ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥
ਜਿਸ ਤਰ੍ਹਾਂ ਬੰਦਿਆਂ ਨੂੰ ਮਿੱਠੇ ਸੁਆਦਾਂ ਨੇ ਲੁਭਾਇਮਾਨ ਕੀਤਾ ਹੋਇਆ ਹੈ, ਏਸੇ ਤਰ੍ਹਾਂ ਹੀ ਤੈਨੂੰ ਕੂੜੇ ਤੇ ਗੰਦੇ ਕਾਰਾਂ-ਵਿਹਾਰਾ ਨੇ। ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥ ਤੇਰੇ ਇਹ ਗਿਆਨ-ਅੰਗ ਵਿਸ਼ੇ ਭੋਗ, ਗੁਸੇ, ਲਾਲਚ ਅਤੇ ਸੰਸਾਰੀ ਮਮਤਾ ਦੇ ਸੁਆਦਾ ਨਾਲ ਜੁੜੇ ਹੋਏ ਹਨ। ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥ ਸਰਬ-ਸ਼ਕਤੀਵਾਨ ਕਿਸਮਤ ਦੇ ਲਿਖਾਰੀ ਨੇ ਤੈਨੂੰ ਮੁੜ ਮੁੜ ਕੇ ਜਨਮਾਂ ਅੰਦਰ ਜਾਣ ਦੀ ਭੁਆਟਣੀ ਦਿੱਤੀ ਹੈ। ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ ਜਦ ਗਰੀਬਾ ਦੇ ਗਮ ਨਾਸ ਕਰਨ ਵਾਲਾ ਮਿਹਰਬਾਨ ਹੋ ਜਾਂਦਾ ਹੈ, ਤਦ ਗੁਰਾਂ ਨੂੰ ਮਿਲ ਕੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥ ਗੁਰੂ ਜੀ ਆਖਦੇ ਹਨ, ਮੈਂ ਦਿਹੁੰ ਰਾਤ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਉਸ ਨੇ ਮੇਰੇ ਸਾਰੇ ਰੋਗ ਕੁਟ ਕੇ ਬਾਹਰ ਕੱਢ ਛੱਡੇ ਹਨ। ਇਉ ਜਪਿਓ ਭਾਈ ਪੁਰਖੁ ਬਿਧਾਤੇ ॥ ਇਸ ਤਰ੍ਹਾਂ ਹੇ ਮੇਰੇ ਵੀਰ! ਤੂੰ ਬਲਵਾਨ, ਕਿਸਮਤ ਦੇ ਸੁਆਮੀ ਦਾ ਸਿਮਰਨ ਕਰ। ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥ ਮਸਕੀਨਾਂ ਦੇ ਗਮ ਦੂਰ ਕਰਨ ਵਾਲਾ ਦਇਆਵਾਨ ਹੋ ਗਿਆ ਹੈ ਅਤੇ ਮੇਰੀ ਜੰਮਨ ਅਤੇ ਮਰਣ ਦੀ ਪੀੜ ਨਵਿਰਤ ਹੋ ਗਈ ਹੈ। ਠਹਿਰਾਉ ਦੂਜਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ ਸ਼ਹਿਵਤ ਦੀ ਮੁਹਤ ਦੀ ਮੋਜਬਹਾਰ ਖਾਤਰ ਤੂੰ ਕਰੋੜਾਂ ਦਿਹਾੜੇ ਕਸ਼ਟ ਉਠਾਵੇਗਾ। ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥ ਤੂੰ ਇਕ ਚਸੇ ਅਤੇ ਛਿਨ ਲਈ ਰੰਗ-ਰਲੀਆਂ ਭੋਗੇਗਾ ਅਤੇ ਮਗਰੋਂ ਮੁੜ ਮੁੜ ਕੇ ਤੂੰ ਪਸਚਾਤਾਪ ਕਰੇਗਾ। ਅੰਧੇ ਚੇਤਿ ਹਰਿ ਹਰਿ ਰਾਇਆ ॥ ਹੇ ਮੁਨਾਖੇ ਮਨੁੱਖ! ਤੂੰ ਆਪਣੇ ਪਾਤਸ਼ਾਹ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ। ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥ ਤੇਰਾ ਉਹ ਮੌਤ ਦਾ ਦਿਹਾੜਾ ਤੇਰੇ ਨਜ਼ਦੀਕ ਢੁਕ ਰਿਹਾ ਹੈ। ਠਹਿਰਾਉ। ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ ਤੂੰ ਇਕ ਮੁਹਤ ਲਈ ਆਪਣੀਆਂ ਅੱਖਾਂ ਨਾਲ ਕੌੜੇ ਅੱਕ ਨਿੰਮ ਤੇ ਤੁਮੇ ਨੂੰ ਵੇਖ ਕੇ ਭੁੱਲ ਗਿਆ ਹੈ। ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥ ਜਿਸ ਤਰ੍ਹਾਂ ਦੀ ਸੁਹਬਤ ਹੈ ਜ਼ਹਿਰੀਲੇ ਸੱਪ ਦੀ ਉਸੇ ਤਰ੍ਹਾਂ ਦਾ ਹੈ ਭੋਗ-ਬਿਲਾਸ ਪ੍ਰਾਈ ਇਸਤਰੀ ਦਾ। ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥ ਆਪਣੀ ਦੁਸ਼ਮਣ ਧਨ-ਦੋਲਤ ਖਾਤਰ ਤੂੰ ਗੁਨਾਹ ਕਰਦਾ ਹੈ ਅਤੇ ਸੁਆਮੀ ਦੇ ਈਮਾਨ ਦੇ ਵਖਰੇ ਨੂੰ ਤਿਆਗ ਦਿੱਤਾ ਹੈ। ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥ ਜੌ ਮੈਨੂੰ ਤਿਆਗ ਦਿੰਦੇ ਹਨ, ਉਨ੍ਹਾਂ ਨਾਲ ਤੇਰਾ ਸੰਗਪਣ ਹੈ ਅਤੇ ਆਪਣੇ ਮਿੱਤ੍ਰਾਂ ਨਾਲ ਤੇਰਾ ਵੈਰ ਹੈ। ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥ ਸਾਰਾ ਜਹਾਨ ਏਸੇ ਤਰੀਕੇ ਨਾਲ ਫ਼ਾਬਾ ਹੋਇਆ ਹੈ। ਕੇਵਲ ਓਹੀ ਪਾਰ ਉਤਰਦਾ ਹੈ, ਜਿਸ ਦਾ ਗੁਰੂ ਪੂਰਨ ਹੈ। ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥ ਗੁਰੂ ਜੀ ਆਖਦੇ ਹਨ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੀ ਦੇਹਿ ਪਵਿੱਤ੍ਰ ਹੋ ਗਈ ਹੈ। ਆਸਾ ਮਹਲਾ ੫ ਦੁਪਦੇ ॥ ਆਸਾ ਪੰਜਵੀਂ ਪਾਤਸ਼ਾਹੀ ਦੁਪਦੇ। ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥ ਜਿਹੜਾ ਕੁੱਝ ਇਨਸਾਨ ਲੁਕਾ ਕੇ ਕਰਦਾ ਹੈ, ਉਸ ਨੂੰ ਤੂੰ ਦੇਖਦਾ ਹੈ, ਸੁਆਮੀ! ਭਾਵੇਂ ਮੂਰਖ ਤੇ ਬੁੱਧੂ ਇਸ ਤੋਂ ਮੁਕਰਦੇ ਹਨ। ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥ ਆਪਣੇ ਨਿੱਜ ਦੇ ਅਮਲਾਂ ਦੀ ਖਾਤਰ ਉਹ ਨਰੜ ਲਿਆ ਜਾਂਦਾ ਹੈ ਅਤੇ ਤਦ, ਉਹ ਮਗਰੋਂ ਅਫਸੋਸ ਕਰਦਾ ਹੈ। ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥ ਮੈਡਾ ਸੁਆਮੀ ਬੰਦੇ ਦੇ ਸਾਰੇ ਤ੍ਰੀਕੇ, ਪਹਿਲਾ ਹੀ ਜਾਣ ਲੈਦਾ ਹੈ। ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥ ਵਹਿਮ ਦੇ ਠੱਗੇ ਹੋਏ ਹੇ ਬੰਦੇ! ਤੂੰ ਆਪਣੇ ਅਮਲਾਂ ਤੇ ਪੜਦਾ ਪਾਉਂਦਾ ਹੈ, ਪ੍ਰੰਤੂ ਮਗਰੋਂ ਤੈਨੂੰ ਆਪਣੇ ਮਨ ਦੇ ਭੈਤਾਂ ਤਸਲੀਮ ਕਰਨਾ ਪਵੇਗਾ। ਠਹਿਰਾਉ। ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥ ਜਿੱਥੇ ਕਿਤੇ ਉਹ ਜੋੜੇ ਹਨ, ਉਸੇ ਨੂੰ ਹੀ ਜੁੜੇ ਰਹਿੰਦੇ ਹਨ। ਕੋਈ ਫਾਨੀ ਬੰਦਾ ਕੀ ਕਰ ਸਕਦਾ ਹੈ? ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥ ਹੇ ਸ਼੍ਰੋਮਣੀ ਸਾਹਿਬ-ਮਾਲਕ! ਮੈਨੂੰ ਮਾਫ ਕਰ ਦੇ, ਨਾਨਕ ਸਦੀਵ ਹੀ ਮੇਰੇ ਉਤੋਂ ਘੋਲੀ ਵੰਞਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਸੁਆਮੀ ਆਪ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ। ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ ਜਿੱਥੇ ਕਿਤੇ ਭੀ ਉਸ ਦੇ ਗੋਲੇ ਦਾ ਕੰਮ ਕਾਜ ਹੈ, ਉਥੇ ਹੀ ਸੁਅਮੀ ਭੱਜ ਕੇ ਜਾਂਦਾ ਹੈ। ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਆਪਣੇ ਨੌਕਰ ਨੂੰ ਸਾਹਿਬ ਆਪਣੇ ਆਪ ਨੂੰ ਨੇੜੇ ਵਿਖਾਲਦਾ ਹੈ। ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥ ਜਿਹੜਾ ਕੁਛ ਨੌਕਰ ਆਪਣੇ ਮਾਲਕ ਕੋਲ ਆਖਦਾ ਹੈ, ਉਹ ਤੁਰਤ ਹੀ ਹੋ ਜਾਂਦਾ ਹੈ। ਠਹਿਰਾਉ। ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥ ਮੈਂ ਉਸ ਟਹਿਲੂਏ ਉਤੇ ਕੁਰਬਾਨ ਹਾਂ, ਜਿਹੜਾ ਆਪਣੇ ਮਾਲਕ ਨੂੰ ਚੰਗਾ ਲਗਦਾ ਹੈ। ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥ ਉਸ ਦੀ ਸੋਭਾ ਸੁਣ ਕੇ ਨਾਨਕ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ। ਉਸ ਦੇ ਪੈਰਾ ਨੂੰ ਛੁਹਣ ਲਈ ਨਾਨਕ ਉਸ ਕੋਲ ਜਾਂਦਾ ਹੈ। ਆਸਾ ਘਰੁ ੧੧ ਮਹਲਾ ੫ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥ ਬਰੂਪੀਆਂ ਬਹੁਤਿਆਂ ਤਰੀਕਿਆਂ ਨਾਲ ਸਾਗ ਵਿਖਾਲਦਾ ਹੈ। ਪਰ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਜੇਹੋ ਜੇਹਾ ਉਹ ਹੈ। ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥ ਏਸੇ ਤਰ੍ਹਾਂ ਸੰਦੇਹ ਦੇ ਰਾਹੀਂ ਬਹੁਤਿਆਂ ਜਨਮਾਂ ਅੰਦਰ ਭਟਕਦੀ ਹੈ ਪ੍ਰੰਤੂ ਉਹੋ ਜੇਹੀ ਹੀ ਰਹਿੰਦੀ ਹੈ ਅਤੇ ਆਰਾਮ ਅੰਦਰ ਦਾਖਲ ਨਹੀਂ ਹੁੰਦੀ। copyright GurbaniShare.com all right reserved. Email |