Page 348
ਆਸਾ ਮਹਲਾ ੪ ॥
ਰਾਗ ਆਸਾ ਚੋਥੀ ਪਾਤਸ਼ਾਹੀ।

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
ਉਹ ਸੁਅਮੀ ਪਵਿੱਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ (ਮਾਇਆ ਤੋਂ ਅਲੇਪ) ਹੈ। ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ, ਤੇਰਾ ਹੇ ਮਾਣਨੀਯ ਵਾਹਿਗੁਰੂ ਸਚੇ ਕਰਤਾਰ!

ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ਸਮੂਹ ਜੀਵ ਜੰਤੂ ਤੈਡੇਂ ਹਨ। ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈਂ।

ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ਤੁਸੀਂ ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
ਵਾਹਿਗੁਰੂ ਖੁਦ ਸੁਆਮੀ ਹੈ ਅਤੇ ਖੁਦ ਹੀ ਟਇਲੂਆਂ, ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ!

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਤੂੰ ਹੇ ਪੂਜਯ, ਅਤੇ ਅਦੁੱਤੀ ਵਾਹਿਗੁਰੂ ਸੁਆਮੀ, ਸਾਰਿਆਂ ਦਿਲਾਂ ਤੇ ਹਰ ਇਕਸ ਅੰਦਰ ਇਕਰਸ ਸਮਾਇਆ ਹੋਇਆ ਹੈ।

ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
ਕਈ ਸਖ਼ੀ ਹਨ ਅਤੇ ਕਈ ਮੰਗਤੇ। ਇਹ ਸਾਰੀਆ ਤੇਰੀਆਂ ਅਸਚਰਜ ਖੇਡਾਂ ਹਨ।

ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
ਤੂੰ ਆਪੇ ਹੀ ਦੇਣ ਵਾਲਾ ਹੇਂ ਅਤੇ ਆਪ ਹੀ ਭੋਗਣ ਵਾਲਾ। ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
ਤੂੰ ਅਨੰਤ ਅਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈਂ। ਤੇਰੀਆਂ ਕਿਹੜੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਤੇ ਬਿਆਨ ਕਰਾਂ।

ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥
ਨਫ਼ਰ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਹੜੇ, ਹੇ ਸੁਆਮੀ ਮਹਾਰਾਜ, ਤੇਰੀ ਟਹਿਲ ਤੇ ਘਾਲ ਕਮਾਉਂਦੇ ਹਨ।

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥
ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਨਾਲ ਵਸਦੇ ਹਨ।

ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥
ਮੋਖ਼ਸ਼ ਅਤੇ ਬੰਦ-ਖਲਾਸ ਹਨ ਉਹ ਜੋ, ਹੇ ਵਾਹਿਗੁਰੂ ਮਹਾਰਾਜ, ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥
ਜੋ ਨਿੱਡਰ, ਨਿੱਡਰ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।

ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥
ਜਿੰਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫ਼ਰ (ਦਾਸ) ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥
ਤੈਡੇ ਸਿਮਰਨ, ਤੈਡੇ ਸਿਮਰਨ ਦੇ ਅਨੰਤ ਅਤੇ ਅਣ-ਗਣਿਤ ਖ਼ਜ਼ਾਨੇ ਸਦੀਵ ਹੀ ਪਰੀ-ਪੂਰਨ ਰਹਿੰਦੇ ਹਨ।

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
ਬਹੁਤੇ ਅਤੇ ਭਿੰਨ ਭਿੰਨ ਤਰੀਕਿਆਂ ਨਾਲ, ਬੇ-ਗਿਣਤ ਤੈਡੇਂ ਸਾਧੂ, ਹੈ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ।

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
ਬਹੁਤ ਜਿਆਦਾ, ਬਹੁਤ ਬਹੁਤ ਤੈਡੀਂ ਉਪਾਸ਼ਨਾ ਕਰਦੇ ਹਨ ਹੇ ਹਦਬੰਨਾ-ਰਹਿਤ ਵਾਹਿਗੁਰੂ। ਉਹ ਤਪੱਸਿਆ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ।

