Page 373
ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥
ਸਤਿ ਸੰਗਤ ਨਾਲ ਜੁੜ ਕੇ ਮੇਰਾ ਚਿੱਤ ਖੁਸ਼ ਹੋ ਗਿਆ ਹੈ ਅਤੇ ਹੁਣ ਇਹ ਹੋਰ ਕਿਧਰੇ ਨਹੀਂ ਜਾਂਦਾ।

ਤਪਤਿ ਬੁਝੀ ਗੁਰ ਸਬਦੀ ਮਾਇ ॥
ਗੁਰਾਂ ਦੀ ਬਾਣੀ ਦੇ ਜ਼ਰੀਏ, ਮੇਰੀ ਜਲਣ ਬੁੱਝ ਗਈ ਹੈ, ਹੇ ਮੇਰੀ ਮਾਤਾ!

ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥
ਸ਼ਾਂਤ ਚਿੱਤ ਗੁਰਾਂ ਨੂੰ ਮਿਲ ਪੈਣ ਤੇ ਮੇਰਾ ਭਰਮ ਦਾ ਸਮੂਹ ਬੁਖਾਰ ਸੁਖੈਨ ਹੀ ਨਵਿਰਤ ਹੋ ਗਿਆ ਹੈ। ਠਹਿਰਾਉ।

ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥
ਕੇਵਲ ਇਕ ਸੁਆਮੀ ਨੂੰ ਅਨੁਭਵ ਕਰਨ ਦੁਆਰਾ ਮੇਰਾ ਭਟਕਨਾ ਬੰਦ ਹੋ ਗਿਆ ਹੈ, ਅਤੇ ਹੁਣ ਮੈਂ ਅਟੱਲ ਥਾਂ ਤੇ ਵੱਸਦਾ ਹਾਂ।

ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥
ਤੇਰੇ ਸਾਧੂ, ਸੰਸਾਰ ਨੂੰ ਪਾਰ ਉਤਾਰਨ ਵਾਲੇ ਹਨ। ਉਨ੍ਹਾਂ ਦਾ ਦੀਦਾਰ ਦੇਖ ਕੇ ਮੈਂ ਰੱਜਿਆ ਰਹਿੰਦਾ ਹਾਂ।

ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥
ਅਨੇਕਾਂ ਜਨਮਾਂ ਦੇ ਪਾਪ ਮੇਰੇ ਪਿੱਛੇ ਰਹਿ ਗਏ ਹਨ। ਹੁਣ ਜਦ ਕਿ ਮੈਂ ਅਹਿਲ ਸੰਤ-ਸੁਰਾਂ ਦੇ ਪੈਰ ਪਕੜ ਲਏ ਹਨ।

ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥
ਮੇਰਾ ਮਨ ਸੁਭਾਵਕ ਸਾਹਿਬ ਦੇ ਜੱਸ ਦਾ ਰਾਗ ਗਾਇਨ ਕਰਦਾ ਹੈ, ਅਤੇ ਹੁਣ ਮੌਤ ਇਸ ਨੂੰ ਮੁੜ ਕੇ ਨਹੀਂ ਖਾਊਗੀ।

ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥
ਢੋ ਮੇਲ ਮੇਲਣਹਾਰ, ਸਰਬ-ਸ਼ਕਤੀਵਾਨ ਅਤੇ ਆਰਾਮ-ਦਾਤਾ ਹੈ ਮੇਰਾ ਪ੍ਰਭੂ ਪ੍ਰਮੇਸ਼ਰ ਪਾਤਸ਼ਾਹ।

ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਨਾਨਕ ਜੀਉਂਦਾ ਹੈ। ਹੇ ਮੇਰੇ ਸਹਾਇਕ! ਤੂੰ ਤਾਣੇ ਪੇਟੇ ਦੀ ਮਾਨਿੰਦ ਮੇਰੇ ਨਾਲ ਹੈਂ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਅਰੜਾਵੈ ਬਿਲਲਾਵੈ ਨਿੰਦਕੁ ॥
ਦੂਸ਼ਣ ਲਾਉਣ ਵਾਲਾ ਅੜਿੰਗਦਾ ਅਤੇ ਵਿਰਲਾਪ ਕਰਦਾ ਹੈ।

ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥
ਦੂਸ਼ਣ ਲਾਉਣ ਵਾਲੇ ਨੇ ਆਦੀ ਸਾਹਿਬ, ਸ਼ਰੋਮਣੀ ਪੁਰਖ ਨੂੰ ਭੁਲਾ ਛੱਡਿਆ ਹੈ ਅਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ। ਠਹਿਰਾਉ।

ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥
ਜੇਕਰ ਉਸ ਦਾ ਕੋਈ ਸਾਥੀ ਹੋਵੇ ਤਾਂ ਉਸ ਨੂੰ ਭੀ ਸਾਥ ਲੈ ਕੇ ਉਹ ਨਰਕ ਨੂੰ ਟੁਰ ਜਾਵੇਗਾ।

ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥
ਅਜ਼ਦਹੇ ਦੀ ਤਰ੍ਹਾਂ ਇਲਜਾਮ ਲਾਉਣਹਾਰ, ਬੇਅੰਤ ਬੇਲੋੜਾ ਬੋਝ ਚੁਕਦਾ ਹੈ ਅਤੇ ਅੱਗ ਵਿੱਚ ਸੜ ਜਾਂਦਾ ਹੈ।

ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥
ਜੋ ਕੁੱਛ ਪ੍ਰਭੂ ਦੇ ਦਰ ਤੇ ਹੁੰਦਾ ਹੈ ਉਸ ਨੂੰ ਨਾਨਕ ਲੋਕਾਂ ਪ੍ਰਤੀ ਕਹਿੰਦਾ ਤੇ ਉਚਾਰਦਾ ਹੈ।

ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥
ਰੱਬ ਦੇ ਸੇਵਕ ਹਮੇਸ਼ਾਂ ਪਰਸੰਨਤਾ ਵਿੱਚ ਵੱਸਦੇ ਹਨ। ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਉਹ ਖਿੜ ਜਾਂਦੇ ਹਨ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਜਉ ਮੈ ਕੀਓ ਸਗਲ ਸੀਗਾਰਾ ॥
ਜਦ ਮੈਂ ਸਾਰੇ ਹਾਰ-ਸ਼ਿੰਗਾਰ ਕਰ ਲਏ,

ਤਉ ਭੀ ਮੇਰਾ ਮਨੁ ਨ ਪਤੀਆਰਾ ॥
ਤਾਂ ਭੀ ਮੇਰਾ ਚਿੱਤ ਤ੍ਰਿਪਤਿ ਨਾਂ ਹੋਇਆ।

ਅਨਿਕ ਸੁਗੰਧਤ ਤਨ ਮਹਿ ਲਾਵਉ ॥
ਮੈਂ ਅਨੇਕਾਂ ਖੁਸ਼ਬੋਈਆਂ ਆਪਣੀ ਦੇਹਿ ਨੂੰ ਮਲਦਾ ਹਾਂ,

ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥
ਪਰ ਉਸ ਖੁਸ਼ੀ ਨੂੰ ਮੈਂ ਇਕ ਤਿਲ ਦੇ ਬਰਾਬਰ ਭੀ ਨਹੀਂ ਭਾਉਂਦਾ।

ਮਨ ਮਹਿ ਚਿਤਵਉ ਐਸੀ ਆਸਾਈ ॥
ਮੈਂ ਆਪਣੇ ਚਿੱਤ ਅੰਦਰ ਐਹੋ ਜਿਹੀ ਤਾਂਘ ਧਾਰਨ ਕੀਤੀ ਹੈ,

ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥
ਕਿ ਆਪਣੇ ਪ੍ਰੀਤਮ ਨੂੰ ਵੇਖ ਕੇ ਮੈਂ ਜੀਊਦਾ ਰਹਾਂ, ਹੇ ਮੇਰੀ ਮਾਤਾ!

ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥
ਮੈਂ ਕੀ ਕਰਾਂ, ਮੇਰੀ ਅੰਮੜੀਏ? ਮੇਰੀ ਇਹ ਜਿੰਦੜੀ ਧੀਰਜ ਨਹੀਂ ਧਾਰਦੀ।

ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥
ਮੈਡੇਂ ਪਿਆਰੇ ਦਿਲਬਰ ਦੀ ਪ੍ਰੀਤ ਨੇ ਮੇਰੀ ਜਿੰਦੜੀ ਨੂੰ ਫ਼ਰੇਫਤਾ (ਮਤਵਾਲਾ) ਕਰ ਲਿਆ ਹੈ। ਠਹਿਰਾਉ।

ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥
ਪੁਸ਼ਾਕਾਂ, ਗਹਿਣੇ-ਗੱਟੇ ਅਤੇ ਪਰਮ ਉੱਤਮ ਖੁਸ਼ੀਆਂ;

