Page 116
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥
ਕੂੜੀ ਹੈ ਪੂੰਜੀ ਤੇ ਕੂੜਾ ਹੀ ਅਡੰਬਰ ਅਧਰਮੀਆਂ ਦਾ।

ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥
ਉਹ ਝੂਠ ਕਮਾਉਂਦੇ ਹਨ ਤੇ ਧਣਾ ਕਸ਼ਟ ਸਹਾਰਦੇ ਹਨ।

ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥
ਸੰਦੇਹ ਦੇ ਕੁਰਾਹੇ ਪਏ ਹੋਏ ਉਹ ਦਿਹੁੰ ਰੈਣ ਭਟਕਦੇ ਹਨ ਅਤੇ ਜਾਣ ਤੇ ਆਉਣ ਵਿੰਚ ਆਪਣਾ ਜੀਵਨ ਗੁਆ ਲੈਂਦੇ ਹਨ।

ਸਚਾ ਸਾਹਿਬੁ ਮੈ ਅਤਿ ਪਿਆਰਾ ॥
ਸੱਚਾ ਸੁਆਮੀ ਮੈਨੂੰ ਖਰਾ ਹੀ ਮਿੱਠੜਾ ਲੱਗਦਾ ਹੈ।

ਪੂਰੇ ਗੁਰ ਕੈ ਸਬਦਿ ਅਧਾਰਾ ॥
ਪੂਰਨ ਗੁਰਾਂ ਦੀ ਬਾਣੀ ਮੇਰਾ ਆਸਰਾ ਹੈ।

ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥
ਨਾਨਕ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ ਹਾਸਲ ਹੁੰਦੀ ਹੈ, ਉਹ ਤਕਲੀਫ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦੇ ਹਨ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਤੇਰੀਆ ਖਾਣੀ ਤੇਰੀਆ ਬਾਣੀ ॥
ਤੇਰੇ ਹਨ (ਚਾਰੋਂ ਹੀ) ਊਤਪਤੀ ਤੇ ਸੋਮੇ ਅਤੇ ਤੇਰੀਆਂ ਹਨ (ਚਾਰੋਂ ਹੀ) ਸ਼ਬਦ ਦੀਆਂ ਅਵਸਥਾ।

ਬਿਨੁ ਨਾਵੈ ਸਭ ਭਰਮਿ ਭੁਲਾਣੀ ॥
ਹਰੀ ਦੇ ਨਾਮ ਦੇ ਬਗੈਰ ਸਾਰੇ ਸੰਦੇਹ ਦੇ ਗੁਮਰਾਹ ਕੀਤੇ ਹੋਏ ਹਨ।

ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥
ਗੁਰਾਂ ਦੀ ਚਾਕਰੀ ਤੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਸੱਚੇ ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਸਾਈਂ ਦਾ ਨਾਮ ਨਹੀਂ ਮਿਲ ਸਕਦਾ।

ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ।

ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥
ਗੁਰਾਂ ਵਾਸਤੇ ਅਨੁਰਾਗ ਪੈਦਾ ਕਰਨ ਰਾਹੀਂ, ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਅਤੇ ਸੁਖੈਨ ਹੀ ਆ ਕੇ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।

ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥
ਜੇਕਰ ਬੰਦਾ ਸਤਿਗੁਰਾਂ ਦੀ ਘਾਲ ਕਮਾਵੇ ਤਦ ਸਾਰਾ ਕੁਝ ਮਿਲ ਜਾਂਦਾ ਹੈ।

ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
ਜੇਹੋ ਜੇਹੀ ਕਾਮਨਾ ਦੀ ਖਾਤਰ ਉਹ ਸੇਵਾ ਅੰਦਰ ਜੁੜਦਾ ਹੈ, ਊਹੋ ਜੇਹਾ ਹੀ ਸਿਲਾ ਉਹ ਪਾ ਲੈਂਦਾ ਹੈ।

ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥
ਸੱਚਾ ਗੁਰੂ ਸਾਰੀਆਂ ਸ਼ੈਆਂ ਦੇਣਹਾਰ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਉਹ ਮਿਲਦਾ ਹੈ।

ਇਹੁ ਮਨੁ ਮੈਲਾ ਇਕੁ ਨ ਧਿਆਏ ॥
ਇਹ ਗੰਦਾ ਮਨ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ।

ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
ਇਹ ਅੰਦਰੋਂ ਦਵੈਤ ਭਾਵ ਦੇ ਘਣੇ ਹੀ ਗੰਦ ਨਾਲ ਲਿਬੜਿਆ ਹੋਇਆ ਹੈ।

