Page 1237

ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥
ਸੰਤਾਂ ਨਾਲ ਮਿਲ ਕੇ ਤੁੰ ਕਿਉਂ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਬੰਦੇ? ਇਕ ਨਿਮਖ ਅਤੇ ਪਲ ਦੇ ਅੰਤਰ ਤੇਰਾ ਮਰਨ ਦਾ ਵਕਤ ਆਉਂਦਾ ਵਾਲਾ।

ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥
ਸਾਰੀ ਜਾਇਦਾਦ, ਦੌਲਤ ਅਤੇ ਜਿਹੜਾ ਕੁਝ ਭੀ ਦਿੱਸਦਾ ਹੇ ਇਸ ਵਿਚੋਂ ਕੁਝ ਭੀ ਤੇਰੇ ਨਾਲ ਨਹੀਂ ਜਾਣਾ।

ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥
ਗੁਰੂ ਜੀ ਆਖਦੇ ਹਨ ਤੂੰ ਆਪਣੇ ਸਾਈਂ ਹਰੀ ਦਾ ਸਿਮਰਨ ਕਰ। ਕਿਹੜੀ ਮਹਿਮਾ ਤੇ ਕਿਹੜੀ ਉਸਤਤੀ ਮੈਂ ਆਪਣੇ ਹਰੀ ਨੂੰ ਨਿਰੂਪਣ ਕਰ ਸਕਦਾ ਹਾਂ।

ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥
ਮੈਂ ਸਾਧੂਆਂ ਤੋਂ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?

ਹੀਉ ਅਰਾਪਉਂ ਦੇਹੁ ਸਦੇਸਾ ॥
ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰਦਾ ਹਾਂ ਜੋ ਮੈਨੂੰ ਉਸ ਦਾ ਸੁਨੇਹਾ ਦੇਵੇ।

ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥
ਤੂੰ ਮੈਨੂੰ ਉਸ ਦਾ ਸੁਨੇਹਾ ਦੇ ਤੇ ਮੈਨੂੰ ਦਸ ਮੇਰਾ ਮਹਾਰਾਜ ਮਾਲਕ ਕਿਹੋ ਜਿਹਾ ਹੈ ਤੇ ਉਹ ਮਨ ਨੂੰ ਕੀਲਣ ਵਾਲਾ ਕਿੱਥੇ ਨਿਵਾਸ ਰਖਦਾ ਹੈ?

ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥
ਸਾਰਿਆਂ ਸਰੀਰਾਂ ਥਾਵਾਂ, ਉਨ੍ਹਾਂ ਦੀਆਂ ਵਿੱਥਾਂ ਅਤੇ ਮੁਲਕਾਂ ਅੰਦਰ, ਉਹ ਆਰਾਮ-ਬਖਸ਼ਣਹਾਰ, ਪੂਰਾ ਪ੍ਰਭੂ ਵਿਆਪਕ ਹੋ ਰਿਹਾ ਹੈ।

ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥
ਉਹ ਅਲਸੇਟਿਆ ਤੋਂ ਅਜਾਦ ਹੈ ਅਤੇ ਸਾਰਿਆ ਦਿਲਾਂ ਨਾਲ ਜੁੜਿਆ ਹੋਇਆ ਹੈ। ਮੈਂ ਨਹੀਂ ਆਖ ਸਕਦਾ, ਹੋਰ ਕਿਹੜਾ ਮੇਰੇ ਸੁਆਮੀ ਵਰਗਾ ਹੈ?

ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥
ਉਸ ਦੀਆਂ ਅਸਚਰਜ ਖੇਡਾਂ ਵੇਖ, ਨਾਨਕ ਦੀ ਜਿੰਦੜੀ ਮੋਹਿਤ ਹੋ ਗਈ ਹੈ। ਮੈਂ ਮਸਕੀਨ ਪੁਛਦਾ ਹਾਂ ਕਿ ਮੇਰਾ ਸੁਆਮੀ ਕਿਹੋ ਜਿਹਾ ਹੈ?

