Page 410
ਅਲਖ ਅਭੇਵੀਐ ਹਾਂ ॥
ਉਹ ਅਨੁਭਵ-ਰਹਿਤ ਅਤੇ ਭੇਦ-ਰਹਿਤ ਹੈ।

ਤਾਂ ਸਿਉ ਪ੍ਰੀਤਿ ਕਰਿ ਹਾਂ ॥
ਉਸ ਦੇ ਨਾਲ ਤੂੰ ਆਪਣਾ ਪ੍ਰੇਮ ਪਾ।

ਬਿਨਸਿ ਨ ਜਾਇ ਮਰਿ ਹਾਂ ॥
ਉਹ ਮਿੱਟਦਾ ਅਤੇ ਮਰੇਦਾ ਨਹੀਂ।

ਗੁਰ ਤੇ ਜਾਨਿਆ ਹਾਂ ॥
ਗੁਰਾਂ ਦੇ ਰਾਹੀਂ ਉਹ ਜਾਣਿਆ ਜਾਂਦਾ ਹੈ।

ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥
ਨਾਨਕ, ਸਾਹਿਬ ਦੇ ਨਾਲ ਮੇਰਾ ਮਨੂਆ ਸੰਤੁਸ਼ਟ ਹੋ ਗਿਆ ਹੈ, ਹੇ ਮੇਰੀ ਜਿੰਦੇ!

ਆਸਾਵਰੀ ਮਹਲਾ ੫ ॥
ਆਸਾਵਰੀ ਪੰਜਵੀਂ ਪਾਤਸ਼ਾਹੀ।

ਏਕਾ ਓਟ ਗਹੁ ਹਾਂ ॥
ਇੱਕ ਵਾਹਿਗੁਰੂ ਦੀ ਪਨਾਹ ਪਕੜ।

ਗੁਰ ਕਾ ਸਬਦੁ ਕਹੁ ਹਾਂ ॥
ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।

ਆਗਿਆ ਸਤਿ ਸਹੁ ਹਾਂ ॥
ਤੂੰ ਸਾਹਿਬ ਦੇ ਸੱਚੇ ਹੁਕਮ ਨੂੰ ਪ੍ਰਵਾਨ ਕਰ।

ਮਨਹਿ ਨਿਧਾਨੁ ਲਹੁ ਹਾਂ ॥
ਆਪਣੇ ਮਨ ਅੰਦਰ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਕਰ।

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਆਰਾਮ ਅੰਦਰ ਲੀਨ ਹੋ ਜਾਵੇਗੀ, ਹੇ ਮੇਰੀ ਜਿੰਦੇ! ਠਹਿਰਾਉ।

ਜੀਵਤ ਜੋ ਮਰੈ ਹਾਂ ॥
ਜਿਹੜਾ ਜੀਉਂਦੇ ਜੀ ਮਰਿਆ ਹੋਇਆ ਹੈ,

ਦੁਤਰੁ ਸੋ ਤਰੈ ਹਾਂ ॥
ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਸਭ ਕੀ ਰੇਨੁ ਹੋਇ ਹਾਂ ॥
ਜੋ ਸਾਰਿਆਂ ਦੇ ਪੈਰਾ ਦੀ ਧੂੜ ਹੋ ਜਾਂਦਾ ਹੈ,

ਨਿਰਭਉ ਕਹਉ ਸੋਇ ਹਾਂ ॥
ਤੂੰ ਕੇਵਲ ਓਸੇ ਨੂੰ ਹੀ ਨਿੱਡਰ ਆਖ।

ਮਿਟੇ ਅੰਦੇਸਿਆ ਹਾਂ ॥
ਸਾਰੇ ਫ਼ਿਕਰ ਦੂਰ ਹੋ ਜਾਂਦੇ ਹਨ,

ਸੰਤ ਉਪਦੇਸਿਆ ਮੇਰੇ ਮਨਾ ॥੧॥
ਸਾਧੂਆਂ ਦੀ ਸਿੱਖਿਆ ਨਾਲ, ਹੇ ਮੇਰੀ ਜਿੰਦੇ!

