ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥ ਮਨਮਤੀਏ ਦਵੈਤ-ਭਾਵ ਦੇ ਸੰਦੇਹ ਅੰਦਰ ਭੁਲੇ ਹੋਏ ਹਨ, ਉਹ ਸੁਆਮੀ ਦੇ ਸਿਮਰਨ ਨੂੰ ਨਹੀਂ ਜਾਣਦੇ। ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥ ਪ੍ਰਭੂ ਆਪ ਮੁਖੀ ਗੁਰੂ ਹੈ, ਆਪ ਹੀ ਆਪਣਾ ਸਿਮਰਨ ਬਖਸ਼ਦਾ ਹੈ ਅਤੇ ਰਚਨਾ ਨੂੰ ਰਚ ਕੇ ਆਪ ਸਹਸੀ ਇਸ ਨੂੰ ਦੇਖਦਾ ਹੈ। ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥ ਨਾਨਕ, ਕੇਵਲ ਉਹ ਪੁਰਸ਼ ਹੀ ਪ੍ਰਮਾਣੀਕ ਹੁੰਦੇ ਹਨ, ਜਿਨ੍ਹਾਂ ਦੀ ਇਜ਼ਤ ਆਬਰੂ ਪ੍ਰਭੂ ਖੁਦ ਕਬੂਲ ਕਰ ਲੈਂਦਾ ਹੈ। ਸਾਰਗ ਮਹਲਾ ੫ ਅਸਟਪਦੀਆ ਘਰੁ ੧ ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਗੁਸਾਈ ਪਰਤਾਪੁ ਤੁਹਾਰੋ ਡੀਠਾ ॥ ਹੇ ਸੰਸਾਰ ਦੇ ਸੁਆਮੀ! ਤੇਰੀ ਕੀਰਤੀ ਮੈਂ ਤੱਕ ਲਈ ਹੈ। ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥ ਹੇ ਤਾਜ ਤੇ ਤਖਤ ਦੇ ਸੁਆਮੀ, ਮੇਰੇ ਵਿਆਪਕ ਵਾਹਿਗੁਰੂ! ਤੂੰ ਕਰਨ ਵਾਲਾ ਤੇ ਕਰਾਉਣ ਵਾਲਾ ਹੈ ਅਤੇ ਸਾਰਿਆਂ ਦਾ ਰਚਹਾਰ ਅਤੇ ਨਾਸ ਕਰਨ ਵਾਲਾ ਹੈ। ਠਹਿਰਾਉ। ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥ ਨਵਾਬ ਸਰਦਾਰ ਅਤੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਊਹ ਕੂੜੇ ਦਾਹਵੇ ਬੰਨ੍ਹਦੇ ਹਨ। ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥ ਮੇਰਾ ਸੁਲਤਾਨ ਸਦੀਵੀ ਸਥਿਰ ਹੈ। ਉਸ ਦੀਆਂ ਸਿਫਤਾਂ ਸਾਰੇ ਦਿਲ ਗਾਇਨ ਕਰਦੇ ਹਨ। ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥ ਹੇ ਸਾਧੂਓ! ਤੁਸੀਂ ਸੁਲਤਾਨ ਦੀਆਂ ਉਸਤਤੀਆਂ ਸੁਣੋ ਜਿਥੋ ਤਾਈ ਮੇਰੀ ਪਹੁੰਚ ਹੈ, ਮੈਂ ਉਨ੍ਹਾਂ ਨੂੰ ਵਰਣਨ ਕਰਦਾ ਹਾਂ। ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥ ਮੇਰਾ ਸਖੀ ਸਾਹਿਬ, ਬੇ-ਅੰਦਾਜ਼, ਵਡਾ ਮਹਾਰਾਜਾ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ। ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥ ਉਸ ਨੇ ਸਾਰੇ ਸੰਸਾਰ ਨੂੰ ਸੁਆਸ ਨਾਲ ਪਰੋਤਾ ਹੋਇਆ ਹੈ ਅਤੇ ਅੱਗ ਨੂੰ ਲੱਕੜ ਦੇ ਨਾਲ ਰੱਖਿਆ ਹੋਇਆ ਹੈ। ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥ ਉਸ ਨੇ ਪਾਣੀ ਅਤੇ ਧਰਤੀ ਨੂੰ ਇਕੱਠੇ ਰੱਖਿਆ ਹੋਇਆ ਹੈ ਅਤੇ ਕੋਈ ਕਿਸੇ ਨਾਲ ਵੈਰ ਨਹੀਂ ਕਰਦਾ। ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥ ਹਰ ਦਿਲ ਵਿੱਚ ਪਾਤਿਸ਼ਾਹ ਦੀ ਕਥਾ ਵਾਰਤਾ ਪ੍ਰਚਲਤ ਹੈ ਅਤੇ ਹਰ ਧਾਮ ਅੰਦਰ ਉਸ ਨਹੀਂ ਉਮੰਗ ਹੈ। ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥ ਪਹਿਲਾਂ ਉਸ ਨੇ ਰੋਜੀ ਮੁਹੱਈਆ ਕੀਤੀ ਅਤੇ ਮਗਰੋ ਸਾਰੇ ਜੀਵ-ਜੰਤੂ ਪੈਦਾ ਕੀਤੇ। ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹ੍ਹੀ ॥ ਜਿਹੜਾ ਕੁਝ ਕਰਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ। ਉਸ ਨੂੰ ਕਦੇ ਕਿਸੇ ਨੇ ਸਲਾਹ ਮਸ਼ਵਰਾ ਦਿੱਤਾ ਹੈ? ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨ੍ਹ੍ਹੀ ॥੫॥ ਅਨੇਕਾਂ ਉਪਰਾਲੇ ਕਰ ਕੇ ਅਸੀਂ ਵਿਖਾਵੇ ਕਰਦੇ ਹਾਂ ਪ੍ਰੰਤੂ ਗੁਰਾਂ ਦੇ ਉਪਦੇਸ਼ ਰਾਹੀਂ ਹੀ ਅਸਲੀਅਤ ਅਨੁਭਵ ਕੀਤੀ ਜਾਂਦੀ ਹੈ। ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥ ਉਨ੍ਹਾਂ ਨੂੰ ਆਪਣੇ ਨਿਜ ਦੇ ਬਣਾ, ਵਾਹਿਗੁਰੂ ਆਪਣੇ ਸੰਤਾਂ ਦੀ ਰਖਿਆ ਕਰਦਾ ਹੈ, ਤੇ ਉਹਨਾਂ ਨੂੰ ਆਪਣੇ ਨਾਮ ਦੀ ਪ੍ਰਭਤਾ ਬਖਸ਼ਦਾ ਹੈ। ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜ੍ਹ੍ਹਾਈ ॥੬॥ ਜੋ ਕੋਈ ਭੀ ਪ੍ਰਭੂ ਦੇ ਗੋਲੇ ਦੀ ਬੇਅਦਬੀ ਕਰਦਾ ਹੈ, ਉਸ ਨੂੰ ਪ੍ਰਭੂ ਤਬਾਹ ਕਰ ਦਿੰਦਾ ਹੈ। ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥ ਜੋ ਸਤਿਸੰਗਤ ਨਾਲ ਜੁੜਦੇ ਹਨ, ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥ ਉਹਨਾਂ ਨੂੰ ਵੇਖ ਹਰੀ ਮਇਆਵਾਨ ਹੋ ਜਾਂਦਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ ਮੇਰੇ ਵਾਹਿਗੁਰੂ, ਮੈਂ ਤੁਛ ਅਤੇ ਨੀਵਾਂ ਹਾਂ ਅਤੇ ਤੂੰ ਵਿਸ਼ਾਲ ਸੁਆਮੀ ਹੈ। ਮੇਰੇ ਵਿੱਚ ਤੇਰਾ ਚਿੰਤਨ ਕਰਨ ਦੀ ਕਿਹੜੀ ਸੱਤਿਆ ਹੈ? ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥ ਹੇ ਸੁਆਮੀ! ਗੁਰਾਂ ਦਾ ਦਰਸ਼ਨ ਵੇਖ, ਨਾਨਕ ਦਾ ਚਿੱਤ ਅਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਅਤੇ ਉਸ ਨੂੰ ਤੇਰੇ ਨਾਮ ਦਾ ਆਸਰਾ ਪਰਾਪਤ ਹੋ ਜਾਂਦਾ ਹੈ। ਸਾਰਗ ਮਹਲਾ ੫ ਅਸਟਪਦੀ ਘਰੁ ੬ ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ ਘਰੁ 6। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਅਗਮ ਅਗਾਧਿ ਸੁਨਹੁ ਜਨ ਕਥਾ ॥ ਹੇ ਇਨਸਾਨ! ਤੂੰ ਪਹੁੰਚ ਤੋਂ ਪਰੇ ਅਤੇ ਅਥਾਹ ਪ੍ਰਭੂ ਦੀ ਕਥਾ ਵਾਰਤਾ ਸ੍ਰਵਣ ਕਰ। ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥ ਅਸਚਰਜ ਹੈ ਕਚਹਿਰੀ ਪਰਮ ਪ੍ਰਭੂ ਦੀ। ਠਹਿਰਾਉ। ਸਦਾ ਸਦਾ ਸਤਿਗੁਰ ਨਮਸਕਾਰ ॥ ਸਦੀਵ, ਸਦੀਵ ਹੀ ਤੂੰ ਆਪਣੇ ਸੱਚੇ ਗੁਰਾਂ ਨੂੰ ਬੰਦਨਾ ਕਰ। ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥ ਗੁਰਾਂ ਦੀ ਦਇਆ ਦੁਅਰਾ, ਤੂੰ ਬੇਅੰਤ ਪ੍ਰਭੂ ਦੀ ਮਹਿਮਾ ਗਾਇਨ ਕਰ। ਮਨ ਭੀਤਰਿ ਹੋਵੈ ਪਰਗਾਸੁ ॥ ਈਸ਼ਵਰੀ ਨੂਰ ਤੇਰੇ ਹਿਰਦੇ ਅੰਦਰ ਚਮਕ ਪਵੇਗਾ, ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥ ਅਤੇ ਬ੍ਰਹਮ-ਗਿਆਤ ਦੇ ਸੂਰਮੇ ਨਾਲ ਤੇਰੀ ਆਤਮਕ ਬੇਸਮਝੀ ਦੁਰ ਹੋ ਜਾਵੇਗੀ। ਮਿਤਿ ਨਾਹੀ ਜਾ ਕਾ ਬਿਸਥਾਰੁ ॥ ਐਹੋ ਜੇਹਾ ਹੇ ਸੁਆਮੀ, ਜਿਸ ਦੇ ਖਿਲਾਰੇ ਦਾ ਕੋਈ ਹੱਦ-ਬੰਨਾ ਹੈ ਨਹੀਂ। ਸੋਭਾ ਤਾ ਕੀ ਅਪਰ ਅਪਾਰ ॥ ਉਸ ਦੀ ਪ੍ਰਭਤਾ ਬੇਹੱਦ ਅਤੇ ਬੇਅੰਤ ਹੈ। ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥ ਅਨੇਕਾਂ ਹਨ ਉਸ ਦੀਆਂ ਅਸਚਰਜ ਖੇਡਾਂ, ਜੋ ਗਿਣੀਆਂ ਨਹੀਂ ਜਾ ਸਕਦੀਆਂ। ਸੋਗ ਹਰਖ ਦੁਹਹੂ ਮਹਿ ਨਾਹਿ ॥੨॥ ਖੁਸ਼ੀ ਅਤੇ ਗਮੀ ਦੋਨਾ ਵਿੱਚ ਹੀ ਉਹ ਨਹੀਂ। ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ ਕ੍ਰੋੜਾਂ ਹੀ ਬ੍ਰਹਮੇ, ਵੇਦਾਂ ਦੇ ਰਾਹੀਂ ਉਸ ਦੀ ਉਸਤਤੀ ਗਾਇਨ ਕਰਦੇ ਹਨ। ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ ਕ੍ਰੋੜਾ ਹੀ ਸ਼ਿਵਜੀ ਬਹਿ ਕੇ ਉਸ ਨਾਲ, ਆਪਣੀ ਬਿਰਤੀ ਜੋੜਦੇ ਹਨ। copyright GurbaniShare.com all right reserved. Email |