ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥
ਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ। ਰਾਗੁ ਆਸਾ ਘਰੁ ੨ ਮਹਲਾ ੫ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥ ਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ। ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥ ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ। ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥ ਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ। ਹਮ ਆਈ ਵਸਗਤਿ ਗੁਰ ਪਰਸਾਦੇ ॥੧॥ ਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ। ਐਸਾ ਦੇਖਿ ਬਿਮੋਹਿਤ ਹੋਏ ॥ ਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ, ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥ ਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ। ਇਕਿ ਫਿਰਹਿ ਉਦਾਸੀ ਤਿਨ੍ਹ੍ਹ ਕਾਮਿ ਵਿਆਪੈ ॥ ਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ। ਇਕਿ ਸੰਚਹਿ ਗਿਰਹੀ ਤਿਨ੍ਹ੍ਹ ਹੋਇ ਨ ਆਪੈ ॥ ਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ। ਇਕਿ ਸਤੀ ਕਹਾਵਹਿ ਤਿਨ੍ਹ੍ਹ ਬਹੁਤੁ ਕਲਪਾਵੈ ॥ ਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ। ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ। ਤਪੁ ਕਰਤੇ ਤਪਸੀ ਭੂਲਾਏ ॥ ਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ। ਪੰਡਿਤ ਮੋਹੇ ਲੋਭਿ ਸਬਾਏ ॥ ਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ। ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥ ਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ। ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥ ਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ। ਗਿਆਨੀ ਕੀ ਹੋਇ ਵਰਤੀ ਦਾਸਿ ॥ ਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ। ਕਰ ਜੋੜੇ ਸੇਵਾ ਕਰੇ ਅਰਦਾਸਿ ॥ ਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ: ਜੋ ਤੂੰ ਕਹਹਿ ਸੁ ਕਾਰ ਕਮਾਵਾ ॥ ਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ, ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥ ਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ", ਹੇ ਗੋਲੇ ਨਾਨਕ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਸੂ ਤੇ ਪਿਰਿ ਕੀਨੀ ਵਾਖਿ ॥ ਮੇਰੀ ਸੱਸ (ਮਾਇਆ) ਨਾਲੋਂ, ਮੇਰੇ ਪ੍ਰੀਤਮ (ਹਰੀ) ਨੇ ਮੈਨੂੰ ਅਲੱਗ ਕਰ ਦਿੱਤਾ ਹੈ। ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥ ਮੇਰੀ ਦਰਾਣੀ (ਆਸਾ) ਅਤੇ ਜਿਠਾਣੀ (ਤ੍ਰਿਸ਼ਨਾ) ਤਕਲੀਫ ਅਤੇ ਗ਼ਮ ਨਾਲ ਮਰ ਗਈਆਂ ਹਨ। ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥ ਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਦੀ ਮੁਹਤਾਜੀ ਛੱਡ ਦਿੱਤੀ ਹੈ। ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥ ਮੇਰੇ ਸਿਆਣੇ ਅਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ। ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਸੁਣੋ ਹੇ ਪੁਰਸ਼ੋ! ਮੈਂ ਪ੍ਰੀਤ ਦਾ ਰਸ ਪਾ ਲਿਆ ਹੈ। ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥ ਮੈਂ ਖੋਟੇ ਪੁਰਸ਼ ਨੂੰ ਮਾਰ ਸੁੱਟਿਆ ਹੈ ਅਤੇ ਆਪਣੇ ਦੁਸ਼ਮਨਾਂ ਨੂੰ ਨਾਸ ਕਰ ਦਿੱਤਾ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ। ਠਹਿਰਾਉ। ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥ ਪਹਿਲਾਂ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਹੈ। ਦੁਤੀਆ ਤਿਆਗੀ ਲੋਗਾ ਰੀਤਿ ॥ ਦੂਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਲਾਂਜਲੀ ਦੇ ਦਿੱਤੀ ਹੈ। ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥ ਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤ੍ਰਾਂ ਨੂੰ ਇਕ ਬਰਾਬਰ ਜਾਣਦਾ ਹਾਂ। ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥ ਸੰਤ ਗੁਰਾਂ ਨੂੰ ਮਿਲ ਕੇ ਮੈਂ ਚੋਥੀ ਅਵਸਥਾ ਦੀਆਂ ਉਤਕ੍ਰਿਸ਼ਟਤਾਈਆਂ (ਖੁਬੀਆਂ) ਨੂੰ ਅਨੁਭਵ ਕਰ ਲਿਆ ਹੈ। ਸਹਜ ਗੁਫਾ ਮਹਿ ਆਸਣੁ ਬਾਧਿਆ ॥ ਬੈਕੁੰਠੀ ਪਰਮ ਅਨੰਦ ਦੀ ਕੰਦਰਾ (ਦਸਮ ਦੁਆਰ) ਵਿੱਚ ਮੈਂ ਟਿਕਾਣਾ ਮੱਲਿਆ ਹੈ। ਜੋਤਿ ਸਰੂਪ ਅਨਾਹਦੁ ਵਾਜਿਆ ॥ ਰੌਸ਼ਨੀ ਦੇ ਰੂਪ, ਵਾਹਿਗੁਰੂ ਨੇ ਬੈਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ। ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪਰਾਪਤ ਹੋਈ ਹੈ। ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥ ਆਪਣੇ ਪ੍ਰੀਤਮ ਨਾਲ ਰੰਗੀਜੀ ਹੋਈ ਮੈਂ ਮੁਬਾਰਕ ਤੇ ਪਰਸੰਨ ਪਤਨੀ ਹੋ ਗਈ ਹਾਂ। ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ ਗੋਲਾ ਨਾਨਕ, ਸੁਆਮੀ ਦਾ ਸਿਮਰਨ ਉਚਾਰਨ ਕਰਦਾ ਹੈ। ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥ ਜੋ ਇਸ ਨੂੰ ਸੁਣਦਾ ਅਤੇ ਇਸ ਦੀ ਕਮਾਈ ਕਰਦਾ ਹੈ ਉਹ ਤਰ ਜਾਂਦਾ ਹੈ। ਜਨਮਿ ਨ ਮਰੈ ਨ ਆਵੈ ਨ ਜਾਇ ॥ ਉਹ ਜੰਮਦਾ ਨਹੀਂ, ਨਾਂ ਹੀ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ। ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥ ਵਾਹਿਗੁਰੂ ਨਾਲ ਉਹ ਅਭੇਦ ਹੋਇਆ ਰਹਿੰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਨਿਜ ਭਗਤੀ ਸੀਲਵੰਤੀ ਨਾਰਿ ॥ ਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ, ਰੂਪਿ ਅਨੂਪ ਪੂਰੀ ਆਚਾਰਿ ॥ ਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ। ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ। ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥ ਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ। ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ। ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥ ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ। copyright GurbaniShare.com all right reserved. Email |