Page 124
ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।

ਦੂਜੈ ਭਾਇ ਬਿਰਥਾ ਜਨਮੁ ਗਵਾਏ ॥
ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।

ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।

ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।

ਭਾਇ ਭਗਤਿ ਜਾ ਹਉਮੈ ਸੋਖੈ ॥
ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।

ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।

ਆਪਿ ਕਰਾਏ ਕਰਤਾ ਸੋਈ ॥
ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।

ਹੋਰੁ ਕਿ ਕਰੇ ਕੀਤੈ ਕਿਆ ਹੋਈ ॥
ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?

ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।

ਮਾਝ ਮਹਲਾ ੩ ॥
ਮਾਝ ਤੀਜੀ ਪਾਤਸ਼ਾਹੀ।

ਇਸੁ ਗੁਫਾ ਮਹਿ ਅਖੁਟ ਭੰਡਾਰਾ ॥
ਏਸ ਦੇਹਿ-ਕੰਦਰਾ ਅੰਦਰ ਅਮੁੱਕ ਖ਼ਜ਼ਾਨਾ ਹੈ।

ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
ਇਸ ਅੰਦਰ ਅਦ੍ਰਿਸ਼ਟਤ ਤੇ ਅਨੰਤ ਸੁਆਮੀ ਰਹਿੰਦਾ ਹੈ।

ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥
ਉਹ ਖੁਦ ਅਲੋਪ ਹੈ ਤੇ ਖੁਦ ਹੀ ਦ੍ਰਿਸ਼ਟਮਾਨ। ਗੁਰਾਂ ਦੇ ਉਪਦੇਸ਼ ਦੁਆਰਾ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੁਧਾ-ਸਰੂਪ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।

ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
ਹੰਕਾਰ ਨਵਿਰਤ ਕਰਨ ਦੁਆਰਾ ਮਹਾਨ ਕਰੜੇ ਤਖਤੇ ਖੁਲ੍ਹ ਜਾਂਦੇ ਹਨ।

ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
ਅਣਮੁੱਲਾ ਨਾਮ ਗੁਰਾਂ ਦੀ ਰਹਿਮਤ ਦੁਆਰਾ ਪਰਾਪਤ ਹੁੰਦਾ ਹੈ।

ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥
ਗੁਰਾਂ ਦੇ ਉਪਦੇਸ਼ ਬਾਝੋਂ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੇ ਦੁਆਰਾ ਨਾਮ ਹਿਰਦੇ ਅੰਦਰ ਟਿਕਾਹਿਆ ਜਾਂਦਾ ਹੈ।

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
ਗੁਰਾਂ ਨੇ ਬ੍ਰਹਿਮ ਗਿਆਤ ਦਾ ਸੱਚਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾਇਆ ਹੈ।

ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਮੇਰੇ ਹਿਰਦੇ ਅੰਦਰ ਈਸ਼ਵਰੀ ਪਰਕਾਸ਼ ਉਦੇ ਹੋ ਗਿਆ ਹੈ ਅਤੇ ਬੇਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ।

ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
ਮੇਰੀ ਰੋਸ਼ਨੀ ਪਰਮ ਰੋਸ਼ਨੀ ਨਾਲ ਅਭੇਦ ਹੋ ਗਈ ਹੈ। ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਮੈਨੂੰ ਇੱਜ਼ਤ ਆਬਰੂ ਦੀ ਦਾਤ ਮਿਲੀ ਹੈ।

ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
ਜੇਕਰ ਕੋਈ ਜਣਾ ਆਪਣੇ ਤੋਂ ਪਰੇ ਪ੍ਰਭੂ ਦੀ ਢੂੰਡ ਭਾਲ ਵਿੱਚ ਜਾਵੇ,

ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
ਤਾਂ ਉਹ ਨਾਮ ਨੂੰ ਨਹੀਂ ਪਾਉਂਦਾ, ਪ੍ਰੰਤੂ ਬਗਾਰ ਦਾ ਘਣਾ ਕਸ਼ਟ ਉਠਾਉਂਦਾ ਹੈ।

ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥
ਅੰਨ੍ਹੇ ਪ੍ਰਤੀਕੂਲ ਪੁਰਸ਼ ਨੂੰ ਦਿਸਦਾ ਨਹੀਂ। ਪ੍ਰੰਤੁ ਜਦ ਉਹ ਮੁੜ ਕੇ ਗ੍ਰਹਿ ਵਿੱਚ ਆਉਂਦਾ ਹੈ, ਗੁਰਾਂ ਦੇ ਰਾਹੀਂ ਉਹ ਅਸਲ ਵਸਤੂ ਨੂੰ ਅੰਦਰੋ ਹੀ ਹਾਸਲ ਕਰ ਲੈਂਦਾ ਹੈ।