ਕਰਿ ਕਿਰਪਾ ਅਪੁਨੇ ਪਹਿ ਆਇਆ ॥
ਆਪਣੀ ਰਹਿਮਤ ਧਾਰ ਕੇ, ਸੁਆਮੀ ਆਪਣੇ ਗੋਲੋ ਕੋਲ ਆਇਆ ਹੈ।

ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥
ਮੁਬਾਰਕ ਹੈ ਉਹ ਹਿਰਦਾ, ਜਿਸ ਅੰਦਰ ਪ੍ਰਭੂ ਦੇ ਪੈਰ ਬਿਰਾਜਮਾਨ ਹਨ।

ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥
ਸਤਿਸੰਗਤ ਰਾਹੀਂ, ਪ੍ਰਭੂ ਦੇ ਪੈਰ ਇਨਸਾਨ ਦੇ ਦਿਲ ਅੰਦਰ ਟਿਕ ਜਾਂਦੇ ਹਨ ਅਤੇ ਉਸ ਦੀ ਆਤਮਕ ਬੇਸਮਝੀ ਦਾ ਅੰਨ੍ਹੇਰਾ ਦੁਰ ਹੋ ਜਾਂਦਾ ਹੈ।

ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥
ਉਸ ਦਾ ਮਨ ਪ੍ਰਕਾਸ਼ ਅਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਲੋੜੀਦੜੇ ਪ੍ਰਭੂ ਨੂੰ ਪਰਾਪਤ ਹੋ ਜਾਂਦਾ ਹੈ।

ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥
ਉਸ ਦੀ ਪੀੜ ਦੌੜ ਜਾਂਦੀ ਹੈ, ਆਰਾਮ ਉਸ ਦੇ ਧਾਮ ਵਿੱਚ ਵਸ ਜਾਂਦਾ ਹੈ, ਅਤੇ ਉਸ ਨੂੰ ਪਰਮ ਪਰਸੰਨਤਾ ਅਤੇ ਅਡੋਲਤਾ ਦੀ ਦਾਤ ਮਿਲ ਜਾਂਦੀ ਹੈ।

ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ, ਜੋ ਆਪਣੀ ਮਿਹਰ ਸਦਕਾ, ਆਪਣੇ ਗੋਲੇ ਕੋਲ ਆ ਗਿਆ ਹਾਂ।

ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਸਾਰੰਗ ਕੀ ਵਾਰ ਚੋਥੀ ਪਾਤਿਸ਼ਾਹੀ। ਮਹਿਮੇ-ਹਸਨੇ ਦੀ ਸੁਰ ਉਤੇ ਗਾਉਣੀ।

ਸਲੋਕ ਮਹਲਾ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਦੇਹਿ ਦੀ ਛਤ ਵਾਲੇ ਮਨੂਏ ਦੇ ਮਕਾਨ ਨੂੰ ਮਾਇਆ ਦੀ ਲਗਨ ਦਾ ਜੰਦਰਾ ਲੱਗਾ ਹੋਇਆ ਹੈ ਅਤੇ ਇਸ ਦੀ ਚਾਬੀ ਗੁਰਾਂ ਦੇ ਕੋਲ ਹੈ।

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਨਾਨਕ, ਗੁਰਾਂ ਦੇ ਬਗੈਰ, ਮਨੂਏ ਦਾ ਬੂਹਾ ਖੁਲ੍ਹਦਾ ਨਹੀਂ, ਕਿਉਂ ਜੋ ਕਿਸੇ ਦੇ ਹੱਥ ਵਿੱਚ ਚਾਬੀ ਨਹੀਂ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਨ ਭੀਜੈ ਰਾਗੀ ਨਾਦੀ ਬੇਦਿ ॥
ਪ੍ਰਭੂ ਰਾਗ ਆਲਾਪਣ, ਸੰਗੀਤਕ ਸਾਜ਼ ਸੁਰ ਕਰਨ ਅਤੇ ਵੇਦਾਂ ਨੂੰ ਵਾਚਣ ਦੁਆਰਾ ਪ੍ਰਸੰਨ ਨਹੀਂ ਹੁੰਦਾ।

