Page 407
ਕਿਛੁ ਕਿਛੁ ਨ ਚਾਹੀ ॥੨॥
ਇਨ੍ਹਾਂ ਵਿਚੋਂ ਮੈਂ ਕਿਸੇ ਨੂੰ ਭੀ ਨਹੀਂ ਲੋੜਦਾ।

ਚਰਨਨ ਸਰਨਨ ਸੰਤਨ ਬੰਦਨ ॥
ਪ੍ਰਭੂ ਦੇ ਪੈਰਾ ਦੀ ਸਰਪਰਸਤੀ, ਅਤੇ ਸਾਧੂਆਂ ਨੂੰ ਨਮਸਕਾਰ,

ਸੁਖੋ ਸੁਖੁ ਪਾਹੀ ॥
ਜਿਨ੍ਹਾਂ ਅੰਦਰੋਂ ਮੈਂ ਆਰਾਮ ਦਾ ਆਰਾਮ ਪਾਉਂਦਾ ਹਾਂ।

ਨਾਨਕ ਤਪਤਿ ਹਰੀ ॥
ਨਾਨਕ ਦੀ ਜਲਨ ਬੁਝ ਗਈ ਹੈ,

ਮਿਲੇ ਪ੍ਰੇਮ ਪਿਰੀ ॥੩॥੩॥੧੪੩॥
ਪਿਆਰੇ ਦਾ ਪਿਆਰ ਪਰਾਪਤ ਕਰਨ ਦੁਆਰਾ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥
ਗੁਰਾਂ ਨੇ ਮਰੀਆਂ ਅੱਖੀਆਂ ਨੂੰ ਤੂੰ ਵਿਖਾਲ ਦਿੱਤਾ ਹੈ, ਹੇ ਪ੍ਰਭੂ! ਠਹਿਰਾਉ।

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥
ਏਥੇ ਅਤੇ ਓਥੇ, ਹਰ ਆਤਮਾ ਅੰਦਰ ਅਤੇ ਹਰ ਦੇਹਿ ਅੰਦਰ ਤੂੰ ਕੇਵਲ ਤੂੰ ਹੀ ਹੈ, ਹੇ ਫਰੇਫਤਾ ਕਰਨ (ਮੋਹ ਲੈਣ) ਵਾਲੇ!

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥
ਕੇਵਲ ਤੂੰ ਹੀ ਹੇਤੂਆਂ ਦਾ ਹੇਤੂ ਅਤੇ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਸੁੰਦਰ ਸੁਆਮੀ!

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥
ਨਾਨਕ ਸਾਧੂਆਂ ਦੇ ਮਿਲਾਪ ਅਤੇ ਦੀਦਾਰ ਉਤੇ ਆਪਣੇ ਆਪ ਨੂੰ ਸਦਕੇ ਕਰਦਾ ਹੈ ਅਤੇ ਉਹ ਪੂਰਨ ਠੰਢ-ਚੈਨ ਅੰਦਰ ਸੌਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਹਰਿ ਹਰਿ ਨਾਮੁ ਅਮੋਲਾ ॥
ਵਾਹਿਗੁਰੂ ਸੁਆਮੀ ਦਾ ਨਾਮ ਅਮੋਲਕ ਹੈ।

ਓਹੁ ਸਹਜਿ ਸੁਹੇਲਾ ॥੧॥ ਰਹਾਉ ॥
ਉਹ ਨਾਮ ਕੁਦਰਤੀ ਤੌਰ ਤੇ ਆਰਾਮ ਦੇਣ ਵਾਲਾ ਹੈ। ਠਹਿਰਾਉ।

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥
ਵਾਹਿਗੁਰੂ ਮੇਰਾ ਸਾਥੀ ਅਤੇ ਸਹਾਇਕ ਹੈ। ਮੈਨੂੰ ਤਿਆਗ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ। ਉਹ ਅਥਾਹ ਅਤੇ ਅਜੋਖ ਹੈ।

