Page 411
ਸਭ ਕਉ ਤਜਿ ਗਏ ਹਾਂ ॥
ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।

ਸੁਪਨਾ ਜਿਉ ਭਏ ਹਾਂ ॥
ਇਹ ਚੀਜ਼ਾਂ ਉਸ ਨੂੰ ਸੁਪਨੇ ਵਾਂਙੂ ਮਲੂਮ ਹੁੰਦੀਆਂ ਹਨ,

ਹਰਿ ਨਾਮੁ ਜਿਨ੍ਹ੍ਹਿ ਲਏ ॥੧॥
ਜੋ ਵਾਹਿਗੁਰੂ ਦੇ ਨਾਮ ਨੂੰ ਲੈਦਾ ਹੈ।

ਹਰਿ ਤਜਿ ਅਨ ਲਗੇ ਹਾਂ ॥
ਵਾਹਿਗੁਰੂ ਨੂੰ ਛੱਡ ਕੇ, ਜੋ ਹੋਰਸੁ ਨਾਲ ਚਿਮੜਦੇ ਹਨ,

ਜਨਮਹਿ ਮਰਿ ਭਗੇ ਹਾਂ ॥
ਊਹ ਆਵਾਗਉਣ ਵਲ ਭੱਜ ਕੇ ਜਾਂਦੇ ਹਨ।

ਹਰਿ ਹਰਿ ਜਨਿ ਲਹੇ ਹਾਂ ॥
ਗੋਲੇ ਜੋ ਵਾਹਿਗੁਰੂ ਸੁਆਮੀ ਨੂੰ ਪਰਾਪਤ ਹੁੰਦੇ ਹਨ,

ਜੀਵਤ ਸੇ ਰਹੇ ਹਾਂ ॥
ਉਹ ਜੀਉਂਦੇ ਰਹਿੰਦੇ ਹਨ।

ਜਿਸਹਿ ਕ੍ਰਿਪਾਲੁ ਹੋਇ ਹਾਂ ॥
ਜਿਸ ਉਤੇ ਪ੍ਰਭੂ ਮਿਹਰਬਾਨ ਹੈ,

ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
ਊਹ ਉਸ ਦਾ ਜਾ ਨਿਸਾਰ ਗੋਲਾ ਹੋ ਜਾਂਦਾ ਹੈ, ਹੇ ਨਾਨਕ!

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਆਸਾ ਮਹਲਾ ੯ ॥
ਰਾਗੁ ਆਸਾ ਨੌਵੀ ਪਾਤਸ਼ਾਹੀ।

ਬਿਰਥਾ ਕਹਉ ਕਉਨ ਸਿਉ ਮਨ ਕੀ ॥
ਇਨਸਾਨ ਦੇ ਚਿੱਤ ਦੀ ਹਾਲਤ ਮੈਂ ਕਿਸ ਨੂੰ ਦੱਸਾਂ?

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥
ਲਾਲਚ ਅੰਦਰ ਖੱਚਤ ਹੈ ਅਤੇ ਦੌਲਤ ਦੀ ਉਮੈਦ ਧਾਰ ਕੇ, ਉਹ ਦਸੀ ਪਾਸੀ ਭੱਜਿਆ ਫਿਰਦਾ ਹੈ। ਠਹਿਰਾਉ।

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਖੁਸ਼ੀ ਦੀ ਖਾਤਰ ਉਹ ਘਣੀ ਤਕਲੀਫ ਉਠਾਉਂਦਾ ਹੈ, ਅਤੇ ਹਰ ਜਣੇ ਦੀ ਟਹਿਲ ਕਮਾਊਦਾ ਹੈ।

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥
ਕੁੱਤੇ ਦੀ ਮਾਨਿੰਦ ਉਹ ਬੂਹੇ ਬੂਹੇ ਤੇ ਭਟਕਦਾ ਫਿਰਦਾ ਹੈ ਤੇ ਸੁਆਮੀ ਦੇ ਸਿਮਰਨ ਦੀ ਉਸ ਨੂੰ ਗਿਆਤ ਨਹੀਂ।

