਹੈ।

ਰੋਮਿ ਰੋਮਿ ਰਵਿਆ ਹਰਿ ਨਾਮੁ ॥
ਰੱਬ ਦਾ ਨਾਮ ਮੇਰੇ ਹਰ ਵਾਲ ਵਾਲ ਅੰਦਰ ਰਮ ਰਿਹਾ ਹੈ।

ਸਤਿਗੁਰ ਪੂਰੈ ਕੀਨੋ ਦਾਨੁ ॥੧॥
ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਖੈਰਾਤ ਵਜੋਂ ਦਿੱਤਾ ਹੈ।

ਨਾਮੁ ਰਤਨੁ ਮੇਰੈ ਭੰਡਾਰ ॥
ਮੇਰੇ ਕੋਲ ਨਾਮ ਦੇ ਜਵਾਹਿਰਾਤ ਦਾ ਖਜਾਨਾ ਹੈ।

ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥
ਅਥਾਹ, ਔਜਖ ਅਤੇ ਪਰਮ ਅਮੋਲਕ ਹੈ, ਇਹ ਨਾਮ ਦਾ ਖਜਾਨਾ। ਠਹਿਰਾਓ।

ਨਾਮੁ ਹਮਾਰੈ ਨਿਹਚਲ ਧਨੀ ॥
ਨਾਮ ਮੇਰਾ ਅਹਿਲ ਮਾਲਕ ਹੈ।

ਨਾਮ ਕੀ ਮਹਿਮਾ ਸਭ ਮਹਿ ਬਨੀ ॥
ਨਾਮ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਸੁੰਦਰ ਲੱਗਦੀ ਹੈ।

ਨਾਮੁ ਹਮਾਰੈ ਪੂਰਾ ਸਾਹੁ ॥
ਸਾਹਿਬ ਦਾ ਨਾਮ ਮੇਰਾ ਪੂਰਨ ਸ਼ਾਹੂਕਾਰ ਹੈ।

ਨਾਮੁ ਹਮਾਰੈ ਬੇਪਰਵਾਹੁ ॥੨॥
ਮੇਰੇ ਪੱਲੇ ਸੁਆਮੀ ਦਾ ਸੁਤੰਤਰ ਨਾਮ ਹੈ।

ਨਾਮੁ ਹਮਾਰੈ ਭੋਜਨ ਭਾਉ ॥
ਸਾਈਂ ਦਾ ਨਾਮ ਮੇਰਾ ਪਿਆਰ ਖਾਣਾ ਹੈ।

ਨਾਮੁ ਹਮਾਰੈ ਮਨ ਕਾ ਸੁਆਉ ॥
ਨਾਮ ਹੀ ਮੇਰੇ ਚਿੱਤ ਦਾ ਮਨੋਰਥ ਹੈ।

ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥
ਗੁਰੂ ਸਾਧੂ ਦੀ ਦਇਆ ਦੁਆਰਾ ਮੈਂ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ।

ਨਾਮੁ ਲੈਤ ਅਨਹਦ ਪੂਰੇ ਨਾਦ ॥੩॥
ਨਾਮ ਦਾ ਉਚਾਰਨ ਕਰਨ ਦੁਆਰਾ ਮੇਰੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।

ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥
ਸੁਆਮੀ ਦੀ ਰਹਿਮਤ ਸਦਕਾ ਮੈਨੂੰ ਨਾਮ ਦੇ ਨੌ ਖਜਾਨੇ ਪ੍ਰਾਪਤ ਹੋ ਗਏ ਹਨ।

ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥
ਗੁਰਾਂ ਦੀ ਦਇਆ ਦੁਆਰਾ ਮੇਰਾ ਨਾਮ ਪਿਆਰ ਪੈ ਗਿਆ ਹੈ।

ਧਨਵੰਤੇ ਸੇਈ ਪਰਧਾਨ ॥
ਕੇਵਲ ਉਹ ਹੀ ਅਮੀਰ ਅਤੇ ਮੁਖੀ ਹਨ,

ਨਾਨਕ ਜਾ ਕੈ ਨਾਮੁ ਨਿਧਾਨ ॥੪॥੧੭॥੩੦॥
ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖਜਾਨਾਂ ਟਿਕਿਆ ਹੋਇਆ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਸ਼ਾਹੀ।

ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥
ਤੂੰ ਹੇ ਸੁਆਮੀ! ਮੇਰਾ ਬਾਬਲ ਹੈ ਅਤੇ ਤੂੰ ਹੀ ਮੇਰੀ ਅੰਮੜੀ।

ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥
ਤੂੰ ਮੇਰੀ ਅੰਮੜੀ ਅਤੇ ਜਿੰਦ ਜਾਨ ਨੂੰ ਆਰਾਮ ਦੇਣ ਵਾਲਾ ਹੈ।

ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥
ਤੂੰ ਮੇਰਾ ਸੁਆਮੀ ਹਂੈ ਅਤੇ ਮੈਂ ਤੇਰਾ ਨਫਰ ਹਾਂ।

ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥
ਤੇਰੇ ਬਗੈਰ ਹੋਰ ਕੋਈ ਭੀ ਮੇਰਾ ਨਹੀਂ।

ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥
ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਂਨੂੰ ਇਹ ਦਾਨ ਬਖਸ਼,

ਤੁਮ੍ਹ੍ਹਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥
ਕਿ ਦਿਨ ਅਤੇ ਰੈਣ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਓ।

ਹਮ ਤੇਰੇ ਜੰਤ ਤੂ ਬਜਾਵਨਹਾਰਾ ॥
ਮੈਂ ਤੇਰਾ ਸੰਗੀਤਕ ਸਾਜ ਹਾਂ ਅਤੇ ਤੂੰ ਵਜਾਵਣ ਵਾਲਾ ਹੈਂ।

ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥
ਮੈਂ ਤੇਰਾ ਮੰਗਤਾ ਹਾਂ, ਹੇ ਖੈਰ ਪਾਉਣ ਵਾਲੇ! ਤੂੰ ਮੈਨੂੰ ਖੈਰ ਪਾ ਦੇ।

ਤਉ ਪਰਸਾਦਿ ਰੰਗ ਰਸ ਮਾਣੇ ॥
ਤੇਰੀ ਦਇਆ ਦੁਆਰਾ ਮੈਂ ਤੇਰੇ ਪਿਆਰ ਤੇ ਸੁਆਦ ਦਾ ਅਨੰਦ ਲੈਂਦਾ ਹਾਂ, ਹੇ ਸੁਆਮੀ!

ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥
ਸਾਰਿਆਂ ਦੇ ਦਿਲਾਂ ਅੰਦਰ ਤੂੰ ਹੀ ਰਮਿਆ ਹੋਇਆ ਹੈਂ।

ਤੁਮ੍ਹ੍ਹਰੀ ਕ੍ਰਿਪਾ ਤੇ ਜਪੀਐ ਨਾਉ ॥
ਤੇਰੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ,

ਸਾਧਸੰਗਿ ਤੁਮਰੇ ਗੁਣ ਗਾਉ ॥
ਅਤੇ ਸਤਿਸੰਗਤ ਅੰਦਰ ਤੇਰੀ ਕੀਰਤੀ ਗਾਇਨ ਕੀਤੀ ਜਾਂਦੀ ਹੈ।

ਤੁਮ੍ਹ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥
ਤੇਰੀ ਰਹਿਮਤ ਦੁਆਰਾ ਪੀੜ ਮਿਟ ਜਾਂਦੀ ਹੈ।

ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥
ਤੇਰੀ ਰਹਿਮਤ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ।

ਹਉ ਬਲਿਹਾਰਿ ਜਾਉ ਗੁਰਦੇਵ ॥
ਮੈਂ ਗੁਰੂ ਪ੍ਰਮੇਸ਼ਵਰ ਊਤੋਂ ਘੋਲੀ ਜਾਂਦਾ ਹਾਂ।

ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥
ਫਲਦਾਇਕ ਹੈ ਜਿਸ ਦਾ ਦੀਦਾਰ ਅਤੇ ਪੀਵਿੱਤਰ ਜਿਸ ਦੀ ਦੀ ਟਹਿਲ ਸੇਵਾ।

ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥
ਹੇ ਮੇਰੇ ਸੁਆਮੀ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,

ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥
ਤਾਂ ਜੋ ਨਾਨਕ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹੇ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ,

ਸਭ ਤੇ ਊਚ ਜਾ ਕਾ ਦਰਬਾਰੁ ॥
ਜਿਸ ਦੀ ਦਰਗਾਹ ਸਾਰਿਆਂ ਨਾਲੋਂ ਬੁਲੰਦ ਹੈ।

ਸਦਾ ਸਦਾ ਤਾ ਕਉ ਜੋਹਾਰੁ ॥
ਹਮੇਸ਼ਾਂ ਹਮੇਸ਼ਾਂ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ,

