Page 1354

ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥
ਤੁਛ ਹੈ ਪਿਆਰ ਅੰਮੜੀ ਅਤੇ ਬਾਬਲ ਦਾ ਅਤੇ ਤੁਛ ਹੈ ਪਿਆਰ ਭਰਾਵਾਂ ਅਤੇ ਸਨਬੰਧੀਆਂ ਦਾ।

ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥
ਤੁਛ ਹੈ ਇਸੀ ਤਰ੍ਹਾਂ ਪਤਨੀ ਅਤੇ ਪੁੱਤਰਾਂ ਨਾਲ ਮੌਜਾਂ ਮਾਣਨ ਦੀ ਪ੍ਰੀਤ।

ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥
ਧ੍ਰਿਕਾਰ ਹੈ ਘਰੋਗੀ ਕਾਰ ਵਿਹਾਰ ਨੂੰ।

ਸਾਧਸੰਗ ਸ੍ਨੇਹ ਸਤ੍ਯ੍ਯਿੰ ਸੁਖਯੰ ਬਸੰਤਿ ਨਾਨਕਹ ॥੨॥
ਸੱਚੀ ਹੈ ਪ੍ਰੀਤ ਸਤਿਸੰਗਤ ਦੀ, ਜਿਸ ਦੇ ਰਾਹੀਂ ਨਾਨਕ ਆਰਾਮ ਅੰਦਰ ਵਸਦਾ ਹੈ।

ਮਿਥ੍ਯ੍ਯੰਤ ਦੇਹੰ ਖੀਣੰਤ ਬਲਨੰ ॥
ਕੂੜੀ ਹੈ ਕਾਇਆ ਅਤੇ ਨਾਸਵੰਤ ਹੈ ਇਸ ਦਾ ਬਲ।

ਬਰਧੰਤਿ ਜਰੂਆ ਹਿਤ੍ਯ੍ਯੰਤ ਮਾਇਆ ॥
ਜਿਉ ਜਿਉ ਬੁਢੇਪਾ ਵਧਦਾ ਜਾਂਦਾ ਹੈ ਇਸ ਦੇ ਨਾਲ ਨਾਲ ਧਨ-ਦੌਲਤ ਦਾ ਮੋਹ ਅਤਿਅੰਤ ਵਧਦਾ ਜਾਂਦਾ ਹੈ।

ਅਤ੍ਯ੍ਯੰਤ ਆਸਾ ਆਥਿਤ੍ਯ੍ਯ ਭਵਨੰ ॥
ਦੇਹ ਦੇ ਘਰ ਅੰਦਰ ਬੰਦਾ ਕੇਵਲ ਇਕ ਪ੍ਰਾਹੁਣਾ ਹੈ, ਪ੍ਰੰਤੂ ਉਹ ਬੜੀਆਂ ਉਮੈਦਾਂ ਬੰਨ੍ਹਦਾ ਹੈ।

ਗਨੰਤ ਸ੍ਵਾਸਾ ਭੈਯਾਨ ਧਰਮੰ ॥
ਭਿਆਨਕ ਧਰਮਰਾਜਾਂ, ਪ੍ਰਾਣੀ ਦੇ ਸੁਆਸ ਗਿਣ ਰਿਹਾ ਹੈ।

ਪਤੰਤਿ ਮੋਹ ਕੂਪ ਦੁਰਲਭ੍ਯ੍ਯ ਦੇਹੰ ਤਤ ਆਸ੍ਰਯੰ ਨਾਨਕ ॥
ਅਮੋਲਕ ਸਰੀਰ ਸੰਸਾਰੀ ਮਮਤਾ ਦੇ ਖੂਹ ਵਿੱਚ ਡਿਗ ਪਿਆ ਹੈ ਅਤੇ ਨਾਨਕ ਜੀ ਫੁਰਮਾਉਂਦੇ ਹਨ ਆਦਿ ਪੁਰਖ ਹੀ ਇਸ ਦਾ ਕਲਮਕੱਲਾ ਆਸਰਾ ਹੈ।

ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥
ਹੇ ਆਲਮ ਦੇ ਮਾਲਕ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਵਾਹਿਗੁਰੂ! ਤੂੰ ਮੇਰੇ ਉਤੇ ਰਹਿਮਤ ਧਾਰ।

ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥
ਇਸ ਸਰੀਰ ਦਾ ਕੱਚਾ ਕਿਲ੍ਹਾ ਪਾਣੀ ਤੋਂ ਬਣਿਆ ਹੋਇਆ ਹੈ ਅਤੇ ਲਹੂ ਤੇ ਖਲ ਨਾਲ ਲਿਪਿਆ ਹੋਇਆ ਹੈ।

ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥
ਇਸ ਦੇ ਨੌ ਬੂਹੇ ਤਖਤਿਆਂ ਦੇ ਬਗੇਰ ਹਨ ਅਤੇ ਇਸ ਨੂੰ ਹਵਾ ਦੇ ਸੁੰਦਰ ਥਮਲੇ ਨੇ ਥੰਮਿਆ ਹੋਇਆ ਹੈ।

ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥
ਬੇਸਮਝ ਬੰਦਾ ਆਪਣੇ ਪ੍ਰਭੂ ਦੇ ਨਾਮ ਦਾ ਆਰਾਧਨ ਨਹੀਂ ਕਰਦਾ ਅਤੇ ਆਪਣੀ ਦੇਹ ਨੂੰ ਸਦੀਵੀ ਸਥਿਰ ਸਮਝਦਾ ਹੈ।

ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥
ਹੇ ਨਾਨਕ! ਅਮੋਲਕ ਕਾਂਇਆ ਦਾ ਉਧਾਰ ਹੋ ਜਾਂਦਾ ਹੈ, ਸੰਤਾਂ ਦੀ ਸ਼ਰਣਾਗਤ ਲੈਣ,

ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥
ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ।

ਸੁਭੰਤ ਤੁਯੰ ਅਚੁਤ ਗੁਣਗ੍ਯ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥
ਤੂੰ ਸੁਭਾਇਮਾਨ, ਅਬਿਨਾਸ਼ੀ, ਜੀਵਾਂ ਦੀਆਂ ਨੇਕੀਆਂ ਨੂੰ ਪੂਰੀ ਤਰ੍ਹਾਂ ਜਾਨਣ ਵਾਲਾ, ਵੱਡਾ ਮਿਹਰਬਾਨ,

ਗੰਭੀਰੰ ਊਚੈ ਸਰਬਗਿ ਅਪਾਰਾ ॥
ਗਹਿਰ ਗੰਭੀਰ, ਬੁਲੰਦ, ਸਭ ਕੁਝ ਜਾਣਨਹਾਰ ਅਤੇ ਬੇਅੰਤ ਹੈ।

ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
ਤੂੰ ਆਪਣੇ ਗੋਲਿਆਂ ਨੂੰ ਪਿਆਰ ਕਰਦਾ ਹੈ ਉਨ੍ਹਾਂ ਨੂੰ ਆਪਣੇ ਪੈਰਾਂ ਦੀ ਪਨਾਹ ਦਿੰਦਾ ਹੈ,

ਅਨਾਥ ਨਾਥੇ ਨਾਨਕ ਸਰਣੰ ॥੫॥
ਅਤੇ ਨਿਖਸਮਿਆਂ ਦਾ ਖਸਮ ਹੈ। ਨੌਕਰ ਨਾਨਕ ਸਦਾ ਤੇਰੀ ਸ਼ਰਣਾਗਤ ਲੋੜਦਾ ਹੈ।

ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਯ੍ਯ ਆਵਧਹ ॥
ਹਰਣੀ ਨੂੰ ਵੇਖ ਕੇ, ਸ਼ਿਕਾਰੀ ਉਸ ਨੂੰ ਮਾਰਣ ਲਈ ਲਖਾਂ ਹੀ ਹਥਿਆਰ ਚਲਾਉਂਦਾ ਹੈ।

ਅਹੋ ਜਸ੍ਯ੍ਯ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਯ੍ਯਤੇ ॥੬॥
ਪ੍ਰਤੂੰ ਹੇ ਨਾਨਕ! ਜਿਸ ਦੀ ਸੁਆਮੀ ਰੱਖਿਆ ਕਰਦਾ ਹੈ, ਉਸ ਦਾ ਇਕ ਵਾਲ ਭੀ ਵਿੰਗਾ ਨਹੀਂ ਹੋ ਸਕਦਾ।

ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
ਬੰਦਾ ਘਣੇਰੇ ਉਪਰਾਲੇ ਕਰੇ, ਪਰਮ ਬਲਵਾਨ ਸੂਰਮੇ ਚਾਰੀ ਪਾਸੀ ਉਸ ਦੀ ਸੇਵਾ ਕਰਦੇ ਹੋਣ।

ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
ਉਹ ਪੁਜਣ ਨੂੰ ਔਖੇ ਅਤੇ ਉਚੇ ਅਸਥਾਨ ਤੇ ਰਹਿੰਦਾ ਹੋਵੇ ਅਤੇ ਮੌਤ ਦਾ ਖਿਆਲ ਉਸ ਨੂੰ ਕਦੇ ਭੀ ਨਾਂ ਆਉਂਦਾ ਹੋਵੇ!

ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
ਪਰ ਜਦੋ ਕੀਰਤੀਵਾਨ ਪ੍ਰਭੂ ਦਾ ਹੁਕਮ ਜਾਰੀ ਹੋ ਜਾਂਦਾ ਹੈ, ਇਕ ਕੀੜੀ ਭੀ ਉਸ ਦਾ ਸਾਹ ਖਿੱਚ ਲੈਂਦੀ ਹੈ, ਹੇ ਨਾਨਕ!

ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
ਨਾਮ ਨਾਲ ਰੰਗੀਜਣ ਤੇ ਪਿਆਰ ਕਰਨਾ, ਜੀਵਾਂ ਤੇ ਰਹਿਮ ਕਰਨਾ ਅਤੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨੀਆਂ ਕਲਯੁਗ ਅੰਦਰ ਇਹ ਕੰਮ ਹੀ ਕਰਨ ਯੋਗ ਹਨ।

ਮਿਟੰਤਿ ਤਤ੍ਰਾਗਤ ਭਰਮ ਮੋਹੰ ॥
ਇਸ ਤਰ੍ਹਾਂ ਉਸ ਦੇ ਅੰਦਰ ਆਏ ਹੋਏ ਸੰਦੇਹ ਅਤੇ ਲਗਨਾ ਮਿਟ ਜਾਂਦੀਆਂ ਹਨ।

ਭਗਵਾਨ ਰਮਣੰ ਸਰਬਤ੍ਰ ਥਾਨ੍ਯ੍ਯਿੰ ॥
ਮੇਰਾ ਭਾਗਾਂ ਵਾਲਾ ਪ੍ਰਭੂ ਸਾਰੀ ਥਾਈ ਰਵਿ ਰਿਹਾ ਹੈ।

ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
ਤੂੰ ਉਸ ਦਾ ਫਲਦਾਇਕ ਦੀਦਾਰ ਦੇਖ, ਜੋ ਆਪਣੇ ਸੰਤਾਂ ਦੀਆਂ ਜੀਭ੍ਹਾ ਉਤੇ ਵਸਦਾ ਹੈ।

ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
ਹੇ ਨਾਨਕ! ਤੂੰ ਆਪਣੇ ਅਕਾਲ ਪੁਰਖ, ਵਾਹਿਗੁਰੂ, ਸਵਾਮੀ ਹਾਂ ਪਿਆਰੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਯ੍ਯਤ੍ਰ ਗਗਨੰ ॥
ਨਾਸਵੰਤ ਹੈ ਸੁੰਦਰਤਾ, ਨਾਸਵੰਤ ਹਨ ਜਜ਼ੀਰ ਅਤੇ ਨਾਸਵੰਤ ਹਨ ਸੂਰਜ, ਚੰਦ੍ਰਮਾ, ਤਾਰੇ ਅਤੇ ਅਸਮਾਨ।

ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
ਨਾਸਵੰਤ ਹਨ ਧਰਤੀ, ਪਹਾੜ, ਦਰਖਤ ਅਤੇ ਤਿੰਨੇ ਲੋਕ।

ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥
ਨਾਸਵੰਤ ਹਨ ਵਹੁਟੀ, ਪੁਤ੍ਰ ਭਰਾ ਅਤੇ ਹਿਤੂ।

ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
ਨਾਸਵੰਤ ਹੈ ਸੁੰਦਰ ਸੋਨਾ, ਜਵੇਹਰ ਅਤੇ ਧਨ-ਦੌਲਤ।

ਨਹ ਘਟੰਤ ਕੇਵਲ ਗੋਪਾਲ ਅਚੁਤ ॥
ਨਾਂ ਨਾਸ ਹੋਣ ਵਾਲਾ ਹੈ, ਸਿਰਫ ਅਹਿੱਲ ਪ੍ਰਭੂ।

ਅਸਥਿਰੰ ਨਾਨਕ ਸਾਧ ਜਨ ॥੯॥
ਸਦੀਵੀ ਸਥਿਰ ਹਨ ਪ੍ਰਭੂ ਦੇ ਨੇਕ ਬੰਦੇ, ਹੇ ਨਾਨਕ!

