ਪ੍ਰਥਮੇ ਤੇਰੀ ਨੀਕੀ ਜਾਤਿ ॥
ਪਹਿਲੇ ਤੇਰੀ ਜਾਤੀ ਉੱਤਮ ਹੈ। ਦੁਤੀਆ ਤੇਰੀ ਮਨੀਐ ਪਾਂਤਿ ॥ ਦੂਜੇ ਤੇਰੀ ਖਾਨਦਾਨੀ ਪਰਵਾਨੀ ਜਾਂਦੀ ਹੈ। ਤ੍ਰਿਤੀਆ ਤੇਰਾ ਸੁੰਦਰ ਥਾਨੁ ॥ ਤੀਜੇ ਤੇਰਾ ਨਿਵਾਸ ਅਸਥਾਨ ਸੁਹਣਾ ਹੈ। ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥ ਪਰ ਕੋਝੀ ਹੈ ਤੇਰੀ ਸ਼ਕਲ, ਕਿਉਂਕਿ ਤੇਰੇ ਚਿੱਤ ਅੰਦਰ ਸਵੈ-ਹੰਗਤਾ ਹੈ। ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ ਹੇ ਸੁਨੱਖੀਏ, ਸੋਹਣੀ ਨੁਹਾਰ ਵਾਲੀਏ, ਸਿਆਣੀਏ ਅਤੇ ਚਤੁਰ ਇਸਤਰੀਏ! ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥ ਤੈਨੂੰ ਘਣੇ ਹੰਕਾਰ ਅਤੇ ਸੰਸਾਰੀ ਮਮਤਾ ਨੇ ਫਾਹ ਲਿਆ ਹੈ। ਠਹਿਰਾਉ। ਅਤਿ ਸੂਚੀ ਤੇਰੀ ਪਾਕਸਾਲ ॥ ਬਹੁਤ ਸਾਫ ਸੁਥਰੀ ਹੈ ਤੇਰੀ ਰਸੋਈ। ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥ ਤੂੰ ਨ੍ਹਾਊਦਾ ਹੈਂ, ਪੂਜਾ ਕਰਦਾ ਹੈਂ ਅਤੇ ਸੂਹੇ ਰੰਗ ਦਾ ਟਿੱਕਾ ਲਾਉਂਦਾ ਹੈਂ। ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥ ਆਪਣੇ ਮੂੰਹ ਨਾਲ ਤੂੰ ਬ੍ਰਹਿਮ ਵੀਚਾਰ ਉਚਾਰਨ ਕਰਦਾ ਹੈਂ ਪਰ ਤੈਨੂੰ ਹੰਕਾਰ ਨੇ ਬਰਬਾਦ ਕਰ ਦਿੱਤਾ। ਸਭ ਬਿਧਿ ਖੋਈ ਲੋਭਿ ਸੁਆਨ ॥੨॥ ਲਾਲਚ ਦੇ ਕੁੱਤੇ ਨੇ ਤੈਨੂੰ ਹਰ ਤਰੀਕੇ ਨਾਲ ਤਬਾਹ ਕਰ ਛੱਡਿਆ ਹੈ। ਕਾਪਰ ਪਹਿਰਹਿ ਭੋਗਹਿ ਭੋਗ ॥ ਤੂੰ ਪੁਸ਼ਾਕਾਂ ਪਹਿਨਦਾ ਹੈਂ ਅਤੇ ਸੁਆਦ ਮਾਣਦਾ ਹੈਂ। ਆਚਾਰ ਕਰਹਿ ਸੋਭਾ ਮਹਿ ਲੋਗ ॥ ਲੋਕਾਂ ਅੰਦਰ ਇੱਜ਼ਤ ਪਰਾਪਤ ਕਰਨ ਲਈ ਤੂੰ ਧਾਰਮਕ ਸੰਸਕਾਰ ਕਰਦਾ ਹੈ। ਚੋਆ ਚੰਦਨ ਸੁਗੰਧ ਬਿਸਥਾਰ ॥ ਆਪਣੀ ਦੇਹਿ ਨੂੰ ਤੂੰ ਅਗਰ ਦੀ ਲਕੜੀ ਅਤੇ ਚੰਨਣ ਦਾ ਅਤਰ ਲਾਉਂਦਾ ਹੈ, ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥ ਪ੍ਰੰਤੂ ਨੀਚ ਗੁੱਸਾ ਤੇਰਾ ਮੰਦਾ ਸਾਥੀ ਹੈ। ਅਵਰ ਜੋਨਿ ਤੇਰੀ ਪਨਿਹਾਰੀ ॥ ਹੋਰ ਜੀਵ ਜੰਤੂ ਤੇਰਾ ਪਾਣੀ ਭਰਨ ਵਾਲੇ ਹਨ। ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ ਇਸ ਜਹਾਨ ਅੰਦਰ ਤੇਰਾ ਰਾਜ ਭਾਗ ਹੈ। ਸੁਇਨਾ ਰੂਪਾ ਤੁਝ ਪਹਿ ਦਾਮ ॥ ਤੇਰੇ ਕੋਲ ਸੋਨਾ, ਚਾਂਦੀ ਅਤੇ ਦਮੜੇ ਹਨ। ਸੀਲੁ ਬਿਗਾਰਿਓ ਤੇਰਾ ਕਾਮ ॥੪॥ ਪਰ ਤੇਰੇ ਵਿਸ਼ੇ ਭੋਗ ਨੇ ਤੇਰੀ ਸ਼ਰਾਫਤ ਨੂੰ ਨਾਸ ਕਰ ਦਿੱਤਾ ਹੈ। ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥ ਜਿਹੜੀ ਆਤਮਾ ਉਤੇ ਵਾਹਿਗੁਰੂ, ਪਾਤਸ਼ਾਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਸਾ ਬੰਦੀ ਤੇ ਲਈ ਛਡਾਇ ॥ ਉਹ ਕੈਦ ਤੋਂ ਖਲਾਸੀ ਪਾ ਜਾਂਦੀ ਹੈ। ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥ ਜੋ ਸਤਿ ਸੰਗਤ ਨਾਲ ਜੁੜ ਕੇ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦੀ ਹੈ, ਕਹੁ ਨਾਨਕ ਸਫਲ ਓਹ ਕਾਇਆ ॥੫॥ ਗੁਰੂ ਜੀ ਆਖਦੇ ਹਨ, ਉਹ ਦੇਹਿ ਫਲ-ਦਾਇਕ ਹੈ। ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥ ਤਦ ਤੂੰ ਸਮੂਹ ਸੁੰਦਰਤਾ ਅਤੇ ਸਮੂਹ ਆਰਾਮ ਵਾਲੀ ਸੁਹਾਗਣ ਪਤਨੀ ਬਣ ਜਾਵੇਗੀ। ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥ ਐਕੁਰ ਤੂੰ ਪਰਮ ਸੁਨੱਖੀ ਅਤੇ ਸਿਆਣੀ ਹੋ ਜਾਵੇਂਗੀ। ਠਹਿਰਾਉ ਦੂਸਰਾ। ਆਸਾ ਮਹਲਾ ੫ ਇਕਤੁਕੇ ੨ ॥ ਆਸਾ ਪੰਜਵੀਂ ਪਾਤਸ਼ਾਹੀ। ਜੀਵਤ ਦੀਸੈ ਤਿਸੁ ਸਰਪਰ ਮਰਣਾ ॥ ਜੋ ਜੀਉਂਦਾ ਦਿਸਦਾ ਹੈ, ਉਸ ਨੇ ਨਿਸਚਿਤ ਹੀ ਮਰ ਜਾਣਾ ਹੈ, ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥ ਜੋ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਸਦੀਵੀ ਸਥਿਰ ਰਹੇਗਾ। ਜੀਵਤ ਮੁਏ ਮੁਏ ਸੇ ਜੀਵੇ ॥ ਜਿਹੜੇ (ਆਪਾ ਭਾਵ ਤੋਂ) ਜੀਉਂਦੇ ਜੀ ਮਰ ਜਾਂਦੇ ਹਨ, ਐਸੀ ਮੌਤ ਦੇ ਰਾਹੀਂ ਉਹ ਸਦਾ ਹੀ ਜੀਉਂਦੇ ਹਨ। ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਦਵਾਈ ਵਜੋਂ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਰਜੀਤ ਕਰਨ ਵਾਲੇ ਅਬਿ-ਹਿਯਾਤ (ਜੀਵਨ ਦੇ ਪਾਨੀ) ਨੂੰ ਪਾਨ ਕਰਦੇ ਹਨ। ਠਹਿਰਾਉ। ਕਾਚੀ ਮਟੁਕੀ ਬਿਨਸਿ ਬਿਨਾਸਾ ॥ (ਸਰੀਰ ਰੂਪੀ) ਕੱਚਾ ਭਾਂਡਾ ਜਰੂਰ ਹੀ ਟੁੱਟ ਜਾਊਗਾ। ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥ ਜੋ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਜਾਂਦਾ ਹੈ, ਉਹ ਆਪਦੇ ਨਿੱਜ ਦੇ ਗ੍ਰਹਿ ਅੰਦਰ ਵੱਸਦਾ ਹੈ। ਊਚਾ ਚੜੈ ਸੁ ਪਵੈ ਪਇਆਲਾ ॥ ਜਿਹੜਾ ਉੱਚਾ ਚੜ੍ਹਦਾ ਹੈ, ਉਹ ਪਾਤਾਲ ਵਿੱਚ ਜਾ ਡਿੱਗਦਾ ਹੈ। ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥ ਜੋ ਜ਼ਮੀਨ ਤੇ ਨੀਵਾਂ ਪਿਆ ਹੋਇਆ ਹੈ, ਉਸਨੂੰ ਮੌਤ ਨਹੀਂ ਛੂੰਹਦੀ। ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥ ਜੋ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ। ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥ ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਅਹਿਲ ਹੋ ਜਾਂਦੇ ਹਨ। ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥ ਆਤਮਾ ਅਤੇ ਦੇਹਿ ਸਾਰੀਆਂ ਵਾਹਿਗੁਰੂ ਦੀਆਂ ਵਸਤੂਆਂ ਹਨ। ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥ ਗੁਰਾਂ ਨੂੰ ਭੇਟ ਕੇ ਹੇ ਨਾਨਕ! ਉਹ ਪਰਮ ਪਰਸੰਨ ਹੋ ਗਏ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪੁਤਰੀ ਤੇਰੀ ਬਿਧਿ ਕਰਿ ਥਾਟੀ ॥ ਤੈਂਡੇਸਰੀਰ ਦੀ ਪੁਤਲੀ ਹੁਨਰ ਨਾਲ ਸਾਜੀ ਗਈ ਹੈ। ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥ ਸੱਚ ਜਾਣ ਲੈ ਕਿ ਇਹ ਮਿੱਟੀ ਹੋ ਜਾਊਗੀ। ਮੂਲੁ ਸਮਾਲਹੁ ਅਚੇਤ ਗਵਾਰਾ ॥ ਆਪਣੇ ਮੁਢ ਨੂੰ ਯਾਦ ਕਰ ਹੇ ਬੇਸਮਝ ਮੂਰਖ। ਇਤਨੇ ਕਉ ਤੁਮ੍ਹ੍ਹ ਕਿਆ ਗਰਬੇ ॥੧॥ ਰਹਾਉ ॥ ਤੂੰ ਆਪਣੇ ਆਪ ਦੇ ਐਨੇ ਕੁ ਜਿੰਨੇ ਦਾ ਕਿਉਂ ਹੰਕਾਰ ਕਰਦਾ ਹੈਂ? ਠਹਿਰਾਉ। ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥ ਤੂੰ ਤਿੰਨ ਸੇਰ ਹਰ ਰੋਜ਼ ਦੇ ਅਨਾਜ ਦਾ ਪ੍ਰਾਹੁਣਾ ਹੈਂ। ਅਵਰ ਵਸਤੁ ਤੁਝ ਪਾਹਿ ਅਮਾਨ ॥੨॥ ਹੋਰ ਚੀਜਾਂ ਤੇਰੇ ਕੋਲ ਕੇਵਲ ਅਮਾਨਤ ਹਨ। ਬਿਸਟਾ ਅਸਤ ਰਕਤੁ ਪਰੇਟੇ ਚਾਮ ॥ ਤੂੰ ਗੰਦਗੀ, ਹੱਡੀਆਂ ਅਤੇ ਲਹੂ, ਖੱਲ ਵਿੱਚ ਲਪੇਟਿਆ ਹੋਇਆ ਹੈਂ। ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥ ਇਸ ਉੱਤੇ ਤੂੰ ਹੰਕਾਰ ਧਾਰੀ ਬੈਠਾ ਹੈਂ। ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥ ਜੇਕਰ ਤੂੰ ਇਕ ਚੀਜ਼ ਨੂੰ ਜਾਣ ਲਵੇਂ, ਕੇਵਲ ਤਦ ਹੀ ਤੂੰ ਪਵਿੱਤ੍ਰ ਹੋਵੇਗਾਂ। ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥ ਸਾਹਿਬ ਨੂੰ ਜਾਨਣ ਦੇ ਬਾਝੋਂ ਤੂੰ ਸਦੀਵ ਹੀ ਗਲੀਜ਼ ਹੋਵੇਗਾਂ। ਕਹੁ ਨਾਨਕ ਗੁਰ ਕਉ ਕੁਰਬਾਨੁ ॥ ਗੁਰੂ ਜੀ ਆਖਦੇ ਹਨ, ਮੈਂ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ। ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥ ਜਿੰਨ੍ਹਾਂ ਦੇ ਰਾਹੀਂ ਵਾਹਿਗੁਰੂ, ਸਰਬੱਗ ਸੁਆਮੀ ਪਾਇਆ ਜਾਂਦਾ ਹੈ। ਆਸਾ ਮਹਲਾ ੫ ਇਕਤੁਕੇ ਚਉਪਦੇ ॥ ਆਸਾ ਪੰਜਵੀਂ ਪਾਤਸ਼ਾਹੀ। ਚਉਪਦੇ। ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥ ਵਿਛੋੜੇ ਦਾ ਇਕ ਮੁਹਤ, ਇਕ ਦਿਨ ਮੇਰੇ ਲਈ ਘਣੇਰਿਆਂ ਦਿਨਾਂ ਦੇ ਬਰਾਬਰ ਹੈ। ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥ ਮੇਰੀ ਆਤਮਾ ਉਸ ਦੇ ਬਗੈਰ ਰਹਿ ਨਹੀਂ ਸਕਦੀ। ਮੈਂ ਆਪਣੇ ਪ੍ਰੀਤਮ ਨੂੰ ਕਿਸ ਤਰ੍ਹਾਂ ਮਿਲਾਂਗੀ? ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ ਇਕ ਛਿੰਨ ਅਤੇ ਇਕ ਦਿਹਾੜਾ ਮੈਂ ਉਸ ਦੇ ਬਾਝੋਂ ਕਦਾਚਿਤ ਨਹੀਂ ਗੁਜਾਰ ਸਕਦੀ। copyright GurbaniShare.com all right reserved. Email |