ਜਿਸੁ ਜਨ ਨਾਮ ਸੁਖੁ ਹਾਂ ॥
ਉਹ ਆਦਮੀ ਜਿਸ ਦੀ ਖੁਸ਼ੀ ਨਾਮ ਵਿੱਚ ਹੈ,

ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥
ਉਸ ਦੇ ਨੇੜੇ ਕੋਈ ਪੀੜ ਕਦਾਚਿੱਤ ਨਹੀਂ ਢੁਕਦੀ।

ਜੋ ਹਰਿ ਹਰਿ ਜਸੁ ਸੁਨੇ ਹਾਂ ॥
ਜਿਹੜਾ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਦਾ ਹੈ,

ਸਭੁ ਕੋ ਤਿਸੁ ਮੰਨੇ ਹਾਂ ॥
ਸਾਰੇ ਬੰਦੇ ਉਸ ਦੀ ਤਾਬੇਦਾਰੀ ਕਰਦੇ ਹਨ।

ਸਫਲੁ ਸੁ ਆਇਆ ਹਾਂ ॥
ਨਾਨਕ, ਜਗਤ ਅੰਦਰ ਉਸ ਦਾ ਆਉਣਾ ਲਾਭਦਾਇਕ ਹੈ,

ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥
ਜਿਹੜਾ ਠਾਕੁਰ ਨੂੰ ਚੰਗਾ ਲਗਦਾ ਹੈ, ਹੇ ਮੇਰੀ ਜਿੰਦੇ!

ਆਸਾਵਰੀ ਮਹਲਾ ੫ ॥
ਆਸਾਵਰੀ ਪੰਜਵੀਂ ਪਾਤਸ਼ਾਹੀ।

ਮਿਲਿ ਹਰਿ ਜਸੁ ਗਾਈਐ ਹਾਂ ॥
ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,

ਪਰਮ ਪਦੁ ਪਾਈਐ ਹਾਂ ॥
ਅਤੇ ਮਹਾਨ ਮਰਤਬੇ ਨੂੰ ਪਰਾਪਤ ਹੋਈਏ!

ਉਆ ਰਸ ਜੋ ਬਿਧੇ ਹਾਂ ॥
ਜੋ ਉਸ ਅੰਮ੍ਰਿਤ ਨੂੰ ਪਾਉਂਦੇ ਹਨ,

ਤਾ ਕਉ ਸਗਲ ਸਿਧੇ ਹਾਂ ॥
ਉਹ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਕਰ ਲੈਂਦੇ ਹਨ।

ਅਨਦਿਨੁ ਜਾਗਿਆ ਹਾਂ ॥
ਜੋ ਰੈਣ ਦਿਹੁੰ ਜਾਗਦੇ ਰਹਿੰਦੇ ਹਨ (ਪ੍ਰਭੂ ਨੂੰ ਯਾਦ ਕਰਦੇ),

ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥
ਨਾਨਕ, ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਮੇਰੀ ਜਿੰਦੜੀਏ! ਠਹਿਰਾਉ।

ਸੰਤ ਪਗ ਧੋਈਐ ਹਾਂ ॥
ਆਓ! ਆਪਾਂ ਸਾਧੂਆਂ ਦੇ ਪੈਰ ਧੋਈਏ,

ਦੁਰਮਤਿ ਖੋਈਐ ਹਾਂ ॥
ਅਤੇ ਆਪਣੀ ਮੰਦੀ ਬੁੱਧੀ ਨੂੰ ਸਾਫ ਸ਼ੁੱਧ ਕਰੀਏ।

ਦਾਸਹ ਰੇਨੁ ਹੋਇ ਹਾਂ ॥
ਉਸ ਦੇ ਗੋਲੇ ਦੇ ਪੈਰਾਂ ਦੀ ਧੂੜ ਥੀ ਵੰਞਣ ਨਾਲ,

ਬਿਆਪੈ ਦੁਖੁ ਨ ਕੋਇ ਹਾਂ ॥
ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।

ਭਗਤਾਂ ਸਰਨਿ ਪਰੁ ਹਾਂ ॥
ਵਾਹਿਗੁਰੂ ਦੇ ਅਨੁਰਾਗੀ ਦੀ ਓਟ ਲੈਣ ਨਾਲ,

ਜਨਮਿ ਨ ਕਦੇ ਮਰੁ ਹਾਂ ॥
ਪ੍ਰਾਣੀ ਕਦਾਚਿੱਤ ਜੰਮਣ ਮਰਨ ਵਿੱਚ ਨਹੀਂ ਆਉਂਦਾ।

ਅਸਥਿਰੁ ਸੇ ਭਏ ਹਾਂ ॥
ਕੇਵਲ ਓਹੀ, ਨਿਹਚਲ ਹੁੰਦੇ ਹਨ,

ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥
ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਹੇ ਮੇਰੀ ਜਿੰਦੜੀਏ!