ਨਹ ਬਿਲੰਬ ਧਰਮੰ ਬਿਲੰਬ ਪਾਪੰ ॥
ਨੇਕੀ ਕਰਨ ਵਿੱਚ ਢਿਲ ਨਾਂ ਕਰ। ਤੂੰ ਕੇਵਲ ਬਦੀ ਕਮਾਉਣ ਵਿੱਚ ਢਿਲ ਕਰ।

ਦ੍ਰਿੜੰਤ ਨਾਮੰ ਤਜੰਤ ਲੋਭੰ ॥
ਆਪਣੇ ਲਾਲਚ ਨੂੰ ਛਡ ਕੇ, ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਅੰਦਰ ਪੱਕਾ ਕਰ।

ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਯ੍ਯਿਣ ॥
ਸਾਧੂਆਂ ਦੀ ਪਨਾਹ ਲੈਣ ਦੁਆਰਾ ਪਾਪ ਧੋਤੇ ਜਾਂਦੇ ਹਨ।

ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥
ਜਿਸ ਕਿਸੇ ਨਾਲ ਪ੍ਰਭੂ ਪਰਮ ਪ੍ਰਸੰਨ ਹੋ ਜਾਂਦਾ ਹੈ, ਉਸ ਨੂੰ ਮਜਹਬ ਦੇ ਵਸਫ ਪਰਾਪਤ ਹੋ ਜਾਂਦੇ ਹਨ, ਹੇ ਨਾਨਕ!

ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ ॥
ਥੋੜ੍ਹੀ ਅਕਲ ਵਾਲਾ ਇਨਸਾਨ ਸੰਸਾਰੀ ਮਮਤਾ ਅੰਦਰ ਮਰ ਰਿਹਾ ਹੈ ਅਤੇ ਆਪਣੀ ਪਤਨੀ ਨਾਲ ਰੰਗ ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ।

ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥
(ਦੁਨੀਆਦਾਰੀ ਉਸ ਨੂੰ ਐਨੀ ਚਿਮੜੀ ਹੈ ਕਿ) ਉਹ ਯੁਵਾ ਅਵਸਥਾ, ਸੋਲੇ ਦੀਆਂ ਨੱਤੀਆਂ,

ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤ੍ਯ੍ਯੰਤ ਮਾਇਆ ਬ੍ਯ੍ਯਾਪਿਤੰ ॥
ਅਤੇ ਸੁੰਦਰ ਮਹਿਲਾਂ ਤੇ ਪੁਸ਼ਾਕਾ ਨਾਲ ਸੁਭਾਇਮਾਨ ਹੋ ਰਿਹਾ ਹੈ।

ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥੧੧॥
ਹੇ ਅਮਰ ਮਾਲਕ! ਹੇ ਸੁਲਖਣੇ ਸੁਆਮੀ ਅਤੇ ਸਾਧੂਆਂ ਦੀ ਪਨਾਹ! ਨਾਨਕ ਤੈਨੂੰ ਪ੍ਰਨਾਮ ਕਰਦਾ ਹੈ।

ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
ਜੇਕਰ ਪੈਦਾਇਸ਼ ਹੈ ਤਦ ਮੌਤ ਭੀ ਹੈ, ਜੇਕਰ ਖੁਸ਼ੀ ਤਦ ਗਮੀ ਭੀ ਅਤੇ ਜੇਕਰ ਰੰਗ-ਰਲੀਆਂ ਤਦ ਬੀਮਾਰੀ ਭੀ।

ਊਚੰ ਤ ਨੀਚੰ ਨਾਨ੍ਹ੍ਹਾ ਸੁ ਮੂਚੰ ॥
ਉਚੇ ਨੀਵੇ ਹੋ ਜਾਂਦੇ ਹਨ ਅਤੇ ਨਿਕੜੇ ਬਹੁਤ ਹੀ ਵੱਡੇ।

copyright GurbaniShare.com all right reserved. Email