ਗੁਰ ਪਰਸਾਦੀ ਸਚਾ ਹਰਿ ਪਾਏ ॥
ਗੁਰਾਂ ਦੀ ਮਿਹਰ ਦੁਆਰਾ ਬੰਦਾ ਸੱਚੇ ਸਾਈਂ ਨੂੰ ਪਾ ਲੈਂਦਾ ਹੈ।

ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।

ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥
ਸਰੇਸ਼ਟ ਅਸਥਾਨ ਤੇ ਬਹਿ ਕੇ ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਹਿਨ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਨਉ ਦਰ ਠਾਕੇ ਧਾਵਤੁ ਰਹਾਏ ॥
ਜੋ ਆਪਦੇ ਨੌ ਦਰਵਾਜੇ ਬੰਦ ਕਰ ਲੈਂਦਾ ਹੈ ਅਤੇ ਆਪਦੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖਦਾ ਹੈ,

ਦਸਵੈ ਨਿਜ ਘਰਿ ਵਾਸਾ ਪਾਏ ॥
ਉਹ ਦਸਵੇ ਪ੍ਰਭੂ ਦੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।

ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥
ਉਥੇ ਬਿਨਾ ਵਜਾਏ ਵੱਜਣ ਵਾਲਾ ਰਾਗ ਦਿਹੁੰ ਰੈਣ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਹ ਬੈਕੁੰਠੀ ਕੀਰਤਨ ਸੁਣਿਆ ਜਾਂਦਾ ਹੈ।

ਬਿਨੁ ਸਬਦੈ ਅੰਤਰਿ ਆਨੇਰਾ ॥
ਸਾਈਂ ਦੇ ਨਾਮ ਦੇ ਬਾਝੋਂ ਅੰਦਰ ਨਿਰੋਲ ਅੰਧੇਰਾ ਹੈ।

ਨ ਵਸਤੁ ਲਹੈ ਨ ਚੂਕੈ ਫੇਰਾ ॥
ਬੰਦੇ ਨੂੰ ਅਸਲ ਵਸਤੂ ਪਰਾਪਤ ਨਹੀਂ ਹੁੰਦੀ ਤੇ ਉਸ ਦਾ ਗੇੜਾ ਮੁਕਦਾ ਨਹੀਂ।

ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥
ਸੱਚੇ ਗੁਰਾਂ ਦੇ ਕਰ ਵਿੱਚ ਚਾਬੀ ਹੈ। ਹੋਰ ਕੋਈ ਦਰਵਾਜਾ ਖੋਲ੍ਹ ਨਹੀਂ ਸਕਦਾ। ਪੂਰਨ ਚੰਗੇ ਕਰਮਾਂ ਗੁਰੂ ਜੀ ਮਿਲਦੇ ਹਨ।

ਗੁਪਤੁ ਪਰਗਟੁ ਤੂੰ ਸਭਨੀ ਥਾਈ ॥
ਸਾਰੀਆਂ ਪੋਸ਼ੀਦਾ ਤੇ ਪਰਤੱਖ ਥਾਵਾਂ ਵਿੱਚ ਤੂੰ ਹੈ, ਹੇ ਸੁਆਮੀ!

ਗੁਰ ਪਰਸਾਦੀ ਮਿਲਿ ਸੋਝੀ ਪਾਈ ॥
ਗੁਰਾਂ ਦੀ ਦਇਆ ਪਰਾਪਤ ਕਰਕੇ ਇਨਸਾਨ ਨੂੰ ਇਹ ਸਮਝ ਆਉਂਦੀ ਹੈ।

ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
ਨਾਨਕ, ਸੁਆਮੀ ਦੇ ਨਾਮ ਦੀ ਤੂੰ ਸਦੀਵ ਹੀ ਕੀਰਤੀ ਕਰ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਆਪਦੇ ਚਿੱਤ ਅੰਦਰ ਟਿਕਾ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਗੁਰਮੁਖਿ ਮਿਲੈ ਮਿਲਾਏ ਆਪੇ ॥
ਗੁਰੂ ਸਮਰਪਣ ਖੁਦ ਪ੍ਰਭੂ ਨੂੰ ਮਿਲ ਪੈਦਾ ਹੈ ਅਤੇ ਹੋਰਨਾ ਨੂੰ ਉਸ ਨਾਲ ਮਿਲਾ ਦਿੰਦਾ ਹੈ।

ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
ਮੌਤ ਉਸ ਨੂੰ ਨਹੀਂ ਤਕਾਉਂਦੀ ਤੇ ਉਹ ਤਕਲੀਫ ਨਹੀਂ ਉਠਾਉਂਦਾ।

ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥
ਆਪਦੇ ਹੰਕਾਰ ਨੂੰ ਨਵਿਰਤ ਕਰਨ ਦੁਆਰਾ ਉਹ ਆਪਣੀਆਂ ਸਮੂਹ ਬੇਡੀਆਂ ਕਟ ਸੁਟਦਾ ਹੈ ਅਤੇ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।

ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਵਾਹਿਗੁਰੂ ਸੁਆਮੀ ਦੇ ਨਾਮ ਨਾਲ ਸੁਹਣੇ ਲਗਦੇ ਹਨ।

ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥
ਗੁਰੂ ਦਾ ਸੱਚਾ ਸਿੱਖ ਗਾਉਂਦਾ ਹੈ, ਗੁਰੂ ਦਾ ਸੱਚਾ ਸਿੱਖ ਨਚਦਾ ਹੈ ਅਤੇ ਵਾਹਿਗੁਰੂ ਨਾਲ ਹੀ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।

copyright GurbaniShare.com all right reserved. Email:-