Page 1344

ਪ੍ਰਭਾਤੀ ਮਹਲਾ ੧ ਦਖਣੀ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।

ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਅਹੱਲਿਆ, ਗੌਤਮ ਤਪੀਸ਼ਰ ਦੀ ਪਤਨੀ ਸੀ ਉਸ ਨੂੰ ਵੇਖ ਕੇ ਇੰਦਰ ਮੋਹਤ ਹੋ ਗਿਆ ਸੀ।

ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
ਜਦ ਉਸ ਦੀ ਦੇਹ ਉਤੇ ਯੇਨੀ ਦੇ ਹਜਾਰ ਨਿਸ਼ਾਨ ਪੈ ਗਏ ਤਦ ਉਸ ਨੇ ਆਪਣੇ ਚਿੱਤ ਵਿੱਚ ਅਫਸੋਸ ਕੀਤਾ।

ਕੋਈ ਜਾਣਿ ਨ ਭੂਲੈ ਭਾਈ ॥
ਹੇ ਵੀਰ! ਕੋਈ ਜਣਾ ਜਾਣ ਬੁਝ ਕੇ ਕੁਰਾਹੇ ਨਹੀਂ ਪੈਂਦਾ।

ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
ਕੇਵਲ ਉਹ ਹੀ ਕੁਰਹੇ ਪੈਦਾ ਹੈ, ਜਿਸ ਨੂੰ ਹਰੀ ਖੁਦ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾਰ ਹੈ, ਜਿਸ ਨੂੰ ਉਹ ਸਮਝਾਉਂਦਾ ਹੈ। ਠਹਿਰਾਉ।

ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥
ਧਰਤੀ ਦਾ ਸੁਆਮੀ, ਹਰੀ ਚੰਦ ਪਾਤਿਸ਼ਾਹ ਉਹ ਵੀ ਆਪਣੇ ਮੱਥੇ ਉਪਰਲੀ ਲਿਖਤਾਕਾਰ ਦੀ ਕੀਮਤ ਨੂੰ ਨਹੀਂ ਸੀ ਜਾਣਦਾ।

ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
ਜੇਕਰ ਉਹ ਜਾਣ ਲੈਂਦਾ ਕਿ ਇਹ ਇਕ ਗਲਤੀ ਹੈ, ਉਹ ਕਿਉਂ ਦਾਨ ਪੁੰਨ ਕਰਦਾ ਹੈ ਅਤੇ ਕਿਉਂ ਮੰਡੀ ਵਿੱਚ ਜਾ ਕੇ ਵਿਕਦਾ?

ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥
ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।

ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
ਜੇਕਰ ਬਲਰਾਜਾ ਸਰੂਪ ਨੂੰ ਸਿੰਞਾਣ ਲੈਂਦਾ ਤਾਂ ਉਹ ਪਾਤਾਲ ਨੂੰ ਕਿਉਂ ਜਾਂਦਾ ਅਤੇ ਕਿਉਂ ਠੱਗਿਆ ਜਾਂਦਾ?

ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥
ਵਿਆਸ ਨੇ ਰਾਜੇ ਜਨਮੇਜੇ ਨੂੰ ਸਿੱਖਮਤ ਦਿਤੀ ਤੇ ਸਮਝਾਇਆ ਅਤੇ ਤਿੰਨ ਗੱਲਾ ਕਰਨ, ਘੋੜੇ ਤੇ ਚੜ੍ਹਨ, ਪਰੀ ਨੂੰ ਘਰ ਲਿਆਉਣ ਤੇ ਉਸ ਦੇ ਆਖੇ ਲੱਗਣ ਤੋਂ ਮਨ੍ਹਾ ਕੀਤਾ।

ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
ਉਸ ਨੇ ਪਵਿੱਤਰ ਸਦਾ ਪਰਤ ਲਾਏ ਅਤੇ ਅਠਾਰਾ ਬ੍ਰਾਹਮਣਾ ਨੂੰ ਮਰਵਾ ਦਿਤਾ। ਪੂਰਬਲੇ ਕਰਮਾਂ ਦੀ ਲਿਖਤਕਾਰ ਨੂੰ ਮੇਟਣ ਦੀ ਕੋਸ਼ਿਸ਼ ਦੁਆਰਾ ਬੰਦਾ ਉਸ ਨੂੰ ਮੇਟ ਨਹੀਂ ਸਕਦਾ।

ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥
ਮੈਂ ਲੇਖਾ ਪਤਾ ਨਹੀਂ ਗਿਣਦਾ ਅਤੇ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹਾਂ ਅਤੇ ਪਿਆਰ-ਪਰੇ ਸੁਭਾਅ ਨਾਲ ਬੋਲਦਾ ਹਾਂ।

ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥
ਜੋ ਕੁਝ ਮਰਜੀ ਪਿਆ ਹੋਵੇ, ਮੈਂ ਤੇਰਾ ਜੱਸ ਕਰਦਾ ਰਹਾਂਗਾ ਮੇਰੇ ਸਾਈਂ! ਤੇਰੀ ਪ੍ਰਭਤਾ ਹੀ ਹਰ ਜਗ੍ਹਾ ਵਿਚਰ ਰਹੀ ਹੈ।

ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥
ਗੁਰੂ-ਅਨੁਸਾਰੀ ਨਿਰਲੇਪ ਰਹਿੰਦਾ ਹੈ ਅਤੇ ਮੈਲ ਉਸ ਨੂੰ ਕਦਾਚਿਤ ਨਹੀਂ ਚਿਮੜਦੀ। ਉਹ ਹਮੇਸ਼ਾਂ ਸਾਈਂ ਦੀ ਸ਼ਰਣ ਅੰਦਰ ਵੱਸਦਾ ਹੈ।

ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
ਮੂਰਖ ਮਨ ਮਤੀਆ ਮਹਿਲਾ ਆਪਣੇ ਸੁਆਮੀ ਨੂੰ ਨਹੀਂ ਸਿਮਰਦਾ। ਪੀੜ ਪੈਣਾ ਤੇ ਉਹ ਪਸਚਾਤਾਪ ਕਰਦਾ ਹੈ।

ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥
ਰਚਨਹਾਰ, ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਹੈ, ਸਾਰਾ ਕੁਝ ਖੁਦ ਹੀ ਕਰਦਾ ਅਤੇ ਹੋਰਨਾਂ ਪਾਸੋਂ ਕਰਵਾਉਂਦਾ ਹੈ।

ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
ਹੇ ਵਾਹਿਗੁਰੂ! ਹੰਗਤਾ ਮਨੁਸ਼ ਦੇ ਮਨ ਅੰਦਰੋ ਨਹੀਂ ਜਾਂਦੀ। ਹੰਗਤਾ ਅੰਦਰ ਡਿੱਗ ਉਹ ਬਰਬਾਦ ਹੋ ਜਾਂਦਾ ਹੈ।

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥
ਹਰ ਜਣਾ ਗਲਤੀ ਕਰਦਾ ਹੈ, ਕੇਵਲ ਰਚਨਾਹਾਰ ਖੁਦ ਕੋਈ ਗਲਤੀ ਨਹੀਂ ਕਰਦਾ।

ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
ਨਾਨਕ ਕਲਿਆਣ ਸਤਿਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਬੰਦਖਲਾਸ ਹੁੰਦਾ ਹੈ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਆਖਣਾ ਸੁਨਣਾ ਨਾਮੁ ਅਧਾਰੁ ॥
ਨਾਮ ਦਾ ਉਚਾਰਨ ਅਤੇ ਸ੍ਰਵਨ ਕਰਨਾ ਮੇਰਾ ਆਸਰਾ ਹੈ,

