ਸਤਿਗੁਰੁ ਸੇਵੀ ਸਬਦਿ ਸੁਹਾਇਆ ॥
ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ, ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥ ਅਤੇ ਜਿਨ੍ਹਾਂ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ। ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥ ਪਵਿੱਤਰ ਪ੍ਰਭੂ ਹੰਕਾਰ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ। ਅਤੇ ਪ੍ਰਾਣੀ ਸੱਚੀ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ। ਬਿਨੁ ਗੁਰ ਨਾਮੁ ਨ ਪਾਇਆ ਜਾਇ ॥ ਗੁਰਾਂ ਦੇ ਬਾਝੋਂ, ਨਾਮ ਪ੍ਰਾਜਪਤ ਨਹੀਂ ਹੋ ਸਕਦਾ। ਸਿਧ ਸਾਧਿਕ ਰਹੇ ਬਿਲਲਾਇ ॥ ਪੂਰਨ ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ। ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥ ਗੁਰਾਂ ਦੀ ਘਾਲ ਘਾਲਣ ਦੇ ਬਗੈਰ ਆਰਾਮ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ। ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ। ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥ ਜੰਗਾਲ ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਸਾੜ ਦੇਵੇ। ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥ ਇਲਾਹੀ ਕੀਰਤਨ ਗੂੰਜਦਾ ਹੈ, ਪਵਿੱਤਰ ਨਾਮ ਦੇ ਰਾਹੀਂ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ ਸਤਿਗੁਰਾਂ ਦੇ ਬਗੈਰ, ਵਾਹਿਗੁਰੂ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ। ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥ ਆਪਣਾ ਰਹਿਮ ਧਾਰ ਕੇ ਗੁਰਾਂ ਨੇ ਖੁਦ ਹੀ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ। ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥ ਖੁਦ-ਬ-ਖੁਦ ਸਾਹਿਬ ਆਪੇ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਬ੍ਰਹਿਮ ਗਿਆਨ ਦੇ ਦੁਆਰਾ ਬੰਦਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥ ਜੋ ਪਾਰਸ ਹੈ, ਉਹ ਇੱਕ ਸੁਆਮੀ ਨਾਲ ਪਿਰਹੜੀ ਪਾਉਂਦਾ ਹੈ। ਦੂਜਾ ਭਰਮੁ ਗੁਰ ਸਬਦਿ ਜਲਾਏ ॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਹਿਮ ਨੂੰ ਸਾੜ ਸੁੱਟਦਾ ਹੈ ਕਿ ਕੋਈ ਦੂਸਰਾ ਭੀ ਹੈ। ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥ ਆਪਣੀ ਦੇਹਿ ਵਿੱਚ ਉਹ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖਜਾਨਾ ਪਾ ਲੈਂਦਾ ਹੈ। ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥ ਗੁਰੂ ਸਮਰਪਣ ਦਾ ਉਤਕ੍ਰਿਸ਼ਟਤ ਨਿੱਤ ਕਰਮ ਵਾਹਿਗੁਰੂ ਦਾ ਜੱਸ ਗਾਉਣਾ ਹੈ। ਗੁਰਮੁਖਿ ਪਾਏ ਮੋਖ ਦੁਆਰੁ ॥ ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ। ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰੈਣ ਦਿਹੁੰ, ਉਸ ਦੀ ਕੀਰਤੀ ਗਾਇਨ ਕਰਦਾ ਹੈ, ਅਤੇ ਊਸ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ। ਸਤਿਗੁਰੁ ਦਾਤਾ ਮਿਲੈ ਮਿਲਾਇਆ ॥ ਜਦ ਵਾਹਿਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ। ਪੂਰੈ ਭਾਗਿ ਮਨਿ ਸਬਦੁ ਵਸਾਇਆ ॥ ਪੂਰਨ ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥ ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਬਜੁਰਗੀ ਪ੍ਰਾਪਤ ਹੁੰਦੀ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਆਪੁ ਵੰਞਾਏ ਤਾ ਸਭ ਕਿਛੁ ਪਾਏ ॥ ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ। ਗੁਰ ਸਬਦੀ ਸਚੀ ਲਿਵ ਲਾਏ ॥ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ। ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥ ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ। ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥ ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥ ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ। ਵੇਲਾ ਵਖਤ ਸਭਿ ਸੁਹਾਇਆ ॥ ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ, ਜਿਤੁ ਸਚਾ ਮੇਰੇ ਮਨਿ ਭਾਇਆ ॥ ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥ ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ। ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥ ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ। ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥ ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ। ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥ ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ। ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥ ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ। ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥ ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ? ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥ ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ। ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ। ਨਿਰਮਲ ਬਾਣੀ ਸਬਦਿ ਵਖਾਣਹਿ ॥ ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ। ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥ ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ। ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥ ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ। ਸਤਸੰਗਤਿ ਬਹਿ ਹਰਿ ਗੁਣ ਗਾਇਆ ॥ ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ। ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥ ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ। copyright GurbaniShare.com all right reserved. Email:- |