ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਲਾਲ ਲਾਲ ਮੋਹਨ ਗੋਪਾਲ ਤੂ ॥ ਹੇ ਮੇਰੇ ਮਨਮੋਹਣੇ ਪ੍ਰੀਤਮ ਪ੍ਰੀਤਮ, ਕੇਵਲ ਤੂੰ ਹੀ ਸੰਸਾਰ ਦਾ ਪਾਲਣ-ਪੋਸਣਹਾਰ ਹੈ। ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਤੂੰ ਕੀੜਿਆਂ ਹਾਥੀਆਂ, ਪੱਕਰਾ ਤੇ ਹੋਰ ਜੀਵਾਂ ਅੰਦਰ ਵਿਆਪਕ ਹੈ ਅਤੇ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਠਹਿਰਾਉ। ਨਹ ਦੂਰਿ ਪੂਰਿ ਹਜੂਰਿ ਸੰਗੇ ॥ ਤੂੰ ਦੁਰੇਡੇ ਨਹੀਂ ਪ੍ਰਭੂ ਸਦਾ ਹੀ ਨੇੜੇ ਹੈ। ਤੂੰ ਸਾਰਿਆਂ ਅੰਦਰ ਵਿਆਪਕ ਅਤੇ ਸਾਰਿਆਂ ਦੇ ਨਾਲ ਹੈ। ਸੁੰਦਰ ਰਸਾਲ ਤੂ ॥੧॥ ਸੋਹਣਾ ਸੁਨੱਖਾ ਅਤੇ ਅੰਮ੍ਰਿਤ ਦਾ ਘਰ ਹੈ। ਤੂੰ ਹੇ ਸੁਆਮੀ! ਨਹ ਬਰਨ ਬਰਨ ਨਹ ਕੁਲਹ ਕੁਲ ॥ ਜਾਤਾਂ ਵਿਚੋਂ ਤੇਰੀ ਕੋਈ ਜਾਤੀ ਨਹੀਂ ਅਤੇ ਵੰਸ਼ਾਂ ਵਿਚੋਂ ਕੋਈ ਵੰਸ਼ ਨਹੀਂ। ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਤੂੰ ਹੀ ਮੇਰਾ ਮਿਹਰਬਾਨ ਮਾਲਕ ਹੈ। ਸਾਰਗ ਮਃ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥ ਮਾਇਆ ਅਸਚਰਜ ਖੇਡਾ ਖੇਡਦੀ ਹੈ ਅਤੇ ਬੰਦੇ ਨੂੰ ਪਾਪ ਨਾਲ ਜੋੜ ਦਿੰਦੀ ਹੈ। ਉਹ ਚੰਦ ਅਤੇ ਸੂਰਜ ਨੂੰ ਭੀ ਭੇਚਲ (ਲੁਭਾਇਮਾਨ ਕਰ) ਲੈਂਦੀ ਹੈ। ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥ ਸੋਹਨੀ ਮਾਇਆ ਦੇ ਪੈਰਾ ਦੀਆਂ ਝਾਜਰਾ ਦੀ ਛਣਕਾਰ ਤੇ ਰੋਲਾ ਪਾਉਣ ਵਾਲੀਆਂ ਬਦੀਆਂ ਉਤਪੰਨ ਹੁੰਦੀਆਂ ਹਨ। ਉਹ ਅਨੇਕਾਂ ਨਾਜ-ਨਖਰੇ ਕਰਦੀ ਫਿਰਦੀ ਹੈ ਅਤੇ ਪ੍ਰਭੂ ਦੇ ਬਗੈਰ ਹਰ ਇਕਸ ਨੂੰ ਠਗ ਲੈਂਦੀ ਹੈ। ਠਹਿਰਾਉ। ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥ ਇਹ ਤਿੰਨਾ ਹੀ ਜਹਾਨ ਨੂੰ ਚਿਮੜ ਰਹੀ ਹੈ ਅਤੇ ਮਾੜੇ ਮੋਟੇ ਅਮਲਾਂ ਰਾਹੀਂ ਇਸ ਦੀ ਸੱਟ ਸਹਾਰੀ ਨਹੀਂ ਜਾ ਸਕਦੀ। ਅੰਨ੍ਹੇ ਸੰਸਾਰੀ ਕੰਮਾ ਵਿੱਚ ਖਚਤ ਹੋ ਪ੍ਰਾਣੀ ਮਤਵਾਲੇ ਹੋਏ ਹੋਏ ਹਨ ਅਤੇ ਭਾਰੇ ਸਮੁੰਦਰ ਅੰਦਰ ਹੋਣ ਦੀ ਮਾਨੰਦ ਧਕੇ ਧੋਲੇ ਖਾਦੇ ਹਨ। ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥ ਰੱਬ ਦੇ ਸਾਧ ਸਰੂਪ ਗੋਲੇ ਮਾਇਆ ਦੇ ਪੰਜੇ ਵਿੱਚੋ ਬੱਚ ਨਿਕਲਦੇ ਹਨ ਅਤੇ ਪ੍ਰਭੂ ਉਨ੍ਹਾਂ ਦੀ ਮੌਤ ਦੀ ਫਾਹੀ ਕਟ ਦਿੰਦਾ ਹੈ। ਹੇ ਨਾਨਕ! ਤੂੰ ਉਸ ਦਾ ਆਰਾਧਨ ਕਰ, ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਹਿਆ ਜਾਂਦਾ ਹੈ। ਰਾਗੁ ਸਾਰੰਗ ਮਹਲਾ ੯ ॥ ਰਾਗੁ ਸਾਰੰਗ ਨੌਵੀ ਪਾਤਿਸ਼ਾਹੀ। ਹਰਿ ਬਿਨੁ ਤੇਰੋ ਕੋ ਨ ਸਹਾਈ ॥ ਹੇ ਬੰਦੇ! ਰਬ ਦੇ ਬਗੈਰ, ਤੇਰਾ ਕੋਈ ਭੀ ਸਹਾਇਕ ਨਹੀਂ। ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ ਕਿਸ ਦੀ ਮਾਂ, ਪਿਉ ਪੁੱਤ੍ਰ ਅਤੇ ਵਹੁਟੀ ਹਨ? ਕੌਣ ਸਿਕੇ ਦਾ ਕੋਈ ਭਰਾ ਹੈ? ਠਹਿਰਾਉ। ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਸਾਰੀ ਦੌਲਤ, ਜਮੀਨ ਅਤੇ ਜਾਇਦਾਦ, ਜਿਨ੍ਹਾਂ ਨੂੰ ਤੂੰ ਆਪਣੀਆਂ ਨਿਜ ਦੀਆਂ ਖਿਆਲ ਕਰਦਾ ਹੈ, ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥ ਵਿੱਚੋ ਕੁਝ ਭੀ ਤੇਰੇ ਨਾਲ ਨਹੀਂ ਜਾਣਾ, ਜਦ ਤੇਰੀ ਦੇਹਿ ਤਿਆਗੀ ਜਾਣੀ ਹੈ, ਤੂੰ ਉਹਨਾਂ ਨਾਲ ਕਿਉਂ ਚਿਮੜਦਾ ਹੈ? ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ ਜੋ ਮਸਕੀਨਾ ਤੇ ਮਿਹਰਬਾਨ ਅਤੇ ਸਦੀਵ ਹੀ ਪੀੜ ਨਾਸ ਕਰਨਹਾਰ ਹੈ, ਉਸ ਨਾਲ ਤੂੰ ਆਪਣੀ ਪ੍ਰੀਤ ਵਧੇਰੇ ਨਹੀਂ ਕਰਦਾ। ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ ਗੁਰੂ ਜੀ ਫੁਰਮਾਉਂਦੇ ਹਨ, ਸਾਰਾ ਸੰਸਾਰ ਰਾਤ੍ਰੀ ਦੇ ਸੁਫਨੇ ਦੀ ਨਿਆਈ ਝੂਠਾ ਹੈ। ਸਾਰੰਗ ਮਹਲਾ ੯ ॥ ਸਾਰੰਗ ਨੌਵੀ ਪਾਤਿਸ਼ਾਹੀ। ਕਹਾ ਮਨ ਬਿਖਿਆ ਸਿਉ ਲਪਟਾਹੀ ॥ ਹੇ ਮੇਰੀ ਜਿੰਦੇ! ਤੂੰ ਪਾਪਾਂ ਨਾਲ ਕਿਉਂ ਚਿਮੜਦੀ ਹੈ? ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥ ਇਸ ਜਹਾਨ ਅੰਦਰ ਕਿਸੇ ਨੂੰ ਠਹਿਰਨਾ ਨਹੀਂ ਮਿਲਦਾ ਇਕ ਆਉਂਦਾ ਅਤੇ ਇਕ ਟੁਰ ਜਾਂਦਾ ਹੈ। ਠਹਿਰਾਉ। ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ ਕਿਸਦਾ ਸਰੀਰ ਅਤੇ ਦੌਲਤ ਹੈ? ਕਿਸ ਦੀ ਜਾਇਦਾਦ ਹੈ? ਕੀਹਦੇ ਨਾਲ ਪ੍ਰਾਣੀ ਪਿਰਹੜੀ ਪਾਵੇ? ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥ ਜਿਹੜਾ ਕੁਛ ਭੀ ਦਿੱਸ ਆਉਂਦਾ ਹੈ ਉਹ ਸਮੂਹ ਬੱਦਲ ਦੀ ਛਾਂ ਦੀ ਮਾਨੰਦ ਅਲੋਪ ਹੋ ਜਾਵੇਗਾ। ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ ਤੂੰ ਆਪਣੀ ਹੰਗਤਾ ਛੱਡ ਕੇ ਸਾਧੂਆਂ ਦੀ ਪਨਾਹ ਪਕੜ ਅਤੇ ਤੂੰ ਇਕ ਮੁਹਤ ਵਿੱਚ ਮੁਕਤ ਹੋ ਜਾਵੇਗਾ। ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥ ਹੇ ਗੋਲੇ ਨਾਨਕ! ਸੁਆਮੀ ਦੇ ਸਿਮਰਨ ਦੇ ਬਗੈਰ, ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ। ਸਾਰੰਗ ਮਹਲਾ ੯ ॥ ਸਾਰੰਗ ਨੌਵੀ ਪਾਤਿਸ਼ਾਹੀ। ਕਹਾ ਨਰ ਅਪਨੋ ਜਨਮੁ ਗਵਾਵੈ ॥ ਹੇ ਬੰਦੇ! ਤੂੰ ਆਪਣਾ ਜੀਵਨ ਕਿਉਂ ਗੁਆਉਂਦਾ ਹੈ? ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥ ਤੂੰ ਧਨ-ਦੌਲਤ ਦੇ ਹੰਕਾਰ ਅਤੇ ਪਾਪਾ ਦੇ ਸੁਆਦ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਆਪਣੇ ਪ੍ਰਭੂ ਦੀ ਪਨਾਹ ਨਹੀਂ ਲੈਂਦਾ। ਠਹਿਰਾਉ। ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਇਹ ਦੁਨੀਆਂ ਸਮੂਹ ਸੁਫਨਾ ਹੀ ਹੈਠ ਇਸ ਨਹੀਂ ਇਸ ਨੂੰ ਵੇਖ ਤੂੰ ਕਿਉਂ ਲੁਭਾਇਮਾਨ ਹੋ ਗਿਆ ਹੈ? ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥ ਹਰ ਸ਼ੈ ਜੋ ਰਚੀ ਗਈ ਹੈ, ਉਹ ਸਮੂਹ ਨਾਸ਼ ਹੋ ਜਾਏਗੀ। ਕੁਝ ਭੀ ਏਕੇ ਠਹਿਰਨਾ ਨਹੀਂ ਮਿਲਦਾ। ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਇਸ ਕੂੜੀ ਦੇਹਿ ਨੂੰ ਤੂੰ ਸੱਚੀ ਕਰ ਕੇ ਜਾਣਦਾ ਹੈ, ਹੇ ਬੰਦੇ! ਇਸ ਤਰੀਕੇ ਨਾਲ, ਤੂੰ ਆਪਣੇ ਆਪ ਨੂੰ ਨਰੜ ਲਿਆ ਹੈ। ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥ ਹੇ ਨਫਰ ਨਾਨਕ! ਕੇਵਲ ਉਹੀ ਪ੍ਰਾਣੀ ਹੀ ਬੰਦ-ਖਲਾਸ ਹੈ, ਜੋ ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜਦਾ ਹੈ। ਸਾਰੰਗ ਮਹਲਾ ੯ ॥ ਸਾਰੰਗ ਨੌਵੀ ਪਾਤਿਸ਼ਾਹੀ। ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਆਪਣੇ ਦਿਲ ਨਾਲ ਮੈਂ ਕਦੇ ਭੀ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ। copyright GurbaniShare.com all right reserved. Email |