ਧੰਧਾ ਛੁਟਕਿ ਗਇਆ ਵੇਕਾਰੁ ॥
ਅਤੇ ਮੈਂ ਹੁਣ ਫਜੂਲ ਕੰਮਾਂ ਤੋਂ ਖਲਾਸੀ ਪਾ ਗਿਆ ਹਾਂ।

ਜਿਉ ਮਨਮੁਖਿ ਦੂਜੈ ਪਤਿ ਖੋਈ ॥
ਜਿਸ ਤਰ੍ਹਾਂ ਇਕ ਮਨਮਤੀਆਂ ਦਵੈਤ-ਭਾਵ ਅੰਦਰ ਆਪਣੀ ਇਜਤ ਗੁਆ ਲੈਂਦਾ ਹੈ,

ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥
ਉਸ ਦੇ ਵਿਪਰੀਤ, ਪ੍ਰਭੂ ਦੇ ਨਾਮ ਬਾਝੋਂ, ਮੇਰਾ ਹੋਰ ਕਿਸੇ ਨਾਲ ਪਿਆਰ ਨਹੀਂ।

ਸੁਣਿ ਮਨ ਅੰਧੇ ਮੂਰਖ ਗਵਾਰ ॥
ਤੂੰ ਕੰਨ ਕਰ ਹੇ ਮੇਰੀ ਅੰਨ੍ਹੀ ਮੂੜ੍ਹ ਤੇ ਬੇਸਮਝ ਜਿੰਦੜੀਏ!

ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥
ਆਉਣ ਅਤੇ ਜਾਣ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰਾਂ ਦੇ ਬਗੈਰ, ਤੂੰ ਮੁੜ ਮੁੜ ਕੇ ਡੁਬਦੀ ਰਹੇਗੀ। ਠਹਿਰਾਉ।

ਇਸੁ ਮਨ ਮਾਇਆ ਮੋਹਿ ਬਿਨਾਸੁ ॥
ਧਨ-ਦੌਲਤ ਦਾ ਪਿਆਰ ਇਸ ਜਿੰਦੜੀ ਨੂੰ ਤਬਾਹ ਕਰ ਦਿੰਦਾ ਹੈ।

ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥
ਜਦ ਪ੍ਰਭੂ ਦੀ ਰਜਾ ਹੀ ਐਸ ਤਰ੍ਹਾਂ ਲਿਖੀ ਹੋਈ ਹੈ, ਤਦ ਮੈਂ ਕੀਹਦੇ ਮੂਹਰੇ ਪੁਕਾਰ ਕਰਾਂ?

ਗੁਰਮੁਖਿ ਵਿਰਲਾ ਚੀਨ੍ਹ੍ਹੈ ਕੋਈ ॥
ਕੋਈ ਟਾਵਾਂ ਟੱਲਾ ਹੀ ਗੁਰਾਂ ਦੀ ਦਇਆ ਦੁਆਰਾ, ਆਪਣੇ ਪ੍ਰਭੂ ਨੂੰ ਅਨੁਭਵ ਕਰਦਾ ਹੈ।

ਨਾਮ ਬਿਹੂਨਾ ਮੁਕਤਿ ਨ ਹੋਈ ॥੨॥
ਨਾਮ ਦੇ ਬਗੈਰ, ਇਨਸਾਨ ਦੀ ਕਲਿਆਣ ਨਹੀਂ ਹੁੰਦੀ।

ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥
ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ।

ਬਿਨੁ ਗੁਰ ਬੂਝੇ ਜਮ ਕੀ ਫਾਸੀ ॥
ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ।

ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥
ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ।

ਗੁਰਮੁਖਿ ਛੂਟੈ ਨਾਮੁ ਸਮ੍ਹ੍ਹਾਲਿ ॥੩॥
ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੀ ਇਹ ਬੰਦ-ਖਲਾਸ ਹੁੰਦਾ ਹੈ।

