ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥
ਆਪਣੀ ਇਹ ਆਤਮਾ ਉਸ ਨੂੰ ਸਮਰਪਣ ਕਰਨ ਦੁਆਰਾ, ਆਦਮੀ ਸੁਆਮੀ ਨਾਲ ਮਿਲ ਜਾਂਦਾ ਹੈ। ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥ ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਨਾਨਕ ਨੂੰ ਤੇਰਾ ਨਾਮ ਪਰਾਪਤ ਹੋਵੇ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥ ਮੇਰੇ ਪ੍ਰੀਤਮ ਪ੍ਰਭੂ! ਮੈਨੂੰ ਦਰਸ਼ਨ ਦੇ, ਤੇਰੇ ਬਗੈਰ ਮੈਨੂੰ ਕੋਈ ਦਿਲਾਸਾ ਨਹੀਂ ਦਿੰਦਾ। ਠਹਿਰਾਉ। ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥ ਭਾਵੇਂ ਇਨਸਾਨ ਸਿਮ੍ਰਤੀਆਂ ਅਤੇ ਸ਼ਾਸਤਰ ਪੜ੍ਹ ਲਵੇ ਅਤੇ ਘਣੇਰੇ ਕਰਮ ਕਾਂਡ ਕਰੇ, ਪ੍ਰੰਤੂ ਤੇਰੇ ਦਰਸ਼ਨ ਬਗੈਰ ਹੇ ਸੁਆਮੀ! ਕੋਈ ਆਰਾਮ ਨਹੀਂ। ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥ ਆਦਮੀ ਊਪਹਾਸ, ਪ੍ਰਣ ਤੇ ਸਵੈ-ਰੋਕ ਥਾਮ ਨਿਥਾਹੁੰਦੇ ਹੰਭ ਗਏ ਹਨ। ਸੰਤਾਂ ਦੀ ਸ਼ਰਣਾਗਤ ਅੰਦਰ ਨਾਨਕ ਸੁਆਮੀ ਦੇ ਨਾਲ ਵਸਦਾ ਹੈ। ਆਸਾ ਮਹਲਾ ੫ ਘਰੁ ੧੫ ਪੜਤਾਲ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥ ਆਦਮੀ ਗੁਨਾਹ ਅਤੇ ਧਨ-ਦੌਲਤ ਦੇ ਨਸ਼ੇ ਅੰਦਰ ਸੁੱਤਾ ਪਿਆ ਹੈ ਅਤੇ ਸੋਚ-ਸਮਝ ਨਹੀਂ ਕਰਦਾ। ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥ ਵਾਲਾਂ ਤੋਂ ਪਕੜ ਕੇ ਜਦ ਮੌਤ ਦਾ ਦੂਤ ਉਸ ਨੂੰ ਉਛਾਲਦਾ ਹੈ, ਕੇਵਲ ਤਾਂ ਹੀ ਉਸ ਨੂੰ ਹੋਸ਼ ਆਉਂਦੀ ਹੈ। ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥ ਜੋ ਲਾਲਚ ਅਤੇ ਮੰਦ-ਵਿਸ਼ਿਆਂ ਦੀ ਜ਼ਹਿਰ ਨਾਲ ਚਿਮੜੇ ਹੋਏ ਹਨ, ਉਹ ਹੋਰਨਾ ਦੀ ਦੌਲਤ ਖੱਸਦੇ ਹਨ ਅਤੇ ਉਨ੍ਹਾਂ ਦੇ ਦਿਲਾਂ ਨੂੰ ਦੁੱਖੀ ਕਰਦੇ ਹਨ। ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥ ਭੂਤਨੇ ਇਕ ਮੁਹਤ ਵਿੱਚ ਨਾਸ ਹੋਣ ਵਾਲੀਆਂ ਚੀਜ਼ਾਂ ਦੇ ਹੰਕਾਰ ਵਿੱਚ ਮਤਵਾਲੇ ਹੋਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ। ਠਹਿਰਾਉ। ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥ ਵੇਦ, ਸ਼ਾਸਤ੍ਰ ਅਤੇ ਨੇਕ ਬੰਦੇ ਕੂਕਦੇ ਹਨ, ਪ੍ਰੰਤੂ ਬੋਲਾਂ ਸੁਣਦਾ ਹੀ ਨਹੀਂ। ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥ ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ, ਅਤੇ ਇਸ ਨੂੰ ਹਾਰਕੇ ਉਹ ਮਰ ਮੁੱਕ ਜਾਂਦਾ ਹੈ ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ। ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥ ਸਾਰਾ ਜੁਰਮਾਨਾ ਉਸ ਨੇ ਬਗੈਰ ਸਬੱਬ ਦੇ ਹੀ ਤਾਰਿਆਂ ਹੈ। ਰੱਬ ਦੀ ਦਰਗਾਹ ਅੰਦਰ ਇਹ ਮੁਜਰੇ ਨਹੀਂ ਹੋਇਆ। ਜੇਂਹ ਕਾਰਜਿ ਰਹੈ ਓਲ੍ਹ੍ਹਾ ਸੋਇ ਕਾਮੁ ਨ ਕਰਿਆ ॥੩॥ ਕੰਮ, ਜਿਸ ਨਾਲ ਉਸ ਦੇ ਪਾਪ ਢੱਕੇ ਜਾਣੇ ਸਨ, ਉਹ ਕੰਮ ਉਸ ਨੇ ਨਹੀਂ ਕੀਤਾ। ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥ ਜਦ ਗੁਰਾਂ ਨੇ ਮੈਨੂੰ ਐਹੋ ਜੇਹਾ ਸੰਸਾਰ ਵਿਖਾਲ ਦਿੱਤਾ, ਤਦ ਮੈਂ ਇਕ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਪਿਆ। ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥ ਆਪਣੇ ਬਲ ਅਤੇ ਦਾਨਾਈ ਦਾ ਹੰਕਾਰ ਛੱਡ ਕੇ ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਸੰਭਾਲੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਬਾਪਾਰਿ ਗੋਵਿੰਦ ਨਾਏ ॥ ਸੁਆਮੀ ਦੇ ਨਾਮ ਦੇ ਵਣਜ ਦੁਆਰਾ, ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥ ਜਗਿਆਸੂ ਅਤੇ ਪਵਿੱਤਰ ਪੁਰਸ਼ ਪ੍ਰਸੰਨ ਕਰ, ਪ੍ਰੀਤਮ ਪਾ ਕੇ ਉਸ ਦੀਆਂ ਸਿਫਤਾਂ ਗਾਇਨ ਕਰ ਅਤੇ ਪੰਜ ਸੰਗਤੀਤਕ ਸਾਜ਼ ਵਜਾ ਤੇ ਕੀਰਤਨ ਦੀਆਂ ਧੂਨੀਆਂ ਸੁਣ। ਠਹਿਰਾਉ। ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥ ਜਦ ਮੈਂ ਸੁਆਮੀ ਦੀ ਦਇਆ ਦਾ ਪਾਤ੍ਰ ਹੋਇਆ, ਮੈਂ ਸੁਖੈਨ ਹੀ ਉਸ ਦਾ ਦਰਸ਼ਨ ਪਾ ਲਿਆ ਅਤੇ ਹੁਣ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ। ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥ ਸਾਧੂਆਂ ਦੀ ਟਹਿਲ ਕਮਾਉਣ ਦੁਆਰਾ ਮੇਰੀ ਪਿਰਹੜੀ ਅਤੇ ਮੁਹੱਬਤ ਪ੍ਰੀਤਮ ਮਾਲਕ ਨਾਲ ਪੈ ਗਈ ਹੈ। ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥ ਗੁਰਾਂ ਨੇ ਬ੍ਰਹਿਮ-ਬੋਧ ਮੇਰੇ ਹਿਰਦੇ ਅੰਦਰ ਪੱਕਾ ਕਰ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਮੁੜ ਕੇ ਨਹੀਂ ਆਵਾਂਗਾ, ਮੇਰੇ ਦਿਲ ਅੰਦਰ ਮੈਨੂੰ ਅਡੋਲਤਾ ਅਤੇ ਰੱਬੀ ਖ਼ਜ਼ਾਨਾ ਪਰਾਪਤ ਹੋ ਗਏ ਹਨ। ਸਭ ਤਜੀ ਮਨੈ ਕੀ ਕਾਮ ਕਰਾ ॥ ਮੈਂ ਆਪਣੇ ਚਿੱਤ ਦੀ ਖਾਹਿਸ਼ ਦੇ ਸਾਰੇ ਕੰਮ ਛੱਡ ਛੱਡੇ ਹਨ। ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥ ਦੇਰ, ਦੇਰ, ਦੇਰ, ਦੇਰ, ਹੋ ਗਈ ਹੈ ਜਦ ਤੋਂ ਮੇਰੀ ਆਤਮਾ ਨੂੰ (ਦਰਸ਼ਨਾਂ ਦੀ) ਘਣੀ ਤੇਹ ਲੱਗੀ ਹੋਈ ਹੈ। ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥ ਹੇ ਵਾਹਿਗੁਰੂ! ਮੈਨੂੰ ਆਪ ਦਾ ਦੀਦਾਰ ਵਿਖਾਲ, ਅਤੇ ਮੈਂ ਕੀ ਆਪਣੀ ਹਜ਼ੂਰੀ ਦਰਸਾ। ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥ ਮਸਕੀਨ ਨਾਨਕ ਨੇ ਤੇਰੀ ਪਨਾਹ ਲਈ ਹੈ, ਮੈਨੂੰ ਆਪਣੇ ਗਲੇ ਨਾਲ ਲਾ ਲੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕੋਊ ਬਿਖਮ ਗਾਰ ਤੋਰੈ ॥ ਕੀ ਕੋਈ ਜਣਾ ਪਾਪ ਦੇ ਜਬਰਦਸਤ ਕਿਲੇ ਨੂੰ ਢਾਹ, ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥ ਅਤੇ ਆਪਣੇ ਆਪ ਨੂੰ ਉਮੈਦ, ਤ੍ਰੇਹ ਧੋਖੇ, ਸੰਸਾਰੀ ਮਮਤਾ ਅਤੇ ਸੰਦੇਹੀ ਤੋਂ ਮੋੜ ਸਕਦਾ ਹੈ? ਠਹਿਰਾਉ। ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥ ਕੀ ਉਹ ਵਿਸ਼ੇ ਭੋਗ, ਗੁੱਸੇ, ਲਾਲਚ ਅਤੇ ਹੰਕਾਰ ਦੀ ਇਹ ਬੀਮਾਰੀ ਨੂੰ ਛੱਡ ਸਕਦਾ ਹੈ? ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥ ਸਾਧ ਸੰਗਤ ਅਤੇ ਨਾਮ ਦੀ ਪ੍ਰੀਤ ਅੰਦਰ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਅਨਦਿਨੋ ਪ੍ਰਭ ਧਿਆਵਉ ॥ ਰੈਣ ਦਿਹੁੰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ। ਭ੍ਰਮ ਭੀਤਿ ਜੀਤਿ ਮਿਟਾਵਉ ॥ ਮੈਂ ਵਹਿਮ ਦੀ ਫਸੀਲ ਨੂੰ ਫ਼ਤਿਹ ਕਰਕੇ ਮਿਟਾ ਦਿੰਦਾ ਹਾਂ। ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥ ਨਾਨਕ, ਸਾਹਿਬ ਦਾ ਨਾਮ ਮੇਰਾ ਖ਼ਜ਼ਾਨਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਾਮੁ ਕ੍ਰੋਧੁ ਲੋਭੁ ਤਿਆਗੁ ॥ ਭੋਗ ਬਿਲਾਸ, ਰੋਹ ਅਤੇ ਤਮ੍ਹਾ ਨੂੰ ਛੱਡ ਦੇ, ਮਨਿ ਸਿਮਰਿ ਗੋਬਿੰਦ ਨਾਮ ॥ ਅਤੇ ਆਪਣੇ ਦਿਲ ਅੰਦਰ ਜਗਤ ਦੇ ਮਾਲਕ ਦੇ ਨਾਮ ਦਾ ਆਰਾਧਨ ਕਰ। ਹਰਿ ਭਜਨ ਸਫਲ ਕਾਮ ॥੧॥ ਰਹਾਉ ॥ ਕੇਵਲ ਵਾਹਿਗੁਰੂ ਦੀ ਬੰਦਗੀ ਹੀ ਫਲਦਾਇਕ ਕੰਮ ਹੈ। ਠਹਿਰਾਉ। copyright GurbaniShare.com all right reserved. Email |