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
ਉਹ ਆਪਣਾ ਮਨੁਸ਼ੀ ਜੀਵਨ ਬੇਫਾਇਦਾ ਗੁਆ ਲੇਦਾ ਹੈ ਅਤੇ ਬੰਦਿਆਂ ਦੇ ਹਾਸੇ ਦੀ ਉਸ ਨੂੰ ਸ਼ਰਮ ਨਹੀਂ।

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
ਨਾਨਕ ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਤਾਂ ਜੋ ਤੇਰੀ ਦੇਹਿ ਦੀ ਖੋਟੀ ਬੁੱਧੀ ਦੂਰ ਹੋ ਜਾਵੇ?

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨
ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।

ਉਤਰਿ ਅਵਘਟਿ ਸਰਵਰਿ ਨ੍ਹ੍ਹਾਵੈ ॥
ਪਾਪ ਦੀ ਔਖੀ ਘਾਟੀ ਤੋਂ ਉੱਤਰ ਕੇ ਇਨਸਾਨ ਨੂੰ ਨੇਕੀ ਦੇ ਤਾਲਾਬ ਅੰਦਰ ਇਸ਼ਨਾਨ ਕਰਨਾ ਚਾਹੀਦਾ ਹੈ,

ਬਕੈ ਨ ਬੋਲੈ ਹਰਿ ਗੁਣ ਗਾਵੈ ॥
ਅਤੇ ਬਗੈਰ ਕੁੱਛ ਕਥਨ ਕਹਿਣ ਦੇ, ਉਸ ਨੂੰ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਚਿਤ ਹੈ।

ਜਲੁ ਆਕਾਸੀ ਸੁੰਨਿ ਸਮਾਵੈ ॥
ਵਾਯੂ-ਮੰਡਲ ਵਿੱਚ ਪਾਣੀ ਦੀ ਤਰ੍ਹਾਂ ਉਸ ਨੂੰ ਸਾਹਿਬ ਅੰਦਰ ਲੀਨ ਰਹਿਣਾ ਚਾਹੀਦਾ ਹੈ।

ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥
ਸੱਚੀਆਂ ਖੁਸ਼ੀਆਂ ਨੂੰ ਰਿੜਕ ਕੇ, ਉਸ ਨੂੰ ਪਰਮ ਨਾਮ ਅੰਮ੍ਰਿਤ ਪਰਾਪਤ ਕਰਨਾ ਉਚਿਤ ਹੈ।

ਐਸਾ ਗਿਆਨੁ ਸੁਨਹੁ ਅਭ ਮੋਰੇ ॥
ਤੂੰ ਐਹੋ ਜੇਹੀ ਈਸ਼ਵਰੀ ਗਿਆਤ ਸਵਣ ਕਰ, ਹੇ ਮੇਰੇ ਮਨ!

ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥
ਸੁਆਮੀ ਸਾਰੀਆਂ ਥਾਵਾਂ ਅੰਦਰ ਪੁਰੀ ਤਰ੍ਹਾਂ ਵੱਸ ਰਿਹਾ ਹੈ। ਠਹਿਰਾਉ।

ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥
ਮੌਤ ਉਸ ਨੂੰ ਦੁਖੀ ਨਹੀਂ ਕਰਦੀ, ਜੋ ਸਚਾਈ ਨੂੰ ਆਪਣਾ ਉਪਹਾਸ ਤੇ ਧਾਰਮਕ ਪ੍ਰਤੱਗਿਆ ਬਣਾਉਂਦਾ ਹੈ,

ਸਤਿਗੁਰ ਸਬਦਿ ਕਰੋਧੁ ਜਲਾਵੈ ॥
ਅਤੇ ਸੱਚੇ ਗੁਰਾਂ ਦੀ ਬਾਣੀ ਨਾਲ ਆਪਣੇ ਗੁੱਸੇ ਨੂੰ ਸਾੜ ਦਿੰਦਾ ਹੈ।