ਨ ਭੀਜੈ ਸੁਰਤੀ ਗਿਆਨੀ ਜੋਗਿ ॥
ਸਿਆਣਪ, ਗਿਆਤਾ ਅਤੇ ਯੋਗ ਰਾਹੀਂ, ਉਹ ਪ੍ਰਸੰਨ ਨਹੀਂ ਹੁੰਦਾ।

ਨ ਭੀਜੈ ਸੋਗੀ ਕੀਤੈ ਰੋਜਿ ॥
ਪ੍ਰਭੂ ਸਦਾ ਅਫਸੋਸ ਕਰਨ ਦੁਆਰਾ ਪ੍ਰਸੰਨ ਨਹੀਂ ਹੁੰਦਾ।

ਨ ਭੀਜੈ ਰੂਪੀ ਮਾਲੀ ਰੰਗਿ ॥
ਉਹ ਸੁੰਦਰਤਾ, ਦੌਲਤ ਅਤੇ ਰੰਗ-ਰਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ।

ਨ ਭੀਜੈ ਤੀਰਥਿ ਭਵਿਐ ਨੰਗਿ ॥
ਉਹ ਯਾਤ੍ਰਾ-ਅਸਥਾਨਾਂ ਤੇ ਨੰਗਿਆਂ ਰਟਨ ਕਰਨ ਦੁਆਰਾ ਪ੍ਰਸੰਨ ਨਹੀਂ ਹੁੰਦਾ।

ਨ ਭੀਜੈ ਦਾਤੀ ਕੀਤੈ ਪੁੰਨਿ ॥
ਬਖਸ਼ੀਸ਼ਾਂ ਅਤੇ ਖੈਰਾਤਾਂ ਦੇਣ ਨਾਲ ਪ੍ਰਭੂ ਦ੍ਰਵਦਾ ਨਹੀਂ।

ਨ ਭੀਜੈ ਬਾਹਰਿ ਬੈਠਿਆ ਸੁੰਨਿ ॥
ਸੁੰਨਮਸਾਨ ਅੰਦਰ ਬਾਹਰਵਾਰ ਇਕੱਲਿਆਂ ਬਹਿਣ ਨਾਲ, ਉਹ ਦ੍ਰਵਦਾ ਨਹੀਂ।

ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥
ਲੜਾਈ ਵਿੱਚ ਯੋਧੇ ਦੀ ਤਰ੍ਹਾਂ ਲੜ ਕੇ ਮਰ ਜਾਣ ਦੁਆਰ, ਮਾਲਕ ਪਸੀਜਦਾ ਨਹੀਂ।