ਊਚੇ ਤੇ ਊਚਾ ਜਾ ਕਾ ਥਾਨ ॥
ਬੁਲੰਦਾਂ ਦਾ ਪਰਮ ਬੁਲੰਦ ਹੈ, ਜਿਸ ਦਾ ਨਿਵਾਸ ਅਸਥਾਨ।

ਕੋਟਿ ਅਘਾ ਮਿਟਹਿ ਹਰਿ ਨਾਮ ॥੧॥
ਕ੍ਰੋੜਾਂ ਹੀ ਪਾਪ ਉਸ ਸੁਆਮੀ ਦੇ ਨਾਮ ਨਾਲ ਧੋਤੇ ਜਾਂਦੇ ਹਨ।

ਤਿਸੁ ਸਰਣਾਈ ਸਦਾ ਸੁਖੁ ਹੋਇ ॥
ਉਸ ਦੀ ਪਨਾਹ ਲੈਣ ਦੁਆਰਾ, ਬੰਦਾ ਸਦੀਵ ਹੀ ਆਰਾਮ ਵਿੰਚ ਰਹਿੰਦਾ ਹੈ।

ਕਰਿ ਕਿਰਪਾ ਜਾ ਕਉ ਮੇਲੈ ਸੋਇ ॥੧॥ ਰਹਾਉ ॥
ਉਸ ਨੂੰ ਊਹ ਸੁਆਮੀ ਦਇਆ ਧਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਓ।

ਜਾ ਕੇ ਕਰਤਬ ਲਖੇ ਨ ਜਾਹਿ ॥
ਜਿਸ ਦੇ ਅਸਚਰਜ ਕੌਤਕ ਜਾਣੇ ਨਹੀਂ ਜਾ ਸਕਦੇ।

ਜਾ ਕਾ ਭਰਵਾਸਾ ਸਭ ਘਟ ਮਾਹਿ ॥
ਜਿਸ ਦਾ ਆਸਰਾ ਸਾਰਿਆਂ ਦਿਲਾਂ ਅੰਦਰ ਹੈ।

ਪ੍ਰਗਟ ਭਇਆ ਸਾਧੂ ਕੈ ਸੰਗਿ ॥
ਉਹ (ਪ੍ਰਭੂ) ਸਤਿਸੰਗਤ ਅੰਦਰ ਜਾਹਰ ਹੁੰਦਾ ਹੈ,

ਭਗਤ ਅਰਾਧਹਿ ਅਨਦਿਨੁ ਰੰਗਿ ॥੨॥
ਅਤੇ ਉਸ ਨੂੰ ਸੰਤ ਰੈਣ ਅਤੇ ਦਿਨ ਪਿਆਰ ਨਾਲ ਸਿਮਰਦੇ ਹਨ।

ਦੇਦੇ ਤੋਟਿ ਨਹੀ ਭੰਡਾਰ ॥
ਦੇਣ ਦੁਆਰਾ ਊਸ ਦੇ ਖਜਾਨੇ ਮੁਕਦੇ ਨਹੀਂ।

ਖਿਨ ਮਹਿ ਥਾਪਿ ਉਥਾਪਨਹਾਰ ॥
ਇਕ ਮੁਹਤ ਵਿੱਚ ਉਹ ਟਿਕਾਉਂਦਾ ਤੇ ਉਖੇੜ ਦਿੰਦਾ ਹੈ।

ਜਾ ਕਾ ਹੁਕਮੁ ਨ ਮੇਟੈ ਕੋਇ ॥
ਜਿਸ ਦੇ ਫੁਰਮਾਨ ਨੂੰ ਕੋਈ ਨਹੀਂ ਮੇਟ ਸਕਦਾ।

ਸਿਰਿ ਪਾਤਿਸਾਹਾ ਸਾਚਾ ਸੋਇ ॥੩॥
ਉਹ ਸੱਚਾ ਸਾਈਂ ਸਾਰਿਆਂ ਰਾਜਿਆਂ ਦੇ ਸੀਸ ਉਤੇ ਹੈ।

ਜਿਸ ਕੀ ਓਟ ਤਿਸੈ ਕੀ ਆਸਾ ॥
ਜਿਸ ਦੀ ਪਨਾਹ ਲੋੜਦਾ ਹਾਂ, ਉਸ ਉਤੇ ਹੀ ਮੇਰੀ ਉਮੀਦ ਬੱਝੀ ਹੋਈ ਹੈ।

copyright GurbaniShare.com all right reserved. Email