ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
ਮੇਰੇ ਹਿਰਦੇ ਅੰਦਰ ਬਹੁਤੀ ਹੈ, ਖਾਹਿਸ਼, ਉਸ ਦੇ ਦੀਦਾਰ ਦੀ। ਕੀ ਕੋਈ ਐਹੋ ਜੇਹਾ ਸਾਧੂ ਹੈ, ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਠਹਿਰਾਉ। ਚਾਰਿ ਪਹਰ ਚਹੁ ਜੁਗਹ ਸਮਾਨੇ ॥ ਦਿਨ ਦੇ ਚਾਰੇ ਪਹਿਰ ਚਹੁੰ ਜੁਗਾਂ ਦੇ ਮਾਨੰਦ ਹਨ। ਰੈਣਿ ਭਈ ਤਬ ਅੰਤੁ ਨ ਜਾਨੇ ॥੨॥ ਜਦ ਰਾਤ ਆਉਂਦੀ ਹੈ, ਤਦ ਮੈਂ ਖਿਆਲ ਕਰਦਾ ਹਾਂ ਕਿ ਇਸ ਦਾ ਅਖੀਰ ਹੋਣਾ ਹੀ ਨਹੀਂ। ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ ਪੰਜਾਂ ਭੂਤਨਿਆਂ ਨੇ ਇਕੱਠੇ ਹੋ ਮੈਨੂੰ ਮੇਰੇ ਕੰਤ ਨਾਲੋਂ ਵੱਖਰਾ ਕੀਤਾ ਹੈ। ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥ ਭਟਕ ਭਟਕ ਕੇ ਮੈਂ ਵਿਰਲਾਪ ਕਰਦੀ ਅਤੇ ਆਪਣੇ ਹੱਥ ਮਰੋੜਦੀ ਹਾਂ। ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਗੋਲੇ ਨਾਨਕ ਨੂੰ, ਵਾਹਿਗੁਰੂ ਨੇ ਆਪਣਾ ਦਰਸ਼ਨ ਵਿਖਾਲਿਆ ਹੈ। ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥ ਆਪਣੇ ਆਪੇ ਨੂੰ ਅਨੁਭਵ ਕਰਕੇ, ਉਸ ਨੂੰ ਮਹਾਨ ਅਨੰਦ ਪਰਾਪਤ ਹੋਇਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਹਰਿ ਸੇਵਾ ਮਹਿ ਪਰਮ ਨਿਧਾਨੁ ॥ ਰੱਬ ਦੀ ਟਹਿਲ ਅੰਦਰ ਮਹਾਨ ਖ਼ਜ਼ਾਨੇ ਹਨ। ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥ ਸੁਧਾ ਸਰੂਪ ਨਾਮ ਨੂੰ ਮੂੰਹ ਵਿੱਚ ਰੱਖਣਾ ਹੀ ਵਾਹਿਗੁਰੂ ਦੀ ਚਾਕਰੀ ਹੈ। ਹਰਿ ਮੇਰਾ ਸਾਥੀ ਸੰਗਿ ਸਖਾਈ ॥ ਵਾਹਿਗੁਰੂ ਮੇਰਾ ਸੰਗੀ ਤੇ ਸਹਾਇਕ ਮੇਰੇ ਨਾਲ ਹੈ। ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥ ਉਹ ਉਥੇ ਹਾਜਰ ਨਾਜਰ ਹੁੰਦਾ ਹੈ, ਜਿਥੇ ਗਮੀ ਤੇ ਖੁਸ਼ੀ ਵਿੱਚ ਮੈਂ ਉਸ ਨੂੰ ਯਾਦ ਕਰਦਾ ਹਾਂ। ਗਰੀਬ ਮੌਤ ਦਾ ਦੂਤ ਮੈਨੂੰ ਕਿਸ ਤਰ੍ਹਾਂ ਭੈ ਭੀਤ ਕਰ ਸਕਦਾ ਹੈ? ਠਹਿਰਾਉ। ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ ਵਾਹਿਗੁਰੂ ਮੇਰਾ ਆਸਰਾ ਹੈ ਅਤੇ ਵਾਹਿਗੁਰੂ ਹੀ ਮੈਡਾਂ ਜੋਰ। ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥ ਵਾਹਿਗੁਰੂ ਮੇਰਾ ਮਿਤ੍ਰ ਹੈ ਅਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਦੀ ਟੇਕ ਹੈ। ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥ ਪ੍ਰਭੂ ਮੇਰੀ ਰਾਸ ਹੈ ਅਤੇ ਪ੍ਰਭੂ ਹੀ ਮੈਡੀਂ ਸਾਖ ਹੈ। ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥ ਗੁਰਾਂ ਦੇ ਜ਼ਰੀਏ, ਮੈਂ ਪਦਾਰਥ ਕਮਾਉਂਦਾ ਹਾਂ। ਪ੍ਰਭੂ ਮੈਡਾਂ ਸ਼ਾਹੂਕਾਰ ਹੈ। ਗੁਰ ਕਿਰਪਾ ਤੇ ਇਹ ਮਤਿ ਆਵੈ ॥ ਗੁਰਾਂ ਦੀ ਦਇਆ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ। ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥ ਗੋਲਾ ਨਾਨਕ ਸੁਆਮੀ ਦੀ ਗੋਦੀ ਅੰਦਰ ਲੀਨ ਹੋ ਗਿਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥ ਜੇਕਰ ਮਾਲਕ ਮਿਹਰਬਾਨ ਹੋ ਵੰਞੇ, ਤਦ ਇਹ ਆਤਮਾ ਉਸ ਅੰਦਰ ਜੁੜਦੀ ਹੈ। ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥ ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਸਿਲੇ ਪਾ ਲਏ ਹਨ। ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ। ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥ ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ ਹੀ ਪਰੀ ਪੂਰਨ ਹੈ। ਠਹਿਰਾਉ। ਚਰਣ ਕਮਲ ਰਿਦ ਅੰਤਰਿ ਧਾਰੇ ॥ ਜੋ ਵਾਹਿਗੁਰੂ ਦੇ ਕੰਵਲ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ, ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥ ਰੱਬੀ ਨੂਰ ਉਸ ਉਤੇ ਨਾਜ਼ਲ ਹੋ ਜਾਂਦਾ ਹੈ ਅਤੇ ਉਹ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ। ਪੰਚ ਸਖੀ ਮਿਲਿ ਮੰਗਲੁ ਗਾਇਆ ॥ ਇਕੱਠੀਆਂ ਹੋ ਕੇ ਪੰਜ ਸੇਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਅਨਹਦ ਬਾਣੀ ਨਾਦੁ ਵਜਾਇਆ ॥੩॥ ਅਤੇ ਉਸ ਦੇ ਅੰਦਰ ਬੈਕੁੰਠੀ ਕੀਰਤਨ ਦਾ ਰਾਗ ਗੂੰਜਦਾ ਹੈ। ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥ ਨਾਨਕ, ਜਦ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਇਨਸਾਨ ਵਾਹਿਗੁਰੂ ਰਾਜੇ ਨੂੰ ਮਿਲ ਪੈਂਦਾ ਹੈ। ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥ ਉਸ ਦੇ ਮਗਰੋਂ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੁੰਦੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਰਿ ਕਿਰਪਾ ਹਰਿ ਪਰਗਟੀ ਆਇਆ ॥ ਵਾਹਿਗੁਰੂ ਨੇ ਮਿਹਰ ਧਾਰ ਕੇ ਆਪਣੇ ਆਪ ਨੂੰ ਮੇਰੇ ਤੇ ਜ਼ਾਹਰ ਕੀਤਾ ਹੈ। ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥ ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪੂਰਨ ਪਦਾਰਥ ਪਰਾਪਤ ਕੀਤਾ ਹੈ। ਐਸਾ ਹਰਿ ਧਨੁ ਸੰਚੀਐ ਭਾਈ ॥ ਐਹੋ ਜੇਹੀ ਰੱਬੀ ਦੌਲਤ ਬੰਦੇ ਨੂੰ ਇਕੱਤਰ ਕਰਨੀ ਚਾਹੀਦੀ ਹੈ, ਹੇ ਵੀਰ! ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥ ਅੱਗ ਇਸ ਨੂੰ ਸਾੜਦੀ ਨਹੀਂ, ਨਾਂ ਹੀ ਪਾਣੀ ਇਸ ਨੂੰ ਡੋਬਦਾ ਹੈ। ਇਨਸਾਨ ਦਾ ਸਾਥ ਤਿਆਗ ਕੇ ਇਹ ਕਿਧਰੇ ਨਹੀਂ ਜਾਂਦੀ। ਠਹਿਰਾਉ। ਤੋਟਿ ਨ ਆਵੈ ਨਿਖੁਟਿ ਨ ਜਾਇ ॥ ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ। ਖਾਇ ਖਰਚਿ ਮਨੁ ਰਹਿਆ ਅਘਾਇ ॥੨॥ ਇਸ ਨੂੰ ਖਾਂਦਾ ਅਤੇ ਖਰਚਦਾ ਹੋਇਆ ਚਿੱਤ ਤ੍ਰਿਪਤ ਰਹਿੰਦਾ ਹੈ। ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥ ਉਹੀ ਸੱਚਾ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਪਦਾਰਥ ਨੂੰ ਆਪਣੇ ਗ੍ਰਹਿ ਅੰਦਰ ਜਮ੍ਹਾਂ ਕਰਦਾ ਹੈ। ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥ ਇਸ ਮਾਲ-ਦੌਲਤ ਤੋਂ ਸਾਰਾ ਜਹਾਨ ਲਾਭ ਉਠਾਉਂਦਾ ਹੈ। ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ ਕੇਵਲ ਉਹੀ ਵਾਹਿਗੁਰੂ ਦੀ ਦੌਲਤ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਮੁੱਢ ਤੋਂ ਲਿਖੀ ਹੋਈ ਹੈ। ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥ ਹੇ ਨਫਰ ਨਾਨਕ! ਅਖੀਰ ਦੇ ਵੇਲੇ, ਨਾਮ ਹੀ ਪ੍ਰਾਣੀ ਦਾ ਸ਼ਿੰਗਾਰ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥ ਹੇ ਜੀਵ! ਜਿਸ ਤਰ੍ਹਾਂ ਜਿਮੀਦਾਰ ਆਪਣੀ ਫਸਲ ਨੂੰ ਬੀਜ ਕੇ, ਕਾਚੀ ਪਾਕੀ ਬਾਢਿ ਪਰਾਨੀ ॥੧॥ ਕੱਚੀ ਜਾਂ ਪੱਕੀ ਨੂੰ ਕੱਟ ਸੁਟਦਾ ਹੈ। ਜੋ ਜਨਮੈ ਸੋ ਜਾਨਹੁ ਮੂਆ ॥ ਇਸੇ ਤਰ੍ਹਾਂ ਸਮਝ ਲੈ ਕਿ ਜੋ ਜੰਮਿਆ ਹੈ। ਉਸ ਨੇ ਮਰ ਜਾਣਾ ਹੈ। ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥ ਕੇਵਲ ਸ੍ਰਿਸ਼ਟੀ ਦੇ ਸੁਆਮੀ ਦਾ ਸਾਧੂ ਹੀ ਹਮੇਸ਼ਾਂ ਲਈ ਅਹਿਲ ਹੁੰਦਾ ਹੈ। ਠਹਿਰਾਉ। ਦਿਨ ਤੇ ਸਰਪਰ ਪਉਸੀ ਰਾਤਿ ॥ ਦਿਹੁੰ ਦੇ ਮਗਰੋਂ ਰੈਣ, ਨਿਸਚਿਤ ਹੀ ਆਵੇਗੀ। ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥ ਜਦ ਰਾਤ ਬੀਤ ਜਾਂਦੀ ਹੈ, ਮੁੜ ਕੇ ਸਵੇਰਾ ਹੋ ਜਾਂਦਾ ਹੈ। ਮਾਇਆ ਮੋਹਿ ਸੋਇ ਰਹੇ ਅਭਾਗੇ ॥ ਧਨ-ਦੋਲਤ ਦੀ ਲਗਨ ਅੰਦਰ, ਨਿਕਰਮਣ ਸੌਂ ਰਹੇ ਹਨ। ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਵੇਂ ਟੱਲੇ ਹੀ ਜਾਗਦੇ ਹਨ। copyright GurbaniShare.com all right reserved. Email |