ਗਗਨਿ ਨਿਵਾਸਿ ਸਮਾਧਿ ਲਗਾਵੈ ॥
ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।

ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥
ਗੁਰੂ-ਰਸਾਇਣ ਦੀ ਛੋਹ ਪਰਾਪਤ ਕਰਨ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਦਾ ਹੈ।

ਸਚੁ ਮਨ ਕਾਰਣਿ ਤਤੁ ਬਿਲੋਵੈ ॥
ਪ੍ਰਾਣੀ ਨੂੰ ਆਪਣੀ ਆਤਮਾ ਦੀ ਖਾਤਰ ਸਚਾਈ ਦੇ ਜੋਹਰ ਨੂੰ ਰਿੜਕਣਾ ਚਾਹੀਦਾ ਹੈ।

ਸੁਭਰ ਸਰਵਰਿ ਮੈਲੁ ਨ ਧੋਵੈ ॥
ਤੇ ਆਪਣੀ ਮਲੀਨਤਾ ਨੂੰ ਧੋਣ ਲਈ ਨਾਮ ਅੰਮ੍ਰਿਤ ਦੇ ਲਬਾਲਬ ਤਾਲਾਬ ਵਿੱਚ ਨ੍ਹਾਉਣਾ ਚਾਹੀਦਾ ਹੈ।

ਜੈ ਸਿਉ ਰਾਤਾ ਤੈਸੋ ਹੋਵੈ ॥
ਆਦਮੀ ਉਸ ਦੇ ਵਰਗਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਰੰਗਿਆ ਹੋਇਆ ਹੈ।

ਆਪੇ ਕਰਤਾ ਕਰੇ ਸੁ ਹੋਵੈ ॥੩॥
ਜੋ ਕੁਛ ਸਿਰਜਣਹਾਰ ਖੁਦ ਕਰਦਾ ਹੈ, ਓਹੀ ਹੁੰਦਾ ਹੈ।

ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥
ਬਰਫ ਵਰਗੇ ਠੰਢੇ ਗੁਰਾਂ ਦੇ ਰਾਹੀਂ ਆਦਮੀ ਆਪਣੇ ਮਨ ਦੀ ਅੱਗ ਨੂੰ ਬੁਝਾਵੇ।

