ਸਾਰੰਗ ਮਹਲਾ ੫ ਚਉਪਦੇ ਘਰੁ ੫ ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਹਰਿ ਭਜਿ ਆਨ ਕਰਮ ਬਿਕਾਰ ॥ ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ। ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥ ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ। ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥ ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ। ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥ ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ। ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ। ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥ ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ। ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥ ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ। ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥ ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ। ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥ ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ। ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥ ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ। ਸਾਰਗ ਮਹਲਾ ੫ ਘਰੁ ੬ ਪੜਤਾਲ ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੁਭ ਬਚਨ ਬੋਲਿ ਗੁਨ ਅਮੋਲ ॥ ਤੂੰ ਗੁਰਾਂ ਦੀ ਸਰੇਸ਼ਟ ਬਾਣੀ ਅਤੇ ਪ੍ਰਭੂ ਦੀ ਅਣਮੁੱਲੀ ਮਹਿਮਾ ਦਾ ਉਚਾਰਣ ਕਰ। ਕਿੰਕਰੀ ਬਿਕਾਰ ॥ ਤੂੰ ਮਾੜੇ ਕਰਮ ਕਿਉਂ ਕਰਦੀ ਹੈ? ਦੇਖੁ ਰੀ ਬੀਚਾਰ ॥ ਨੀ ਤੂੰ ਇਸ ਨੂੰ ਸੋਚ ਸਮਝ ਅਤੇ ਵੇਖ। ਗੁਰ ਸਬਦੁ ਧਿਆਇ ਮਹਲੁ ਪਾਇ ॥ ਤੂੰ ਗੁਰਾਂ ਦੀ ਬਾਣੀ ਨੂੰ ਵੀਚਾਰ ਅਤੇ ਆਪਣੇ ਮਾਲਕ ਦੇ ਮੰਦਰ ਨੂੰ ਪਰਾਪਤ ਹੋ। ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥ ਇਸ ਤਰ੍ਹਾਂ ਪ੍ਰੀਤ ਨਾਲ ਰੰਗੀ ਹੋਈ ਤੂੰ ਆਪਣੇ ਸੁਆਮੀ ਨਾਲ ਬਹੁਤ ਹੀ ਖੇਲੇ ਮਲੇਗੀ। ਠਹਿਰਾਉ। ਸੁਪਨ ਰੀ ਸੰਸਾਰੁ ॥ ਨੀ ਸਹੇਲੀਏ! ਦੁਨੀਆਂ ਇਕ ਸੁਪਨੇ ਦੀ ਨਿਆਈ ਹੈ, ਮਿਥਨੀ ਬਿਸਥਾਰੁ ॥ ਅਤੇ ਕੂੜਾ ਹੈ ਇਸ ਦਾ ਖਿਲਾਰਾ। ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥ ਨੀ ਸਹੀਏ! ਤੂੰ ਮਾਇਆ ਦੀ ਮਮਤਾ ਅੰਦਰ ਕਿਉਂ ਮੋਹੀ ਗਈ ਹੈ? ਤੂੰ ਆਪਣੇ ਪ੍ਰੀਤਮ ਦੀ ਪਿਰਹੜੀ ਨੂੰ ਆਪਣੇ ਮਨ ਅੰਦਰ ਟਿਕਾ। ਸਰਬ ਰੀ ਪ੍ਰੀਤਿ ਪਿਆਰੁ ॥ ਨੀ ਸਖੀਏ! ਪ੍ਰਭੂ ਨੇਹੁੰ ਅਤੇ ਪ੍ਰੇਮ ਦਾ ਪੁੰਜ ਹੈ। ਪ੍ਰਭੁ ਸਦਾ ਰੀ ਦਇਆਰੁ ॥ ਨੀ ਸਖੀਏ! ਹਮੇਸ਼ਾਂ ਹੀ ਮਿਹਰਬਾਨ ਹੈ ਮੇਰਾ ਮਾਲਕ; ਕਾਂਏਂ ਆਨ ਆਨ ਰੁਚੀਐ ॥ ਤੂੰ ਹੋਰਸ, ਹੋਰਸ ਨੂੰ ਕਿਉਂ ਪਿਆਰ ਕਰਦੀ ਹੈ? ਹਰਿ ਸੰਗਿ ਸੰਗਿ ਖਚੀਐ ॥ ਆਪਣੇ ਸੁਆਮੀ ਨਾਲ ਨਾਲ ਤੂੰ ਸਦਾ ਹੀ ਜੁੜੀ ਰਹੁ। ਜਉ ਸਾਧਸੰਗ ਪਾਏ ॥ ਹੁਣ ਜਦ ਉਸ ਨੂੰ ਸਤਿਸੰਗਤ ਪਰਾਪਤ ਹੋ ਜਾਂਦੀ ਹੈ, ਕਹੁ ਨਾਨਕ ਹਰਿ ਧਿਆਏ ॥ ਗੁਰੂ ਜੀ ਫੁਰਮਾਉਂਦੇ ਹਨ, ਉਹ ਆਪਣੇ ਸੁਆਮੀ ਦਾ ਸਿਮਰਨ ਕਰਦੀ ਹੈ, ਅਬ ਰਹੇ ਜਮਹਿ ਮੇਲ ॥੨॥੧॥੧੩੦॥ ਅਤੇ ਉਸ ਦਾ ਮੌਤ ਦੇ ਦੂਤ ਨਾਲੋ ਮੇਲ ਮਿਲਾਪ ਮੁਕ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਕੰਚਨਾ ਬਹੁ ਦਤ ਕਰਾ ॥ ਜੇਕਰ ਤੂੰ ਬਹੁਤ ਸੋਨਾ ਖੈਰਾਤ ਵਿੱਚ ਦੇਵੇ, ਭੂਮਿ ਦਾਨੁ ਅਰਪਿ ਧਰਾ ॥ ਆਪਣੀ ਜਮੀਨ ਪੁੰਨ-ਦਾਨ ਵਿੱਚ ਭੇਟਾ ਕਰੇ, ਮਨ ਅਨਿਕ ਸੋਚ ਪਵਿਤ੍ਰ ਕਰਤ ॥ ਅਤੇ ਆਪਣੇ ਚਿੱਤ ਨੂੰ ਅਨੇਕਾ ਤਰੀਕਿਆਂ ਨਾਲ ਪਵਿੱਤਰ ਤੇ ਸ਼ੁੱਧ ਕਰੇ, ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥ ਪਰ ਇਹ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ; ਇਸ ਲਈ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੁੜਿਆ ਰਹੁ। ਠਹਿਰਾੳ। ਚਾਰਿ ਬੇਦ ਜਿਹਵ ਭਨੇ ॥ ਜੇਕਰ ਆਪਣੀ ਜੀਭਾ ਨਾਲ ਤੂੰ ਚਾਰ ਵੇਦ ਉਚਾਰਦਾ ਹੈ, ਦਸ ਅਸਟ ਖਸਟ ਸ੍ਰਵਨ ਸੁਨੇ ॥ ਅਤੇ ਆਪਣੇ ਕੰਨਾਂ ਨਾਲ ਅਠਾਰਾਂ ਪੁਰਾਣ ਤੇ ਛੇ ਸ਼ਾਸਤ੍ਰ ਸੁਣਦਾ ਹੈ, ਨਹੀ ਤੁਲਿ ਗੋਬਿਦ ਨਾਮ ਧੁਨੇ ॥ ਪਰੰਤੂ ਇਹ ਪ੍ਰਭੂ ਦੇ ਨਾਮ ਦੇ ਰੱਬੀ ਕੀਰਤਨ ਦੇ ਬਰਾਬਰ ਨਹੀਂ ਪੁਜਦੇ; ਮਨ ਚਰਨ ਕਮਲ ਲਾਗੇ ॥੧॥ ਇਸ ਲਈ, ਹੇ ਇਨਸਾਨ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾ ਨਾਲ ਚਿਮੜਿਆ ਰਹੁ। ਬਰਤ ਸੰਧਿ ਸੋਚ ਚਾਰ ॥ ਤੂੰ ਵਰਤ ਰਖਦਾ ਹੇ, ਸੰਧਿਆ ਕਰਦਾ ਹੇ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਤੇ ਚੰਗੇ ਕਰਮ ਕਮਾਉਂਦਾ ਹੈ। ਕ੍ਰਿਆ ਕੁੰਟਿ ਨਿਰਾਹਾਰ ॥ ਤੂੰ ਸਾਰੀ ਪਾਸੀਂ ਯਾਤ੍ਰਾ ਤੇ ਜਾਂਦਾ ਹੈ ਅਤੇ ਕੁਝ ਭੀ ਖਾਂਦਾ ਨਹੀਂ। ਅਪਰਸ ਕਰਤ ਪਾਕਸਾਰ ॥ ਕਿਸੇ ਦੇ ਨਾਲ ਲੱਗਣ ਦੇ ਬਿਨਾਂ, ਤੂੰ ਆਪਣਾ ਭੋਜਨ ਬਣਾਉਂਦਾ ਹੈ। ਨਿਵਲੀ ਕਰਮ ਬਹੁ ਬਿਸਥਾਰ ॥ ਤੂੰ ਆਪਣੇ ਅੰਤ੍ਰੀਵ ਨਾਉਣ ਧੋਣ ਦਾ ਭਾਰਾ ਮੁਜ਼ਾਹਰਾ (ਵਖਾਵਾ) ਕਰਦਾ ਹੈ। ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥ ਤੂੰ ਮੰਦਰਾਂ ਵਿੱਚ ਧੂਪ ਤੇ ਦੀਵੇ ਬਾਲਦਾ ਹੈ। ਇਹ ਸਾਰੇ ਰਬ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ। ਰਾਮ ਦਇਆਰ ਸੁਨਿ ਦੀਨ ਬੇਨਤੀ ॥ ਹੇ ਮਿਹਰਬਾਨ ਮਾਲਕ! ਤੂੰ ਆਪਣੇ ਮਸਕੀਨ ਗੋਲੇ ਦੀ ਪ੍ਰਾਰਥਨਾ ਸੁਣਾ। ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥ ਤੂੰ ਮੈਨੂੰ ਆਪਣਾ ਦਰਸ਼ਨ ਬਖਸ਼ ਹੇ ਪ੍ਰਭੂ! ਤਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਵੇਖਾਂ। ਤੇਰਾ ਨਾਮ ਗੋਲੇ ਨਾਨਕ ਨੂੰ ਮਿੱਠਾ ਲੱਗਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥ ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ। copyright GurbaniShare.com all right reserved. Email |