ਸਾਜਨੁ ਮੀਤੁ ਤੂੰ ਹਾਂ ॥
ਤੂੰ ਮੇਰਾ ਮਿੱਤ੍ਰ ਤੇ ਯਾਰ ਹੈ, ਹੇ ਮੇਰੇ ਗੁਰਦੇਵ!

ਨਾਮੁ ਦ੍ਰਿੜਾਇ ਮੂੰ ਹਾਂ ॥
ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ,

ਤਿਸੁ ਬਿਨੁ ਨਾਹਿ ਕੋਇ ਹਾਂ ॥
ਉਸ ਦੇ ਬਗੈਰ ਹੋਰ ਕੋਈ ਨਹੀਂ।

ਮਨਹਿ ਅਰਾਧਿ ਸੋਇ ਹਾਂ ॥
ਆਪਣੇ ਚਿੱਤ ਅੰਦਰ ਮੈਂ ਉਸ ਨੂੰ ਯਾਦ ਕਰਦਾ ਹਾ।

ਨਿਮਖ ਨ ਵੀਸਰੈ ਹਾਂ ॥
ਇਕ ਮੁਹਤ ਭਰ ਲਈ ਭੀ ਮੈਂ ਉਸ ਨੂੰ ਨਹੀਂ ਭੁਲਾਉਂਦਾ।

ਤਿਸੁ ਬਿਨੁ ਕਿਉ ਸਰੈ ਹਾਂ ॥
ਉਸ ਦੇ ਬਾਝੋਂ ਮੇਰਾ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ?

ਗੁਰ ਕਉ ਕੁਰਬਾਨੁ ਜਾਉ ਹਾਂ ॥
ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।

ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥
ਹੇ ਨਾਨਕ, ਮੇਰੀ ਆਤਮਾ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦੀ ਹੈ।

ਆਸਾਵਰੀ ਮਹਲਾ ੫ ॥
ਆਸਾਵਰੀ ਪੰਜਵੀਂ ਪਾਤਸ਼ਾਹੀ।

ਕਾਰਨ ਕਰਨ ਤੂੰ ਹਾਂ ॥
ਤੂੰ ਸੱਬਬਾਂ ਦਾ ਸੱਬਬ ਹੈ,

ਅਵਰੁ ਨਾ ਸੁਝੈ ਮੂੰ ਹਾਂ ॥
ਮੈਂ ਹੋਰਸ ਦਾ ਖਿਆਲ ਹੀ ਨਹੀਂ ਕਰ ਸਕਦਾ।

ਕਰਹਿ ਸੁ ਹੋਈਐ ਹਾਂ ॥
ਜੋ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।

ਸਹਜਿ ਸੁਖਿ ਸੋਈਐ ਹਾਂ ॥
ਮੈਂ ਇਸ ਲਈ, ਅਡੋਲਤਾ ਤੇ ਆਰਾਮ ਅੰਦਰ ਸੌਦਾ ਹਾਂ।

ਧੀਰਜ ਮਨਿ ਭਏ ਹਾਂ ॥
ਮੇਰਾ ਚਿੱਤ ਸੰਤੋਖਵਾਨ ਹੋ ਗਿਆ ਹੈ,

ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥
ਜਦੋਂ ਦਾ ਮੈਂ ਸੁਆਮੀ ਦੇ ਬੂਹੇ ਤੇ ਡਿੱਗ ਪਿਆ ਹਾਂ, ਹੇ ਮੇਰੀ ਜਿੰਦੜੀਏ! ਠਹਿਰਾਉ।

ਸਾਧੂ ਸੰਗਮੇ ਹਾਂ ॥
ਮੈਂ ਸਤਿ ਸੰਗਤ ਨਾਲ ਜੁੜ ਗਿਆ ਹਾਂ,

ਪੂਰਨ ਸੰਜਮੇ ਹਾਂ ॥
ਮੇਰੀਆਂ ਗਿਆਨ ਇੰਦਰੀਆਂ ਮੁਕੰਮਲ ਮੇਰੇ ਵੱਸ ਵਿੱਚ ਹਨ।

ਜਬ ਤੇ ਛੁਟੇ ਆਪ ਹਾਂ ॥
ਜਦੋਂ ਤੋਂ ਮੈਂ ਸਵੈ-ਹੰਗਤਾ ਤੋਂ ਖਲਾਸੀ ਪਾ ਗਿਆ ਹਾਂ,

ਤਬ ਤੇ ਮਿਟੇ ਤਾਪ ਹਾਂ ॥
ਉਦੋਂ ਤੋਂ ਮੇਰੇ ਦੁਖੜੇ ਦੁਰ ਹੋ ਗਏ ਹਨ।

ਕਿਰਪਾ ਧਾਰੀਆ ਹਾਂ ॥
ਸਾਹਿਬ ਨੇ ਮੇਰੇ ਉੱਤੇ ਮਿਹਰ ਕੀਤੀ ਹੈ।

ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥
ਸਿਰਜਣਹਾਰ ਨੇ ਮੇਰੀ ਇਜ਼ਤ-ਆਬਰੂ ਬਚਾ ਲਈ ਹੈ, ਹੇ ਮੇਰੀ ਜਿੰਦੇ!

