ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥
ਮੈ, ਆਪਣੇ ਕੀੜੇ ਉਤੇ ਰਹਿਮਤ ਧਾਰ ਕੇਵਲ ਏਹੀ ਮੇਰਾ ਮਤਲਬ ਤੇ ਪ੍ਰਯੋਜਨ ਹੈ! ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥ ਮੇਰੀ ਦੇਹਿ ਅਤੇ ਦੌਲਤ ਤੈਡੇ ਹਨ ਤੂੰ ਮੇਰਾ ਸੁਆਮੀ ਹੈ। ਮੇਰੇ ਅਖਤਿਆਰ ਵਿੱਚ ਕੁਝ ਭੀ ਨਹੀਂ। ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥ ਜਿਸ ਤਰ੍ਹਾਂ ਤੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਮੈਂ ਓਹੀ ਖਾਂਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ। ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਅੰਦਰ ਕੀਤਾ ਹੋਇਆ ਇਸ਼ਨਾਨ, ਅਨੇਕਾਂ ਜਨਮਾਂ ਦੇ ਪਾਪ ਧੋ ਸੁੱਟਦਾ ਹੈ। ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥ ਪ੍ਰਭੂ ਦੀ ਪ੍ਰੇਮ ਮਈ ਸੇਵਾ ਦੁਆਰਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ ਅਤੇ ਜੀਵ, ਹੇ ਨਾਨਕ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ। ਨਾਨਕ ਹਮੇਸ਼ਾਂ ਉਸ ਦੀ ਹਜ਼ੂਰੀ ਨੂੰ ਵੇਖਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥ ਤੇਰਾ ਦੀਦਾਰ ਹੇ ਸਾਹਿਬ! ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥੧॥ ਮਿਹਰਬਾਨ ਮਾਲਕ ਨੇ ਖੁਦ ਮੇਰੇ ਉਤੇ ਮਿਹਰਬਾਨੀ ਕੀਤੀ ਹੈ, ਇਸ ਲਈ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਪਰਦਾਨ ਕੀਤਾ ਹੈ। ਕਲਿਜੁਗੁ ਉਧਾਰਿਆ ਗੁਰਦੇਵ ॥ ਨਿਰੰਕਾਰੀ ਗੁਰਾਂ ਨੇ ਕਲਜੁਗ ਨੂੰ ਤਾਰ ਦਿੱਤਾ ਹੈ। ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥ ਮੂਰਖ ਅਤੇ ਬੁਧੂ ਜੋ ਗੰਦਗੀ ਅਤੇ ਪਿਸ਼ਾਬ ਦੀ ਤਰ੍ਹਾਂ ਗਲੀਜ਼ ਹਨ, ਸਾਰੇ ਤੇਰੀ ਟਹਿਲ ਸੇਵਾ ਅੰਦਰ ਜੁੱਟ ਗਏ ਹਨ, ਹੇ ਸੁਆਮੀ! ਠਹਿਰਾਉ। ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ ਤੂੰ ਖੁਦ ਸਿਰਜਣਹਾਰ ਅਤੇ ਸਾਰੇ ਸੰਸਾਰ ਨੂੰ ਅਸਥਾਪਨ ਕਰਨ ਵਾਲਾ ਹੈ ਤੂੰ ਸਾਰਿਆ ਅੰਦਰ ਰਮ ਰਿਹਾ ਹੈ। ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥ ਸਾਰੇ ਲੋਕਾ ਨੂੰ ਸਾਹਿਬ ਦੇ ਚਰਣੀ ਪੈਦੇ ਵੇਖ ਕੇ ਧਰਮ ਰਾਇ ਹੈਰਾਨ ਹੋ ਗਿਆ ਹੈ। ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥ ਸਤਿਯੁਗ, ਤ੍ਰੇਤਾ ਅਤੇ ਦੁਆਪਰ ਚੰਗੇ ਯੁਗ ਆਖੇ ਜਾਂਦੇ ਹਨ ਪ੍ਰੰਤੂ ਕਲਯੁਗ ਸਾਰਿਆਂ ਨਾਲੋਂ ਸ਼੍ਰੇਸ਼ਟ ਹੈ। ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥ ਇਸ ਸਮੇ ਅੰਦਰ ਬੰਦਾ, ਜਿਹੜਾ ਇਸ ਹੱਥ ਨਾਲ ਕਰਦਾ ਹੈ, ਉਸ ਨੂੰ ਹੀ ਉਸ ਹੱਥ ਨਾਲ ਪਾ ਲੈਦਾ ਹੈ। ਕੋਈ ਜਣਾ ਦੂਜੇ ਦੀ ਥਾਂ ਤੇ ਨਹੀਂ ਫੜਿਆ ਜਾਂਦਾ। ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥ ਹੇ ਪੂਜਨੀਯ ਵਾਹਿਗੁਰੂ! ਤੂੰ ਓਹੀ ਕੁਛ ਕਰਦਾ ਹੈ ਜੋ ਤੇਰੇ ਗੋਲੇ ਯਾਚਨਾ ਕਰਦੇ ਹਨ, ਇਸ ਤੇਰਾ ਪਰਕ੍ਰਿਤੀ ਸੁਭਾਵ ਹੈ। ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥ ਹੱਥ ਬੰਨ੍ਹ ਕੇ ਹੇ ਨਾਨਕ, ਇੱਕ ਦਾਤ ਦੀ ਯਾਚਨ ਕਰਦਾ ਹਾਂ, ਹੇ ਵਾਹਿਗੁਰੂ ਆਪਣੇ ਸਾਧੂਆਂ ਨੂੰ ਆਪਣਾ ਦਰਸ਼ਨ ਬਖਸ਼। ਰਾਗੁ ਆਸਾ ਮਹਲਾ ੫ ਘਰੁ ੧੩ ਰਾਗ ਆਸਾ। ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਤਿਗੁਰ ਬਚਨ ਤੁਮ੍ਹ੍ਹਾਰੇ ॥ ਤੇਰੀ ਬਾਣੀ ਦੁਆਰਾ ਹੇ ਸੱਚੇ ਗੁਰੂ! ਨਿਰਗੁਣ ਨਿਸਤਾਰੇ ॥੧॥ ਰਹਾਉ ॥ ਨੇਕੀ-ਵਿਹੁਣ ਭੀ ਤਰ ਗਏ ਹਨ। ਠਹਿਰਾਉ। ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥ ਪਰਮ ਝਗੜਾਲੂ ਵੈਲੀ ਅਤੇ ਬਦ-ਜਬਾਨ ਪੁਰਸ਼ ਤੇਰੀ ਸੰਗਤ ਅੰਦਰ ਪਵਿੱਤ੍ਰ ਹੋ ਗਏ ਹਨ। ਜਨਮ ਭਵੰਤੇ ਨਰਕਿ ਪੜੰਤੇ ਤਿਨ੍ਹ੍ਹ ਕੇ ਕੁਲ ਉਧਾਰੇ ॥੨॥ ਜੋ ਜੂਨੀਆਂ ਅੰਦਰ ਭਟਕਦੇ ਸਨ ਅਤੇ ਦੋਜ਼ਕ ਵਿੱਚ ਪਾਏ ਜਾਂਦੇ ਸਨ, ਉਨ੍ਹਾਂ ਦੀਆਂ ਵੇਸ਼ਾ ਭੀ ਤੂੰ ਤਾਰ ਛੱਡੀਆਂ ਹਨ। ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਅਤੇ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਨਾਮਵਰ ਹੋ ਗਏ ਹਨ। ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥ ਮੈਂ ਕਿਹੜੀ ਕੀਰਤੀ ਅਤੇ ਕਿਹੜੀ ਵਿਸ਼ਾਲਤਾ ਤੈਨੂੰ ਨਿਰੂਪਣ ਕਰਾਂ, ਹੇ ਮੇਰੇ ਗੁਰੂ ਨਾਨਕ, ਮੈਂ ਹਰ ਮੁਹਤ, ਤੇਰੇ ਉਤੇ ਕੁਰਬਾਨ ਜਾਂਦਾ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਬਾਵਰ ਸੋਇ ਰਹੇ ॥੧॥ ਰਹਾਉ ॥ ਪਗਲੇ ਬੰਦੇ ਸੁਤੇ ਪਏ ਹਨ। ਠਹਿਰਾਉ। ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥ ਉਹ ਟੱਬਰ ਕਬੀਲੇ ਦੀ ਪ੍ਰੀਤ ਅਤੇ ਵਿਸ਼ਿਆਂ ਦੇ ਸੁਆਦਾਂ ਨਾਲ ਮਤਵਾਲੇ ਹੋਏ ਹੋਏ ਹਨ ਅਤੇ ਝੂਠੀਆਂ ਪਕੜਾਂ ਨੂੰ ਪਕੜਦੇ ਹਨ। ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥ ਝੂਠੀਆਂ ਖ਼ਾਹਿਸ਼ਾਂ ਅਤੇ ਸੁਪਨੇ ਦੀਆਂ ਖੁਸ਼ੀਆਂ ਤੇ ਮਨ ਮੌਜਾ ਨੂੰ ਆਪ-ਹੁਦਰੇ ਸੱਚ ਆਖਦੇ ਹਨ। ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥ ਸੁਧਾ ਸਰੂਪ ਨਾਮ ਦੀ ਦੌਲਤ ਉਨ੍ਹਾਂ ਦੇ ਨਾਲ ਹੈ। ਇਸ ਦਾ ਉਹ ਹਵਾ ਮਾਤ੍ਰ ਭੀ ਭੇਤ ਨਹੀਂ ਪਾਊਦੇ। ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥ ਨਾਨਕ ਜੋ ਸਤਿ ਸੰਗਤ ਦੀ ਪਨਾਹ ਹੇਠਾਂ ਹਨ, ਉਨ੍ਹਾਂ ਨੂੰ ਸਾਹਿਬ ਮਿਹਰ ਧਾਰ ਕੇ ਪਾਰ ਉਤਾਰਾ ਕਰ ਦਿੰਦਾ ਹੈ। ਆਸਾ ਮਹਲਾ ੫ ਤਿਪਦੇ ॥ ਆਸਾ ਪੰਜਵੀਂ ਪਾਤਸ਼ਾਹੀ ਤਿਪਦੇ। ਓਹਾ ਪ੍ਰੇਮ ਪਿਰੀ ॥੧॥ ਰਹਾਉ ॥ ਮੈਂ ਉਸ ਆਪਣੇ ਪ੍ਰੀਤਮ ਦੀ ਪ੍ਰੀਤ ਲੋੜਦਾ ਹਾਂ। ਠਹਿਰਾਉਂ। ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥ ਸੋਨਾ, ਜਵਾਹਿਰਾਤ ਹਾਥੀ ਦੇ ਮੱਥੇ ਵਿਚੋਂ ਨਿਕਲੇ ਮੋਤੀ ਅਤੇ ਲਾਲ ਨਹੀਂ, ਨਹੀਂ, ਮੈਨੂੰ ਨਹੀਂ ਚਾਹੀਦੇ। ਰਾਜ ਨ ਭਾਗ ਨ ਹੁਕਮ ਨ ਸਾਦਨ ॥ ਨਾਂ ਪਾਤਸ਼ਾਹੀ, ਨਾਂ ਧਨ-ਦੌਲਤ, ਨਾਂ ਫੁਰਮਾਨ ਤੇ ਨਾਂ ਹੀ ਸੁਆਦ, copyright GurbaniShare.com all right reserved. Email |