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
ਤੈਡੇ ਘਣੇ ਅਤੇ ਕਈ ਬੰਦੇ ਬਹੁਤੀਆਂ ਸਿਮਰਤੀਆਂ ਅਤੇ ਸ਼ਾਸਤਰ ਵਾਚਦੇ ਹਨ। ਉਹ ਕਰਮ ਕਾਂਡ ਕਰਦੇ ਹਨ ਅਤੇ ਛੇ ਧਾਰਮਕ ਸੰਸਕਾਰ (ਵਿਦਿਆ ਪੜਨੀ ਪੜ੍ਹਾਉਣੀ ਯੱਗ ਕਰਨਾ ਕਰਾਉਣਾ ਅਤੇ ਦੇਣਾ ਤੇ ਲੈਣਾ) ਕਮਾਉਂਦੇ ਹਨ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
ਸ਼ੇਸ਼ਟ ਹਨ ਉਹ ਸੰਤ, ਉਹ ਸੰਤ, ਹੇ ਨਫਰ ਨਾਨਕ! ਜਿਹੜੇ ਮੈਡੇਂ ਮੁਬਾਰਕ ਮਾਲਕ ਨੂੰ ਚੰਗੇ ਲਗਦੇ ਹਨ।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
ਤੂੰ ਪਰਾਪੂਰਬਲੀ ਹਸਤੀ, ਪਰਮ ਸ਼੍ਰੇਸ਼ਟ ਸਿਰਜਣਹਾਰ ਹੈਂ। ਤੈਡੇਂ ਜਿੱਡਾ ਵੱਡਾ ਹੋਰ ਕੋਈ ਨਹੀਂ।

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
ਯੁੱਗਾਂ ਯੁੱਗਾਂ ਤੋਂ ਤੂੰ ਇੱਨ ਬਿੰਨ ਓਹੀ ਹੈਂ ਅਤੇ ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਓਹੀ ਹੈ। ਐਹੋ ਜੇਹਾ ਸਦੀਵੀ-ਸਥਿਰ ਸਿਰਜਣਹਾਰ ਤੂੰ ਹੈਂ।

ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
ਜੋ ਕੁਛ ਤੈਨੂੰ ਖੁਦ ਚੰਗਾ ਲਗਦਾ ਹੈ, ਉਹ ਹੋ ਆਉਂਦਾ ਹੈ। ਜੋ ਆਪ ਕਰਦਾ ਹੈਂ ਉਹ ਹੋ ਜਾਂਦਾ ਹੈ।

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਤੂੰ ਆਪ ਹੀ ਸਾਰਾ ਆਲਮ ਰਚਿਆ ਹੈ ਅਤੇ ਸਾਜ ਕੇ ਤੂੰ ਆਪ ਹੀ ਸਾਰੇ ਨੂੰ ਨਾਸ ਕਰ ਦੇਵੇਗਾਂ।

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥
ਗੋਲਾ ਨਾਨਕ, ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।

ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
ਰਾਗ ਆਸਾ ਪਹਿਲੀ ਪਾਤਿਸ਼ਾਹੀ। ਚਉਪਦੇ।

ਸੁਣਿ ਵਡਾ ਆਖੈ ਸਭ ਕੋਈ ॥
ਸੁਣ ਸੁਣ ਕੇ ਹਰ ਕੋਈ ਤੈਨੂੰ ਵਿਸ਼ਾਲ (ਵੱਡਾ) ਆਖਦਾ ਹੈ।

ਕੇਵਡੁ ਵਡਾ ਡੀਠਾ ਹੋਈ ॥
ਹੇ ਸੁਆਮੀ! ਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹੀ ਜਾਣਦਾ ਹੈ ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।

ਕੀਮਤਿ ਪਾਇ ਨ ਕਹਿਆ ਜਾਇ ॥
ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।

copyright GurbaniShare.com all right reserved. Email