ਰਾਗੁ ਆਸਾ ਮਹਲਾ ੫ ਘਰੁ ੧੨
ਰਾਗ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥ ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ। ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥ ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ। ਸੋ ਪ੍ਰਭੁ ਜਾਣੀਐ ਸਦ ਸੰਗਿ ॥ ਉਸ ਸੁਆਮੀ ਨੂੰ ਤੂੰ ਹਮੇਸ਼ਾਂ ਆਪਣੇ ਨਾਲ ਖਿਆਲ ਕਰ। ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥ ਗੁਰਾ ਦੀ ਦਇਆ ਦੁਆਰਾ ਜੋ ਇਸ ਅਸਲੀਅਤ ਨੂੰ ਸਮਝ ਲੈਦਾ ਹੈ, ਉਹ ਇੱਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ। ਠਹਿਰਾਉ। ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥ ਤੂੰ ਇਕ ਸਰਬ-ਸ਼ਕਤੀਵਾਨ ਸੁਆਮੀ ਦੀ ਸ਼ਰਣਾਗਤ ਸੰਭਾਲ, ਕੌਈ ਹੋਰ ਥਾਂ ਬਚਾ ਦੀ ਨਹੀਂ। ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥ ਆਵਾਗਾਉਣ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਮੌਤ ਦੇ ਸ਼ਹਿਰ ਵਿੱਚ ਕਸ਼ਟ ਉਠਾਉਣਾ ਨਹੀਂ ਪੈਦਾ। ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥ ਕੇਵਲ ਓਹੀ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਹੁੰਦਾ ਹੈ ਜਿਸ ਉੱਤੇ ਉਹ ਸੁਆਮੀ ਮਿਹਰ ਧਾਰਦਾ ਹੈ। ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥ ਇਕ ਸਾਹਿਬ ਮੇਰੀ ਓਟ ਹੈ ਅਤੇ ਇਕ ਹੀ ਆਸਰਾ ਇਕ ਸਾਹਿਬ ਦਾ ਬਲ ਹੀ ਮੇਰੇ ਚਿੱਤ ਅੰਦਰ ਹੈ। ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥ ਸਤਿ ਸੰਗਤ ਨਾਲ ਜੁੜ ਕੇ, ਹੇ ਨਾਨਕ! ਤੂੰ ਉਸ ਦਾ ਸਿਮਰਨ ਕਰ, ਵਾਹਿਗੁਰੂ ਦੇ ਬਾਝੋਂ ਹੋਰਸ ਕੋਈ ਨਹੀਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥ ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ। ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥ ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ। ਮੇਰੇ ਮਨ ਧਿਆਇ ਹਰਿ ਹਰਿ ਨਾਉ ॥ ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥ ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ। ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ। ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥ ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ। ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥ ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ। ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥ ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ। ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ। ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥ ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥ ਸਤਿ ਸੰਗਤ ਦੇ ਬਗੈਰ ਆਦਮੀ ਸਦਾ ਡਿੱਕ ਡੋਲੇ ਖਾਂਦਾ ਹੈ ਅਤੇ ਪਰਮ ਤਕਲੀਫ ਉਠਾਉਂਦਾ ਹੈ। ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥ ਅਦੁੱਤੀ ਸ਼੍ਰੋਮਣੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਪ੍ਰਭੂ ਦੇ ਰੱਬੀ ਅੰਮ੍ਰਿਤ ਦਾ ਨਫਾ ਕਮਾਇਆ ਜਾਂਦਾ ਹੈ। ਹਰਿ ਕੋ ਨਾਮੁ ਜਪੀਐ ਨੀਤਿ ॥ ਤੂੰ ਸਦਾ ਹੀ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ। ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥ ਹਰ ਸੁਆਸ ਨਾਲ ਤੂੰ ਉਸ ਸਾਹਿਬ ਦਾ ਸਿਮਰਨ ਕਰ ਅਤੇ ਹੋਰ ਮੁਹੱਬਤਾਂ ਨੂੰ ਛੱਡ ਦੇ। ਠਹਿਰਾਉ। ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥ ਉਹ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੁ ਹੈ ਤੇ ਖੁਦ ਹੀ ਜਿੰਦ-ਜਾਨ ਦੇਣ ਵਾਲਾ ਹੈ। ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥ ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ। ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥ ਤਦ ਉਹ ਉੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਤੇਰਾ ਮਿਤ੍ਰ ਸਾਥੀ ਮਦਦਗਾਰ ਅਤੇ ਜੋੜੀਦਾਰ ਬਣ ਜਾਵੇਗਾ। ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥ ਸਾਹਿਬ ਦੇ ਕੰਵਲ ਪੈਰ ਆਪਣੇ ਮਨ ਅੰਦਰ ਟਿਕਾ ਕੇਵਲ ਉਹੀ ਜਿੰਦ ਜਾਨ ਦਾ ਆਸਰਾ ਹੈ। ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥ ਹੇ ਮੇਰੇ ਪਰਮ ਪ੍ਰਭੂ ਮਾਲਕ! ਮੇਰੇ ਉਤੇ ਮਿਹਰ ਧਾਰ ਤਾਂ ਜੋ ਤੇਰੀਆਂ ਸ਼੍ਰੇਸ਼ਟਤਾਈਆਂ ਤੇ ਕੀਰਤੀ ਗਾਇਨ ਕਰਾਂ। ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਬਤੀਤ ਕਰਨਾ ਨਾਨਕ ਲਈ ਸਮੂਹ ਆਰਾਮ ਤੇ ਮਹਾਨ ਮਹਾਨਤਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥ ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ। ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥ ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ। ਮਨ ਮਹਿ ਰਾਮ ਨਾਮਾ ਜਾਪਿ ॥ ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ। ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥ ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ। ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥ ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ। copyright GurbaniShare.com all right reserved. Email |