ਇਹੁ ਸੁਖੁ ਜਾਨੀਐ ਹਾਂ ॥
ਜਾਣ ਲੈ ਕਿ ਖੁਸ਼ੀ ਕੇਵਲ ਇਸ ਵਿੱਚ ਹੈ,

ਹਰਿ ਕਰੇ ਸੁ ਮਾਨੀਐ ਹਾਂ ॥
ਕਿ ਜੋ ਕੁੱਛ ਵਾਹਿਗੁਰੂ ਕਰਦਾ ਹੈ, ਬੰਦਾ ਉਸਨੂੰ ਮਨ ਲਵੇ।

ਮੰਦਾ ਨਾਹਿ ਕੋਇ ਹਾਂ ॥
ਕੋਈ ਜਣਾ ਭੀ ਬੁਰਾ ਨਹੀਂ।

ਸੰਤ ਕੀ ਰੇਨ ਹੋਇ ਹਾਂ ॥
ਤੂੰ ਸਾਧੂਆਂ ਦੇ ਪੈਰਾ ਦੀ ਧੂੜ ਹੋ ਵੰਞ।

ਆਪੇ ਜਿਸੁ ਰਖੈ ਹਾਂ ॥
ਜਿਸ ਦੀ ਓਹ ਖੁਦ ਰੱਖਿਆ ਕਰਦਾ ਹੈ,

ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥
ਉਹ ਵਾਹਿਗੁਰੂ ਦੇ ਸੁਧਾ-ਰੱਸ ਨੂੰ ਪਾਨ ਕਰਦਾ ਹੈ, ਹੇ ਮੇਰੀ ਜਿੰਦੜੀਏ!

ਜਿਸ ਕਾ ਨਾਹਿ ਕੋਇ ਹਾਂ ॥
ਜਿਸ ਦਾ ਕੋਈ ਨਹੀਂ,

ਤਿਸ ਕਾ ਪ੍ਰਭੂ ਸੋਇ ਹਾਂ ॥
ਉਸ ਦਾ ਉਹ ਵਾਹਿਗੁਰੂ ਹੈ।

ਅੰਤਰਗਤਿ ਬੁਝੈ ਹਾਂ ॥
ਪ੍ਰਭੂ ਸਾਰਿਆਂ ਦਿਲਾਂ ਦੀ ਹਾਲਤ ਨੂੰ ਸਮਝਦਾ ਹੈ।

ਸਭੁ ਕਿਛੁ ਤਿਸੁ ਸੁਝੈ ਹਾਂ ॥
ਉਹ ਸਾਰੀਆਂ ਗੱਲਾਂ ਨੂੰ ਜਾਣਦਾ ਹੈ।

ਪਤਿਤ ਉਧਾਰਿ ਲੇਹੁ ਹਾਂ ॥
ਹੇ ਸੁਆਮੀ! ਪਾਪੀਆਂ ਨੂੰ ਪਾਰ ਕਰਦੇ,

ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥
ਨਾਨਕ ਦੀ ਇਹ ਬੇਨਤੀ ਹੈ। ਹੇ ਮੇਰੀ ਜਿੰਦੇ!

ਆਸਾਵਰੀ ਮਹਲਾ ੫ ਇਕਤੁਕਾ ॥
ਆਸਾਵਰੀ ਪੰਜਵੀਂ ਪਾਤਸ਼ਾਹੀ ਇਕ ਤੁਕਾ।

ਓਇ ਪਰਦੇਸੀਆ ਹਾਂ ॥
ਹੇ ਮੇਰੀ ਪ੍ਰਦੇਸਣ ਜਿੰਦੜੀਏ!

ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
ਇਕ ਸੁਨੇਹਾ ਸੁਣ। ਠਹਿਰਾਉ।

ਜਾ ਸਿਉ ਰਚਿ ਰਹੇ ਹਾਂ ॥
ਜਿਸ ਦੇ ਨਾਲ ਤੂੰ ਚਿਮੜੀ ਹੋਈ ਹੈ,

copyright GurbaniShare.com all right reserved. Email