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥
ਮਗਰੂਰ ਬੰਦਾ, ਦਰਿਆ ਦੇ ਕਿਨਾਰਿਆਂ, ਧਰਮ ਅਸਥਾਨ ਤੇ ਪਰਦੇਸ਼ਾਂ ਦਾ ਰਟਨ ਕਰਦਾ ਹੈ ਅਤੇ ਉਸ ਨੂੰ ਹੰਕਾਰ ਦੀ ਹੋਰ ਘਣੀ ਗਿਲਾਜਤ ਚਿਮੜ ਜਾਂਦੀ ਹੈ।

ਸਤਿਗੁਰੁ ਸੇਵੇ ਤਾ ਮਲੁ ਜਾਏ ॥
ਜੇਕਰ ਉਹ ਸਤਿਗੁਰਾਂ ਦੀ ਸੇਵਾ ਕਮਾਵੇ ਤਦ ਉਸ ਦੀ ਮਲੀਨਤਾ ਲਹਿ ਜਾਂਦੀ ਹੈ।

ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
ਜੋ ਰੱਬ ਨਾਲ ਆਪਣਾ ਮਨ ਜੋੜਦਾ ਹੈ ਉਹ ਜੀਉਂਦਾ ਜੀ ਮਰਿਆ ਰਹਿੰਦਾ ਹੈ।

ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥
ਸਾਫ ਸੁਥਰਾ ਹੈ ਸੱਚਾ ਸੁਆਮੀ ਅਤੇ ਉਸ ਨੂੰ ਕੋਈ ਗ਼ਿਲਾਜਤ ਨਹੀਂ ਚਿਮੜਦੀ। ਜੋ ਸੱਚ ਨਾਲ ਜੁੜ ਜਾਂਦਾ ਹੈ ਉਹ ਆਪਣੀ ਗਿਲਾਜਤ ਧੋ ਸੁੱਟਦਾ ਹੈ।

ਬਾਝੁ ਗੁਰੂ ਹੈ ਅੰਧ ਗੁਬਾਰਾ ॥
ਗੁਰਾਂ ਦੇ ਬਗੈਰ ਅੰਨ੍ਹੇਰ ਘੁਪ ਹੈ।

ਅਗਿਆਨੀ ਅੰਧਾ ਅੰਧੁ ਅੰਧਾਰਾ ॥
ਬੇ-ਸਮਝ ਬੰਦਾ ਆਤਮਿਕ ਤੌਰ ਤੇ ਅੰਨ੍ਹਾਂ ਹੈ। ਉਸ ਦੇ ਲਈ ਮੁਕੰਮਲ ਅੰਨ੍ਹੇਰਾ ਹੀ ਅੰਨ੍ਹੇਰਾ ਹੈ।

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥
ਗੰਦਗੀ ਦੇ ਕਿਰਮ ਮਲੀਨ ਅਮਲ ਕਰਦੇ ਹਨ ਅਤੇ ਮੁੜ ਕੁਕਰਮਾਂ ਅੰਦਰ ਹੀ ਗਲ-ਸੜ ਜਾਂਦੇ ਹਨ।

ਮੁਕਤੇ ਸੇਵੇ ਮੁਕਤਾ ਹੋਵੈ ॥
ਕਲਿਆਣ ਹੋਏ ਹੋਏ ਦੀ ਟਹਿਲ ਕਮਾਉਣ ਦੁਆਰਾ ਬੰਦਾ ਖੁਦ ਕਲਿਆਣ ਪਾ ਜਾਂਦਾ ਹੈ।

ਹਉਮੈ ਮਮਤਾ ਸਬਦੇ ਖੋਵੈ ॥
ਰੱਬ ਦੇ ਨਾਮ ਰਾਹੀਂ ਸਵੈ-ਹੰਗਤਾ ਤੇ ਮੋਹ ਦੂਰ ਹੋ ਜਾਂਦੇ ਹਨ।

ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥
ਰੈਣ ਦਿਹੁੰ ਆਪਣੇ ਪਤਵੰਤੇ ਸੱਚੇ ਵਾਹਿਗੁਰੂ ਦੀ ਟਹਿਲ ਕਰ। ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ।

ਆਪੇ ਬਖਸੇ ਮੇਲਿ ਮਿਲਾਏ ॥
ਸਾਈਂ ਖੁਦ ਮਾਫੀ ਦਿੰਦਾ ਹੈ ਤੇ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ।

ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥
ਪੂਰਨ ਗੁਰਾਂ ਪਾਸੋਂ ਨਾਮ ਦਾ ਖਜਾਨਾ ਮਿਲਦਾ ਹੈ।

ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾ ਹਮੇਸ਼ਾਂ ਲਈ ਪਾਕ ਪਵਿੱਤਰ ਹੋ ਜਾਂਦੀ ਹੈ ਅਤੇ ਸਤਿ ਪੁਰਖ ਦੀ ਟਹਿਲ ਕਮਾਉਣ ਦੁਆਰਾ ਗਮ ਦੂਰ ਹੋ ਜਾਂਦਾ ਹੈ।

ਸਦਾ ਹਜੂਰਿ ਦੂਰਿ ਨ ਜਾਣਹੁ ॥
ਸੁਆਮੀ ਸਦੀਵ ਹੀ ਐਨ ਲਾਗੇ ਹੈ। ਉਸ ਨੂੰ ਦੁਰੇਡਾ ਖਿਆਲ ਨਾਂ ਕਰੋ।

ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥
ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਨੂੰ ਆਪਣੇ ਅੰਦਰ ਅਨੁਭਵ ਕਰੋ।

ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
ਨਾਨਕ ਰੱਬ ਦੇ ਨਾਮ ਦੇ ਰਾਹੀਂ ਬਜੁਰਗੀ ਪਰਪਤ ਹੁੰਦੀ ਹੈ ਅਤੇ ਪੂਰਨ ਗੁਰਾਂ ਤੋਂ ਨਾਮ ਪਾਇਆ ਜਾਂਦਾ ਹੈ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਐਥੈ ਸਾਚੇ ਸੁ ਆਗੈ ਸਾਚੇ ॥
ਜਿਹੜਾ ਏਥੇ ਸੱਚਾ ਹੈ, ਉਹ ਅੱਗੇ ਭੀ ਸੱਚਾ ਹੈ।

ਮਨੁ ਸਚਾ ਸਚੈ ਸਬਦਿ ਰਾਚੇ ॥
ਸੱਚੀ ਹੈ ਆਤਮਾਂ ਜੋ ਸਤਿਨਾਮ ਅੰਦਰ ਲੀਨ ਹੈ।

ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥
ਸੱਚੇ ਸਾਹਿਬ ਦੀ ਉਹ ਟਹਿਲ ਕਰਦਾ ਹੈ, ਸੱਚੇ ਨਾਮ ਦਾ ਉਹ ਜਾਪ ਕਰਦਾ ਹੈ ਅਤੇ ਨਿਰੋਲ ਸੱਚ ਦੀ ਹੀ ਊਹ ਕਿਰਤ ਕਰਦਾ ਹੈ।

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ ਊਸ ਉਤੋਂ ਜੋ ਸਤਿਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਊਂਦਾ ਹੈ।

ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥
ਉਹ ਸਤਿਪੁਰਖ ਦੀ ਖਿਦਮਤ ਗੁਜਾਰਦਾ ਹੈ, ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ। ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।

ਪੰਡਿਤ ਪੜਹਿ ਸਾਦੁ ਨ ਪਾਵਹਿ ॥
ਪੰਡਤ ਧਾਰਮਕ ਗ੍ਰੰਥ ਵਾਚਦਾ ਹੈ, ਪ੍ਰੰਤੂ ਊਨ੍ਹਾਂ ਦੇ ਸੁਆਦ ਨੂੰ ਨਹੀਂ ਲੈਂਦਾ।

ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥
ਦਵੈਤ-ਭਾਵ ਦੇ ਕਾਰਨ ਊਸ ਦਾ ਚਿੱਤ ਸੰਸਾਰੀ ਪਦਾਰਥਾਂ ਅੰਦਰ ਭਟਕਦਾ ਹੈ।

ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥
ਧਨ ਦੌਲਤ ਦੀ ਲਗਨ ਨੇ ਉਸ ਦੀ ਅਕਲ ਮਾਰ ਛੱੜੀ ਹੈ ਅਤੇ ਮੰਦੇ ਅਮਲ ਕਮਾ ਕੇ ਊਹ ਪਸਚਾਤਾਪ ਕਰਦਾ ਹੈ।

ਸਤਿਗੁਰੁ ਮਿਲੈ ਤਾ ਤਤੁ ਪਾਏ ॥
ਜੇਕਰ ਬੰਦਾ ਸੱਚੇ ਗੁਰਾਂ ਨੂੰ ਭੇਂਟ ਲਵੇ, ਤਦ ਉਹ ਅਸਲੀਅਤ ਨੂੰ ਪਾ ਲੈਂਦਾ ਹੈ,

ਹਰਿ ਕਾ ਨਾਮੁ ਮੰਨਿ ਵਸਾਏ ॥
ਅਤੇ ਹਰੀ ਨਾਮ ਨੂੰ ਆਪਣੇ ਦਿਲ ਵਿੱਚ ਟਿਕਾ ਲੈਂਦਾ ਹੈ।

copyright GurbaniShare.com all right reserved. Email:-