ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥ ਆਪਣੀ ਮਿਹਰ ਧਾਰ, ਪ੍ਰਭੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਤੇ ਮੇਰੇ ਅੰਦਰ ਉਸ ਦੇ ਦੀਦਾਰ ਵੇਖਣ ਦੀ ਤਰੇਹ ਉਤਪੰਨ ਹੋ ਗਈ ਹੈ। ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥ ਸਾਧ ਸੰਗਤ ਨਾਲ ਜੁੜ ਕੇ, ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਹੋਰ ਉਮੈਦਾਂ, ਮੈਂ ਹੁਣ ਲਾਹ ਛੱਡੀਆਂ ਹਨ। ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ ਰਸਤਾ ਦੱਸ ਕੇ, ਸਾਧੂ-ਗੁਰਦੇਵ ਜੀ ਮੈਨੂੰ ਪਰਮ ਉਜਾੜ ਜੰਗਲ ਵਿੱਚੋਂ ਬਾਹਰ ਕੱਢ ਲਿਆ ਹੈ। ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥ ਪ੍ਰਭੂ ਦਾ ਦਰਸ਼ਨ ਪੇਖਣ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਗਹੇ ਹਨ ਅਤੇ ਮੈਨੂੰ ਉਸ ਦੇ ਨਾਮ ਦੇ ਹੀਰੇ ਦੀ ਦਾਤ ਪਰਾਪਤ ਹੋ ਗਈ ਹੈ। ਸਾਰਗ ਮਹਲਾ ੫ ॥ ਸਾੰਰੰਗ ਪੰਜਵੀਂ ਪਾਤਿਸ਼ਾਹੀ। ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥ ਨੀ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗ੍ਰਸਿਆ ਅਤੇ ਮਤਵਾਲਾ ਹੋਇਆ ਹੋਇਆ ਹਾਂ। ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥ ਮੇਰੇ ਚਿੱਤ ਅੰਦਰ ਆਪਣੇ ਸੁਨੱਖੇ ਸੁਆਮੀ ਦੇ ਦੀਦਾਰ ਦੀ ਚਾਹਨਾ ਅਤੇ ਤਰੇਹ ਹੈ, ਕੋਈ ਜਣਾ ਇਸ ਪ੍ਰੀਤ ਨੂੰ ਤੋੜ ਨਹੀਂ ਸਕਦਾ। ਠਹਿਰਾਉ। ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥ ਪ੍ਰਭੂ ਮੇਰੀ ਜਿੰਦ-ਜਾਨ, ਇਜ਼ਤ-ਆਬਰੂ ਪਤੀ ਪਿਤਾ, ਪੁੱਤ੍ਰ ਸਨਬੰਧੀ, ਧਨ-ਦੌਲਤ ਅਤੇ ਸਾਰਾ ਕੁਛ ਹੈ। ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥ ਲਾਅਨਤ ਮਾਰੀ ਹੈ ਇਹ ਹੱਡੀਆਂ, ਟਟੀ ਤੇ ਕੀੜਿਆਂ ਵਾਲੀ ਦੇਹਿ, ਜੇਕਰ ਰਬ ਦੇ ਬਗੈਰ ਇਹ ਹੋਰ ਕਿਸੇ ਨੂੰ ਜਾਣਦੀ ਹੈ। ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥ ਪਿਛਲੇ ਕਰਮਾਂ ਦੇ ਬਲ ਦੀ ਬਦੌਲਤ, ਗਰੀਬਾਂ ਦੀ ਪੀੜ ਦੂਰ ਕਰਨ ਵਾਲਾ, ਵਾਹਿਗੁਰੂ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ। ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥ ਨਾਨਕ ਨੇ ਰਹਿਮਤ ਦੇ ਖ਼ਜ਼ਾਨੇ ਅਤੇ ਸਮੁੰਦਰ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੀ ਹੋਰਨਾ ਦੀ ਮੁਥਾਜੀ ਚੁੱਕੀ ਗਈ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਨੀਕੀ ਰਾਮ ਕੀ ਧੁਨਿ ਸੋਇ ॥ ਸਰੇਸ਼ਟ ਹੈ ਉਸ ਪ੍ਰਭੂ ਦੀ (ਲਈ) ਪਿਰਹੜੀ। ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥ ਪਰਮ ਸੁੰਦਰ ਹਨ ਪ੍ਰਭੂ ਦੇ ਕੰਵਲ ਪੈਰ। ਜੋ ਉਨ੍ਹਾਂ ਦਾ ਸਿਮਰਨ ਕਰਦੇ ਹਨ ਸੰਤ ਹੋ ਜਾਂਦੇ ਹਨ। ਠਹਿਰਾਉ। ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥ ਉਹ ਆਪਣੇ ਪ੍ਰਭੂ ਦੇ ਦੀਦਾਰ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਪਾਪਾਂ ਨੂੰ ਧੋ ਸੁਟਦਾ ਹੈ। ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥ ਉਹ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਜਿਹੜਾ ਭੀ ਪਾਪ ਉਸ ਦੇ ਅੰਦਰ ਪੁੰਗਰਦਾ ਹੈ, ਉਸ ਨੂੰ ਕਟ ਕੇ ਪ੍ਰਭੂ ਬਾਹਰ ਸੁਟ ਦਿੰਦਾ ਹੈ। ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥ ਜਿਸ ਦੀ ਪ੍ਰਾਲਭਧ ਵਿੱਚ ਮੁਢ ਤੋਂ ਐਸਾ ਲਿਖਿਆ ਹੋਇਆ ਹੈ, ਐਹੋ ਜੇਹਾ ਟਾਵਾਂ ਟੱਲਾ ਪੁਰਸ਼ ਹੀ ਆਪਣੇ ਪ੍ਰਭੂ ਨੂੰ ਪਾਉਂਦਾ ਹੈ। ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥ ਸਿਰਜਣਹਾਰ ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਉਚਾਰਨ ਹੀ, ਹੇ ਨਾਨਕ! ਸਤਿਪੁਰਖ ਨੂੰ ਵੇਖਣ ਦਾ ਮਾਰਗ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਕੇ ਨਾਮ ਕੀ ਮਤਿ ਸਾਰ ॥ ਸਰੇਸ਼ਟ ਹੈ ਅਕਲ ਉਸ ਦੀ, ਜੋ ਸੁਆਮੀ ਦੇ ਨਾਮ ਦਾ ਸਿਰਮਨ ਕਰਦਾ ਹੈ। ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥ ਕੂੜੇ ਹਨ ਉਸ ਦੇ ਸਾਰੇ ਅਡੰਬਰ, ਜੋ ਆਪਣੇ ਵਾਹਿਗੁਰੂ ਨੂੰ ਭੁਲਾ ਕੇ ਹੋਰਸ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ। ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥ ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਦੇ ਗੁਨਾਹ ਖੁਰ ਜਾਂਦੇ ਹਨ। ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥ ਪ੍ਰਭੂ ਦੇ ਕੰਵਲ ਪੈਰ ਮਨ ਅੰਦਰ ਟਿਕਾਉਣ ਦੁਆਰਾ ਇਨਸਾਨ ਮੁੜ ਕੇ ਜੰਮਦਾ ਅਤੇ ਮਰਦਾ ਨਹੀਂ। ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥ ਆਪਣੀ ਰਹਿਮਤ ਧਾਰ ਕੇ ਪ੍ਰਭੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਨ੍ਹਾਂ ਨੂੰ ਕੇਵਲ ਉਸ ਦੇ ਨਾਮ ਦਾ ਹੀ ਆਸਰਾ ਹੈ। ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥ ਦਿਨ ਅਤੇ ਰਾਤ ਸਦੀਵ ਹੀ ਸੁਆਮੀ ਦਾ ਆਰਾਧਨ ਕਰਨ ਦੁਆਰਾ, ਇਨਸਾਨ ਦਾ ਚਿਹਰਾ, ਸੁਆਮੀ ਦੀ ਦਰਗਾਹ ਅੰਦਰ ਉਜਲਾ ਹੁੰਦਾ ਹੈ, ਹੇ ਨਾਨਕ! ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਨੀ ਤੂੰ ਰਾਮ ਕੈ ਦਰਿ ਮਾਨੀ ॥ ਹੇ ਪਤਨੀਏ! ਤੂੰ ਆਪਣੇ ਸੁਆਮੀ ਦੇ ਦਰਬਾਰ ਅੰਦਰ ਮਾਣ, ਮਾਣ ਪਾਵੇਗੀ, ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥ ਜੇਕਰ ਆਪਣੀ ਸਮੂਹ ਹੰਗਤਾ ਨੂੰ ਮਾਰ, ਤੂੰ ਸਤਿਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ। ਧਾਰਿ ਅਨੁਗ੍ਰਹੁ ਅਪੁਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥ ਆਪਣੀ ਮਿਹਰ ਧਾਰ ਕੇ ਸੁਆਮੀ ਤੈਨੂੰ ਆਪਣੀ ਨਿੱਜ ਦੀ ਬਣਾ ਲਵੇਗਾ ਅਤੇ ਗੁਰਾਂ ਦੀ ਦਇਆ ਦੁਆਰਾ, ਤੈਨੂੰ ਪੂਰਨ ਗਿਆਤ ਪ੍ਰਾਪਤ ਹੋ ਜਾਵੇਗਾ। ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥ ਆਪਣੇ ਸੁਆਮੀ ਦੇ ਦਰਸ਼ਨ ਦਾ ਚਿੰਤਨ ਕਰਨ ਦੁਆਰਾ ਉਹ ਸਾਰੇ ਆਰਾਮ ਅਤੇ ਬਹੁਤੀਆਂ ਖੁਸ਼ੀਆਂ ਮਾਣਦੀ ਹੈ। ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥ ਕੇਵਲ ਉਹ ਹੀ ਹਮੇਸ਼ਾਂ ਨਹੀਂ ਪਵਿੱਤਰ ਲਤਨੀ ਹੈ, ਜੋ ਆਪਣੇ ਕੰਤ ਦੇ ਨੇੜੇ ਵਸਦੀ ਹੈ ਅਤੇ ਉਹ ਦਸੀ ਪਾਸੀ ਪ੍ਰਸਿੱਧ ਹੋ ਜਾਂਦੀ ਹੈ। ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥ ਉਹ ਆਪਣੇ ਪਿਆਰੇ ਪ੍ਰਭੂ ਦੇ ਪਿਆਰ, ਪਿਆਰ ਨਾਲ ਰੰਗੀ ਰਹਿੰਦੀ ਹੈ। ਊਸ ਉਤੇ ਨਾਨਕ ਘੋਲੀ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਤੁਅ ਚਰਨ ਆਸਰੋ ਈਸ ॥ ਮੈਨੂੰ ਤੇਰੇ ਚਰਨਾਂ ਦਾ ਆਸਰਾ ਹੈਂ, ਹੇ ਮੇਰੇ ਸੁਆਮੀ! ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥ ਹੇ ਆਲਮ ਦੇ ਸੁਆਮੀ! ਤੂੰ ਮੇਰਾ ਮਿੱਤਰ ਹੈ। ਤੇਰੇ ਨਾਲ ਹੀ ਮੇਰਾ ਰਿਸ਼ਤਾ ਹੈ ਅਤੇ ਤੂੰ ਹੀ ਮੇਰਾ ਰੱਖਿਅਕ ਹੈ। ਠਹਿਰਾਉ। ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥ ਤੂੰ ਮੇਰਾ ਹੈ ਅਤੇ ਮੈਂ ਤੇਰਾ ਆਖਿਆ ਜਾਂਦਾ ਹਾਂ। ਇਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਰਾਖਾ ਹੈ। ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥ ਅਨੰਤ ਅਤੇ ਉਚਿਆ ਦਾ ਪਰਮ ਉੱਚਾ ਹੈ ਤੂੰ! ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਤੈਨੂੰ ਸਮਝਦਾ ਹੈ, ਹੇ ਸਾਹਿਬ! ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥ ਬਗੈਰ ਬੋਲਣ ਅਤੇ ਬਗੈਰ ਆਖਣ ਦੇ ਤੂੰ ਹੇ ਅੰਦਰਲੀਆਂ ਜਾਣਨਹਾਰ, ਸਭ ਕਿਛ ਜਾਣਦਾ ਹੈ। ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥ ਜਿਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਪੁਰਸ਼ ਉਸ ਦੇ ਦਰਬਾਰ ਅੰਦਰ ਪ੍ਰਮਾਣੀਕ ਹੋ ਜਾਂਦਾ ਹੈ, ਹੇ ਨਾਨਕ। copyright GurbaniShare.com all right reserved. Email |