Page 1232

ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥
ਰੈਣ ਅਤੇ ਦਿਨ ਮੈਂ ਪਾਪਾਂ ਦੇ ਵਸ ਵਿੱਚ ਰਹਿੰਦਾ ਹਾਂ ਅਤੇ ਉਹ ਕੁਛ ਕਰਦਾ ਹਾਂ ਜੋ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਠਹਿਰਾਉ।

ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥
ਆਪਣਿਆਂ ਕੰਨਾਂ ਨਾਲ, ਮੈਂ ਆਪਣੇ ਗੁਰਾਂ ਦੀ ਸਿਖ-ਮਤ ਨਹੀਂ ਸੁਣਦਾ ਅਤੇ ਪਰਾਈ ਇਸਤਰੀ ਨਾਲ ਫਸਿਆ ਰਹਿੰਦਾ ਹਾਂ।

ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥
ਮੈਂ ਹੋਰਨਾਂ ਤੇ ਦੁਸ਼ਨ ਲਾਉਣ ਨਹੀਂ ਬੜੀ ਦੌੜ ਭੱਜ ਕਰਦਾ ਹਾਂ ਅਤ ਸਮਝਾਏ ਜਾਣ ਦੇ ਬਾਵਜੂਦ ਭੀ ਸਮਝਦਾ ਨਹੀਂ।

ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
ਮੈਂ ਆਪਣੇ ਅਮਲਾਂ ਨੂੰ ਕਿਸ ਤਰ੍ਹਾਂ ਵਰਣਨ ਕਰਾ, ਉਹ ਰੀਤੀ ਜਿਸ ਦੁਆਰਾ ਮੈਂ ਆਪਣਾ ਜੀਵਨ ਗੁਆ ਲਿਆ ਹੈ।

ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥
ਗੁਰੂ ਜੀ ਫੁਰਮਾਉਂਦੇ ਹਨ, ਮੇਰੇ ਵਿੱਚ ਸਾਰੀਆਂ ਹੀ ਬਦੀਆਂ ਹਨ। ਤੂੰ ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।

ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧
ਰਾਗ ਸਾਰੰਗ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥
ਹਰੀ ਦੇ ਬਾਝੋਂ, ਮੈਂ ਕਿਸ ਤਰ੍ਹਾਂ ਜਿਉ ਸਕਦੀ ਹਾ, ਹੇ ਮੇਰੀ ਮਾਤਾ!

ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
ਵਾਹ, ਵਾਹ ਹੈ ਤੈਨੂੰ, ਹੇ ਆਲਮ ਦੇ ਸੁਆਮੀ!ਮੈ ਤੇਰੀ ਉਪਮਾ ਮੰਗਦਾ ਹਾਂ। ਤੇਰੇ ਬਗੈਰ ਮੈਂ ਰਹਿ ਨਹੀਂ ਸਕਦਾ, ਹੇ ਮੇਰੇ ਵਾਹਿਗੁਰੂ! ਠਹਿਰਾਉ।

ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥
ਮੈਂ ਤੇਰੀ ਪਤਨੀ, ਹੇ ਸਾਈਂ! ਤੇਰੇ ਦਰਸ਼ਨ ਦੀ ਤਰੇਹ ਦੀ ਤ੍ਰਿਹਾਈ ਹਾਂ ਅਤੇ ਸਾਰੀ ਰਾਤ੍ਰੀ ਤੇਰੇ ਵਲ ਝਾਕਦੀ ਰਹਿੰਦੀ ਹਾਂ।

ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥
ਲਖਸ਼ਮੀ ਦੇ ਪਤੀ, ਮੇਰੇ ਮਾਲਕ ਅੰਦਰ ਮੇਰੀ ਜਿੰਦੜੀ ਸਮਾਈ ਹੋਈ ਹੈ। ਸੁਆਮੀ ਹੋਰਨਾ ਦੀ ਪੀੜ! ਜਾਣਦਾ ਹੈ।

ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥
ਵਾਹਿਗੁਰੂ ਦੇ ਬਗੈਰ ਚਿੰਤਾ ਅਤੇ ਪੀੜ ਮੇਰੀ ਦੇਹਿ ਨੂੰ ਸਤਾਉਂਦੀਆਂ ਹਨ। ਗੁਰਾਂ ਦੀ ਬਾਣੀ ਰਾਹੀਂ, ਮੈਂ ਆਪਣੇ ਵਾਹਿਗੁਰੂ ਨੂੰ ਪਰਾਪਤ ਹੁੰਦਾ ਹਾਂ।

