Page 1145

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥
ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।

ਰਾਖਿ ਲੀਨੋ ਸਭੁ ਜਨ ਕਾ ਪੜਦਾ ॥
ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।

ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
ਉਸ ਦੀ ਮਹਿਮਾਂ, ਨਾਨਕ ਸਦਾ ਹੀ ਗਾਇਨ ਕਰਦਾ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਰੋਵਨਹਾਰੀ ਰੋਜੁ ਬਨਾਇਆ ॥
ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।

ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥
ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।

ਬੂਝਿ ਬੈਰਾਗੁ ਕਰੇ ਜੇ ਕੋਇ ॥
ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,

ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥
ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।

ਬਿਖਿਆ ਕਾ ਸਭੁ ਧੰਧੁ ਪਸਾਰੁ ॥
ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।

ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥
ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।

ਤ੍ਰਿਬਿਧਿ ਮਾਇਆ ਰਹੀ ਬਿਆਪਿ ॥
ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।

ਜੋ ਲਪਟਾਨੋ ਤਿਸੁ ਦੂਖ ਸੰਤਾਪ ॥
ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।

ਸੁਖੁ ਨਾਹੀ ਬਿਨੁ ਨਾਮ ਧਿਆਏ ॥
ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।

ਨਾਮ ਨਿਧਾਨੁ ਬਡਭਾਗੀ ਪਾਏ ॥੨॥
ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।

ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥
ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,

ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥
ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।

ਮੇਘ ਕੀ ਛਾਇਆ ਜੈਸੇ ਬਰਤਨਹਾਰ ॥
ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,

ਤੈਸੋ ਪਰਪੰਚੁ ਮੋਹ ਬਿਕਾਰ ॥੩॥
ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।

ਏਕ ਵਸਤੁ ਜੇ ਪਾਵੈ ਕੋਇ ॥
ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,

ਪੂਰਨ ਕਾਜੁ ਤਾਹੀ ਕਾ ਹੋਇ ॥
ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥
ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,

ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥
ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਸ਼ਾਹੀ।

ਸੰਤ ਕੀ ਨਿੰਦਾ ਜੋਨੀ ਭਵਨਾ ॥
ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।

ਸੰਤ ਕੀ ਨਿੰਦਾ ਰੋਗੀ ਕਰਨਾ ॥
ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।

ਸੰਤ ਕੀ ਨਿੰਦਾ ਦੂਖ ਸਹਾਮ ॥
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।

ਡਾਨੁ ਦੈਤ ਨਿੰਦਕ ਕਉ ਜਾਮ ॥੧॥
ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।

ਸੰਤਸੰਗਿ ਕਰਹਿ ਜੋ ਬਾਦੁ ॥
ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,

ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।

ਭਗਤ ਕੀ ਨਿੰਦਾ ਕੰਧੁ ਛੇਦਾਵੈ ॥
ਰੱਬ ਦੇ ਸ਼ਰਧਾਲੂ ਦੀ ਬਦਖੋੁਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।

ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥
ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।

ਭਗਤ ਕੀ ਨਿੰਦਾ ਗਰਭ ਮਹਿ ਗਲੈ ॥
ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।

ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।

ਨਿੰਦਕ ਕੀ ਗਤਿ ਕਤਹੂ ਨਾਹਿ ॥
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।

ਆਪਿ ਬੀਜਿ ਆਪੇ ਹੀ ਖਾਹਿ ॥
ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।

ਚੋਰ ਜਾਰ ਜੂਆਰ ਤੇ ਬੁਰਾ ॥
ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।

ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।

ਪਾਰਬ੍ਰਹਮ ਕੇ ਭਗਤ ਨਿਰਵੈਰ ॥
ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।

ਸੋ ਨਿਸਤਰੈ ਜੋ ਪੂਜੈ ਪੈਰ ॥
ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।

ਆਦਿ ਪੁਰਖਿ ਨਿੰਦਕੁ ਭੋਲਾਇਆ ॥
ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।

ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਹਮਾਰੈ ਬੇਦ ਅਰੁ ਨਾਦ ॥
ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।

ਨਾਮੁ ਹਮਾਰੈ ਪੂਰੇ ਕਾਜ ॥
ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਨਾਮੁ ਹਮਾਰੈ ਪੂਜਾ ਦੇਵ ॥
ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।

ਨਾਮੁ ਹਮਾਰੈ ਗੁਰ ਕੀ ਸੇਵ ॥੧॥
ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।

ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥
ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।

ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥
ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।

ਨਾਮੁ ਹਮਾਰੈ ਮਜਨ ਇਸਨਾਨੁ ॥
ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।

ਨਾਮੁ ਹਮਾਰੈ ਪੂਰਨ ਦਾਨੁ ॥
ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।

ਨਾਮੁ ਲੈਤ ਤੇ ਸਗਲ ਪਵੀਤ ॥
ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।

ਨਾਮੁ ਜਪਤ ਮੇਰੇ ਭਾਈ ਮੀਤ ॥੨॥
ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।

ਨਾਮੁ ਹਮਾਰੈ ਸਉਣ ਸੰਜੋਗ ॥
ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।

ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥
ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।

ਨਾਮੁ ਹਮਾਰੈ ਸਗਲ ਆਚਾਰ ॥
ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।

ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥
ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।

ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥
ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,

ਸਗਲ ਜਨਾ ਕੀ ਹਰਿ ਹਰਿ ਟੇਕ ॥
ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।

ਮਨਿ ਤਨਿ ਨਾਨਕ ਹਰਿ ਗੁਣ ਗਾਉ ॥
ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ

ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।

copyright GurbaniShare.com all right reserved. Email