ਪਰਦੇਸੁ ਝਾਗਿ ਸਉਦੇ ਕਉ ਆਇਆ ॥
ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ। ਵਸਤੁ ਅਨੂਪ ਸੁਣੀ ਲਾਭਾਇਆ ॥ ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ। ਗੁਣ ਰਾਸਿ ਬੰਨ੍ਹ੍ਹਿ ਪਲੈ ਆਨੀ ॥ ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ। ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥ ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ। ਸਾਹ ਵਾਪਾਰੀ ਦੁਆਰੈ ਆਏ ॥ ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ। ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥ ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ। ਸਾਹਿ ਪਠਾਇਆ ਸਾਹੈ ਪਾਸਿ ॥ ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ। ਅਮੋਲ ਰਤਨ ਅਮੋਲਾ ਰਾਸਿ ॥ ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ। ਵਿਸਟੁ ਸੁਭਾਈ ਪਾਇਆ ਮੀਤ ॥ ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ, ਸਉਦਾ ਮਿਲਿਆ ਨਿਹਚਲ ਚੀਤ ॥੨॥ ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ। ਭਉ ਨਹੀ ਤਸਕਰ ਪਉਣ ਨ ਪਾਨੀ ॥ ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ। ਸਹਜਿ ਵਿਹਾਝੀ ਸਹਜਿ ਲੈ ਜਾਨੀ ॥ ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ। ਸਤ ਕੈ ਖਟਿਐ ਦੁਖੁ ਨਹੀ ਪਾਇਆ ॥ ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ। ਸਹੀ ਸਲਾਮਤਿ ਘਰਿ ਲੈ ਆਇਆ ॥੩॥ ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ। ਮਿਲਿਆ ਲਾਹਾ ਭਏ ਅਨੰਦ ॥ ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ। ਧੰਨੁ ਸਾਹ ਪੂਰੇ ਬਖਸਿੰਦ ॥ ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ। ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥ ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ। ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥ ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥ ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ। ਨਹ ਦੇਖਿਓ ਰੂਪ ਰੰਗ ਸੀਗਾਰੋ ॥ ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ। ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥ ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ। ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥ ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ। ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ। ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥ ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ। ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥ ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ। ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥ ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ। ਆਂਗਨਿ ਮੇਰੈ ਸੋਭਾ ਚੰਦ ॥ ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ। ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥ ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ। ਬਸਤ੍ਰ ਹਮਾਰੇ ਰੰਗਿ ਚਲੂਲ ॥ ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ। ਸਗਲ ਆਭਰਣ ਸੋਭਾ ਕੰਠਿ ਫੂਲ ॥ ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ। ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥ ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ, ਦੁਸਟ ਦੂਤ ਕੀ ਚੂਕੀ ਕਾਨਿ ॥੩॥ ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ! ਸਦ ਖੁਸੀਆ ਸਦਾ ਰੰਗ ਮਾਣੇ ॥ ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ। ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ। ਕਹੁ ਨਾਨਕ ਜਉ ਪਿਰਹਿ ਸੀਗਾਰੀ ॥ ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ, ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥ ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਦਾਨੁ ਦੇਇ ਕਰਿ ਪੂਜਾ ਕਰਨਾ ॥ ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ। ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥ ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ। ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ, ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥ ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ। ਐਸੇ ਬ੍ਰਾਹਮਣ ਡੂਬੇ ਭਾਈ ॥ ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ, ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥ ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ। ਅੰਤਰਿ ਲੋਭੁ ਫਿਰਹਿ ਹਲਕਾਏ ॥ ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ। ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥ ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ। ਮਾਇਆ ਮੂਠਾ ਚੇਤੈ ਨਾਹੀ ॥ ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ। ਭਰਮੇ ਭੂਲਾ ਬਹੁਤੀ ਰਾਹੀ ॥੨॥ ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ। ਬਾਹਰਿ ਭੇਖ ਕਰਹਿ ਘਨੇਰੇ ॥ ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ। ਅੰਤਰਿ ਬਿਖਿਆ ਉਤਰੀ ਘੇਰੇ ॥ ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ। ਅਵਰ ਉਪਦੇਸੈ ਆਪਿ ਨ ਬੂਝੈ ॥ ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ। ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ। ਮੂਰਖ ਬਾਮਣ ਪ੍ਰਭੂ ਸਮਾਲਿ ॥ ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਦੇਖਤ ਸੁਨਤ ਤੇਰੈ ਹੈ ਨਾਲਿ ॥ ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ। ਕਹੁ ਨਾਨਕ ਜੇ ਹੋਵੀ ਭਾਗੁ ॥ ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ, ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥ ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥ ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਤਕਲੀਫਾਂ ਤੇ ਬੀਮਾਰੀਆਂ ਮੇਰੀ ਦੇਹਿ ਤੋਂ ਦੂਰ ਹੋ ਗਈਆਂ ਹਨ। copyright GurbaniShare.com all right reserved. Email |