ਆਪੇ ਸਦੇ ਢਿਲ ਨ ਹੋਇ ॥
ਜਦ ਸੁਆਮੀ ਪ੍ਰਾਣੀ ਨੂੰ ਬੋੁਲਾ ਘਲਦਾ ਹੈ, ਉਹ ਚਿਰ ਨਹੀਂ ਲਾ ਸਕਦਾ।

ਸਬਦਿ ਮਰੈ ਸਹਿਲਾ ਜੀਵੈ ਸੋਇ ॥
ਜੋ ਗੁਰਾਂ ਦੀ ਬਾਣੀ ਰਾਹੀਂ ਮਰ ਵੰਞਦਾ ਹੈ, ਉਹ ਆਰਾਮ ਅੰਦਰ ਜੀਉਂਦਾ ਹੈ।

ਬਿਨੁ ਗੁਰ ਸੋਝੀ ਕਿਸੈ ਨ ਹੋਇ ॥
ਗੁਰਾਂ ਦੇ ਬਗੈਰ ਕਿਸੇ ਨੂੰ ਭੀ ਸੱਚੀ ਸਮਝ ਪਰਾਪਤ ਨਹੀਂ ਹੁੰਦੀ।

ਆਪੇ ਕਰੈ ਕਰਾਵੈ ਸੋਇ ॥੪॥
ਉਹ, ਸਾਂਈ, ਖੁਦ ਹੀ ਕਰਦਾ ਅਤੇ ਕਰਾਉਂਦਾ ਹੈ।

ਝਗੜੁ ਚੁਕਾਵੈ ਹਰਿ ਗੁਣ ਗਾਵੈ ॥
ਜੇਕਰ ਬੰਦੇ ਦਾ ਅੰਦਰੂਨੀ ਬਖੈੜਾ ਮੁਕ ਜਾਵੇ ਤਾਂ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ,

ਪੂਰਾ ਸਤਿਗੁਰੁ ਸਹਜਿ ਸਮਾਵੈ ॥
ਅਤੇ ਪੂਰਨ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਇਹੁ ਮਨੁ ਡੋਲਤ ਤਉ ਠਹਰਾਵੈ ॥
ਕੇਵਲ ਤਾਂ ਹੀ ਇਹ ਡੋਲਦਾ ਹੋਇਆ ਮਨੂਆ ਅਸਥਿਰ ਹੁੰਦਾ ਹੈ।

ਸਚੁ ਕਰਣੀ ਕਰਿ ਕਾਰ ਕਮਾਵੈ ॥੫॥
ਅਤੇ ਫਿਰ ਇਨਸਾਨ ਸੱਚੀ ਜੀਵਨ ਰਹੁ-ਰੀਤੀ ਦੇ ਕੰਮ ਕਰਦਾ ਅਤੇ ਕਮਾਉਂਦਾ ਹੈ।

ਅੰਤਰਿ ਜੂਠਾ ਕਿਉ ਸੁਚਿ ਹੋਇ ॥
ਜੇਕਰ ਬੰਦੇ ਦਾ ਮਨ ਮਲੀਨ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?

ਸਬਦੀ ਧੋਵੈ ਵਿਰਲਾ ਕੋਇ ॥
ਕੋਈ ਟਾਵਾ ਟੱਲਾ ਜਣਾ ਹੀ ਨਾਮ ਦੇ ਨਾਮ ਆਪਣੀ ਅੰਦਰਲੀ ਮੈਲ ਨੂੰ ਧੋਦਾਂ ਹੈ।

ਗੁਰਮੁਖਿ ਕੋਈ ਸਚੁ ਕਮਾਵੈ ॥
ਹਾਂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰਦਾ ਹੈ;

ਆਵਣੁ ਜਾਣਾ ਠਾਕਿ ਰਹਾਵੈ ॥੬॥
ਤਦ ਉਸ ਦੇ ਆਉਣੇ ਅਤੇ ਜਾਣੇ ਮੁਕ ਅਤੇ ਰੁਕ ਜਾਂਦੇ ਹਨ।

copyright GurbaniShare.com all right reserved. Email