ਓਇ ਭੀ ਜਾਨਉ ਕਿਤੈ ਨ ਲੇਖੈ ॥
ਉਨ੍ਹਾਂ ਨੂੰ ਭੀ ਮੈਂ ਕਿਸੇ ਹਿਸਾਬ ਵਿੱਚ ਨਹੀਂ ਸਮਝਦਾ।

ਪਤਿ ਸੋਭਾ ਅਰੁ ਮਾਨੁ ਮਹਤੁ ॥
ਇਜ਼ਤ, ਮਹਿਮਾਂ, ਉੱਚ-ਪਦਵੀ, ਵਡਿਆਈ,

ਆਗਿਆਕਾਰੀ ਸਗਲ ਜਗਤੁ ॥
ਸਾਰੇ ਜਹਾਨ ਦੀ ਖ਼ਰਮਾਂਬਰਦਾਰੀ,

ਗ੍ਰਿਹੁ ਐਸਾ ਹੈ ਸੁੰਦਰ ਲਾਲ ॥
ਅਤੇ ਹੀਰੇ ਵਰਗਾ ਸੁਹਣਾ ਘਰ ਕਿਸੇ ਕੰਮ ਨਹੀਂ।

ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥
ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗੀ ਲੱਗ ਜਾਵਾਂ ਕੇਵਲ ਤਦ ਹੀ ਮੈਂ ਹਮੇਸ਼ਾਂ ਲਈ ਪ੍ਰਸੰਨ ਹੋਵਾਂਗੀ।

ਬਿੰਜਨ ਭੋਜਨ ਅਨਿਕ ਪਰਕਾਰ ॥
ਬਹੁਤੀਆਂ ਕਿਸਮਾਂ ਦੇ ਖਾਣੇ ਦਾਣੇ ਅਤੇ ਖੁਰਾਕ,

ਰੰਗ ਤਮਾਸੇ ਬਹੁਤੁ ਬਿਸਥਾਰ ॥
ਵੱਡੇ ਖਿਲਾਰ ਵਾਲੇ ਰਾਗ ਰੰਗ ਅਤੇ ਦਿਲ ਬਹਿਲਾਵੇ,

ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥
ਪਾਤਸ਼ਾਹੀ, ਜਾਇਦਾਦ ਅਤੇ ਅਨੇਕਾਂ ਫੁਰਮਾਨਾਂ ਨਾਲ,

ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥
ਨਾਂ ਹੀ ਆਤਮਾ ਰੱਜਦੀ ਹੈ ਅਤੇ ਨਾਂ ਹੀ ਖ਼ਾਹਿਸ਼ ਮਿਟਦੀ ਹੈ।

ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥
ਸੁਆਮੀ ਨੂੰ ਮਿਲਣ ਦੇ ਬਗੈਰ ਇਹ ਦਿਹਾੜਾ ਬਤੀਤ ਨਹੀਂ ਹੁੰਦਾ।

ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥
ਜਦ ਸੁਆਮੀ ਮਿਲ ਪੈਂਦਾ ਹੈ, ਤਦ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਜਾਂਦੇ ਹਨ।

ਖੋਜਤ ਖੋਜਤ ਸੁਨੀ ਇਹ ਸੋਇ ॥
ਲਭਦਿਆਂ ਤੇ ਭਾਲਦਿਆਂ ਹੋਇਆਂ ਮੈਂ ਇਹ ਖਬਰ ਸੁਣੀ ਹੈ,

ਸਾਧਸੰਗਤਿ ਬਿਨੁ ਤਰਿਓ ਨ ਕੋਇ ॥
ਕਿ ਸਤਿਸੰਗਤ ਦੇ ਬਗੈਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।

ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।

ਪੂਰੀ ਆਸਾ ਮਨੁ ਤ੍ਰਿਪਤਾਇਆ ॥
ਉਸ ਦੀ ਆਸ ਪੂਰਨ ਹੋ ਜਾਂਦੀ ਹੈ ਅਤੇ ਉਸ ਦਾ ਮਨੂਆ ਰੱਜ ਜਾਂਦਾ ਹੈ।

ਪ੍ਰਭ ਮਿਲਿਆ ਤਾ ਚੂਕੀ ਡੰਝਾ ॥
ਜਦ ਸਾਹਿਬ ਮਿਲ ਪੈਂਦਾ ਹੈ, ਤਦ ਤਰੇਹ ਬੁੱਝ ਜਾਂਦੀ ਹੈ।

ਨਾਨਕ ਲਧਾ ਮਨ ਤਨ ਮੰਝਾ ॥੪॥੧੧॥
ਨਾਨਕ ਨੇ ਆਪਣੇ ਚਿੱਤ ਤੇ ਦੇਹਿ ਅੰਦਰੋਂ ਹੀ ਪ੍ਰਭੂ ਨੂੰ ਭਾਲ ਲਿਆ ਹੈ।

ਆਸਾ ਮਹਲਾ ੫ ਪੰਚਪਦੇ ॥
ਆਸਾ ਪੰਜਵੀਂ ਪਾਤਸ਼ਾਹੀ। ਪੰਚਪਦੇ।

copyright GurbaniShare.com all right reserved. Email