Page 376
ਕਹੁ ਨਾਨਕ ਗੁਣ ਗਾਈਅਹਿ ਨੀਤ ॥
ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।

ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਨਉ ਨਿਧਿ ਤੇਰੈ ਸਗਲ ਨਿਧਾਨ ॥
ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।

ਇਛਾ ਪੂਰਕੁ ਰਖੈ ਨਿਦਾਨ ॥੧॥
ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?

ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥
ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।

ਜੋ ਤੂੰ ਕਰਹਿ ਸੋਈ ਪਰਵਾਣੁ ॥
ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।

ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥
ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!

ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥
ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।

ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥
ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।

ਸਾਚੇ ਸਾਹਿਬ ਅਲਖ ਅਭੇਵ ॥
ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।

ਨਾਨਕ ਲਾਇਆ ਲਾਗਾ ਸੇਵ ॥੪॥੨੦॥
ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ!

ਨਿਕਟਿ ਜੀਅ ਕੈ ਸਦ ਹੀ ਸੰਗਾ ॥
ਸੁਆਮੀ ਨੇੜੇ ਹੈ ਅਤੇ ਇਨਸਾਨ ਦਾ ਹਮੇਸ਼ਾਂ ਦਾ ਸਾਥੀ ਹੈ।

ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
ਸੁਆਮੀ ਦੀ ਅਪਾਰ ਸ਼ਕਤੀ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਵਿਆਪਕ ਹੋ ਰਹੀ ਹੈ।

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
ਮੇਰੀ ਆਤਮਾ ਸੜਦੀ ਤੇ ਪਸ਼ਚਾਤਾਪ ਨਹੀਂ ਕਰਦੀ ਅਤੇ ਨਾਂ ਹੀ ਇਹ ਵਿਲਲਾਂਦੀ ਹੈ।

ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
ਅਮਰ, ਅਹਿੱਲ ਅਤੇ ਪਹੁੰਚ ਤੋਂ ਪਰ੍ਹੇ ਅਤੇ ਸਦੀਵੀ ਨਵਾਂ ਨਰੋਆਂ ਹੈ ਮੇਰਾ ਕੰਤ। ਠਹਿਰਾਉ।

ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
ਤੈਡਾਂ ਗੁਲਾਮ, ਕੀਹਦੀ ਮੁਥਾਜੀ ਕਰੇ?

ਜਿਸ ਕੀ ਮੀਰਾ ਰਾਖੈ ਆਣਿ ॥੨॥
ਉਸ ਦੀ ਇੱਜ਼ਤ ਪਾਤਸ਼ਾਹ ਖੁਦ ਬਚਾਉਂਦਾ ਹੈ।

ਜੋ ਲਉਡਾ ਪ੍ਰਭਿ ਕੀਆ ਅਜਾਤਿ ॥
ਜਿਸ ਗੁਲਾਮ ਨੂੰ ਸੁਆਮੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ,

ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
ਉਹ ਗੁਲਾਮ ਕੀਹਦਾ ਅਹਿਸਾਨ ਝੱਲੇ?

ਵੇਮੁਹਤਾਜਾ ਵੇਪਰਵਾਹੁ ॥
ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,

ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
ਹੇ ਗੋਲੇ ਨਾਨਕ! ਤੂੰ ਉਸ ਵੱਡੇ ਸੁਆਮੀ ਦੀ ਉਸਤੱਤੀ ਉਚਾਰਨ ਕਰ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥
ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।

ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥
ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥
ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।

ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥
ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।

ਵਜਹੁ ਸਾਹਿਬ ਕਾ ਸੇਵ ਬਿਰਾਨੀ ॥
ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।

ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥
ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।

ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥
ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।

ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥
ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।

ਕਹੁ ਨਾਨਕ ਪ੍ਰਭ ਦੀਨ ਦਇਆਲਾ ॥
ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।

ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
ਰੱਬ ਦਾ ਨਾਮ ਮੇਰੀ ਆਤਮਾ ਜਿੰਦ-ਜਾਨ ਅਤੇ ਦੌਲਤ ਹੈ।

ਈਹਾ ਊਹਾਂ ਉਨ ਸੰਗਿ ਕਾਮੁ ॥੧॥
ਏਥੇ ਅਤੇ ਉਥੇ ਇਹ ਮੇਰੇ ਕੰਮ ਆਉਣ ਵਾਲਾ ਹੈ।

ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥
ਵਾਹਿਗੁਰੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਘੱਟ ਹੈ।

ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥
ਵਾਹਿਗੁਰੂ ਦੇ ਦੀਦਾਰ ਦੁਆਰਾ ਮੇਰਾ ਚਿੱਤ ਰੱਜ ਅਤੇ ਧ੍ਰਾਪ ਜਾਂਦਾ ਹੈ। ਠਹਿਰਾਉ।

ਭਗਤਿ ਭੰਡਾਰ ਗੁਰਬਾਣੀ ਲਾਲ ॥
ਗੁਰਾਂ ਦੀ ਬਾਣੀ ਸੁਆਮੀ ਦੇ ਸਿਮਰਨ ਦੇ ਜਵਾਹਿਰਾਤ ਦਾ ਖਜਾਨਾ ਹੈ।

ਗਾਵਤ ਸੁਨਤ ਕਮਾਵਤ ਨਿਹਾਲ ॥੨॥
ਇਸ ਨੂੰ ਗਾਉਣ ਸੁਣਨ ਅਤੇ ਇਸ ਉਤੇ ਅਮਲ ਕਰਨ ਦੁਆਰਾ ਬੰਦਾ ਗਦਗਦ ਹੋ ਜਾਂਦਾ ਹੈ।

ਚਰਣ ਕਮਲ ਸਿਉ ਲਾਗੋ ਮਾਨੁ ॥
ਸਾਈਂ ਦੇ ਕੰਵਲ ਪੈਰਾਂ ਨਾਲ ਮੇਰਾ ਮਨ ਜੁੜਿਆ ਹੋਇਆ ਹੈ।

ਸਤਿਗੁਰਿ ਤੂਠੈ ਕੀਨੋ ਦਾਨੁ ॥੩॥
ਆਪਣੀ ਪਰਸੰਨਤਾ ਦੁਆਰਾ ਸੱਚੇ ਗੁਰਾਂ ਨੇ ਮੈਨੂੰ ਇਹ ਬਖਸ਼ੀਸ਼ ਦਿੱਤੀ ਹੈ।

ਨਾਨਕ ਕਉ ਗੁਰਿ ਦੀਖਿਆ ਦੀਨ੍ਹ੍ਹ ॥
ਨਾਨਕ ਨੂੰ ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ,

ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਹ੍ਹ ॥੪॥੨੩॥
ਉਸ ਅਮਰ ਸਾਹਿਬ ਨੂੰ ਹਰ ਦਿਲ ਅੰਦਰ ਵੇਖ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਅਨਦ ਬਿਨੋਦ ਭਰੇਪੁਰਿ ਧਾਰਿਆ ॥
ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।

ਅਪੁਨਾ ਕਾਰਜੁ ਆਪਿ ਸਵਾਰਿਆ ॥੧॥
ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।

ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥
ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।

ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥
ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।

ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥
ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।

ਆਪੇ ਕਰਤਾ ਅਵਰੁ ਨ ਕੋਇ ॥੨॥
ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।

ਜੀਅ ਜੰਤ ਸਭਿ ਤਾ ਕੈ ਹਾਥਿ ॥
ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।

ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥
ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।

copyright GurbaniShare.com all right reserved. Email