ਅਨਿਕ ਪੁਰਖ ਅੰਸਾ ਅਵਤਾਰ ॥ ਪ੍ਰਭੂ ਦੀ ਕਿਣਕਾ ਮਾਤ੍ਰ ਸੱਤਿਆਂ ਦੇ ਨਾਲ, ਕ੍ਰੋੜਾ ਹੀ ਪੁਰਸ਼ ਉਸ ਦੇ ਪੈਗੰਬਰ ਬਣ ਜਾਂਦੇ ਹਨ। ਅਨਿਕ ਇੰਦ੍ਰ ਊਭੇ ਦਰਬਾਰ ॥੩॥ ਕ੍ਰੋੜਾ ਹੀ ਇੰਦ੍ਰ ਪ੍ਰਭੂ ਦੇ ਬੂਹੇ ਤੇ ਖੜੇ ਹਨ। ਅਨਿਕ ਪਵਨ ਪਾਵਕ ਅਰੁ ਨੀਰ ॥ ਕੋਟਾ ਹੀ ਹਨ ਹਵਾਵਾਂ, ਅੱਗਾ ਅਤੇ ਪਾਣੀ। ਅਨਿਕ ਰਤਨ ਸਾਗਰ ਦਧਿ ਖੀਰ ॥ ਕੋਟਾ ਹੀ ਹਨ ਸਮੁੰਦਰ, ਜਵਾਹਿਰਾਤ, ਕਈ ਅਤੇ ਦੁੱਧ। ਅਨਿਕ ਸੂਰ ਸਸੀਅਰ ਨਖਿਆਤਿ ॥ ਕੋਟਾ ਹੀ ਹਨ ਸੂਰਜ, ਚੰਦ੍ਰਮੇ ਅਤੇ ਤਾਰੇ। ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥ ਕੋਟਾ ਹੀ ਹਨ ਦੇਵੀਆਂ ਤੇ ਦੇਵਤੇ ਘਣੇਰੀਆਂ ਕਿਸਮਾਂ ਦੇ। ਅਨਿਕ ਬਸੁਧਾ ਅਨਿਕ ਕਾਮਧੇਨ ॥ ਕੋਟਾ ਹੀ ਹਨ ਧਰਤੀਆਂ ਤੇ ਦੋਟਾ ਹੀ ਸਵਰਗੀ ਗਾਈਆਂ। ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਕੋਟਾ ਹੀ ਹਨ ਕਰਾਮਾਤੀ ਬਿਰਛ ਤੇ ਕੋਟਾ ਹੀ ਉਹ ਜਿਨ੍ਹਾ ਦੇ ਮੂਹੰ ਵਿੱਚ ਬੰਸਰੀ ਹੈ। ਅਨਿਕ ਅਕਾਸ ਅਨਿਕ ਪਾਤਾਲ ॥ ਕੋਟਾ ਹੀ ਹਨ ਅਸਮਾਨ ਤੇ ਕੋਟਾ ਹੀ ਪਇਆਲ। ਅਨਿਕ ਮੁਖੀ ਜਪੀਐ ਗੋਪਾਲ ॥੫॥ ਕੋਟਾ ਹੀ ਪਰਮ ਮਨੁੱਖ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ। ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥ ਕ੍ਰੋੜਾ ਹੀ ਸ਼ਾਸਤਰ, ਸਿੰਮ੍ਰਤੀਆਂ ਅਤੇ ਪੁਰਾਣ ਹਨ। ਅਨਿਕ ਜੁਗਤਿ ਹੋਵਤ ਬਖਿਆਨ ॥ ਕ੍ਰੋੜਾ ਹੀ ਤਰੀਕਿਆਂ ਨਾਲ ਇਨਸਾਨ ਉਸ ਬਾਰੇ ਭਾਸ਼ਨ ਦਿੰਦੇ ਹਨ। ਅਨਿਕ ਸਰੋਤੇ ਸੁਨਹਿ ਨਿਧਾਨ ॥ ਕ੍ਰੋੜਾ ਹੀ ਸੁਣਨ ਵਾਲੇ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ। ਸਰਬ ਜੀਅ ਪੂਰਨ ਭਗਵਾਨ ॥੬॥ ਕੀਰਤੀਮਾਨ ਪ੍ਰਭੂ ਸਾਰਿਆਂ ਜੀਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਅਨਿਕ ਧਰਮ ਅਨਿਕ ਕੁਮੇਰ ॥ ਅਣਗਿਣਤ ਹਨ ਧਰਮਰਾਜੇ ਅਤੇ ਅਣਗਿਣਤ ਦੌਲਤ ਦੇ ਦੇਵਤੇ। ਅਨਿਕ ਬਰਨ ਅਨਿਕ ਕਨਿਕ ਸੁਮੇਰ ॥ ਅਣਗਿਣਤ ਹਨ ਪਾਣੀ ਦੇ ਦੇਵ ਅਤੇ ਅਣਗਿਣਤ ਸੋਨੇ ਦੇ ਪਹਾੜ। ਅਨਿਕ ਸੇਖ ਨਵਤਨ ਨਾਮੁ ਲੇਹਿ ॥ ਅਣਗਿਣਤ ਹਨ ਹਜਾਰ-ਫਣਾ ਵਾਲੇ ਸਰਪ ਜੋ ਵਾਹਿਗੁਰੂ ਦੇ ਨਵੇਂ ਨਾਮ ਉਚਾਰਨ ਕਰਦੇ ਹਨ। ਪਾਰਬ੍ਰਹਮ ਕਾ ਅੰਤੁ ਨ ਤੇਹਿ ॥੭॥ ਉਹ ਸ਼ਰੋਮਣੀ ਸਾਹਬਿ ਦੇ ਓੜਕਾਂ ਨੂੰ ਨਹੀਂ ਜਾਣਦੇ। ਅਨਿਕ ਪੁਰੀਆ ਅਨਿਕ ਤਹ ਖੰਡ ॥ ਕ੍ਰੋੜਾ ਹੀ ਹਨ ਆਲਮ ਅਤੇ ਕ੍ਰੋੜਾ ਹੀ ਉਹਨਾਂ ਦੇ ਹਿੱਸੇ। ਅਨਿਕ ਰੂਪ ਰੰਗ ਬ੍ਰਹਮੰਡ ॥ ਕ੍ਰੋੜਾਂ ਹੀ ਹਨ ਸਰੂਪ, ਰੰਗਤ ਅਤੇ ਸੂਰਜ-ਬੰਧਾਨ। ਅਨਿਕ ਬਨਾ ਅਨਿਕ ਫਲ ਮੂਲ ॥ ਕ੍ਰੋੜਾਂ ਹੀ ਹਨ ਬਾਗ ਤੇ ਕ੍ਰੋੜਾਂ ਹੀ ਮੇਵੇ ਅਤੇ ਜੜ੍ਹਾ। ਆਪਹਿ ਸੂਖਮ ਆਪਹਿ ਅਸਥੂਲ ॥੮॥ ਸੁਆਮੀ ਆਪੇ ਮਨ ਹੈ ਅਤੇ ਆਪੇ ਹੀ ਮਾਦਾ। ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥ ਕ੍ਰੋੜਾ ਹੀ ਹਨ ਯੁਗ, ਦਿਹਾੜੇ ਅਤੇ ਰਾਤਰੀਆਂ। ਅਨਿਕ ਪਰਲਉ ਅਨਿਕ ਉਤਪਾਤਿ ॥ ਕ੍ਰੋੜਾ ਹੀ ਹਨ ਰਚਨਾਵਾਂ ਅਤੇ ਕ੍ਰੋੜਾ ਹੀ ਕਿਆਮਤਾਂ। ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥ ਕ੍ਰੋੜਾਂ ਹੀ ਹਨ ਜੀਵ ਉਸ ਦੇ ਘਰ ਵਿੱਚ। ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥ ਸਰਬ-ਵਿਆਪਕ ਸੁਆਮੀ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ। ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ ਕ੍ਰੋੜਾਂ ਹੀ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ। ਅਨਿਕ ਕਲਾ ਖੇਲੈ ਹਰਿ ਰਾਇ ॥ ਕੋਟਾ ਹੀ ਤਰੀਕਿਆਂ ਨਾਲ, ਵਾਹਿਗੁਰੂ ਪਾਤਿਸ਼ਾਹ ਖੇਡਦਾ ਹੈ। ਅਨਿਕ ਧੁਨਿਤ ਲਲਿਤ ਸੰਗੀਤ ॥ ਕ੍ਰੋੜਾਂ ਹੀ ਹਨ ਸੁੰਦਰ ਰਾਗ ਜੋ ਸੁਆਮੀ ਨੂੰ ਗਾਉਂਦੇ ਹਨ। ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥ ਕ੍ਰੋੜਾ ਹੀ ਚਿਤਰ ਗੁਪਤ ਓਥੇ ਵੇਖੇ ਜਾਂਦੇ ਹਨ। ਸਭ ਤੇ ਊਚ ਭਗਤ ਜਾ ਕੈ ਸੰਗਿ ॥ ਪ੍ਰਭੂ ਬੁੰਲਦਾਂ ਦਾ ਪਰਮ ਬੁਲੰਦ ਹੈ, ਜਿਸ ਦੇ ਨਾਲ ਵਸਦੇ ਹਨ ਉਸ ਦੇ ਸਾਧੂ। ਆਠ ਪਹਰ ਗੁਨ ਗਾਵਹਿ ਰੰਗਿ ॥ ਅਠੇ ਪਹਿਰ ਹੀ, ਉਹ ਉਸ ਦੀਆਂ ਸਿਫਤਾਂ ਪਿਆਰੇ ਨਾਲ ਗਾਇਨ ਕਰਦੇ ਹਨ। ਅਨਿਕ ਅਨਾਹਦ ਆਨੰਦ ਝੁਨਕਾਰ ॥ ਕ੍ਰੋੜਾਂ ਹੀ ਬੈਕੁੰਠੀ ਕੀਰਤਨ ਪ੍ਰਭੂ ਦੀ ਪਰਮ ਪਰਸੰਨਤਾ ਦਾ ਅਲਾਪ ਕਰਦੇ ਹਨ। ਉਆ ਰਸ ਕਾ ਕਛੁ ਅੰਤੁ ਨ ਪਾਰ ॥੧੧॥ ਉਸ ਸੁਆਦ ਦਾ ਕੋਈ ਓੜਕ ਤੇ ਅਖੀਰ ਨਹੀਂ। ਸਤਿ ਪੁਰਖੁ ਸਤਿ ਅਸਥਾਨੁ ॥ ਉਹ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਟਿਕਾਣਾ। ਊਚ ਤੇ ਊਚ ਨਿਰਮਲ ਨਿਰਬਾਨੁ ॥ ਪ੍ਰਭੂ ਉਚਿਆ ਦਾ ਪਰਮ ਉੱਚਾ, ਪਵਿੱਤਰ ਅਤੇ ਨਿਰਲੇਪ ਹੈ। ਅਪੁਨਾ ਕੀਆ ਜਾਨਹਿ ਆਪਿ ॥ ਆਪਣੀ ਕਾਰੀਗਰੀ ਨੂੰ ਉਹ ਆਪੇ ਹੀ ਜਾਣਦਾ ਹੈ। ਆਪੇ ਘਟਿ ਘਟਿ ਰਹਿਓ ਬਿਆਪਿ ॥ ਉਹ ਖੁਦ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ। ਕ੍ਰਿਪਾ ਨਿਧਾਨ ਨਾਨਕ ਦਇਆਲ ॥ ਮਿਹਰਬਾਨ ਮਾਲਕ ਰਹਿਮਤ ਦਾ ਖਜਾਨਾ ਹੈ; ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥ ਜੋ ਉਸ ਦਾ ਸਿਮਰਨ ਕਰਦੇ ਹਨ, ਹੇ ਨਾਨਕ! ਉਹ ਪਰਮ ਪਰਸੰਨ ਹੋ ਜਾਂਦੇ ਹਨ। ਸਾਰਗ ਛੰਤ ਮਹਲਾ ੫ ਸਾਰੰਗ ਛੰਤ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਭ ਦੇਖੀਐ ਅਨਭੈ ਕਾ ਦਾਤਾ ॥ ਤੂੰ ਸਾਰਿਆਂ ਅੰਦਰ ਨਿਡਰਤਾ ਬਖਸ਼ਣਹਾਰ ਵਾਹਿਗੁਰੂ ਨੂੰ ਵੇਖ। ਘਟਿ ਘਟਿ ਪੂਰਨ ਹੈ ਅਲਿਪਾਤਾ ॥ ਨਿਰਲੇਪ ਪ੍ਰਭੂ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ। ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥ ਤੂੰ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਪ੍ਰਭੂ! ਪਾਣੀ ਵਿੱਚ ਲਹਿਰਾ ਦੀ ਮਾਨੰਦ, ਤੂੰ ਆਪਣੇ ਵਿਚੋਂ ਹੀ ਸੰਸਾਰ ਨੂੰ ਸਾਜਿਆ ਅਤੇ ਰਚਨਾ ਨੂੰ ਰਚਿਆ ਹੈ। ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥ ਤੂੰ ਸਾਰਿਆ ਦਿਲਾਂ ਦੇ ਮਿਠਾਸ ਅਤੇ ਸੁਆਦ ਦਾ ਅਨੰਦ ਲੈਂਦਾ ਹੈ। ਤੇਰੇ ਵਰਗਾ ਹੋਰ ਕੋਈ ਦੂਸਰਾ ਹੈ ਹੀ ਨਹੀਂ। ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥ ਇਕਸੁ ਰੰਗ ਵਾਲਾ ਸੁਆਮੀ ਮਾਲਕ ਹਰ ਇਕ ਰੰਗ ਅੰਦਰ ਖੋਲ੍ਹਦਾ ਹੈ ਅਤੇ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ। ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥ ਪਾਣੀ ਵਿੱਚ ਮੱਛੀ ਦੀ ਨਿਆਈ, ਨਾਨਕ ਸੁਆਮੀ ਦੇ ਦਰਸ਼ਨ ਅੰਦਰ ਲੀਨ ਹੋਇਆ ਹੈ ਅਤੇ ਉਸ ਨਿਰਪੈਤਾ ਦੇ ਦੇਣਹਾਰ ਨੂੰ ਸਾਰਿਆਂ ਅੰਦਰ ਵੇਖਦਾ ਹੈ। ਕਉਨ ਉਪਮਾ ਦੇਉ ਕਵਨ ਬਡਾਈ ॥ ਕਿਹੜੀ ਮਹਿਮਾ ਅਤੇ ਕਿਹੜੀ ਉਸਤਤੀ ਮੈਂ ਆਪਣੇ ਮੁਕੰਮਲ ਮਾਲਕ ਨੂੰ ਨਿਰੂਪਣ ਕਰਾਂ? ਪੂਰਨ ਪੂਰਿ ਰਹਿਓ ਸ੍ਰਬ ਠਾਈ ॥ ਉਹ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ। ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥ ਜਿੰਦੜੀ ਨੂੰ ਫਰੇਫਤਾ ਰਚਨਹਾਰ, ਮੁਕੰਮਲ ਮਾਲਕ, ਹਰ ਦਿਲ ਅੰਦਰ ਸੁੰਦਰ ਲਗਦਾ ਹੈ। ਜਦ ਉਹ ਵੱਖ ਹੋ ਜਾਂਦਾ ਹੈ ਤਾਂ ਬੰਦਾ ਛਾਰ ਹੋ ਜਾਂਦਾ ਹੈ। copyright GurbaniShare.com all right reserved. Email |