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥
ਹੇ ਮੇਰੇ ਮਾਣਨੀਯ ਵਾਹਿਗੁਰੂ ਸੁਆਮੀ! ਤੂੰ ਦਇਆਵਾਨ ਹੈ ਅਤੇ ਮੇਰੇ ਉਤੇ ਤਰਸ ਕਰ, ਤਾਂ ਜੋ ਮੈਂ ਤੇਰੇ ਨਾਲ ਅਭੇਦ ਹੋਇਆ ਰਹਾ।

ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥
ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹੇ ਰਾਹੇ ਟੁਰ ਕਿ ਤੇਰਾ ਮਨ ਗੁਰਾਂ ਦੇ ਪੈਰਾ ਨਾਲ ਜੁੜ ਜਾਵੇ।

ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥
ਮਨਮੋਹਨ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਂ ਅਸਚਰਜ ਹੋ ਗਿਆ ਹਾਂ ਅਤੇ ਨਿੱਡਰ ਸੁਆਮੀ ਅੰਦਰ ਸੁਖੈਨ ਹੀ ਲੀਨ ਹੋ ਗਿਆ ਹਾਂ।

ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥
ਸਦੀਵੀ ਸਥਿਰ ਹੈ ਪ੍ਰੀਤ ਉਨ੍ਹਾਂ ਦੀ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਦਾ ਹੈ। ਇਹ ਘੱਟ ਨਹੀਂ ਹੁੰਦੀ ਨਾਂ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।

ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥
ਨਾਮ ਦੇ ਬਾਝੋਂ, ਹੋਰ ਕੋਈ ਕੰਗਾਲ ਹੈ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।

ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥
ਸੁਣ ਨੀ ਸਹੇਲੀਏ! ਮੇਰਾ ਪਿਆਰਾ ਮੇਰੀ ਜਿੰਦ-ਜਾਨ ਹੈ। ਸਾਰੇ ਭੂਤਨੇ ਜ਼ਹਿਰ ਖਾ ਕੇ ਮਰ ਗਏ ਹਨ।

ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥
ਜਦ ਦੀ ਇਹ ਪ੍ਰੀਤ ਉਤਪੰਨ ਹੋਈ ਹੈ, ਉਦੋਂ ਦੀ ਇਹ ਉਹੋ ਜੇਹੀ ਹੀ ਹੈ। ਇਸ ਪ੍ਰੀਤ ਨਾਲ ਰੰਗੀਜ ਕੇ ਮੈਂ ਆਪਣੇ ਪ੍ਰਭੂ ਦੇ ਚਿੱਤ ਨੂੰ ਚੰਗੀ ਲਗਣ ਲਗ ਗਈ ਹਾਂ।

ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥
ਪੂਰਨ ਇਕਾਗਰਤਾ ਅੰਦਰ, ਮੈਂ ਹਮੇਸ਼ਾਂ ਆਪਣੇ ਵਾਹਿਗੁਰੂ ਦੀ ਪ੍ਰੀਤ ਨਾਲ ਜੁੜਿਆ ਹੋਇਆ ਹਾਂ। ਮੈਂ ਸੁਆਮੀ ਦੀ ਕੀਰਤੀ ਗਾਇਨ ਕਰਕੇ ਜੀਉਂਦਾ ਹਾਂ।

ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥
ਗੁਰਬਾਣੀ ਨਾਲ ਰੰਗੀਜ, ਮੈਂ ਲਿਰਲੇਪ ਹੋ ਗਿਆ ਹਾਂ ਅਤੇ ਧਿਆਨ ਅਵਸਥਾ ਅੰਦਰ ਆਪਣੇ ਲਿਜ ਦੇ ਘਾਮ ਵਿੱਚ ਵਸਦਾ ਹਾਂ।

ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥
ਪਰਮ ਸੁਆਦਲਾ ਅਤੇ ਮਿੱਠੜਾ ਹੈ ਨਾਮ-ਸੁਧਾਰਸ ਆਪਣੇ ਗ੍ਰਹਿ ਵਿੱਚ ਹੀ, ਮੈਂ ਅਸਲੀਅਤ ਦੇ ਪੁੰਜ ਹਰੀ ਨੂੰ ਪਾ ਲਿਆ ਹੈ।

ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥
ਜਿਥੇ ਕਿਤੇ ਤੂੰ, ਹੇ ਸੁਆਮੀ! ਮੇਰੇ ਮਨੂਹੇ ਨੂੰ ਰਖਦਾ ਹੈ, ਓਥੇ ਹੀ ਹੁਣ ਇਹ ਰਹਿੰਦਾ ਹੈ। ਐਹੋ ਜੇਹੀ ਸਮਝ ਮੈਨੂੰ ਗੁਰਾਂ ਪਾਸੋ ਪਰਾਪਤ ਹੋਈ ਹੈ।

ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥
ਸਨਕ, ਸਨੰਦਨ, ਬਰ੍ਹਮਾਂ ਅਤੇ ਇੰਦਰ ਸੁਆਮੀ ਦੇ ਸਿਮਰਨ ਨਲਾ ਰੰਗੇ ਹੋਏ ਹਨ ਤੇ ਇਸ ਨਹੀਂ ਸੁਆਮੀ ਉਹਨਾਂ ਉਤੇ ਪ੍ਰਸੰਨ ਹੈ।

ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥
ਨਾਨਕ, ਵਾਹਿਗੁਰੂ ਦੇ ਬਾਝੋਂ, ਮੈਂ ਇਕ ਮੁਹਤ ਭਰ ਜੀਉ ਨਹੀਂ ਸਕਦਾ। ਬਜੂਰਗੀ ਰਬ ਦੇ ਨਾਮ ਵਿੱਚ ਵਸਦੀ ਹੈ।

ਸਾਰਗ ਮਹਲਾ ੧ ॥
ਸਾਰੰਗ ਪਹਿਲੀ ਪਾਤਿਸ਼ਾਹੀ।

ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥
ਰਬ ਦੇ ਬਗੈਰ ਮੇਰੀ ਜਿੰਦੜੀ ਕਿਸ ਤਰ੍ਹਾਂ ਧੀਰਜ ਕਰ ਸਕਦੀ ਹੈ।

ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥
ਉਸ ਦੇ ਰਾਹੀਂ, ਕ੍ਰੋੜਾ ਹੀ ਯੂਗਾ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਉਸ ਦੇ ਸਚੇ ਨਾਮ ਅੰਦਰ ਪੱਕਾ ਕਰਨ ਦੁਆਰਾ ਬੰਦਾ ਬੰਦਖਲਾਸ ਹੋ ਜਾਂਦਾ ਹੈ। ਠਹਿਰਾਉ।

ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥
ਗੁੱਸਾ ਦੂਰ ਕਰਨ ਅਤੇ ਹੰਗਤਾ ਤੇ ਮੋਹ ਸਾੜ ਸੁਟਣ ਦੁਆਰਾ, ਮੇਰੇ ਅੰਦਰ ਸਦੀਵ ਹੀ ਨਵੀ-ਨੁਕ ਰੰਗਤ ਵਾਲਾ ਪਿਆਰ ਉਤਪੰਨ ਹੋ ਗਿਆ ਹੈ।

ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥
ਆਪਣੇ ਸਾਥੀ, ਪਵਿੱਤ੍ਰ ਸੁਆਮੀ ਵਾਹਿਗੁਰੂ ਦੇ ਬੂਹੇ ਤੇ ਖੈਰ ਮੰਗਣ ਦੁਆਰਾ ਮੇਰੇ ਹੋਰ, ਸਾਰੇ ਡਰ ਦੁਰ ਹੋ ਗਏ ਹਨ।

ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥
ਆਪਣੇ ਚੁਲਬੁਲੇ ਸੁਭਾਅ ਨੂੰ ਛੱਡਣ ਦੁਆਰਾ, ਮੈਂ ਡਰ ਨਾਸ ਕਰਨ ਵਾਲੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਇਕ ਨਾਮ ਨਾਲ ਮੇਰਾ ਪ੍ਰੇਮ ਹੋ ਗਿਆ ਹੈ।

ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥
ਪ੍ਰਭੂ ਦੇ ਅੰਮ੍ਰਿਤ ਨੂੰ ਚਖ ਕੇ, ਮੇਰੀ ਪਿਆਸ ਬੁਝ ਗਈ ਹੈ ਅਤੇ ਪਰਮ ਚੰਗੀ ਪ੍ਰਾਲਬਧ ਦੁਆਰਾ, ਮੇਰੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥
ਮੇਰਾ ਮਨ ਦਾ ਖਾਲੀ ਸਰੋਵਰ ਹੁਣ ਮੇਰੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਸਿੰਜਿਆ ਜਾ ਕੇ ਪਰੀਪੂਰਨ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਸੱਚੇ ਸੁਆਮੀ ਨੂੰ ਵੇਖ ਲਿਆ ਹੈ।

copyright GurbaniShare.com all right reserved. Email