ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥
ਆਪਣੇ ਹੰਕਾਰ ਸੰਸਾਰੀ ਮਮਤਾ, ਪਾਪ ਅਤੇ ਝੂਠ ਨੂੰ ਛੱਡ ਦੇ ਅਤੇ ਹਮੇਸ਼ਾਂ ਵਿਆਪਕ ਸੁਆਮੀ ਦੇ ਨਾਮ ਦਾ ਊਚਾਰਨ ਕਰ। ਮਨ ਸੰਤਨਾ ਕੈ ਚਰਨਿ ਲਾਗੁ ॥੧॥ ਹੇ ਬੰਦੇ! ਤੂੰ ਆਪਣੇ ਆਪ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ। ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥ ਠਾਕੁਰ, ਜਗਤ ਦਾ ਪਾਲਣਹਾਰ, ਗਰੀਬਾਂ ਤੇ ਮਿਹਰਬਾਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਤੇਰਾ ਪਰਮ ਵਾਹਿਗੁਰੂ ਹੈ। ਨੀਦ ਤਿਆਗ ਅਤੇ ਉਸ ਦੇ ਪੈਰਾਂ ਦਾ ਆਰਾਧਨ ਕਰ। ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰ ਅਤੇ ਤੇਰੀ ਕਿਸਮਤ ਮੁਕੰਮਲ ਥੀ ਵੰਞੇਗੀ, ਹੇ ਨਾਨਕ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥ ਪ੍ਰਭੂ ਨੇ ਖੁਸ਼ੀ ਤੇ ਗ਼ਮੀ, ਉਦਾਸਨੀਤੀ ਤੇ ਮੌਜ ਬਾਹਰ ਦੀ ਖੇਡ ਪਰਗਟ ਕੀਤੀ ਹੈ। ਠਹਿਰਾਉ। ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥ ਇੱਕ ਮੁਹਤ ਬੰਦਾ ਡਰ ਵਿੱਚ ਹੁੰਦਾ ਹੈ, ਇੱਕ ਮੁਹਤ ਵਿੱਚ ਨਿਡਰਤਾ ਵਿੱਚ ਅਤੇ ਇੱਕ ਮੁਹਤ ਵਿੱਚ ਉਹ ਉਠ ਕੇ ਤੁਰ ਜਾਂਦਾ ਹੈ। ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥ ਇੱਕ ਛਿਨ ਉਹ ਸੁਆਦ ਮਾਣਦਾ ਹੈ, ਹੋਰਸ ਛਿਨ ਤੇ ਲਮ੍ਹੇ ਉਹ ਛੱਡ ਕੇ ਚਲਾ ਜਾਂਦਾ ਹੈ। ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥ ਇਕ ਮੁਹਤ ਵਿੱਚ ਯੋਗ, ਤਪੱਸਿਆ ਅਤੇ ਘਣੇਰੀਆਂ ਕਿਸਮਾਂ ਦੀਆਂ ਉਪਾਸ਼ਨਾ ਕਮਾਉਂਦਾ ਹੈ ਅਤੇ ਇਕ ਮੁਹਤ ਉਹ ਵਹਿਮ ਅੰਦਰ ਭਟਕਦਾ ਹੈ। ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥ ਇੱਕ ਮੁਹਤ ਵਾਹਿਗੁਰੂ ਆਪਣੀ ਮਿਹਰ ਦੁਆਰਾ ਬੰਦੇ ਨੂੰ ਸਤਿਸੰਗਤ ਅੰਦਰ ਰੱਖ ਆਪਣੀ ਪ੍ਰੀਤ ਨਾਲ ਜੋੜ ਲੈਦਾ ਹੈ। ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ਰਾਗ ਆਸਾ ਪੰਜਵੀਂ ਪਾਤਸ਼ਾਹੀ! ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਗੋਬਿੰਦ ਗੋਬਿੰਦ ਕਰਿ ਹਾਂ ॥ ਤੂੰ ਸ੍ਰਿਸ਼ਟੀ ਦੇ ਥੰਮਣਹਾਰ ਸੁਆਮੀ ਦਾ ਸਿਮਰਨ ਕਰ, ਹਰਿ ਹਰਿ ਮਨਿ ਪਿਆਰਿ ਹਾਂ ॥ ਅਤੇ ਰੱਬ ਦੇ ਨਾਮ ਲਈ ਆਪਣੇ ਚਿੱਤ ਵਿੱਚ ਪ੍ਰੀਤ ਧਾਰਨ ਕਰ। ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ ਜੋ ਕੁਛ ਗੁਰੂ ਆਖਦਾ ਹੈ, ਉਸ ਨੂੰ ਆਪਣੇ ਰਿਦੇ ਅੰਦਰ ਟਿਕਾ। ਅਨ ਸਿਉ ਤੋਰਿ ਫੇਰਿ ਹਾਂ ॥ ਆਪਣੇ ਆਪ ਨੂੰ ਹੋਰ ਨਾਲੋਂ ਤੋੜ ਲੈ ਅਤੇ ਸਾਈਂ ਵਲ ਮੋੜ ਪਾ, ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥ ਇਸ ਤਰ੍ਹਾਂ ਤੂੰ ਆਪਣੇ ਪ੍ਰੀਤਮ ਨੂੰ ਪਾ ਲਵੇਗੀ ਹੇ ਮੇਰੀ ਸਹੇਲੀਏ! ਠਹਿਰਾਉ। ਪੰਕਜ ਮੋਹ ਸਰਿ ਹਾਂ ॥ ਸੰਸਾਰ ਦੇ ਛੱਪੜ ਵਿੱਚ ਸੰਸਾਰੀ ਮਮਤਾ ਦਾ ਗਾਰਾ ਹੈ। ਪਗੁ ਨਹੀ ਚਲੈ ਹਰਿ ਹਾਂ ॥ ਆਦਮੀ ਦੇ ਪੈਰ ਇਸ ਲਈ ਰੱਬ ਵਲ ਨਹੀਂ ਤੁਰਦੇ। ਗਹਡਿਓ ਮੂੜ ਨਰਿ ਹਾਂ ॥ ਮੂਰਖ ਮਨੁੱਖ ਇਸ ਪ੍ਰਕਾਰ ਖੁਭ ਗਿਆ ਹੈ। ਕੋਈ ਹੋਰ ਉਪਰਾਲਾ ਨਹੀਂ ਕਰਦਾ। ਅਨਿਨ ਉਪਾਵ ਕਰਿ ਹਾਂ ॥ ਹੋਰ ਸਾਧਨ ਕਰ ਕੇ ਦੇਖ ਲਿਆ ਹੈ, ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥ ਕੇਵਲ ਤਦ ਹੀ ਤੂੰ ਬਾਹਰ ਨਿਕਲੇਗੀ ਹੇ ਸਹੇਲੀਏ! ਜੇਕਰ ਤੂੰ ਸਾਹਿਬ ਦੀ ਓਟ ਲਵੇਗੀ। ਥਿਰ ਥਿਰ ਚਿਤ ਥਿਰ ਹਾਂ ॥ ਇਸ ਤਰ੍ਹਾਂ ਅਹਿੱਲ, ਅਟੱਲ ਤੇ ਦ੍ਰਿੜ੍ਹ ਹੈ ਤੇਰਾ ਮਨ। ਬਨੁ ਗ੍ਰਿਹੁ ਸਮਸਰਿ ਹਾਂ ॥ ਜੰਗਲ ਅਤੇ ਘਰ ਮੇਰੇ ਲਈ ਇੱਕ ਬਰਾਬਰ ਹੈ। ਅੰਤਰਿ ਏਕ ਪਿਰ ਹਾਂ ॥ ਮੇਰੇ ਹਿਰਦੇ ਅੰਦਰ ਇੱਕ ਪ੍ਰੀਤਮ ਵਸਦਾ ਹੈ। ਬਾਹਰਿ ਅਨੇਕ ਧਰਿ ਹਾਂ ॥ ਅਨੇਕਾਂ ਸੰਸਾਰੀ ਧੰਦਿਆਂ ਨੂੰ ਮੈਂ ਆਪਣੇ ਚਿੱਤੋਂ ਬਾਹਰ ਰਖਦਾ ਹਾਂ। ਰਾਜਨ ਜੋਗੁ ਕਰਿ ਹਾਂ ॥ ਮੈਂ ਦੁਨੀਆਵੀ ਤੇ ਰੂਹਾਨੀ ਪਾਤਸ਼ਾਹੀ ਮਾਣਦਾ ਹਾਂ। ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥ ਗੁਰੂ ਜੀ ਆਖਦੇ ਹਨ, ਸੁਣ ਹੇ ਸਹੇਲੀਏ, ਇਸ ਤਰ੍ਹਾਂ ਲੋਕਾਂ ਨਾਲ ਰਹਿੰਦੀ ਹੋਈ ਮੈਂ ਲੋਕਾਂ ਨਾਲੋਂ ਵੱਖਰੀ ਰਹਿੰਦੀ ਹਾਂ। ਆਸਾਵਰੀ ਮਹਲਾ ੫ ॥ ਆਸਾਵਰੀ ਪੰਜਵੀਂ ਪਾਤਸ਼ਾਹੀ। ਮਨਸਾ ਏਕ ਮਾਨਿ ਹਾਂ ॥ ਕੇਵਲ ਇਕ ਇੱਛਿਆ ਹੀ ਧਾਰਨ ਕਰ। ਗੁਰ ਸਿਉ ਨੇਤ ਧਿਆਨਿ ਹਾਂ ॥ ਆਪਣੀ ਬਿਰਤੀ ਸਦਾ ਗੁਰਾਂ ਨਾਲ ਜੋੜ। ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ ਸਾਧੂ ਦੇ ਸ਼ਬਦ ਦੀ ਗਿਆਤ ਨੂੰ ਆਪਣੇ ਮਨ ਮਨ ਅੰਦਰ ਪੱਕੀ ਕਰ। ਸੇਵਾ ਗੁਰ ਚਰਾਨਿ ਹਾਂ ॥ ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਮਾ। ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥ ਤਦ ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਮਾਲਕ ਨੂੰ ਮਿਲ ਪਵੇਗੀ, ਹੇ ਮੈਡੀ ਆਤਮਾ! ਠਹਿਰਾਉ। ਟੂਟੇ ਅਨ ਭਰਾਨਿ ਹਾਂ ॥ ਤਦ, ਸਾਰੇ ਵਹਿਮ ਦੂਰ ਹੋ ਜਾਂਦੇ ਹਨ, ਰਵਿਓ ਸਰਬ ਥਾਨਿ ਹਾਂ ॥ ਅਤੇ ਬੰਦਾ ਸਾਈਂ ਨੂੰ ਸਾਰੇ ਥਾਈ ਵਿਆਪਕ ਵੇਖਦਾ ਹੈ। ਲਹਿਓ ਜਮ ਭਇਆਨਿ ਹਾਂ ॥ ਉਸ ਦਾ ਮੌਤ ਦਾ ਡਰ ਮਿਟ ਜਾਂਦਾ ਹੈ, ਪਾਇਓ ਪੇਡ ਥਾਨਿ ਹਾਂ ॥ ਅਤੇ ਉਹ ਮੁਢਲੇ ਅਸਥਾਨ ਨੂੰ ਪਰਾਪਤ ਹੋ ਜਾਂਦਾ ਹੈ। ਤਉ ਚੂਕੀ ਸਗਲ ਕਾਨਿ ॥੧॥ ਤਦ ਸਾਰਿਆਂ ਦੀ ਮੁਛੰਦਗੀ ਮੁੱਕ ਜਾਂਦੀ ਹੈ। ਲਹਨੋ ਜਿਸੁ ਮਥਾਨਿ ਹਾਂ ॥ ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੈ, ਭੈ ਪਾਵਕ ਪਾਰਿ ਪਰਾਨਿ ਹਾਂ ॥ ਕੇਵਲ ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ ਅਤੇ ਉਹ ਭਿਆਨਕ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਨਿਜ ਘਰਿ ਤਿਸਹਿ ਥਾਨਿ ਹਾਂ ॥ ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਹਾਸਲ ਕਰ ਲੈਦਾ ਹੈ, ਹਰਿ ਰਸ ਰਸਹਿ ਮਾਨਿ ਹਾਂ ॥ ਅਤੇ ਸੁਆਮੀ ਦੇ ਸੁਆਦਾ ਦੇ ਸੁਆਦ ਨੂੰ ਮਾਣਦਾ ਹੈ। ਲਾਥੀ ਤਿਸ ਭੁਖਾਨਿ ਹਾਂ ॥ ਉਸ ਦੀ ਭੁੱਖ ਨਵਿਰਤ ਹੋ ਜਾਂਦੀ ਹੈ, ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥ ਗੁਰੂ ਜੀ ਆਖਦੇ ਹਨ, ਅਤੇ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ, ਹੇ ਮੇਰੀ ਜਿੰਦੜੀਏ! ਆਸਾਵਰੀ ਮਹਲਾ ੫ ॥ ਆਸਾਵਰੀ ਪੰਜਵੀਂ ਪਾਤਸ਼ਾਹੀ। ਹਰਿ ਹਰਿ ਹਰਿ ਗੁਨੀ ਹਾਂ ॥ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਤੂੰ ਹੇ ਬੰਦੇ! ਜਪੀਐ ਸਹਜ ਧੁਨੀ ਹਾਂ ॥ ਅਤੇ ਅਡੋਲਤਾ ਦੀ ਲੋਅ ਅੰਦਰ ਤੂੰ ਉਸ ਦਾ ਉਚਾਰਨ ਕਰ। ਸਾਧੂ ਰਸਨ ਭਨੀ ਹਾਂ ॥ ਸੰਤਾਂ ਦੀ ਜੀਭਾਂ ਪ੍ਰਭੂ ਦੇ ਨਾਮ ਦਾ ਜਾਪ ਕਰਦੀ ਹੈ। ਛੂਟਨ ਬਿਧਿ ਸੁਨੀ ਹਾਂ ॥ ਮੈਂ ਸੁਣਿਆਂ ਹੈ ਕਿ ਖਲਾਸੀ ਪਾਉਣ ਦਾ ਕੇਵਲ ਇਹ ਹੀ ਰਸਤਾ ਹੈ। ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ ਸਿਰਫ ਭਾਰੀਆਂ ਗੁਣਾਂ ਰਾਹੀਂ ਇਹ ਮਾਰਗ ਲੱਭਦਾ ਹੈ, ਮੇਰੀ ਜਿੰਦੜੀਏ! ਠਹਿਰਾਉ। ਖੋਜਹਿ ਜਨ ਮੁਨੀ ਹਾਂ ॥ ਖਾਮੋਸ਼ ਰਿਸ਼ੀ ਉਸ ਨੂੰ ਭਾਲਦੇ ਹਨ। ਸ੍ਰਬ ਕਾ ਪ੍ਰਭ ਧਨੀ ਹਾਂ ॥ ਸੁਆਮੀ ਸਾਰਿਆਂ ਦਾ ਮਾਲਕ ਹੈ। ਦੁਲਭ ਕਲਿ ਦੁਨੀ ਹਾਂ ॥ ਕਲਜੁਗ ਅੰਦਰ, ਮੁਸ਼ਕਲ ਹੈ ਪਰਾਪਤ ਕਰਨਾ ਸੁਆਮੀ ਦਾ, ਇਸ ਸੰਸਾਰ ਵਿੱਚ। ਦੂਖ ਬਿਨਾਸਨੀ ਹਾਂ ॥ ਉਹ ਦਰਦ ਦੂਰ ਕਰਨ ਵਾਲਾ ਹੈ। ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ ਸੁਆਮੀ ਚਾਹਣਾ ਪੁਰੀਆਂ ਕਰਨ ਵਾਲਾ ਹੈ, ਹੇ ਮੇਰੀ ਜਿੰਦੇ! ਮਨ ਸੋ ਸੇਵੀਐ ਹਾਂ ॥ ਮੈਡੀ ਜਿੰਦੜੀਏ! ਉਸ ਸਾਹਿਬ ਦੀ ਘਾਲ ਕਮਾ। copyright GurbaniShare.com all right reserved. Email |