ਸੇਵਾ ਸੁਰਤਿ ਬਿਭੂਤ ਚੜਾਵੈ ॥
ਉਹ ਸੁਆਮੀ ਦੀ ਦਿਲੀ ਟਹਿਲ ਸੇਵਾ ਦੀ ਸੁਆਹ ਆਪਣੀ ਦੇਹਿ ਨੂੰ ਮਲੇ।

ਦਰਸਨੁ ਆਪਿ ਸਹਜ ਘਰਿ ਆਵੈ ॥
ਆਰਾਮ ਦੇ ਗ੍ਰਹਿ ਅੰਦਰ ਵਸਣਾ ਉਸ ਦਾ ਧਾਰਮਕ ਭੇਖ ਹੋਵੇ,

ਨਿਰਮਲ ਬਾਣੀ ਨਾਦੁ ਵਜਾਵੈ ॥੪॥
ਅਤੇ ਪਵਿੱਤ੍ਰ ਗੁਰਬਾਣੀ ਉਸ ਦਾ ਸਿੰਙੀ ਦਾ ਵਜਾਉਣਾ।

ਅੰਤਰਿ ਗਿਆਨੁ ਮਹਾ ਰਸੁ ਸਾਰਾ ॥
ਮਨ ਅੰਦਰ ਦੀ ਈਸ਼ਵਰੀ ਸਿਆਣਪ ਸ਼੍ਰੇਸ਼ਟ ਪਰਮ ਅੰਮ੍ਰਿਤ ਹੈ,

ਤੀਰਥ ਮਜਨੁ ਗੁਰ ਵੀਚਾਰਾ ॥
ਅਤੇ ਗੁਰਬਾਣੀ ਦੀ ਸੋਚ-ਵੀਚਾਰ ਧਰਮ ਅਸਥਾਨਾਂ ਦਾ ਇਸ਼ਨਾਨ।

ਅੰਤਰਿ ਪੂਜਾ ਥਾਨੁ ਮੁਰਾਰਾ ॥
ਸਾਹਿਬ ਦਾ ਨਿਵਾਸ ਅੰਦਰ ਅਨੁਭਵ ਕਰਨਾ ਹੀ ਉਪਾਸ਼ਨਾ ਹੈ।

ਜੋਤੀ ਜੋਤਿ ਮਿਲਾਵਣਹਾਰਾ ॥੫॥
ਵਾਹਿਗੁਰੂ ਮਨੁੱਖੀ ਪਰਕਾਸ਼ ਨੂੰ ਈਸ਼ਵਰੀ-ਪ੍ਰਕਾਸ਼ ਨਾਲ ਅਭੇਦ ਕਰਨ ਵਾਲਾ ਹੈ।

ਰਸਿ ਰਸਿਆ ਮਤਿ ਏਕੈ ਭਾਇ ॥
ਜਿਸ ਦੇ ਪੱਲੇ ਇਕ ਪ੍ਰਭੂ ਨੂੰ ਪਿਆਰ ਕਰਨ ਦੀ ਸਿਆਣਪ ਹੈ, ਉਹ ਰੱਬੀ ਖੁਸ਼ੀ ਨਾਲ ਪ੍ਰਸੰਨ ਹੋ ਜਾਂਦਾ ਹੈ।

ਤਖਤ ਨਿਵਾਸੀ ਪੰਚ ਸਮਾਇ ॥
ਐਸਾ ਮੁਖੀ ਜਨ, ਰਾਜ ਸਿੰਘਾਸਣ ਉਤੇ ਬੈਠਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

ਕਾਰ ਕਮਾਈ ਖਸਮ ਰਜਾਇ ॥
ਸੁਆਮੀ ਦੇ ਭਾਣੇ ਦੀ ਤਾਬੇਦਾਰੀ ਅੰਦਰ ਉਹ ਇਲਾਹੀ ਸੇਵਾ ਦੀ ਮੁਸ਼ੱਕਤ ਕਰਦਾ ਹੈ।

ਅਵਿਗਤ ਨਾਥੁ ਨ ਲਖਿਆ ਜਾਇ ॥੬॥
ਖੋਜ-ਰਹਿਤ ਸੁਆਮੀ ਜਾਣਿਆ ਨਹੀਂ ਜਾ ਸਕਦਾ।

ਜਲ ਮਹਿ ਉਪਜੈ ਜਲ ਤੇ ਦੂਰਿ ॥
ਜਿਸ ਤਰ੍ਹਾਂ ਕੰਵਲ ਪਾਣੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਪਾਣੀ ਤੋਂ ਦੁਰੇਡੇ ਰਹਿੰਦਾ ਹੈ,

ਜਲ ਮਹਿ ਜੋਤਿ ਰਹਿਆ ਭਰਪੂਰਿ ॥
ਇਸ ਤਰ੍ਹਾਂ ਪ੍ਰਭੂ ਦਾ ਪਰਕਾਸ਼ ਸੰਸਾਰ ਸਮੁੰਦਰ ਅੰਦਰ ਪਰੀਪੂਰਨ ਹੋ ਰਿਹਾ ਹੈ।

ਕਿਸੁ ਨੇੜੈ ਕਿਸੁ ਆਖਾ ਦੂਰਿ ॥
ਮੈਂ ਕੀਹਨੂੰ ਵਾਹਿਗੁਰੂ ਦੇ ਨਜ਼ਦੀਕ ਅਤੇ ਕੀਹਨੂੰ ਦੁਰੇਡੇ ਕਹਾਂ?

ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥
ਉਸ ਨੂੰ ਅੰਗ ਸੰਗ ਵੇਖ ਕੇ, ਮੈਂ ਨੇਕੀ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।

ਅੰਤਰਿ ਬਾਹਰਿ ਅਵਰੁ ਨ ਕੋਇ ॥
ਅੰਦਰ ਤੇ ਬਾਹਰ ਰੱਬ ਦੇ ਬਗੈਰ ਹੋਰ ਕੋਈ ਨਹੀਂ।

copyright GurbaniShare.com all right reserved. Email