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਾ ॥੨॥
ਉਹ ਮੇਰਾ ਮਿੱਤ੍ਰ, ਵੀਰ, ਬਾਬਲ ਅਤੇ ਅੰਮੜੀ ਹੈ ਅਤੇ ਸਾਧੂਆਂ ਦੀ ਓਟ ਹੈ।

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਾ ॥੩॥੫॥੧੪੫॥
ਅਦ੍ਰਿਸ਼ਟ ਸੁਆਮੀ, ਗੁਰਾਂ ਦੇ ਰਾਹੀਂ ਦੇਖਿਆ ਅਤੇ ਪਾਇਆ ਜਾਂਦਾ ਹੈ। ਇਹ ਹੇ ਨਾਨਕ! ਵਾਹਿਗੁਰੂ ਦਾ ਚੁਹਲ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਆਪੁਨੀ ਭਗਤਿ ਨਿਬਾਹਿ ॥
ਮੇਰੀ ਪ੍ਰੇਮ-ਮਈ ਸੇਵਾ ਸੰਪੂਰਨ ਕਰ। ਹੇ ਸੁਆਮੀ!

ਠਾਕੁਰ ਆਇਓ ਆਹਿ ॥੧॥ ਰਹਾਉ ॥
ਮੈਂ ਚਾਹਣਾ ਨਾਲ ਤੇਰੇ ਕੋਲ ਆਇਆ ਹਾਂ। ਠਹਿਰਾਉ।

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥
ਨਾਮ ਦੀ ਦੌਲਤ ਨਾਲ ਜੀਵਨ ਸਫਲ ਹੋ ਜਾਂਦਾ ਹੈ। ਹੇ ਬੰਦੇ! ਪ੍ਰਭੂ ਦੇ ਪੈਰ ਆਪਣੇ ਮਨ ਵਿੱਚ ਟਿਕਾ।

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥
ਏਹੀ ਮੋਖਸ਼ ਹੈ ਅਤੇ ਏਹੀ ਜੀਵਨ ਰਹੁ-ਰੀਤੀ ਮੈਨੂੰ ਸਤਿ ਸੰਗਤ ਅੰਦਰ ਰੱਖ।

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥
ਨਾਮ ਦਾ ਸਿਮਰਨ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਸੁਆਮੀ ਅੰਦਰ ਲੀਨ ਹੋ ਗਿਆ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਠਾਕੁਰ ਚਰਣ ਸੁਹਾਵੇ ॥
ਸੁੰਦਰ ਹਨ ਸੁਆਮੀ ਦੇ ਪੈਰ,

ਹਰਿ ਸੰਤਨ ਪਾਵੇ ॥੧॥ ਰਹਾਉ ॥
ਰੱਬ ਦੇ ਸਾਧੂਆਂ ਨੇ ਉਨ੍ਹਾਂ ਨੂੰ ਪਰਾਪਤ ਕੀਤਾ ਹੈ। ਠਹਿਰਾਉ।

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥
ਉਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ। ਸੁਆਮੀ ਦੀ ਘਾਲ ਕਮਾਊਦੇ ਹਨ ਅਤੇ ਪਿਆਰ ਅੰਦਰ ਭਿੱਜ ਉਸ ਦੀ ਕੀਰਤੀ ਗਾਇਨ ਕਰਦੇ ਹਨ।

ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥
ਉਨ੍ਹਾਂ ਦਾ ਭਰੋਸਾ ਇਕ ਸੁਆਮੀ ਵਿੱਚ ਹੈ, ਉਨ੍ਹਾਂ ਨੂੰ ਉਸ ਦੇ ਵੇਖਣ ਦੀ ਤ੍ਰੇਹ ਹੈ ਅਤੇ ਹੋਰ ਕੁਛ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।

ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥
ਇਹ ਸਾਰੀ ਤੇਰੀ ਰਹਿਮਤ ਹੈ। ਗਰੀਬ ਜੀਵ ਕੀ ਹੈ? ਨਾਨਕ ਤੇਰੇ ਊਤੋਂ ਸਦਕੇ ਤੇ ਕੁਰਬਾਨ ਜਾਂਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥
ਆਪਣੇ ਚਿੱਤ ਅੰਦਰ ਸਿਰਫ ਇਕ ਸੁਆਮੀ ਦਾ ਹੀ ਆਰਾਧਨ ਕਰ। ਠਹਿਰਾਉ।

ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥
ਸਾਈਂ ਦੇ ਨਾਮ ਨੂੰ ਯਾਦ ਕਰ ਅਤੇ ਉਸ ਨੂੰ ਆਪਣੇ ਚਿੱਤ ਅੰਦਰ ਟਿਕਾ, ਉਸ ਦੇ ਬਾਝੋਂ ਹੋਰ ਕੋਈ ਨਹੀਂ।

ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥
ਸਾਹਿਬ ਦੀ ਸ਼ਰਣਾਗਤ ਸੰਭਾਲਣ ਦੁਆਰਾ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ ਅਤੇ ਸਾਰੀਆਂ ਤਕਲੀਫਾਂ ਮਿੱਟ ਜਾਂਦੀਆਂ ਹਨ।

ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥
ਹੇ ਨਾਨਕ! ਸਰਬ ਸ਼ਕਤੀਵਾਨ ਸਿਰਜਣਹਾਰ ਸਮੂਹ ਜੀਵਾਂ ਨੂੰ ਦੇਣ ਵਾਲਾ ਹੈ ਅਤੇ ਹਰ ਦਿਲ ਅੰਦਰ ਵਿਆਪਕ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥
ਜਿਸ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਉਹ ਮੂਰਦਾ ਹੈ। ਠਹਿਰਾਉ।

ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥
ਜੋ ਨਾਮ ਨੂੰ ਸਿਮਰਦਾ ਹੈ, ਉਹ ਸਾਰੀਆਂ ਮੁਰਾਦਾਂ ਪਾ ਲੈਦਾ ਹੈ ਉਹ ਇਨਸਾਨ ਪ੍ਰਸੰਨ ਹੋ ਜਾਂਦਾ ਹੈ।

ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥
ਜੋ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹੈ, ਅਤੇ ਅਹੰਕਾਰੀ ਕੰਮ ਕਰਦਾ ਹੈ, ਉਸ ਨੂੰ ਸੰਦੇਹ ਨੇ ਐਉ ਪਕੜ ਲਿਆ ਹੈ ਜਿਸ ਤਰਾ ਤੋਤੇ ਨੂੰ ਕੁੜਿੱਕੀ ਨੇ।

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥
ਗੁਰੂ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਪੁਰਸ਼ ਅਹਿੱਲ ਹੋ ਜਾਂਦਾ ਹੈ।

ਆਸਾ ਮਹਲਾ ੫ ਘਰੁ ੧੪
ਆਸਾ ਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।

ਓਹੁ ਨੇਹੁ ਨਵੇਲਾ ॥
ਉਹ ਪ੍ਰੀਤ ਸਦੀਵ ਹੀ ਨਵੀ ਹੈ,

ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥
ਜੋ ਆਪਣੇ ਪਿਆਰੇ ਨਾਲ ਪਾਈ ਜਾਂਦੀ ਹੈ। ਠਹਿਰਾਉ।

ਜੋ ਪ੍ਰਭ ਭਾਵੈ ਜਨਮਿ ਨ ਆਵੈ ॥
ਜਿਹੜਾ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹ ਮੁੜ ਜਨਮ ਨਹੀਂ ਧਾਰਦਾ;

ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥
ਉਹ ਰੱਬ ਦੀ ਅਨੁਰਾਗੀ ਸੇਵਾ ਅਤੇ ਰੱਬੀ ਪ੍ਰੇਮ ਅੰਦਰ ਰਮਿਆ ਰਹਿੰਦਾ ਹੈ।

copyright GurbaniShare.com all right reserved. Email