ਨ ਭੀਜੈ ਕੇਤੇ ਹੋਵਹਿ ਧੂੜ ॥
ਬਹੁਤਿਆਂ ਦੇ ਪੈਰਾਂ ਦੀ ਖਾਕ ਹੋ ਜਾਣ ਦੁਆਰਾ, ਉਹ ਪਿਘਲਦਾ ਨਹੀਂ।

ਲੇਖਾ ਲਿਖੀਐ ਮਨ ਕੈ ਭਾਇ ॥
ਉਥੇ ਕੇਵਲ ਦਿਲੀ ਪ੍ਰੀਤ ਦਾ ਇਸਾਬ ਕਿਤਾਬ ਹੀ ਲਿਖਿਆ ਜਾਂਦਾ ਹੈ।

ਨਾਨਕ ਭੀਜੈ ਸਾਚੈ ਨਾਇ ॥੨॥
ਹੇ ਨਾਨਕ! ਜੇਕਰ ਜੀਵ ਸੱਚੇ ਨਾਮ ਦਾ ਉਚਾਰਨ ਕਰੇ ਤਾਂ ਪ੍ਰਭੂ ਪਰਮ ਪਰਸੰਨ ਹੁੰਦਾ ਹੈ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਨਵ ਛਿਅ ਖਟ ਕਾ ਕਰੇ ਬੀਚਾਰੁ ॥
ਲੋਕ ਨੌ ਵਿਆਕਰਣਾ, ਛੈ ਸ਼ਾਸਤਰਾਂ ਤੇ ਵੇਦਾਂ ਦੇ ਛੈ ਕਾਂਡਾਂ ਨੂੰ ਸੋਚਦੇ ਸਮਝਦੇ ਹਨ,

ਨਿਸਿ ਦਿਨ ਉਚਰੈ ਭਾਰ ਅਠਾਰ ॥
ਅਤੇ ਰੈਣ ਤੇ ਦਿਨ ਅਠਾਰਾ ਖੰਡਾ ਵਾਲੇ ਮਹਾਭਾਰਤ ਦਾ ਉਚਾਰਨ ਕਰਦੇ ਹਨ।

ਤਿਨਿ ਭੀ ਅੰਤੁ ਨ ਪਾਇਆ ਤੋਹਿ ॥
ਉਹ ਭੀ ਤੇਰੇ ਓੜਕ ਨੂੰ ਨਹੀਂ ਪਾ ਸਕਦੇ, ਹੇ ਪ੍ਰਭੂ!

ਨਾਮ ਬਿਹੂਣ ਮੁਕਤਿ ਕਿਉ ਹੋਇ ॥
ਨਾਮ ਤੋਂ ਸੱਖਣਾ ਜੀਵ, ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ?

ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥
ਧੁੰਨੀ ਅੰਦਰ ਵਸਦਾ ਹੋਇਆ, ਬ੍ਰਹਮਾ ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦਾ।

ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥
ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੇ ਨਾਮ ਨੂੰ ਅਨੁਭਵ ਕਰਦਾ ਹੈ।

ਪਉੜੀ ॥
ਪਉੜੀ।

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥
ਪਵਿਤ੍ਰ ਪ੍ਰਭੂ, ਜਿਸ ਨੇ ਆਪਣੇ ਆਪ ਨੂੰ ਰਚਿਆ ਹੈ, ਸਾਰਾ ਕੁਛ ਖੁਦ ਹੀ ਹੈ।

ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥
ਉਸ ਨੇ ਆਪ ਹੀ ਸਾਰੇ ਸੰਸਾਰ ਦੀ ਸਮੂਹ ਖੇਡ ਸਾਜੀ ਹੈ।

ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥
ਉਸ ਨੇ ਖੁਦ ਹੀ ਤਿੰਨਾਂ ਲਛਣਾਂ ਨੂੰ ਰਚਿਆ ਹੈ ਅਤੇ ਸੰਸਾਰੀ ਪਦਾਰਥਾਂ ਦੇ ਪਿਆਰ ਨੂੰ ਵਧੇਰਾ ਕੀਤਾ ਹੈ।

ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥
ਗੁਰਾਂ ਦੀ ਦਇਆ ਦੁਆਰਾ, ਕੇਵਲ ਉਹ ਹੀ ਪਾਰ ਉਤਰਦੇ ਹਨ, ਜਿਨ੍ਰਾਂ ਨੂੰ ਪ੍ਰਭੂ ਦੀ ਰਜਾ ਪਿਆਰੀ ਲਗਦੀ ਹੈ।

ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥
ਨਾਨਕ ਸੱਚਾ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਹੀ ਸੱਚੇ ਸੁਆਮੀ ਵਿੱਚ ਰਮੇ ਹੋਏ ਹਨ।

copyright GurbaniShare.com all right reserved. Email